ਭਾਰਤੀ ਜਨਤਾ ਪਾਰਟੀ ਰੈਲੀ : ਮੋਦੀ ਦੇ ਬੰਗਾਲ ਪਰਿਵਰਤਨ ਦੇ ਸੱਦੇ ਦਾ ਮਮਤਾ ਨੇ ਦਿੱਤਾ ਇਹ ਜਵਾਬ

ਪੱਛਮੀ ਬੰਗਾਲ ਦੀਆਂ ਆਮ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇੱਕ ਦੂਜੇ ਖਿਲਾਫ਼ ਬਿਆਨਾਂ ਕਾਰਨ ਕਾਫੀ ਗਰਮ ਰਿਹਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਬ੍ਰਿਗੇਡ ਗਰਾਉਂਡ ਵਿਚ ਮੈਗਾ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਉੱਤੇ ਬੰਗਾਲ ਦੇ ਲੋਕਾਂ ਦਾ ਭਰੋਸਾ ਤੋੜਨ ਦਾ ਇਲਜਾਮ ਲਾਇਆ ਅਤੇ ਕਿਹਾ ਕਿ ਭਾਜਪਾ ਦੀ ਸਰਕਾਰ ਸੂਬੇ ਵਿਚ ਡਰ ਤੇ ਸਹਿਮ ਦਾ ਮਾਹੌਲ ਖ਼ਤਮ ਕਰੇਗੀ।

ਜਿਸ ਵੇਲੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਦੋਂ ਹੀ ਸਿਲੀਗੁੜੀ ਵਿਚ ਮਮਤਾ ਬੈਨਰਜੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਪੈਦਲ ਯਾਤਰਾ ਕਰ ਰਹੀ ਸੀ।

2 ਵਜੇ ਦੇ ਕਰੀਬ ਉਹ ਹਜਾਰਾਂ ਸਮਰਥਕਾਂ ਨਾਲ ਧਰਨੇ ਉੱਤੇ ਬੈਠ ਗਈ ਅਤੇ ਉਨ੍ਹਾਂ ਵਧਦੀਆਂ ਕੀਮਤਾਂ ਲਈ ਮੋਦੀ ਸਰਕਾਰ ਨੂੰ ਲੰਬੇ ਹੱਥੀਂ ਲਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਗਾਲ ਵਿਚ ਪਰਿਵਰਤਨ ਕਰਨ ਦੇ ਸੱਦੇ ਦਾ ਜਵਾਬ ਦਿੰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਪਰਿਵਰਤਨ ਬੰਗਾਲ ਵਿਚ ਨਹੀਂ ਦਿੱਲੀ ਵਿਚ ਹੋਵੇਗਾ। ਪ੍ਰਧਾਨ ਮੰਤਰੀ ਵਲੋਂ ਬੰਗਾਲ ਵਿਚ ਮਹਿਲ ਸੁਰੱਖਿਅਤ ਨਾ ਹੋਣ ਦੇ ਇਲ਼ਜਾਮ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਯੂਪੀ, ਬਿਹਾਰ ਅਤੇ ਹੋਰ ਸੂਬਿਆਂ ਵੱਲ ਨਜ਼ਰ ਘੁੰਮਾਉਣ।

ਇਹ ਵੀ ਪੜ੍ਹੋ

ਕੋਲਕਾਤਾ ਪਹੁੰਚੇ ਪੀਐੱਮ ਮੋਦੀ ਨੇ ਟੀਐੱਮਸੀ ਤੇ ਲੈਫ਼ਟ 'ਤੇ ਨਿਸ਼ਾਨਾ ਸਾਧਦਿਆਂ ਕੀ ਆਖਿਆ?

  • ''ਬੰਗਾਲ ਦੇ ਲੋਕਾਂ ਨੇ ਤਬਦੀਲੀ ਲਈ ਮਮਤਾ ਦੀਦੀ ਉੱਤੇ ਭਰੋਸਾ ਕੀਤਾ ਸੀ, ਪਰ ਉਨ੍ਹਾਂ ਤੇ ਉਨ੍ਹਾਂ ਦੇ ਕਾਡਰ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ ਅਤੇ ਬੰਗਾਲ ਨੂੰ ਬਦਨਾਮ ਕੀਤਾ ਹੈ।''
  • ਬੰਗਾਲ ਦਾ ਅੱਜ ਦਾ ਇਕੱਠ ਲੋਕਾਂ ਦੀ ਉਮੀਦ ਅਤੇ ਆਸ ਨਾ ਟੁੱਟਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਕੁਝ ਵੀ ਬੰਗਾਲ ਤੋਂ ਖੋਹਿਆ ਹੈ ,ਉਹ ਵਾਪਸ ਕੀਤਾ ਜਾਵੇਗਾ।
  • 'ਬੰਗਲਾ ਚਾਹੇ ਪ੍ਰਗਤੋਸ਼ੀਲ ਬੰਗਲਾ'। ਮੈਂ ਅਸਲ ਪਰਿਵਰਤਨ ਦਾ ਭਰੋਸਾ ਦਵਾਉਣ ਆਇਆ ਹਾਂ।
  • ਬੰਗਾਲ ਹੁਣ ਵਿਕਾਸ ਦੀਆਂ ਉਂਚਾਈਆਂ 'ਤੇ ਪਹੁੰਚੇਗਾ। ਅਸੀਂ ਤੁਹਾਡੀ ਸੇਵਾ ਕਰਾਂਗੇ, ਤੁਹਾਡਾ ਭਰੋਸਾ ਜਿੱਤਾਂਗੇ, ਬੰਗਾਲ ਦਾ ਵਿਕਾਸ ਕਰਾਂਗੇ। ਹਰ ਪਲ ਤੁਹਾਡੇ ਸੁਪਨਿਆਂ ਲਈ ਜੀਵਾਂਗੇ।
  • ਮੈਂ ਬੰਗਾਲ ਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ। ਸਾਡੀ ਸਰਕਾਰ ਬਣੇਗੀ ਤਾਂ ਬੰਗਾਲ ਦੀ ਸੂਰਤ ਬਦਲੇਗੀ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਲੋਕਾਂ ਨੂੰ ਪਲਾਇਣ ਕਰਨ 'ਤੇ ਮਜਬੂਰ ਨਹੀਂ ਹੋਣਾ ਪਵੇਗਾ।
  • 21ਵੀਂ ਸਦੀ ਦਾ ਆਧੁਨਿਕ ਢਾਂਚਾ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਹੋਵੇਗਾ।
  • ਸਿਰਫ਼ ਚੋਣਾਂ ਨਹੀਂ, ਤੁਹਾਡਾ ਵਿਸ਼ਵਾਸ ਜਿੱਤਾਂਗੇ। ਬੰਗਾਲ ਦੇ ਵਿਕਾਸ ਲਈ ਅਗਲੇ 25 ਸਾਲ ਬਹੁਤ ਅਹਿਮ ਹਨ।
  • ਕੋਲਕਾਤਾ 'ਸਿਟੀ ਆਫ਼ ਜੁਆਏ' (ਖੁਸ਼ੀਆਂ ਦਾ ਸ਼ਹਿਰ) ਹੈ। ਅਸੀਂ ਕੋਲਕਾਤਾ ਦਾ ਵਿਕਾਸ ਹੋਰ ਤੇਜ਼ੀ ਨਾਲ ਕਰਾਂਗੇ।
  • ਅਸੀਂ ਰੁਕੇ ਹੋਏ ਕੰਮਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਾਂਗੇ। ਅਧੂਰੇ ਪ੍ਰੋਜੈਕਟ ਪੂਰੇ ਹੋਣਗੇ। ਝੁੱਗੀਆਂ 'ਚ ਰਹਿਣ ਵਾਲਿਆਂ ਨੂੰ ਪੱਕੇ ਘਰ ਮਿਲਣਗੇ।
  • ਇੰਜੀਨਿਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਬੰਗਲਾ 'ਚ ਹੋਵੇਗੀ। ਬੰਗਾਲ ਦੇ 5 ਸਾਲ ਬਰਬਾਦ ਹੋ ਚੁੱਕੇ ਹਨ। ਇਸ ਨੂੰ ਹੋਰ ਬਰਬਾਦ ਨਹੀਂ ਕੀਤਾ ਜਾ ਸਕਦਾ।
  • ਕਈ ਸਾਲਾਂ ਤੋਂ ਚਲੀ ਆ ਰਹੀ ਖ਼ੂਨ ਦੀ ਰਾਜਨੀਤੀ 'ਚ ਕੋਈ ਫਰਕ ਆਇਆ। 80 ਸਾਲ ਦੀ ਬੁੱਢੀ ਮਾਂ ਨਾਲ ਨਿਰਮਮਤਾ ਵਿਖਾਈ ਗਈ।
  • ਅੱਜ ਬੰਗਾਲ ’ਚ ਮਾਂ-ਮਾਨੁਸ-ਮਾਟੀ ਦੀ ਹਾਲਾਤ ਖ਼ਰਾਬ ਹੋ ਗਈ ਹੈ।
  • ਮਮਤਾ ਦੀਦੀ ਤੁਸੀਂ ਵੀ ਕਾਂਗਰਸ ਵਰਗੀ ਭਾਈ-ਭਤੀਜਾਵਾਦ ਦੀ ਰਾਜਨੀਤੀ ਨੂੰ ਛੱਡ ਨਹੀਂ ਪਾਏ। ਤੁਸੀਂ ਵੀ ਇਕ ਹੀ ਭਤੀਜੇ ਦੀ ਭੂਆ ਬਣ ਕੇ ਰਹਿ ਗਏ।
  • ਸਾਡਾ ਮਕਸਦ ਸਿਰਫ਼ ਬੰਗਾਲ ਦੀਆਂ ਆਮ ਚੋਣਾਂ ਜਿੱਤਣਾ ਨਹੀਂ ਹੈ। ਇਹ ਜਿੱਤ ਬੰਗਾਲ ਦੇ ਅਗਲੇ 25 ਸਾਲ ਦੀ ਬੁਨਿਆਦ ਧਰੇਗੀ।
  • ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ, ਇਹ ਫਾਰਮੂਲਾ ਬੰਗਾਲ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ।
  • ਮੈਂ ਬੰਗਾਲੀ ਸਾਥੀਆਂ ਦੀ ਵੱਧ ਤੋਂ ਵੱਧ ਮਦਦ ਕਰਨਾ ਚਾਹੁੰਦਾਂ ਹਾਂ ਅਤੇ ਇਸ ਵਿਚ ਅੜਚਣ ਪਾਉਣ ਵਾਲੇ ਸੁਣ ਲੈਣ ਕਿ ਮੈਂ ਇਸ ਤੋਂ ਪਿੱਛੇ ਨਹੀਂ ਹਟਾਂਗਾ।
  • ਮੈਂ ਬੰਗਾਲ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬੰਗਾਲ ਨੂੰ ਭੈਅ, ਫਿਰਕੂਪੁਣੇ, ਲੁੱਟ ਤੰਤਰ ਤੋਂ ਮੁਕਤ ਕਰਨ ਲਈ ਆਪਣੀ ਵੋਟ ਪਾਉਣ।
  • ਦੀਦੀ ਉਹ ਨਹੀਂ ਹੈ ਜਿਸ ਨੇ ਖੱਬੇਪੱਖੀਆਂ ਦੇ ਆਤੰਕ ਦਾ ਸਾਹਮਣਾ ਕੀਤਾ ਸੀ, ਹੁਣ ਇਸ ਦਾ ਰਿਮੋਟ ਕਿਤੇ ਹੋਰ ਹੈ।
  • ਟੀਐਮਸੀ ਦੇ ਫੈਲਾਏ ਕੀਚੜ ’ਚੋਂ ਹੀ ਕਮਲ ਖਿਲ ਰਿਹਾ ਹੈ।

ਭਾਈ-ਭਤੀਜਾਵਾਦ ਦੀ ਰਾਜਨੀਤੀ

ਪੀਐਮ ਮੋਦੀ ਨੇ ਮੰਚ ਤੋਂ ਕਿਹਾ ਕਿ ਮਮਤਾ ਬੈਨਰਜੀ ਵੀ ਕਾਂਗਰਸ ਵਾਂਗ ਹੀ ਭਾਈ-ਭਤੀਜਾਵਾਦ ਦੀ ਰਾਜਨੀਤੀ ਕਰ ਰਹੇ ਹਨ।

ਮੋਦੀ ਨੇ ਕਿਹਾ, “ਬੰਗਾਲ ਦੇ ਲੱਖਾ ਭਤੀਜੇ-ਭਤੀਜੀਆਂ ਦੀ ਬਜਾਏ ਤੁਸੀਂ ਆਪਣੇ ਭਤੀਜੇ ਦੇ ਲਾਲਚ ਪੂਰੇ ਕਰਨ ਲਈ ਕਿਉਂ ਲੱਗ ਗਈ।”

ਮਿਥੁਨ ਚੱਕਰਵਰਤੀ ਭਾਜਪਾ 'ਚ ਸ਼ਾਮਲ

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੇ ਭਾਰਤੀ ਜਨਤਾ ਪਾਰਟੀ ਦੀ ਰਸਮੀ ਮੈਂਬਰਸ਼ਿਪ ਲਈ ਹੈ ਅਤੇ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਭਾਜਪਾ ਵਿਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਮੰਚ ਉੱਤੇ ਬਹੁਤ ਹੀ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ।

ਉਨ੍ਹਾਂ ਕਿਹਾ, ''ਮੈਂ ਇੱਕ ਨੰਬਰ ਦਾ ਕੋਬਰਾ ਹਾਂ, ਡੱਸਾਂਗਾ ਤਾਂ ਤੂੰ ਫੋਟੋ ਬਣ ਜਾਵੇਾ।'' ਪ੍ਰਧਾਨ ਮੰਤਰੀ ਦੀ ਉਡੀਕ ਵਿਚ ਬੈਠੀ ਭੀੜ ਵਿਚ ਮਿਥੁਨ ਚੱਕਰਵਰਤੀ ਨੇ ਚੰਗਾ ਜੋਸ਼ ਭਰਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)