ਕਿਸਾਨ ਅੰਦੋਲਨ: ਸੰਬਿਤ ਪਾਤਰਾ ਨੇ ਕਿਹਾ, 'ਖੇਤੀ ਕਾਨੂੰਨਾਂ ਬਾਰੇ ਨਾ ਰਾਹੁਲ ਨੂੰ ਪਤਾ ਹੈ ਅਤੇ ਨਾ ਹੀ ਰਿਹਾਨਾ ਨੂੰ' - 5 ਅਹਿਮ ਖ਼ਬਰਾਂ

ਭਾਜਪਾ ਆਗੂ ਸੰਬਿਤ ਪਾਤਰਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪੌਪ ਸਟਾਰ ਰਿਹਾਨਾ ਦੇ ਟਵੀਟ ਦਾ ਜਵਾਬ ਦਿੱਤਾ।

ਉਨ੍ਹਾਂ ਕਿਹਾ, "ਖੇਤੀ ਕਾਨੂੰਨਾਂ ਬਾਰੇ ਨਾ ਰਾਹੁਲ ਨੂੰ ਪਤਾ ਹੈ ਅਤੇ ਨਾ ਹੀ ਰਿਹਾਨਾ ਨੂੰ। ਜਦੋਂ ਮਹਾਤਮਾ ਗਾਂਧੀ ਦੇ ਸਟੈਚੂ ਨੂੰ ਢਾਹ ਲਾਈ ਗਈ ਸੀ, ਉਦੋਂ ਇਹ ਕੌਮਾਂਤਰੀ ਲੋਕ ਕਿੱਥੇ ਸਨ ਜੋ ਹੁਣ ਟਵੀਟ ਕਰ ਰਹੇ ਹਨ।"

ਇਸ ਤੋਂ ਇਲਾਵਾ ਕੰਡੇਲਾ ਪਿੰਡ ਵਿੱਚ ਹੋਈ ਮਹਾਂਪੰਚਾਇਤ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਹਾਲੇ ਤਾਂ ਬਿਲ ਵਾਪਸੀ ਮੰਗ ਰਹੇ ਹਾਂ ਪਰ ਜੇ ਨੌਜਵਾਨਾਂ ਨੇ ਗੱਦੀ ਵਾਪਸੀ ਮੰਗ ਲਈ ਫਿਰ ਕੀ ਕਰੋਗੇ।

ਬੁੱਧਵਾਰ ਦਾ ਮੁੱਖ ਘਟਨਾਕ੍ਰਮ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਰਿਹਾਨਾ ਦੇ ਕਿਸਾਨ ਅੰਦੋਲਨ ਬਾਰੇ ਟਵੀਟ ਦਾ ਬਾਲੀਵੁੱਡ ਨੇ ਕੀ ਜਵਾਬ ਦਿੱਤਾ

ਖੇਤੀ ਕਾਨੂੰਨਾਂ ਖਿਲਾਫ਼ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਕਈ ਕੌਮਾਂਤਰੀ ਪੱਧਰ ਦੀਆਂ ਸ਼ਖਸੀਅਤਾਂ ਟਵੀਟ ਕਰ ਰਹੀਆਂ ਹਨ।

ਦਿੱਲੀ ਦੇ ਬਾਰਡਰਾਂ ਉੱਪਰ ਪੁਲਿਸ ਵੱਲੋਂ ਕਿਲੇਬੰਦੀ ਵਰਗੀ ਬੈਰੀਕੇਡਿੰਗ ਕੀਤੀ ਗਈ ਹੈ ਤੇ ਕਈ ਦਿਨਾਂ ਤੋਂ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਹੈ। ਗਾਇਕ ਰਿਹਾਨਾ ਦੇ ਟਵੀਟ ਤੋਂ ਬਾਅਦ ਮਸਲੇ ਦੀ ਕੌਮਾਂਤਰੀ ਚਰਚਾ ਜ਼ੋਰ ਫੜ ਗਈ।

ਇਸ ਦੇ ਨਾਲ ਹੀ ਬੁੱਧਵਾਰ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਇੰਟਰੈੱਟ ਬੰਦੀ ਅੱਗੇ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ।

ਕਈ ਬਾਲੀਵੁੱਡ ਅਦਾਕਾਰ ਹਨ ਜੋ ਇਨ੍ਹਾਂ ਵਿਦੇਸ਼ੀ ਟਵੀਟਸ ਦਾ ਜਵਾਬ ਦੇ ਰਹੇ ਹਨ। ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮਿਆਂਮਾਰ 'ਚ ਤਖਤਾ ਪਲਟ ਕਰਨ ਵਾਲੇ ਜਨਰਲ ਬਾਰੇ ਜਾਣੋ

ਫੌਜੀ ਤਖ਼ਤਾਪਲਟ ਤੋਂ ਬਾਅਦ ਫੌਜ ਦੇ ਜਨਰਲ ਮਿਨ ਔਂਗ ਹਲਾਇੰਗ ਮਿਆਂਮਾਰ ਦੇ ਸਭ ਤੋਂ ਤਾਕਤਵਰ ਵਿਅਕਤੀ ਬਣ ਗਏ ਹਨ।

64 ਸਾਲਾ ਹਲਾਇੰਗ ਇਸ ਸਾਲ ਜੁਲਾਈ ਦੇ ਮਹੀਨੇ ਵਿੱਚ ਰਿਟਾਇਰ ਹੋਣ ਵਾਲੇ ਸੀ ਪਰ ਐਮਰਜੈਂਸੀ ਦੇ ਐਲਾਨ ਦੇ ਨਾਲ ਹੀ ਮਿਆਂਮਾਰ ਵਿੱਚ ਹਲਾਇੰਗ ਦੀ ਪਕੜ ਕਾਫ਼ੀ ਮਜ਼ਬੂਤ ਹੋ ਗਈ ਹੈ।

ਪਰ ਇੱਥੇ ਪਹੁੰਚਣ ਲਈ ਮਿਨ ਔਂਗ ਹਲਾਇੰਗ ਨੇ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਫੌਜ ਵਿਚ ਦਾਖਲ ਹੋਣ ਦੀਆਂ ਦੋ ਨਾਕਾਮਯਾਬ ਕੋਸ਼ਿਸ਼ਾਂ ਤੋਂ ਬਾਅਦ ਹਲਾਇੰਗ ਨੂੰ ਤੀਜੀ ਵਾਰ ਨੈਸ਼ਨਲ ਡਿਫੈਂਸ ਅਕਾਦਮੀ ਵਿੱਚ ਦਾਖਲਾ ਮਿਲਿਆ। ਹਲਾਇੰਗ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਈਸ਼ਾ ਸਿੰਘ: ਭਾਰਤ ਦੀ ਸਭ ਤੋਂ ਘੱਟ ਉਮਰ ਦੀ ਨਿਸ਼ਾਨੇਬਾਜ਼ ਚੈਂਪੀਅਨ

ਈਸ਼ਾ ਨੂੰ ਖੇਡ ਪ੍ਰਤੀ ਪਿਆਰ ਵਿਰਾਸਤ ਵਿੱਚ ਮਿਲਿਆ। ਉਨ੍ਹਾਂ ਦੇ ਪਿਤਾ ਸਚਿਨ ਸਿੰਘ ਮੋਟਰ ਸਪੋਰਟਸ ਵਿੱਚ ਨੈਸ਼ਨਲ ਰੈਲੀ ਚੈਂਪੀਅਨ ਸਨ।

ਹਾਲਾਂਕਿ, ਈਸ਼ਾ ਨੇ ਪਹੀਏ ਤੋਂ ਵੱਧ ਟ੍ਰਿਗਰ ਵੱਲ ਨਿਸ਼ਾਨਾ ਰੱਖਿਆ। 16 ਸਾਲਾਂ ਦੀ ਈਸ਼ਾ ਨੇ 9 ਸਾਲਾਂ ਦੀ ਉਮਰ ਵਿੱਚ ਨਿਸ਼ਾਨੇਬਾਜ਼ੀ ਦਾ ਅਭਿਆਸ ਸ਼ੁਰੂ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਗੋਲੀ ਦੀ ਆਵਾਜ਼ ਉਨ੍ਹਾਂ ਲਈ ਕਿਸੇ ਸੰਗੀਤ ਵਾਂਗ ਹੈ ਅਤੇ ਉਨ੍ਹਾਂ ਨੂੰ ਪਸੰਦ ਆਇਆ ਕਿ ਇਸ ਖੇਡ ਵਿੱਚ ਹਿੰਮਤ ਚਾਹੀਦੀ ਸੀ ਤੇ ਇਸ ਤਰ੍ਹਾਂ ਇੱਕ ਨਿਸ਼ਾਨੇਬਾਜ਼ ਦਾ ਜਨਮ ਹੋਇਆ।

ਉਨ੍ਹਾਂ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦੇ ਏਜੰਡੇ ਤੋਂ ਵੱਖ ਚੱਲ ਰਹੇ ਹਨ

ਮੌਜੂਦਾ ਕਿਸਾਨ ਅੰਦੋਲਨ ਵਿੱਚ ਰਾਕੇਸ਼ ਟਿਕੈਤ ਕਿਸਾਨਾਂ ਦੇ ਇੱਕ ਵੱਡੇ ਆਗੂ ਬਣ ਕੇ ਉਭਰੇ ਹਨ।

ਪਹਿਲਾਂ ਕਿਸਾਨ ਮੋਰਚੇ ਦੀਆਂ ਸਟੇਜਾਂ ਉੱਪਰੋਂ ਸਿਆਸੀ ਆਗੂਆਂ ਨੂੰ ਬੋਲਣ ਜਾਂ ਉੱਥੇ ਜਾਣ ਨਹੀਂ ਦਿੱਤਾ ਜਾਂਦਾ ਸੀ।

ਰਾਕੇਸ਼ ਟਿਕੈਤ ਦੇ ਅੱਥਰੂਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਸਿਆਸੀ ਆਗੂ ਉਨ੍ਹਾਂ ਨੂੰ ਮਿਲਣ ਪਹੁੰਚੇ।

ਇਸ ਸਮੁੱਚੇ ਘਟਨਾਕ੍ਰਮ ਤੋਂ ਸਵਾਲ ਉੱਠਣ ਲੱਗੇ ਹਨ ਕਿ ਸ਼ਾਇਦ ਟਿਕੈਤ ਕਿਸਾਨ ਅੰਦੋਲਨ ਦੇ ਏਜੰਡੇ ਤੋਂ ਵੱਖ ਚੱਲ ਰਹੇ ਹਨ। ਇੱਥੇ ਕਲਿੱਕ ਕਰ ਕੇ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦਾ ਵਿਸ਼ਲੇਸ਼ਣ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)