ਟਰੈਕਟਰ ਪਰੇਡ: ਦਿੱਲੀ 'ਚ ਟਰੈਕਟਰ ਪਰੇਡ ਲਈ ਕਿਸਾਨ ਜਥੇਬੰਦੀਆਂ ਨੇ ਇਹ ਹਦਾਇਤਾਂ ਜਾਰੀ ਕੀਤੀਆਂ - 5 ਅਹਿਮ ਖ਼ਬਰਾਂ

26 ਜਨਵਰੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨ ਏਕਤਾ ਮੋਰਚਾ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਸੋਮਵਾਰ ਸ਼ਾਮ ਨੂੰ ਯੋਗਿੰਦਰ ਯਾਦਵ ਨੇ ਦੱਸਿਆ ਕਿ ਪਰੇਡ ਕਰੀਬ 9 ਰੂਟਾਂ ਤੋਂ ਕੱਢੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਤੌਰ ’ਤੇ ਤਿੰਨ ਰੂਟਾਂ ਬਾਰੇ ਹੀ ਗੱਲ ਕੀਤੀ ਜਾ ਰਹੀ ਸੀ। ਟਰੈਕਟਰ ਮਾਰਚ ਲਈ ਕਈ ਤਰੀਕਿਆਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਟਰੈਕਟਰਾਂ ਦੀ ਗਿਣਤੀ ਬਾਰੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਕੋਈ ਪਾਬੰਦੀ ਨਹੀਂ ਹੈ ਪਰ ਸੋਮਵਾਰ ਸ਼ਾਮ ਨੂੰ ਦਿੱਲੀ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਟਰੈਕਟਰ ਪਰੇਡ ਲਈ 5000 ਟਰੈਕਟਰਾਂ ਨੂੰ ਦਿੱਲੀ ਦਾਖਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਟਰੈਕਟਰ ਪਰੇਡ ਲਈ ਕਿਸਾਨ ਆਗੂਆਂ ਵਲੋਂ ਕੀਤੀਆਂ ਤਿਆਰੀਆਂ ਨੂੰ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਸਿੰਘੂ ਮੰਚ ਤੋਂ ਕਿਉਂ ਹੋਇਆ ਹੋ-ਹੱਲਾ

ਸੋਮਵਾਰ ਸ਼ਾਮ ਨੂੰ ਸਿੰਘੂ ਬਾਰਡਰ ਦੀ ਸਟੇਜ ਉੱਤੇ ਅਧਿਕਾਰਤ ਸਟੇਜ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਕੁਝ ਲੋਕ ਮੰਚ ਉੱਤੇ ਚੜ੍ਹ ਗਏ ਅਤੇ ਰਿੰਗ ਰੋਡ ਤੋਂ ਜਾਣ ਦੀ ਮੰਗ ਕਰਨ ਲੱਗੇ।

ਮੰਚ ਦੇ ਥੱਲੇ ਵੀ ਕਾਫੀ ਲੋਕ ਕਿਸਾਨਾਂ ਵਲੋਂ ਦਿੱਲੀ ਪੁਲਿਸ ਦੇ ਰੋਡ ਮੈਪ ਨੂੰ ਨਾ ਮੰਨਣ ਲਈ ਰੌਲਾ ਪਾ ਰਹੇ ਸਨ।

ਕਈ ਬੁਲਾਰੇ ਵਾਰ ਵਾਰ ਭਾਵੇਂ ਸ਼ਾਂਤੀ ਰੱਖਣ ਦੀ ਅਪੀਲ ਕਰ ਰਹੇ ਸਨ ਪਰ ਕੁਝ ਲੋਕ ਇੱਕ ਦੂਜੇ ਤੋਂ ਮਾਇਕ ਫੜ ਕੇ ਆਪੋ ਆਪਣੀ ਗੱਲ ਰੱਖਣ ਲੱਗੇ।

ਫਿਰ ਉਹ ਪਰੇਡ ਰੋਡ-ਰਿੰਗ ਰੋਡ ਦੇ ਨਾਅਰੇ ਲਾਉਣ ਲੱਗੇ। ਉਹ ਕਿਸਾਨ ਆਗੂਆਂ ਨੂੰ ਰੋਡ ਮੈਪ ਬਦਲਣ ਦਾ ਅਲਟੀਮੇਟਮ ਦੇ ਰਹੇ ਸਨ।

ਅੱਜ ਗਣਤੰਤਰ ਦਿਹਾੜੇ ਤੇ ਕਿਸਾਨਾਂ ਦੀ ਟਰੈਕਟਰ ਪਰੇਡ ਨਾਲ ਜੁੜੀ ਹਰ ਅਹਿਮ ਖ਼ਬਰ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕਿਸਾਨ ਟਰੈਕਟਰ ਪਰੇਡ ਦਾ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਤੋਂ ਦਿੱਲੀ ਦੇ ਬਾਡਰਾਂ ਤੱਕ ਪੂਰਾ ਵੇਰਵਾ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਪਧਿਆਣਾ ਦੇ ਕਿਸਾਨ ਅਮਰਜੀਤ ਸਿੰਘ ਬੈਂਸ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ 26 ਜਨਵਰੀ ਨੂੰ ਹੋ ਰਹੀ ਕਿਸਾਨ ਟਰੈਕਟਰ ਪਰੇਡ ਲਈ ਆਪਣੇ ਤਿੰਨ ਟਰੈਕਟਰ ਭੇਜੇ ਹਨ।

ਬੈਂਸ ਕੋਲ 7 ਟਰੈਕਟਰ ਅਤੇ 4 ਕਾਰਾਂ ਤੇ ਜੀਪਾਂ ਹਨ। ਪਰ ਦਿੱਲੀ ਅੰਦੋਲਨ ਉੱਤੇ ਖ਼ਰਚਾ ਕਰਨ ਲਈ ਉਨ੍ਹਾਂ 4 ਟਰੈਕਟਰ ਅਤੇ ਦੋ ਗੱਡੀਆਂ ਵੇਚ ਦਿੱਤੀਆਂ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ, "ਮੈਂ ਖੇਤੀ ਤਾਂ 20 ਕਿੱਲ੍ਹਿਆਂ ਦੀ ਹੀ ਕਰਦਾ ਹਾਂ , ਪਰ ਟਰੈਕਟਰ ਮੇਰਾ ਸ਼ੌਕ ਹੈ ਅਤੇ ਇੱਕੋ ਕੰਪਨੀ ਦੇ ਮੇਰੇ ਕੋਲ ਹਰੇਕ ਮਾਡਲ ਦਾ ਟਰੈਕਟਰ ਹੈ। ਇਹ ਮੇਰਾ ਸ਼ੌਕ ਹੈ ਪਰ ਹੁਣ ਸੰਘਰਸ਼ ਮੇਰੀ ਸਭ ਤੋਂ ਵੱਡੀ ਪ੍ਰਮੁੱਖਤਾ ਹੈ।"

ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਹਨ ਜੋ ਟਰੈਕਟਰ ਪਰੇਡ ਨਾਲ ਜੁੜੀਆਂ ਹਨ ਤੇ ਪੰਜਾਬ ਦੇ ਪਿੰਡਾਂ ਤੋਂ ਸ਼ਹਿਰਾਂ ਤੱਕ ਇਸ ਪਰੇਡ ਲਈ ਤਿਆਰੀ ਕੀਤੀ ਗਈ ਹੈ।

ਕਿਸਾਨ ਟਰੈਕਟਰ ਪਰੇਡ ਦੇ ਹੋਰ ਪਹਿਲੂ ਨੂੰ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

26 ਨਵੰਬਰ ਤੋਂ 26 ਜਨਵਰੀ ਤੱਕ ਦੇ ਅੰਦੋਲਨ ਦੇ ਅਹਿਮ ਪਹਿਲੂ

ਦਿੱਲੀ ਦੇ ਵੱਖ ਵੱਖ ਬਾਰਡਰਾਂ ਉੱਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਿੰਨੇ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੋਣਗੇ ਉਦੋਂ ਤੱਕ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ।

ਹਾਲਾਂਕਿ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਾਲੇ ਸ਼ੁੱਕਰਵਾਰ ਨੂੰ 11ਵੇਂ ਦੌਰ ਦੀ ਮੀਟਿੰਗ ਵੀ ਹੋਈ ਪਰ ਨਾ ਤਾਂ ਇਹ ਗੱਲਬਾਤ ਬੇਸਿੱਟਾ ਹੀ ਰਹੀ।

ਦੋਹਾਂ ਧਿਰਾਂ ਵਿਚਾਲੇ ਅਗਲੀ ਮੀਟਿੰਗ ਦੀ ਫ਼ਿਲਹਾਲ ਕੋਈ ਸਹਿਮਤੀ ਵੀ ਬਣਦੀ ਨਜ਼ਰ ਨਹੀਂ ਆ ਰਹੀ।

ਪਰ ਇਸ ਵਿਚਾਲੇ ਹੁਣ ਸਭ ਦੀਆਂ ਨਜ਼ਰ 26 ਜਨਵਰੀ ਦੀ ਟਰੈਕਟਰ ਪਰੇਡ 'ਤੇ ਟਿਕ ਗਈਆਂ ਹਨ ਜਿਸ ਦੀ ਮਨਜ਼ੂਰੀ ਦਿੱਲੀ ਪੁਲਿਸ ਨੇ ਆਖ਼ਰਕਾਰ ਕਿਸਾਨਾਂ ਨੂੰ ਦੇ ਦਿੱਤੀ ਹੈ।

26 ਨਵੰਬਰ ਨੂੰ ਕਿਸਾਨਾਂ ਦੇ ਦਿੱਲੀ ਪਹੁੰਚਣ ਤੋਂ ਲੈ ਕੇ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਤੱਕ ਕੀ ਉਤਰਾਅ ਚੜ੍ਹਾਅ ਆਏ, ਇਸ ਬਾਰੇ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਗਣਤੰਤਰ ਦਿਵਸ:ਪਹਿਲੀ ਪਰੇਡ ਕਦੋਂ ਹੋਈ ਸੀ?

ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ 26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਤਹਿਤ ਭਾਰਤ ਦੇਸ਼ ਨੂੰ ਇੱਕ ਲੋਕਤਾਂਤਰਿਕ ਤੇ ਗਣਤੰਤਰ ਐਲਾਨਿਆ ਗਿਆ।

ਇਸ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਗਣਤੰਤਰ ਦਿਵਸ ਮਨਾਉਣ ਦੀ ਪਰੰਪਰਾ ਕਿੰਨੇ ਸ਼ੁਰੂ ਕੀਤੀ ਸੀ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)