You’re viewing a text-only version of this website that uses less data. View the main version of the website including all images and videos.
ਗਣਤੰਤਰ ਦਿਵਸ:ਪਹਿਲੀ ਪਰੇਡ ਕਦੋਂ ਹੋਈ ਸੀ? ਸੰਵਿਧਾਨ, ਕੌਮੀ ਝੰਡੇ ਤੇ 26 ਜਨਵਰੀ ਦੇ ਸਮਾਗਮਾਂ ਬਾਰੇ ਅਹਿਮ ਜਾਣਕਾਰੀ
ਗਣਤੰਤਰ ਦਿਵਸ ਕੀ ਹੈ ਅਤੇ ਇਹ ਕਿਉਂ ਮਨਾਇਆ ਜਾਂਦਾ ਹੈ?
ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ 26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਤਹਿਤ ਭਾਰਤ ਦੇਸ਼ ਨੂੰ ਇੱਕ ਲੋਕਤਾਂਤਰਿਕ ਤੇ ਗਣਤੰਤਰ ਐਲਾਨਿਆ ਗਿਆ।
ਇਸ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਮਨਾਉਣ ਦੀ ਪਰੰਪਰਾ ਕਿੰਨੇ ਸ਼ੁਰੂ ਕੀਤੀ ਸੀ?
ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ 26 ਜਨਵਰੀ 1950 ਨੂੰ 21 ਤੋਪਾਂ ਦੀ ਸਲਾਮੀ ਦੇ ਨਾਲ ਤਿਰੰਗਾ ਲਹਿਰਾ ਕੇ ਭਾਰਤ ਨੂੰ ਪੂਰਨ ਤੌਰ 'ਤੇ ਗਣਤੰਤਰ ਐਲਾਨਿਆ ਸੀ।
ਇਸ ਤੋਂ ਬਾਅਦ ਹਰ ਸਾਲ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਪੂਰੇ ਦਿਸ ਵਿੱਚ ਕੌਮੀ ਛੁੱਟੀ ਹੁੰਦੀ ਹੈ।
ਭਾਰਤ ਨੇ ਆਪਣਾ ਸੰਵਿਧਾਨ ਕਦੋਂ ਗ੍ਰਹਿਣ ਕੀਤਾ?
ਭਾਰਤ ਸੂਬਿਆਂ ਦਾ ਇੱਕ ਸੰਘ ਹੈ। ਇਹ ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਗਣਰਾਜ ਹੈ। ਇਹ ਗਣਰਾਜ ਭਾਰਤ ਦੀ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਗ੍ਰਹਿਣ ਕੀਤਾ ਸੀ ਅਤੇ ਇਹ 26 ਜਨਵਰੀ 1950 ਤੋਂ ਪ੍ਰਭਾਵ ਵਿੱਚ ਆਇਆ।
ਭਾਰਤੀ ਸੰਵਿਧਾਨ ਵਿੱਚ ਪੰਜ ਸਾਲਾ ਯੋਜਨਾ ਦੀ ਧਾਰਨਾ ਕਿਹੜੇ ਸੰਵਿਧਾਨ ਤੋਂ ਲਈ ਗਈ ਹੈ?
ਭਾਰਤੀ ਸੰਵਿਧਾਨ ਵਿੱਚ ਪੰਜ ਸਾਲਾ ਯੋਜਨਾ ਦੀ ਧਾਰਨਾ ਸੋਵੀਅਤ ਸੰਘ (ਯੂਐੱਸਐੱਸਆਰ) ਤੋਂ ਲਈ ਗਈ ਸੀ।
ਗਣਤੰਤਰ ਦਿਵਸ 'ਤੇ ਝੰਡਾ ਕੌਣ ਲਹਿਰਾਉਂਦਾ ਹੈ?
ਦੇਸ਼ ਦੇ ਪਹਿਲੇ ਨਾਗਰਿਕ ਯਾਨਿ ਰਾਸ਼ਟਰਪਤੀ ਗਣਤੰਤਰ ਦਿਵਸ ਸਮਾਗਮ ਵਿੱਚ ਹਿੱਸਾ ਲੈਂਦੇ ਹਨ ਅਤੇ ਕੌਮੀ ਝੰਡਾ ਵੀ ਲਹਿਰਾਉਂਦੇ ਹਨ।
ਸੂਬਿਆਂ ਦੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਸਮਾਗਮ 'ਚ ਕੌਮੀ ਝੰਡਾ ਕੌਣ ਲਹਿਰਾਉਂਦਾ ਹੈ?
ਸਬੰਧਿਤ ਸੂਬਿਆਂ ਦੇ ਰਾਜਪਾਲ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਗਣਤੰਤਰ ਦਿਵਸ ਸਮਾਗਮ ਦੇ ਮੌਕੇ 'ਚ ਕੌਮੀ ਝੰਡਾ ਲਹਿਰਾਉਂਦੇ ਹਨ।
ਭਾਰਤ ਵਿੱਚ ਦੋ ਕੌਮੀ ਝੰਡਾ ਲਹਿਰਾਉਣ ਦੇ ਸਮਾਗਮ ਹੁੰਦੇ ਹਨ। ਇੱਕ ਗਣਤੰਤਰ ਦਿਵਸ ਮੌਕੇ ਅਤੇ ਦੂਜਾ ਸੁਤੰਤਰਤਾ ਦਿਵਸ ਮੌਕੇ।
ਸੁਤੰਤਰਤਾ ਦਿਵਸ ਸਮਾਗਮ ਮੌਕੇ ਪ੍ਰਧਾਨ ਮੰਤਰੀ ਕੌਮੀ ਰਾਜਧਾਨੀ ਵਿੱਚ ਕੌਮੀ ਝੰਡਾ ਲਹਿਰਾਉਂਦੇ ਹਨ ਅਤੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਮੁੱਖ ਮੰਤਰੀ।
ਨਵੀਂ ਦਿੱਲੀ ਵਿੱਚ ਹੋਣ ਵਾਲੀ ਗਣਤੰਤਰ ਦਿਵਸ ਦੀ ਸ਼ਾਨਦਾਰ ਪਰੇਡ ਦੀ ਸਲਾਮੀ ਕੌਣ ਲੈਂਦਾ ਹੈ?
ਭਾਰਤ ਦੇ ਰਾਸ਼ਟਰਪਤੀ ਸ਼ਾਨਦਾਰ ਪਰੇਡ ਦੀ ਸਲਾਮੀ ਲੈਂਦੇ ਹਨ। ਉਹ ਭਾਰਤੀ ਸ਼ਸਤਰ ਬਲਾਂ ਦੇ ਕਮਾਂਡਰ-ਇਨ-ਚੀਫ ਵੀ ਹੁੰਦੇ ਹਨ। ਇਸ ਪਰੇਡ ਵਿੱਚ ਭਾਰਤੀ ਸੈਨਾ ਆਪਣੇ ਨਵੇਂ ਲਏ ਟੈਂਕਾਂ, ਮਿਸਾਇਲਾਂ, ਰਡਾਰ ਆਦਿ ਦਾ ਪ੍ਰਦਰਸ਼ਨ ਵੀ ਕਰਦੀ ਹੈ।
'ਬੀਟਿੰਗ ਰਿਟ੍ਰੀਟ' ਨਾਮ ਦਾ ਸਮਾਗਮ ਕਿੱਥੇ ਹੁੰਦਾ ਹੈ?
ਬੀਟਿੰਗ ਰਿਟ੍ਰੀਟ ਦਾ ਪ੍ਰਬੰਧ ਰਾਏਸੀਨਾ ਹਿਲਸ 'ਤੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਕੀਤਾ ਜਾਂਦਾ ਹੈ, ਜਿਸ ਦੇ ਮੁੱਖ ਮਹਿਮਾਨ ਰਾਸ਼ਟਰਪਤੀ ਹੁੰਦੇ ਹਨ। ਬੀਟਿੰਗ ਦਿ ਰਿਟ੍ਰੀਟ ਸਮਾਗਮ ਨੂੰ ਗਣਤੰਤਰ ਦਿਵਸ ਦਾ ਸਮਾਪਨ ਸਮਾਗਮ ਕਿਹਾ ਜਾਂਦਾ ਹੈ।
ਬੀਟਿੰਗ ਰਿਟ੍ਰੀਟ ਦਾ ਪ੍ਰਬੰਧ ਗਣਤੰਤਰ ਦਿਵਸ ਸਮਾਗਮ ਦੇ ਤੀਜੇ ਦਿਨ ਯਾਨਿ 29 ਜਨਵਰੀ ਨੂੰ ਸ਼ਾਮ ਵੇਲੇ ਕੀਤਾ ਜਾਂਦਾ ਹੈ। ਬੀਟਿੰਗ ਰਿਟ੍ਰੀਟ ਵਿੱਚ ਥਲ ਸੈਨਾ, ਹਵਾਈ ਸੈਨਾ ਅਤੇ ਨੌਸੈਨਾ ਦੇ ਬੈਂਡ ਪਾਰੰਪਰਿਕ ਧੁਨਾਂ ਵਜਾਉਂਦੇ ਹੋਏ ਮਾਰਚ ਕਰਦੇ ਹਨ।
ਭਾਰਤੀ ਕੌਮੀ ਝੰਡੇ ਨੂੰ ਕਿਸ ਨੇ ਡਿਜ਼ਾਈਨ ਕੀਤਾ ਸੀ?
ਭਾਰਤੀ ਕੌਮੀ ਝੰਡੇ ਨੂੰ ਪਿੰਗਲੀ ਵੈਂਕਇਆ ਨੇ ਡਿਜ਼ਾਈਨ ਕੀਤਾ ਸੀ। ਪਿੰਗਲੀ ਨੇ ਸ਼ੁਰੂਆਤ ਵਿੱਚ ਜੋ ਝੰਡਾ ਡਿਜ਼ਾਈਨ ਕੀਤਾ ਸੀ ਉਹ ਸਿਰਫ਼ ਦੋ ਰੰਗ ਦਾ ਸੀ, ਲਾਲ ਅਤੇ ਹਰਾ।
ਉਨ੍ਹਾਂ ਨੇ ਇਹ ਝੰਡਾ ਰਾਸ਼ਟਰੀ ਕਾਂਗਰਸ ਪਾਰਟੀ ਦੇ ਬੈਜ਼ਵਾੜਾ ਸੰਮੇਲਨ ਵਿੱਚ ਗਾਂਧੀਜੀ ਦੇ ਸਾਹਮਣੇ ਪੇਸ਼ ਕੀਤਾ ਸੀ। ਬਾਅਦ ਵਿੱਚ ਗਾਂਧੀ ਜੀ ਦੇ ਸੁਝਾਅ 'ਤੇ ਝੰਡੇ ਵਿੱਚ ਚਿੱਟੀ ਪੱਟੀ ਜੋੜੀ ਗਈ। ਅੱਗੇ ਜਾ ਕੇ ਚਰਖੇ ਦੀ ਥਾਂ ਕੌਮੀ ਪ੍ਰਤੀਕ ਵਜੋਂ ਅਸ਼ੋਕ ਚੱਕਰ ਨੂੰ ਥਾਂ ਮਿਲੀ।
ਭਾਰਤੀ ਕੌਮੀ ਝੰਡੇ ਨੂੰ ਇਸ ਦੇ ਵਰਤਮਾਨ ਰੂਪ ਵਿੱਚ 22 ਜੁਲਾਈ 1947 ਨੂੰ ਪ੍ਰਬੰਧਿਤ ਭਾਰਤੀ ਸੰਵਿਧਾਨ ਸਭਾ ਦੀ ਬੈਠਕ ਦੌਰਾਨ ਅਪਨਾਇਆ ਗਿਆ ਸੀ। ਭਾਰਤ ਵਿੱਚ "ਤਿੰਰਗੇ" ਤੋਂ ਭਾਵ ਭਾਰਤੀ ਕੌਮੀ ਝੰਡੇ ਤੋਂ ਹੈ।
ਕੌਮੀ ਵੀਰਤਾ ਪੁਰਸਕਾਰ ਕਦੋਂ ਦਿੱਤੇ ਜਾਂਦੇ ਹਨ?
ਕੌਮੀ ਵਾਰਤਾ ਪੁਰਸਕਾਰ ਭਾਰਤ ਵਿੱਚ ਹਰ ਸਾਲ 26 ਜਨਵਰੀ ਤੋਂ ਪਹਿਲੀ ਸ਼ਾਮ ਬਹਾਦੁਰ ਬੱਚਿਆਂ ਨੂੰ ਦਿੱਤੇ ਜਾਂਦੇ ਹਨ।
ਇਨ੍ਹਾਂ ਪੁਰਸਕਾਰਾਂ ਦੀ ਸ਼ੁਰੂਆਤ 1957 ਵਿੱਚ ਹੋਈ ਸੀ। ਪੁਰਸਕਾਰ ਵਜੋਂ ਇੱਕ ਮੈਡਲ, ਪ੍ਰਮਾਣ ਪੱਤਰ ਅਤੇ ਨਗਦੀ ਰਾਸ਼ੀ ਦਿੱਤੀ ਜਾਂਦੀ ਹੈ।
ਸਾਰਿਆਂ ਬੱਚਿਆਂ ਨੂੰ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਤੱਕ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਗਣਤੰਤਰ ਦਿਵਸ ਪਰੇਡ ਕਿਥੋਂ ਤੋਂ ਸ਼ੁਰੂ ਹੁੰਦੀ ਹੈ?
ਗਣਤੰਤਰ ਦਿਵਸ ਪਰੇਡ ਰਾਸ਼ਟਰਪਤੀ ਭਵਨ ਤੋਂ ਸ਼ੁਰੂ ਹੁੰਦੀ ਹੈ ਅਤੇ ਇੰਡੀਆ ਗੇਟ 'ਤੇ ਖ਼ਤਮ ਹੁੰਦੀ ਹੈ।
ਪਹਿਲੀ ਗਣਤੰਤਰ ਦਿਵਸ 'ਤੇ ਭਾਰਤ ਦੇ ਰਾਸ਼ਟਰਪਤੀ ਕੌਣ ਸਨ?
ਪਹਿਲੇ ਗਣਤੰਤਰ ਦਿਵਸ 'ਤੇ ਡਾ. ਰਜਿੰਦਰ ਪ੍ਰਸਾਦ ਭਾਰਤ ਦੇ ਰਾਸ਼ਟਰਪਤੀ ਸਨ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਡਾ. ਰਜਿੰਦਰ ਪ੍ਰਸਾਦ ਨੇ ਵਰਤਮਾਨ ਸੰਸਦ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ ਦੀ ਸਹੁੰ ਲਈ ਸੀ ਅਤੇ ਇਸ ਤੋਂ ਬਾਅਦ ਪੰਜ ਮੀਲ ਲੰਬੇ ਪਰੇਡ ਸਮਾਗਮ ਤੋਂ ਬਾਅਦ ਇਰਵਿਨ ਸਟੇਡੀਅਮ ਵਿੱਚ ਉਨ੍ਹਾਂ ਨੇ ਕੌਮੀ ਝੰਡਾ ਲਹਿਰਾਇਆ ਸੀ।
ਭਾਰਤ ਸੰਵਿਧਾਨ ਕਿੰਨੇ ਦਿਨਾਂ ਵਿੱਚ ਤਿਆਰ ਕੀਤਾ ਗਿਆ ਸੀ?
ਸੰਵਿਧਾਨ ਸਭਾ ਨੇ ਕਰੀਬ ਤਿੰਨ ਸਾਲ (2 ਸਾਲ, 11 ਮਹੀਨੇ ਅਤੇ 17 ਦਿਨ ਸਟੀਕ) ਵਿੱਚ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਸੀ ਇਸ ਸਮੇਂ ਕਾਲ ਦੌਰਾਨ, 165 ਦਿਨਾਂ ਵਿੱਚ 11 ਸੈਸ਼ਨ ਪ੍ਰਬੰਧਿਤ ਕੀਤੇ ਗਏ ਸਨ।
ਇਹ ਵੀ ਪੜ੍ਹੋ :