You’re viewing a text-only version of this website that uses less data. View the main version of the website including all images and videos.
ਨਵਜੋਤ ਸਿੰਘ ਸਿੱਧੂ : ਅਕਾਲ ਤਖ਼ਤ ਨੂੰ ਭੇਜੇ ਮਾਫ਼ੀਨਾਮੇ ਰਾਹੀਂ ਇੰਝ ਬਖ਼ਸ਼ਾਈ ਭੁੱਲ
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਸਿੱਖਾਂ ਦੇ ਧਾਰਮਿਕ ਨਿਸ਼ਾਨਾਂ ਵਾਲੇ ਸ਼ਾਲ ਨੂੰ ਪਾਉਣ ਸਬੰਧੀ ਮਾਫ਼ੀ ਮੰਗ ਲਈ ਹੈ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ, "ਅਕਾਲ ਤਖ਼ਤ ਸਾਹਿਬ ਸਰਬਉੱਚ ਹੈ। ਜੇ ਮੈਂ ਅਣਜਾਣ ਹੋ ਕੇ ਕਿਸੇ ਵੀ ਇੱਕ ਸਿੱਖ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਇਆ ਹੈ ਤਾਂ ਮੈਂ ਮਾਫ਼ੀ ਮੰਗਦਾ ਹਾਂ। ਲੱਖਾਂ ਲੋਕ ਸਿੱਖੀ ਦੇ ਸਤਿਕਾਰ ਦੇ ਪ੍ਰਤੀਕਾਂ ਨੂੰ ਦਸਤਾਰਾਂ, ਕਪੜਿਆਂ ਤੇ ਪਹਿਨਦੇ ਹਨ ਅਤੇ ਇੱਥੋਂ ਤੱਕ ਕਿ ਮਾਣ ਨਾਲ ਟੈਟੂ ਵੀ ਬੰਨ੍ਹਦੇ ਹਨ। ਮੈਂ ਵੀ ਇੱਕ ਨਿਮਰ ਸਿੱਖ ਵਾਂਗ ਅਣਜਾਣੇ ਵਿਚ ਸ਼ਾਲ ਪਹਿਨਿਆ ਸੀ।"
ਦਰਅਸਲ ਬੀਤੇ ਦਿਨ ਨਵਜੋਤ ਸਿੱਧੂ ਨੇ ਇੱਕ ਪ੍ਰੋਗਰਾਮ ਦੌਰਾਨ ਸ਼ਾਲ ਪਾਇਆ ਸੀ ਜਿਸ 'ਤੇ ੴ ਅਤੇ ਖੰਡੇ ਦਾ ਨਿਸ਼ਾਨ ਬਣਿਆ ਹੋਇਆ ਸੀ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਸਨ।
ਇਸ ਸ਼ਾਲ ਕਰਕੇ ਹੁਣ ਉਨ੍ਹਾਂ ਨੂੰ ਸਿੱਖ ਜਥੇਬੰਦੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਪਿਆ।
ਇਹ ਵੀ ਪੜ੍ਹੋ:
ਅਕਾਲ ਤਖ਼ਤ ਨੂੰ ਕੀਤੀ ਸ਼ਿਕਾਇਤ
ਇਸ ਦੀ ਸ਼ਿਕਾਇਤ ਸਿੱਖ ਯੂਥ ਪਾਵਰ ਆਫ਼ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਵਲੋਂ ਅਕਾਲ ਤਖ਼ਤ ਨੂੰ ਕੀਤੀ ਗਈ।
ਬੇਨਤੀ ਪੱਤਰ ਵਿੱਚ ਉਨ੍ਹਾਂ ਨੇ ਲਿਖਿਆ, "ਇਹ ਸਿੱਧੀ-ਸਿੱਧੀ ਪਵਿੱਤਰ ਗੁਰਬਾਣੀ ਦੀ ਬੇਅਦਬੀ ਹੈ। ਨਵਜੋਤ ਸਿੰਘ ਸਿੱਧੂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਖ਼ਤ ਹੁਕਮਨਾਮਾ ਜਾਰੀ ਕੀਤਾ ਜਾਵੇ।
ਉਨ੍ਹਾਂ ਕਿਹਾ, "ਨਵਜੋਤ ਸਿੰਘੂ ਸਿੱਧੂ 'ਤੇ ਕੜੀ ਕਾਰਵਾਈ ਹੋਈ ਚਾਹੀਦੀ ਹੈ। ਇਨ੍ਹੀਂ ਵੱਡੀ ਸ਼ਖ਼ਸੀਅਤ ਜੇਕਰ ਅਜਿਹਾ ਕਰੇਗੀ ਤਾਂ ਇਹ ਨੁਕਸਾਨਦਾਇਕ ਹੈ, ਭਵਿੱਖ ਲਈ ਖ਼ਤਰਨਾਕ ਹੈ।"
ਇਹ ਵੀ ਪੜ੍ਹੋ:
ਜਥੇਦਾਰ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ, "ਨਵਜੋਤ ਸਿੰਘ ਸਿੱਧੂ ਨੇ ੴ ਅਤੇ ਖੰਡੇ ਦਾ ਨਿਸ਼ਾਨ ਵਾਲਾ ਸ਼ਾਲ ਆਪਣੇ ਉੱਪਰ ਲੈ ਕੇ ਬਹੁਤ ਹੀ ਮੰਦਭਾਗਾ ਕਾਰਜ ਕੀਤਾ ਹੈ ਕਿਉਂਕਿ ਇੱਕ ਸਿੱਖ ਹੋਣ ਦੇ ਨਾਤੇ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਅਜਿਹਾ ਕਰਨਾ ਸਿੱਖ ਧਰਮ ਦੀ ਮਰਿਯਾਦਾ ਦੇ ਵਿਰੁੱਧ ਹੈ। ਇਸ਼ ਸਾਲ ਹਰੇਕ ਸਿੱਖ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ।"
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸਿੱਖ ਜਗਤ ਤੋਂ ਇਸ ਹੋਈ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਇਹ ਵੀਡੀਓ ਵੀ ਦੇਖੋ: