ਪੰਜਾਬ ਦੇ ਕਿਸਾਨਾਂ ਨੇ ਦਿੱਲੀ-ਕਟਰਾ ਐਕਸਪ੍ਰੈੱਸ ਵੇਅ ਲਈ ਜ਼ਮੀਨਾਂ ਦੇਣ ਤੋਂ ਕਿਉਂ ਇਨਕਾਰ ਕੀਤਾ -ਪ੍ਰੈੱਸ ਰਿਵੀਊ

ਪੰਜਾਬ ਵਿੱਚੋਂ ਕਟਰਾ-ਦਿੱਲੀ ਐਕਸਪ੍ਰੈਸ ਵੇਅ ਲਈ ਲਗਭਗ 14 ਹਜ਼ਾਰ ਏਕੜ ਜ਼ਮੀਨ ਕੇਂਦਰ ਸਰਕਾਰ ਵੱਲੋਂ ਹਾਸਲ ਕੀਤੀ ਜਾਣੀ ਹੈ। ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਸੰਘਰਸ਼ ਦੇ ਮੱਦੇਨਜ਼ਰ ਬਹੁਤੇ ਕਿਸਾਨਾਂ ਨੇ ਇਸ ਪ੍ਰੋਜੈਕਟ ਲਈ ਆਪਣੀ ਜ਼ਮੀਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।

ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ "ਕੇਂਦਰ ਸਾਡੀ ਮੰਗ ਮੰਨਣ ਨੂੰ ਤਿਆਰ ਨਹੀਂ ਤਾਂ ਅਸੀਂ ਕਿਵੇਂ ਉਸ ਨੂੰ 14,000 ਏਕੜ ਜ਼ਮੀਨ ਅਕਵਾਇਰ ਕਰਨ ਦੇ ਦੇਈਏ?"

ਇਸ ਪ੍ਰੋਜੈਕਟ ਲਈ ਜਲੰਧਰ ਦੇ ਲਗਭਗ 35 ਪਿੰਡਾਂ ਦੀ ਜ਼ਮੀਨ ਹਾਸਲ ਕੀਤੀ ਜਾਣੀ ਸੀ। ਇੱਥੋਂ ਦੇ ਇੱਕ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ਉਨ੍ਹਾਂ ਦੀ ਜ਼ਮੀਨ ਨੂੰ ਦੋ ਹਿੱਸਿਆਂ ਵਿੱਚ ਵੰਡ ਦੇਵੇਗਾ ਤਾਂ ਉਹ ਹਾਈਵੇ ਦੇ ਦੂਜੇ ਪਾਸੇ ਖੇਤੀ ਦਾ ਕੰਮ ਕਿਵੇਂ ਕਰਿਆ ਕਰਨਗੇ?

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਕੇਂਦਰ ਨੇ ਕਪਾਹ ਦੀ ਖ਼ਰੀਦ 'ਤੇ ਹੱਦ ਲਾਈ

ਪੰਜਾਬ ਵਿੱਚ ਕਪਾਹ ਦੀ ਖ਼ਰੀਦ ਸਿਖਰਾਂ ’ਤੇ ਹੈ। ਇਸੇ ਦੌਰਾਨ ਕੇਂਦਰੀ ਖ਼ਰੀਦ ਏਜੰਸੀ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਨੇ ਕਪਾਹ ਦੀ ਖ਼ਰੀਦ ਦੀ ਹੱਦ ਤੈਅ ਕਰ ਦਿੱਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹੁਣ ਕਾਰਪੋਰੇਸ਼ਨ ਪ੍ਰਤੀ ਦਿਨ 12,500 ਕੁਇੰਟਲ ਕਪਾਹ ਦੀ ਹੀ ਖ਼ਰੀਦ ਕਰੇਗੀ।

ਸ਼ਨਿੱਚਰਵਾਰ ਨੂੰ ਜਾਰੀ ਇਸ ਸਰਕੂਲਰ ਤੋਂ ਪਹਿਲਾਂ ਕਪਾਹ ਦੀ ਖ਼ਰੀਦ ਉੱਪਰ ਕੇਂਦਰੀ ਏਜੰਸੀ ਅਤੇ ਨਿੱਜੀ ਖ਼ਰੀਦਾਰਾਂ ਉੱਪਰ ਅਜਿਹੀ ਕੋਈ ਪਾਬੰਦੀ ਨਹੀਂ ਸੀ।

ਜਦਕਿ ਹੁਣ ਏਜੰਸੀ ਨੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਕਾਇਮ ਆਪਣੇ ਸੱਤ ਖ਼ਰੀਦ ਕੇਂਦਰਾਂ ਉੱਪਰ ਬੰਦਿਸ਼ ਲਾ ਦਿੱਤੀ ਹੈ ਜਿਸ ਨਾਲ ਖ਼ਰੀਦ ਏਜੰਸੀਆਂ ਅਤੇ ਕਿਸਾਨ ਸ਼ਸ਼ੋਪੰਜ ਵਿੱਚ ਪੈ ਗਏ ਹਨ। ਕਿਸਾਨਾਂ ਨੂੰ ਆਪਣੀ ਫ਼ਸਲ ਅਗਲੇ ਸਾਲ ਸਤੰਬਰ ਤੱਕ ਸੰਭਾਲਣੀ ਪੈ ਸਕਦੀ ਹੈ, ਜਦੋਂ ਨਵੀਂ ਖ਼ਰੀਦ ਸ਼ੁਰੂ ਹੋਵੇਗੀ।

ਅਮਰੀਕਾ ਲਾਵੇਗਾ ਚੰਦ ’ਤੇ ਪ੍ਰਮਾਣੂ ਰਿਐਕਟਰ

ਅਮਰੀਕਾ ਨੇ 2026 ਤੱਕ ਚੰਦ ਉੱਪਰ ਪਹਿਲਾ ਪ੍ਰਮਾਣੂ ਰਿਐਕਟਰ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਮੰਤਵ ਲਈ ਅਮਰੀਕਾ ਦਾ ਊਰਜਾ ਵਿਭਾਗ ਨਾਸਾ ਨਾਲ ਮਿਲ ਕੇ ਅਗਲੇ ਸਾਲ ਦੇ ਸ਼ੁਰੂ ਵਿੱਤ ਕੋਈ ਯੋਜਨਾ ਲਿਆ ਸਕਦਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਜਾਂਦੇ ਹੋਏ ਰਾਸ਼ਟਰਪਤੀ ਟਰੰਪ ਨੇ 16 ਦਸੰਬਰ ਨੂੰ ਇਸ ਬਾਰੇ ਹੁਕਮ ਜਾਰੀ ਕੀਤੇ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)