ਉੱਤਰ ਪ੍ਰਦੇਸ਼: ਕਿਸਾਨਾਂ ਨੂੰ ਭੜਕਾਉਣ ਦੇ ਇਲਜ਼ਾਮ- 6 ਕਿਸਾਨਾਂ ਨੂੰ 50-50 ਲੱਖ ਦੇ ਬਾਂਡ ਜਮ੍ਹਾਂ ਕਰਵਾਉਣ ਦੇ ਹੁਕਮ - ਪ੍ਰੈੱਸ ਰਿਵੀਊ

ਇੱਕ ਪਾਸੇ ਜਿੱਥੇ ਕਿਸਾਨ ਕੇਂਦਰ ਸਰਕਾਰ ਉੱਪਰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਬਾਅ ਪਾ ਰਹੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ।

ਉੱਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹਾ ਪ੍ਰਸ਼ਾਸਨ ਨੇ ਛੇ ਕਿਸਾਨ ਆਗੂਆਂ ਨੂੰ 50 ਲੱਖ ਰੁਪਏ ਦੇ ਨਿੱਜੀ ਬਾਂਡ ਅਤੇ ਇਸ ਰਕਮ ਬਾਰੇ ਦੋ ਗਰਾਂਟਰਾਂ ਦੀਆਂ ਸਕਿਊਰਿਟੀਆਂ ਜਮ੍ਹਾਂ ਕਰਵਾਉਣ ਨੂੰ ਕਿਹਾ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਨ੍ਹਾਂ ਛੇ ਕਿਸਾਨ ਆਗੂਆਂ ਉੱਪਰ ਪੁਲਿਸ ਨੇ ਸਥਾਨਕ ਕਿਸਾਨਾਂ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਸੀ।

ਇਨ੍ਹਾਂ ਛੇ ਆਗੂਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਅਸਲੀ) ਦੇ ਸੰਭਲ ਜ਼ਿਲ੍ਹਾ ਪ੍ਰਧਾਨ ਰਾਜਪਾਲ ਸਿੰਘ, ਜੈਵੀਰ ਅਤੇ ਸਤਿੰਦਰਾ ਸ਼ਾਮਲ ਹਨ।

ਐੱਸਡੀਐੱਮ ਦੀਪੇਂਦਰ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ ਜਮ੍ਹਾਂ ਕਰਵਾਈ ਗਈ ਰਿਪੋਰਟ ਦੇ ਅਧਾਰ ਤੇ ਕਿਸਾਨਾਂ ਨੂੰ ਇਹ ਨੋਟਿਸ ਕਰੀਮੀਨਲ ਪ੍ਰੋਸਜ਼ੀਰ ਕੋਡ ਦੀ ਦਫਾ 111 ਤਹਿਤ ਜਾਰੀ ਕੀਤਾ ਗਿਆ ਹੈ।

ਇਸ ਧਾਰਾ ਤਹਿਤ ਮੈਜਿਸਟਰੇਟ ਕਿਸੇ ਵੀ ਅਮਨ ਭੰਗ ਕਰਨ ਵਾਲੇ ਸ਼ਖ਼ਸ ਨੂੰ ਨੋਟਿਸ ਜਾਰੀ ਕਰ ਸਕਦਾ ਹੈ।

ਇਹ ਵੀ ਪੜ੍ਹੋ:

’ਐੱਸਵਾਈਐੱਲ ਦਾ ਮੁੱਦਾ ਕਿਸਾਨਾਂ ਦਾ ਏਕਾ ਭੰਗ ਕਰਨ ਲਈ ਚੁੱਕਿਆ ਜਾ ਰਿਹਾ’

"ਕੁਝ ਆਗੂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਏਕਾ ਭੰਗ ਕਰਨ ਲਈ ਐੱਸਵਾਈਐੱਲ ਨਹਿਰ ਦਾ ਮੁੱਦਾ ਚੁੱਕ ਰਹੇ ਅਤੇ ਕੁਝ ਆਗੂ ਦੀਵਾਲੀ ਮੌਕੇ ਹੋਲੀ ਦੇ ਗੀਤ ਗਾਉਣ ਦੀਆਂ ਗੱਲਾਂ ਕਰ ਰਹੇ ਹਨ।”

ਦਿ ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਹ ਸ਼ਬਦ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਹਰਿਆਣੇ ਦੀ ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਪਹੁੰਚੇ ਹਰਿਆਣਾ ਦੇ ਅਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਕਹੇ।

ਜ਼ਿਕਰਯੋਗ ਹੈ ਕਿ ਸਾਂਗਵਾਨ ਸਭਾ ਹਲਕਾ ਦਾਦਰੀ ਦੱਖਣੀ ਹਰਿਆਣਾ ਵਿੱਚ ਆਉਂਦਾ ਹੈ। ਸਾਂਗਵਾਨ ਦਾ ਕਹਿਣਾ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਪੂਰਾ ਕਰਨ ਦਾ ਮੁੱਦਾ ਚੁੱਕਣ ਦਾ ਇਹ ਸਹੀ ਸਮਾਂ ਨਹੀਂ ਹੈ।

ਹਾਲ ਹੀ ਵਿੱਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ (ਬੀਜੇਪੀ) ਵੱਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਘੋਲ ਵਿੱਚ “ਹਿੱਸਾ ਲੈ ਰਹੇ” ਅਤੇ ਕਿਸਾਨਾਂ ਦੀ ਹਮਾਇਤ ਕਰਨ ਵਾਲਿਆਂ ਨੇ ਆਪਣੀਆਂ ਮੰਗਾਂ ਵਿੱਚ ਐੱਸਵਾਈਐੱਲ ਨਹਿਰ ਦਾ ਮੁੱਦਾ ਵੀ ਸ਼ਾਮਲ ਕਰ ਲੈਣ ਦੀ ਅਪੀਲ ਕੀਤੀ ਸੀ।

ਇਸ ਦੇ ਨਾਲ ਹੀ ਦਿ ਟ੍ਰਬਿਊਨ ਮੁਤਾਬਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਹੈ ਕਿ ਭਾਜਪਾ ਨਹਿਰ ਦਾ ਮਸਲਾ ਕਿਸਾਨਾਂ ਵਿੱਚ ਫੁੱਟ ਪਾਉਣ ਲਈ ਚੁੱਕ ਰਹੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਬਜਰੰਗ ਦਲ ’ਤੇ ਪਾਬੰਦੀ ਨਾ ਲਾਉਣ ਕਾਰਨ ਫੇਸਬੁੱਕ ਨੂੰ ਪਈ ਝਾੜ

ਸੂਚਨਾ ਅਤੇ ਤਕਨੀਕ ਬਾਰੇ ਪਾਰਲੀਮੈਂਟਰੀ ਪੈਨਲ ਨੇ ਬੁੱਧਰਵਾਰ ਨੂੰ ਫੇਸਬੁੱਕ ਦੇ ਭਾਰਤ ਵਿੱਚ ਮੁਖੀ ਅਜੀਤ ਮੋਹਨ ਨੂੰ ਬੰਜਰੰਗ ਦਲ ਉੱਪਰ ਪਾਬੰਦੀ ਲਾਉਣ ਦੇ ਮਾਮਲੇ ਵਿੱਚ ਝਿਜਕ ਦਿਖਾਉਣ ਕਾਰਨ ਫਟਕਾਰ ਲਾਈ।

ਹਾਲ ਹੀ ਵਿੱਚ ਵਾਲ ਸਟਰੀਟ ਜਨਰਲ ਦੀ ਇੱਕ ਰਿਪੋਰਟ ਵਿੱਚ ਬਜਰੰਗ ਦਲ ਨੂੰ "ਖ਼ਤਰਨਾਕ ਸੰਗਠਨ" ਕਿਹਾ ਗਿਆ ਸੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜ ਮਹੀਨਿਆਂ ਦੌਰਾਨ ਇਹ ਦੂਜੀ ਵਾਰ ਹੈ ਜਦੋਂ ਪਾਰਲੀਮੈਂਟਰੀ ਪੈਨਲ ਨੇ ਫੇਸਬੁੱਕ ਨੂੰ ਆਪਣੇ ਹੀ ਅੰਦਰੂਨੀ ਮੁਲਾਂਕਣਾਂ ਉੱਪਰ ਖ਼ਰੇ ਨਾ ਉਤਰਨ ਕਾਰਨ ਝਾੜ ਪਾਈ ਹੈ।

ਇਸ ਪੈਨਲ ਦੀ ਅਗਵਾਈ ਕਾਂਗਰਸੀ ਐੱਮਪੀ ਸ਼ਸ਼ੀ ਥਰੂਰ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)