ਕਿਸਾਨ ਅੰਦੋਲਨ ਬਾਰੇ ਪਾਕਿਸਤਾਨ 'ਚ ਪ੍ਰਤੀਕਿਰਿਆ, 'ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬੀ ਮੁਸ਼ਕਿਲ ਵਿੱਚ ਹਨ'- 5 ਅਹਿਮ ਖ਼ਬਰਾਂ

ਭਾਰਤ ਵਿੱਚ ਕਿਸਾਨ ਅੰਦੋਲਨ ਬਾਰੇ ਵਿਦੇਸ਼ਾਂ ਵਿੱਚ ਵੀ ਚਰਚਾ ਹੋ ਰਹੀ ਹੈ। ਕਨੇਡਾ, ਯੂਕੇ ਅਤੇ ਅਮਰੀਕਾ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਪ੍ਰਤੀਕਿਰਿਆ ਆਉਣ ਲੱਗੀ ਹੈ।

ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਹਮਜ਼ਾ ਅਲੀ ਅੱਬਾਸੀ ਨੇ ਟਵੀਟ ਕਰਕੇ ਕਿਹਾ, ''ਭਾਰਤ ਦੇ ਮੁਜ਼ਾਹਰਾਕਾਰੀ ਕਿਸਾਨਾਂ ਪ੍ਰਤੀ ਮੇਰੇ ਮਨ ਵਿੱਚ ਬੇਅੰਤ ਸਤਿਕਾਰ ਹੈ।''

ਇਸ ਤੋਂ ਪਹਿਲਾ ਐਤਵਾਰ ਨੂੰ ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਟਵੀਟ ਕਰਕੇ ਕਿਹਾ ਸੀ, ''ਭਾਰਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਸ ਤੋਂ ਦੁਨੀਆਂ ਭਰ ਦੇ ਪੰਜਾਬੀ ਦੁਖ਼ੀ ਹਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬੀ ਮੁਸ਼ਕਿਲ ਵਿੱਚ ਹਨ।''

ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ਼ ਕਰਨ 'ਤੇ ਕਈ ਲੋਕਾਂ ਨੇ ਫ਼ਵਾਦ ਹੁਸੈਨ ਦੀ ਅਲੋਚਨਾ ਕੀਤੀ ਹੈ। ਪਾਕਿਸਤਾਨ ਵਿੱਚ ਹੋਰ ਕਿਸ ਨੇ ਭਾਰਤੀ ਕਿਸਾਨ ਅੰਦੋਲਨ ਬਾਰੇ ਕੀ ਕਿਹਾ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਬੀਕੇਯੂ ਉਗਰਾਹਾਂ ਨੇ ਕਿਸਾਨਾਂ ਦੀ ਭੁੱਖ ਹੜਤਾਲ 'ਚ ਸ਼ਾਮਲ ਨਾ ਹੋਣ ਦਾ ਕਾਰਨ ਦੱਸਿਆ

ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਲਈ ਨਹੀਂ ਕਿਹਾ ਗਿਆ ਹੈ।

ਟਿਕਰੀ ਬਾਰਡਰ 'ਤੇ ਧਰਨਾ ਲਗਾ ਕੇ ਬੈਠੀ ਹੋਈ ਹੈ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਨੇ ਕਿਹਾ, "ਇੱਕ ਦਿਨ ਦੀ ਭੁੱਖ ਹੜਤਾਲ ਕਰਨ ਦਾ 32 ਜਥੇਬੰਦੀਆਂ ਦਾ ਆਪਣਾ ਪ੍ਰੋਗਰਾਮ ਹੈ। ਅਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹਾਂ।"

"ਇਨ੍ਹਾਂ ਸਟੇਜਾਂ 'ਤੇ ਹਰ ਜਥੇਬੰਦੀ ਆਪਣਾ ਪ੍ਰੋਗਰਾਮ ਕਰ ਸਕਦੀ ਹੈ। ਪਰ ਸਾਡੀ ਸ਼ਮੂਲੀਅਤ ਇਸ ਪ੍ਰੋਗਰਾਮ ਵਿੱਚ ਨਹੀਂ ਹੈ।" ਹੋਰ ਕੱਲ੍ਹ ਦਿਨ ਭਰ ਕੀ ਖ਼ਾਸ ਰਿਹਾ ਹੈ ਇਹ ਜਾਣਨ ਲਈ ਇੱਥੇ ਕਲਿੱਕ ਕਰ ਸਕਦੇ ਹੋ।

ਕਿਸਾਨ ਅੰਦੋਲਨ ਮਜ਼ਬੂਤ ਮੋਦੀ ਸਰਕਾਰ ਨੂੰ ਇਹ ਸਖ਼ਤ ਸੁਨੇਹਾ ਦੇ ਰਿਹਾ ਹੈ

ਸਮਾਜ ਦੀ ਗ਼ੈਰ-ਸਰਕਾਰੀ ਅਤੇ ਗ਼ੈਰ-ਸਿਆਸੀ ਅਗਵਾਈ, ਜਿਸ ਨੂੰ ਸਿਵਿਲ ਸੁਸਾਇਟੀ ਵੀ ਕਿਹਾ ਜਾਂਦਾ ਹੈ, ਉਸ ਦਾ ਵਿੱਚ ਹੀ ਕਿਤੇ ਗੁਆਚ ਜਾਣਾ ਅਤੇ ਦੁਬਾਰਾ ਉੱਭਰ ਕੇ ਸਾਹਮਣੇ ਆਉਣਾ ਦਿਲਚਸਪ ਗੱਲ ਹੈ।

ਇਸ ਦੌਰ ਵਿੱਚ ਦੇਸ ਵਿੱਚ ਜੋ ਚੱਲ ਰਿਹਾ ਹੈ ਉਸ ਵਿੱਚ ਸਿਵਿਲ ਸੁਸਾਇਟੀ ਦਾ ਉਭਾਰ ਅਜਿਹੀ ਗੱਲ ਹੈ ਜਿਹੜੀ ਯਕੀਨਨ ਮੌਦੀ ਸਰਕਾਰ ਨੂੰ ਚਿੰਤਾ ਵਿੱਚ ਪਾ ਰਹੀ ਹੋਵੇਗੀ।

ਇਸ ਸ਼ਾਸਨ ਦਾ ਦਾਅਵਾ ਸੀ ਕਿ ਜਿਹੜੀ ਦੇਸ ਦੀ ਬਹੁ ਗਿਣਤੀ ਅਬਾਦੀ ਦੇ ਹਿੱਤ ਦੀ ਗੱਲ ਹੋਵੇਗੀ ਉਸੇ ਨੂੰ ਅੱਗੇ ਵਧਾਇਆ ਜਾਵੇਗਾ।

ਇਸ ਤਰ੍ਹਾਂ ਸਰਕਾਰ ਨੇ ਅਜਿਹਾ ਨਾਗਰਿਕ ਸਮਾਜ (ਸਿਵਿਲ ਸੁਸਾਇਟੀ) ਬਣਾ ਲਿਆ ਜੋ ਸੱਤਾ ਦਾ ਹੀ ਐਕਸਟੈਂਸ਼ਨ ਕਾਉਂਟਰ ਸੀ।

ਇਹ ਇੱਕ ਅਜਿਹੀ ਮਸ਼ੀਨ ਸੀ ਜੋ ਦੇਸਭਗਤੀ ਵਰਗੇ ਆਮ ਸਹਿਮਤੀ ਨਾਲ ਚੱਲਣ ਵਾਲੇ ਸੰਕਲਪਾਂ ਨੂੰ ਮਜ਼ਬੂਤ ਕਰਨ ਲੱਗੀ ਸੀ। ਸਮਾਜਸ਼ਾਸਤਰੀ ਸ਼ਿਵ ਵਿਸ਼ਵਨਾਥਨ ਦਾ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੀਡੀਆ 'ਤੇ ਕੁਝ ਸਿਆਸੀ ਆਗੂਆਂ ਦੀ ਖ਼ਾਲਿਸਤਾਨ ਬਾਰੇ ਚਰਚਾ 'ਚ ਟਿਕਰੀ ਧਰਨੇ 'ਤੇ ਬੈਠੀ ਕਿਸਾਨ ਆਗੂ ਨੂੰ ਸੁਣੋ

ਦਿੱਲੀ ਵਿੱਚ ਚਲੇ ਰਹੇ ਕਿਸਾਨੀ ਅੰਦੋਲਨ ਨੂੰ ਕੁਝ ਮੀਡੀਆ ਅਦਾਰਿਆਂ ਵੱਲੋਂ ਖ਼ਾਲਿਸਤਾਨ ਜਾਂ ਵੱਖ ਵਾਦੀਆਂ ਨਾਲ ਜੋੜਿਆ ਜਾ ਰਿਹਾ ਹੈ ਇਸ ਗੱਲ ਦਾ ਨੋਟਿਸ ਐਡੀਟਰਜ਼ ਗਿਲਡ ਆਫ ਇੰਡੀਆ ਨੇ ਵੀ ਲਿਆ ਹੈ।

ਇਸ ਅੰਦੋਲਨ ਵਿੱਚ ਅਜਿਹੇ ਚਿਹਰੇ ਵੀ ਹਨ, ਜਿੰਨਾ ਨੇ ਪੰਜਾਬ ਵਿਚ ਖਾੜਕੂ ਲਹਿਰ ਦੌਰਾਨ ਅਪਣਿਆਂ ਨੂੰ ਗੁਆਇਆ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਸੂਬਾ ਜਨਰਲ ਸਕੱਤਰ ਹਰਿੰਦਰ ਬਿੰਦੂ ਦੀ ਕਹਾਣੀ ਵੀ ਅਜਿਹੀ ਹੈ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਯੋਜਨਾ ਦੀ ਪੂਰੀ ਕਹਾਣੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਸਵੈ-ਜੀਵਨੀ ' ਅ ਪ੍ਰਾਮਿਸਡ ਲੈਂਡ' 'ਚ ਲਿਖਦੇ ਹਨ , " 9/11 ਦੀ 9ਵੀਂ ਬਰਸੀ ਤੋਂ ਇੱਕ ਦਿਨ ਪਹਿਲਾਂ ਸੀਆਈਏ ਦੇ ਨਿਦੇਸ਼ਕ ਲਿਓਨ ਪਨੇਟਾ ਅਤੇ ਉਨ੍ਹਾਂ ਦੇ ਨੰਬਰ ਦੋ ਮਾਈਕ ਮਾਰੇਲ ਨੇ ਮੇਰੇ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਸੀ।''

ਲਿਓਨ ਨੇ ਕਿਹਾ , " ਮਿਸਟਰ ਪ੍ਰੈਜ਼ੀਡੈਂਟ ਓਸਾਮਾ ਬਿਨ ਲਾਦੇਨ ਦੇ ਸਬੰਧ 'ਚ ਸਾਨੂੰ ਕੁਝ ਬਹੁਤ ਹੀ ਸ਼ੁਰੂਆਤੀ ਸੁਰਾਗ ਹਾਸਲ ਹੋਏ ਹਨ।"

ਮਾਈਕ ਮਾਰੇਲ ਨੇ ਦੁਬਾਰਾ ਸੀਆਈਏ ਦੇ ਇੱਕ ਅਧਿਕਾਰੀ ਅਤੇ ਇੱਕ ਵਿਸ਼ਲੇਸ਼ਕ ਜੋ ਕਿ ਸੀਆਈਏ ਦੇ ਅੱਤਵਾਦ ਵਿਰੋਧੀ ਕੇਂਦਰ ਅਤੇ ਅਮਰੀਕਾ ਦੀ ਬਿਨ ਲਾਦੇਨ ਮੁਹਿੰਮ ਦਾ ਮੁਖੀ ਸੀ, ਉਸ ਨੇ ਵੀ ਓਬਾਮਾ ਨਾਲ ਮੁਲਾਕਾਤ ਕੀਤੀ।

ਇਨ੍ਹਾਂ ਦੋਵਾਂ ਲੋਕਾਂ ਨੇ ਓਬਾਮਾ ਨੂੰ ਉਨ੍ਹਾਂ ਸਾਰੇ ਤੱਥਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਦੇ ਜ਼ਰੀਏ ਉਹ ਐਬਟਾਬਾਦ 'ਚ ਉਸ ਸਥਾਨ ਤੱਕ ਪਹੁੰਚੇ ਸੀ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)