Farmers Protest : ਕਿਸਾਨ ਸੰਘਰਸ਼ ਨੂੰ ਖ਼ਾਲਿਸਤਾਨ ਨਾਲ ਜੋੜਨ ਦੀ ਗੱਲ 'ਤੇ ਕਿਸਾਨ ਆਗੂ ਦਾ ਜਵਾਬ ਸੁਣੋ

ਦਿੱਲੀ ਵਿੱਚ ਚਲੇ ਰਹੇ ਕਿਸਾਨੀ ਅੰਦੋਲਨ ਨੂੰ ਕੁਝ ਮੀਡੀਆ ਅਦਾਰਿਆਂ ਵੱਲੋਂ ਖ਼ਾਲਿਸਤਾਨ ਜਾਂ ਵੱਖ ਵਾਦੀਆਂ ਨਾਲ ਜੋੜਿਆ ਜਾ ਰਿਹਾ ਹੈ ਇਸ ਗੱਲ ਦਾ ਨੋਟਿਸ ਐਡੀਟਰਜ਼ ਗਿਲਡ ਆਫ ਇੰਡੀਆ ਨੇ ਵੀ ਲਿਆ ਹੈ।

ਇਸ ਅੰਦੋਲਨ ਵਿੱਚ ਅਜਿਹੇ ਚਿਹਰੇ ਵੀ ਹਨ, ਜਿੰਨਾ ਨੇ ਪੰਜਾਬ ਵਿਚ ਖਾੜਕੂ ਲਹਿਰ ਦੌਰਾਨ ਅਪਣਿਆਂ ਨੂੰ ਗੁਆਇਆ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਸੂਬਾ ਜਨਰਲ ਸਕੱਤਰ ਹਰਿੰਦਰ ਬਿੰਦੂ ਦੀ ਕਹਾਣੀ ਵੀ ਅਜਿਹੀ ਹੈ।

(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)