You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਵਿੱਚ ਖੱਬੇਪੱਖੀ, ਮਾਓਵਾਦੀ ਅਨਸਰ ਵੜੇ- ਪਿਊਸ਼ ਗੋਇਲ - ਪ੍ਰੈੱਸ ਰਿਵੀਊ
ਖੁਰਾਕ ਅਤੇ ਗਾਹਕ ਮਾਮਲਿਆਂ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਖ਼ਦਸ਼ੇ ਸੁਲਝਾਉਣ ਲਈ ਤਿਆਰ ਹੈ ਪਰ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੇਸ਼ ਦੇ ਕਿਸਾਨਾਂ ਦੇ ਫ਼ਾਇਦੇ ਲਈ ਹਨ।
ਉਨ੍ਹਾਂ ਨੇ ਕਿਹਾ ਕਿ ਜੇ ਕਿਸਾਨਾਂ ਦੀ ਅਗਵਾਈ ਵਾਕਈ ਕਿਸਾਨ ਆਗੂ ਕਰ ਰਹੇ ਹੁੰਦੇ ਤਾਂ ਇਸ ਦਾ ਕੋਈ ਰਾਹ ਨਿਕਲਦਾ ਕਿਉਂਕਿ ਸਰਕਾਰ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੀ ਹੈ ਤੇ ਉਨ੍ਹਾਂ ਦੇ ਖ਼ਦਸ਼ਿਆਂ ਪ੍ਰਤੀ ਹਮਦਰਦੀ ਰਖਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਇਸ ਅੰਦੋਲਨ ਵਿੱਚ ਖੱਬੇਪੱਖੀ ਅਤੇ ਮਾਓਵਾਦੀ ਤੱਤ ਵੜ ਗਏ ਹਨ। ਮੀਡੀਆ ਰਿਪੋਰਟਾਂ ਵੀ ਸੁਝਾਉਂਦੀਆਂ ਹਨ ਕਿ ਉੱਥੇ ਮੌਜੂਦ ਕੁਝ ਆਗੂਆਂ ਦਾ ਅਜਿਹਾ ਪਿਛੋਕੜ ਹੈ। ਸੰਭਵ ਹੈ ਕਿ ਉਹ ਅਸ਼ਾਂਤੀ ਫੈਲਾਅ ਕੇ ਲਹਿਰ ਨੂੰ ਭੰਗ ਕਰਨਾ ਚਾਹੁੰਦੇ ਹੋਣ।
ਇਹ ਵੀ ਪੜ੍ਹੋ:
ਕੇਂਦਰੀ ਮੰਤਰੀ ਰਵੀ ਸ਼ੰਕਰ ਦੀ ਕਿਸਾਨਾਂ ਨੂੰ ਗੱਲਬਾਤ ਜਾਰੀ ਰੱਖਣ ਦੀ ਅਪੀਲ
ਕਿਸਾਨ ਯੂਨੀਅਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਭੇਜੀਆਂ ਸੋਧ ਦੀਆਂ ਤਜਵੀਜ਼ਾਂ ਰੱਦ ਕਰਨ ਤੋਂ ਦੋ ਦਿਨ ਬਾਅਦ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ -"ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਕਿਸਾਨ ਗੱਲਬਾਤ ਜਾਰੀ ਰੱਖਣ।"
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਮੰਤਰੀ ਨੇ ਅਖ਼ਬਾਰ ਨੂੰ ਦੱਸਿਆ, "ਆਖ਼ਰਕਾਰ ਚਰਚਾਵਾਂ ਵਿੱਚ ਜੇ ਉਨ੍ਹਾਂ ਦੇ ਕੋਈ ਨੁਕਤੇ ਸਨ ਜਿਨ੍ਹਾਂ ਬਾਰੇ ਸਾਨੂੰ ਲੱਗਿਆ ਵਿਚਾਰੇ ਜਾਣੇ ਚਾਹੀਦੇ ਹਨ।"
"ਐਕਟ ਵਿੱਚ ਕਾਨੂੰਨੀ ਨੁਕਤਿਆਂ ਬਾਰੇ ਅਤੇ ਵਿਵਾਦ ਸੁਲਝਾਉਣ ਬਾਰੇ ਅਤੇ ਵਪਾਰੀਆਂ ਦੀ ਰਜਿਸਟਰੇਸ਼ਨ ਬਾਰੇ ਅਸੀਂ ਸਹਿਮਤੀ ਦਿੱਤੀ।"
ਉਨ੍ਹਾਂ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਹੋਰ ਸਮਝਾਉਣ ਨਾਲ ਉਹ (ਕਿਸਾਨ) ਸਮਝਣਗੇ ਕਿ ਸੁਰੰਗ ਦੇ ਅਖ਼ਰੀ ਵਿੱਚ ਰੌਸ਼ਨੀ ਹੈ ਅਤੇ ਅਖ਼ੀਰ ਵਿੱਚ ਇਹ (ਕਾਨੂੰਨ) ਉਨ੍ਹਾਂ ਦੇ ਹੱਕ ਵਿੱਚ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਇੰਝ ਲਿਆਓ
ਕੋਰੋਨਾ ਦੀ ਪਹਿਲੀ ਭਾਰਤੀ ਦਵਾਈ ਨੂੰ ਮਨੁੱਖੀ ਟਰਾਇਲ ਦੀ ਇਜਾਜ਼ਤ ਮਿਲੀ
ਭਾਰਤ ਵਿੱਚ ਵਿਕਸਿਤ ਪਹਿਲੀ ਕੋਰੋਨਾ ਵੈਕਸੀਨ mRNA ਜਿਸ ਨੂੰ ਮਾਹਰਾਸ਼ਟਰ ਦੇ ਪੁਣੇ ਦੀ ਦਵਾਈ ਨਿਰਮਾਤਾ ਕੰਪਨੀ ਜਿਨੋਵਾ ਬਾਇਓਫਾਰਮਾਸਿਊਟੀਕਲਸ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ ਨੂੰ ਮਨੁੱਖੀ ਟਰਾਇਲ ਦੀ ਆਗਿਆ ਮਿਲ ਗਈ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੰਪਨੀ ਪਹਿਲੇ ਅਤੇ ਦੂਜੇ ਗੇੜ ਦੇ ਟਰਾਇਲ ਇਕੱਠੇ ਕਰ ਸਕੇਗੀ। ਇਹ ਸਹਿਮਤੀ ਕੰਪਨੀ ਵੱਲੋਂ ਪਸ਼ੂ ਟਰਾਇਲ ਦਾ ਡਾਟਾ ਜਮ੍ਹਾਂ ਕਰਵਾਉਣ ਤੋਂ ਬਾਅਦ ਦਿੱਤੀ ਗਈ ਹੈ।
ਜਿਨੋਵਾ ਵੱਲੋਂ ਵਿਕਸਿਤ ਕੀਤੀ ਜਾ ਰਹੀ ਵੈਕਸੀਨ ਨੂੰ ਸਾਇੰਸ ਅਤੇ ਤਕਨੌਲੋਜੀ ਦੇ ਕੇਂਦਰੀ ਮੰਤਰਾਲਾ ਦੇ ਬਾਇਓਟੈਕਨੋਲੋਜੀ ਵਿਭਾਗ ਵੱਲੋਂ ਸੀਡ ਗਰਾਂਟ ਰਾਹੀਂ ਮਦਦ ਹਾਸਲ ਹੈ। ਜਿਨੋਵਾ ਨੇ ਦਵਾਈ ਦੇ ਵਿਕਾਸ ਲਈ ਅਮਰੀਕਾ ਦੀ ਐੱਚਡੀਟੀ ਬਾਇਓਟੈਕ ਕਾਰਪੋਰੇਸ਼ਨ ਨਾਲ ਮਿਲ ਕੇ ਕੰਮ ਕੀਤਾ ਹੈ।
ਪੰਜਾਬ 'ਚ ਕੋਵਿਡ-19 ਦੀ ਪੌਜ਼ੀਟਿਵ ਦਰ 24.19 ਫੀਸਦ ਤੇ ਔਰਤਾਂ ਵਧੇਰੇ ਪ੍ਰਭਾਵਿਤ: ਸੀਰੋ ਸਰਵੇ
ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਕਰਵਾਏ ਗਏ ਦੂਜੇ ਸੀਰੋ ਸਰਵੇਖਣ ਮੁਤਾਬਕ ਸੂਬੇ ਦੀ 24.19 ਫੀਸਦ ਆਬਾਦੀ ਕੋਵਿਡ-19 ਨਾਲ ਪੀੜਤ ਹੈ।
ਬੇਤਰਤੀਬੇ ਢੰਗ ਨਾਲ ਚੁਣੇ ਗਏ ਜ਼ਿਲ੍ਹਿਆਂ ਅਤੇ ਲੋਕਾਂ ਉੱਤੇ ਕੀਤੇ ਗਏ ਇਸ ਸਰਵੇ ਦੇ ਸਿੱਟੇ ਸਿਹਤ ਸਕੱਤਰ ਹੁਸਨ ਲਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਗਵਾਈ ਵਿੱਚ ਹੋਈ ਇੱਕ ਬੈਠਕ ਵਿੱਚ ਸਾਂਝੇ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਸਰਵੇ ਵਿੱਚ ਕੁੱਲ 4678 ਲੋਕਾਂ ਦਾ ਇੰਟਰਵਿਊ ਕੀਤਾ ਗਿਆ ਅਤੇ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਲਏ ਗਏ।
ਇਨ੍ਹਾਂ ਵਿੱਚੋਂ 1201 ਆਈਜੀਜੀ ਰੈਐਕਟਿਵ ਮਿਲੇ ਅਤੇ ਇਨ੍ਹਾਂ 'ਚੋਂ 4.03 ਫੀਸਦ ਲੱਛਣਾ ਵਾਲੇ ਅਤੇ 95.9 ਫੀਸਦ ਬੇਲੱਛਣੇ ਸਨ।
ਸ਼ਹਿਰੀ ਇਲਾਕਿਆਂ ਵਿੱਚ ਪੌਜ਼ੀਟਿਵ ਦਰ 30.5 ਫੀਸਦ ਰਹੀ ਅਤੇ ਪੇਂਡੂ ਇਲਾਕਿਆਂ ਵਿੱਚ 21 ਫੀਸਦ ਦਰ ਦਰਜ ਹੋਈ।
ਲੁਧਿਆਣਾ ਵਿੱਚ ਪੌਜ਼ੀਟਿਵ ਦਰ 54.6 ਫੀਸਦ ਰਹੀ ਅਤੇ 71.1 ਫੀਸਦ ਦੀ ਸ਼ਹਿਰੀ ਪੌਜ਼ੀਟਿਵ ਦਰ ਦੇ ਲਿਹਾਜ਼ ਨਾਲ ਲੁਧਿਆਣਾ ਦੀ ਸਭ ਤੋਂ ਖ਼ਰਾਬ ਹਾਲਤ ਹੈ, ਇਸ ਤੋਂ ਬਾਅਦ ਫਿਰੋਜ਼ਪੁਰ, ਜਲੰਧਰ ਅਤੇ ਐੱਸਏਐੱਸ ਨਗਰ (ਮੁਹਾਲੀ) ਆਉਂਦੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: