ਪ੍ਰਕਾਸ਼ ਸਿੰਘ ਬਾਦਲ ਦੀ ਪੀਐੱਮ ਮੋਦੀ ਨੂੰ ਚਿੱਠੀ, ‘ਸਹੀ ਸਮੇਂ 'ਤੇ ਫੀਡਬੈਕ ਲੈ ਕੇ ਹੱਲ ਕੱਢਿਆ ਹੁੰਦਾ ਤਾਂ ਸਾਡੇ ਅੰਨਦਾਤਾ ਸੜਕ 'ਤੇ ਨਾ ਹੁੰਦੇ’- 5 ਅਹਿਮ ਖ਼ਬਰਾਂ

ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਚਿੰਤਤ ਹਨ।

ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਸਹੀ ਸਮੇਂ 'ਤੇ ਫੀਡਬੈਕ ਲੈ ਕੇ ਮੁੱਦੇ ਦਾ ਹੱਲ ਕੱਢਿਆ ਹੁੰਦਾ ਤਾਂ ਸਾਡੇ ਅੰਨਦਾਤਾ ਨੂੰ ਇਵੇਂ ਸੜਕਾਂ 'ਤੇ ਨਾ ਉਤਰਨਾ ਪੈਂਦਾ।

ਉਨ੍ਹਾਂ ਨੇ ਕਿਹਾ, "ਇਨ੍ਹੀਂ ਬਹੁਮਤ ਵਾਲੀ ਪਾਰਟੀ ਕਿਵੇਂ ਫੈਸਲਾ ਲੈਣ ਵਿੱਚ ਅਸਫ਼ਲ ਹੋ ਸਕਦੀ ਹੈ। ਅਜਿਹੀ ਸਰਕਾਰ ਨੂੰ ਕਿਸਾਨ ਲੀਡਰਾਂ ਅਤੇ ਅਕਾਲੀ ਦਲ ਵਰਗੀ ਕਿਸਾਨ ਹਿਮਾਇਤੀ ਪਾਰਟੀ ਨੂੰ ਵਿਸ਼ਵਾਸ ਵਿੱਚ ਲੈ ਕੇ ਅਜਿਹਾ ਕਾਨੂੰਨ ਪਾਰਿਤ ਕਰਨਾ ਚਾਹੀਦਾ ਸੀ।"

ਹੋਰ ਕੀ ਕਿਹਾ ਇਹ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪੰਜਾਬ ਦੀਆਂ 5 ਹਸਤੀਆਂ ਜਿਨ੍ਹਾਂ ਦੇ ਨਾਮਾਂ 'ਤੇ ਰੱਖੇ ਗਏ ਧਰਨੇ ਵਾਲੀਆਂ ਥਾਵਾਂ ਦੇ ਨਾਮ

ਧਰਨੇ ਵਾਲੀਆਂ ਥਾਵਾਂ 'ਤੇ ਠੰਢ ਵਿੱਚ ਵੀ ਕਿਸਾਨਾਂ ਦਾ ਜੋਸ਼ ਕਾਇਮ ਹੈ। ਸ਼ਨਿੱਚਰਵਾਰ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਬੀਕੇਯੂ-ਉਗਰਾਹਾਂ) ਨੇ ਟੀਕਰੀ ਬਾਰਡਰ 'ਤੇ ਪੰਜ ਧਰਨੇ ਵਾਲੀਆਂ ਥਾਵਾਂ ਦੇ ਨਾਮ ਪੰਜਾਬ ਦੀਆਂ ਵੱਡੀਆਂ ਹਸਤੀਆਂ ਦੇ ਨਾਮਾਂ 'ਤੇ ਰੱਖੇ।

ਸਿੰਘੁ ਅਤੇ ਟੀਕਰੀ ਬਾਰਡਰ ਦਿੱਲੀ ਤੇ ਹਰਿਆਣਾ ਵਿਚਲੀ ਹੱਦ ਹੈ ਜਿਥੇ ਕਿਸਾਨਾਂ ਦਾ ਪ੍ਰਦਰਸ਼ਨ ਕਈ ਕਿਲੋਮੀਟਰਾਂ ਤੱਕ ਫ਼ੈਲ ਚੁੱਕਿਆ ਹੈ।

ਅੰਦੋਲਨ ਵਿਚਲੀ ਭਾਵਨਾਵਾਂ ਨੂੰ ਦਰਸਾਉਣ ਲਈ ਪ੍ਰਦਰਸ਼ਨ ਸਥਲਾਂ ਦੇ ਨਾਮ ਬੰਦਾ ਸਿੰਘ ਬਹਾਦਰ ਨਗਰ, ਚਾਚਾ ਅਜੀਤ ਸਿੰਘ ਨਗਰ, ਬੀਬੀ ਗ਼ੁਲਾਬ ਕੌਰ ਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਧੂ ਸਿੰਘ ਤਖ਼ਤੁਪੁਰਾ ਨਗਰ ਰੱਖੇ ਗਏ ਹਨ। ਵਧੇਰੇ ਜਾਣਕਾਰੀ ਇੱਥੇ ਕਲਿੱਕ ਕਰੋ।

ਨਾਅਰੇ ਲਾਉਂਦੀਆਂ ਔਰਤਾਂ ਕਿਵੇਂ ਅੰਦੋਲਨ ਦੀ ਤਾਕਤ ਬਣਦੀਆਂ ਹਨ

ਸਮਾਜ ਵਿੱਚ ਜਦੋਂ ਪਹਿਲੀ ਵਾਰ ਕਿਸੇ ਔਰਤ ਨੇ ਆਪਣੇ ਹੱਕਾਂ ਲਈ ਘਰੋਂ ਬਾਹਰ ਪੈਰ ਰੱਖਿਆ ਹੋਵੇਗਾ ਤਾਂ ਸ਼ਾਇਦ ਹੀ ਕਿਸੇ ਨੇ ਆਸ ਕੀਤੀ ਹੋਵੇਗੀ ਕਿ ਇੱਕ ਦਿਨ ਔਰਤਾਂ ਵੱਡੀ ਗਿਣਤੀ ਵਿੱਚ ਵੀ ਸੜਕਾਂ 'ਤੇ ਆ ਸਕਦੀਆ ਹਨ।

ਪਰ ਉਹ ਸਮਾਂ ਆਇਆ ਅਤੇ ਔਰਤਾਂ, ਨਾ ਸਿਰਫ਼ ਆਪਣੇ ਭਾਈਚਾਰੇ ਲਈ ਬਲਕਿ ਸਾਰਿਆਂ ਦੇ ਹੱਕਾਂ ਲਈ ਸੜਕ 'ਤੇ ਜੰਗ ਲੜ ਰਹੀਆਂ ਹਨ।

ਭਾਵੇਂ ਸ਼ਾਹੀਨ ਬਾਗ਼ ਦੀਆਂ ਦਾਦੀਆਂ ਹੋਣ ਜਾਂ ਪੁਲਿਸ ਨਾਲ ਭਿੜਦੀਆਂ ਕਾਲਜ ਦੀਆਂ ਵਿਦਿਆਰਥਣਾਂ ਜਾਂ ਫ਼ਿਰ ਖੇਤੀ ਕਾਨੂੰਨਾਂ ਵਿਰੁੱਧ ਪਿੰਡ-ਪਿੰਡ ਤੋਂ ਕੌਮੀ ਰਾਜਧਾਨੀ ਦਾ ਸਫ਼ਰ ਕਰਨ ਵਾਲੀਆਂ ਔਰਤਾਂ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾ ਕਾਲ ਵਿੱਚ ਛਾਤੀ ਦਾ ਕੈਂਸਰ ਕਿਵੇਂ ਵੱਡਾ ਖ਼ਤਰਾ ਬਣ ਕੇ ਉਭਰ ਰਿਹਾ ਹੈ

ਇਸ ਸਾਲ ਜਨਵਰੀ ਮਹੀਨੇ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਨੇ ਦਸਤਕ ਦਿੱਤੀ ਸੀ ਜਿਸਦੇ ਚੱਲਦਿਆਂ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਕੀਤਾ ਸੀ।

ਇੱਕ ਪਾਸੇ ਜਿਥੇ ਹਸਪਤਾਲਾਂ ਅਤੇ ਸਿਹਤ ਕਰਮੀਆਂ ਦਾ ਤਕਰੀਬਨ ਪੂਰਾ ਧਿਆਨ ਇਸ ਕੌਮਾਂਤਰੀ ਮਹਾਂਮਾਰੀ ਦੀ ਰੋਕਥਾਮ ਵਿੱਚ ਲੱਗਿਆ ਸੀ, ਉਥੇ ਦੂਸਰੇ ਪਾਸੇ ਨਾਗਰਿਕਾਂ ਨੂੰ ਲਾਗ਼ ਤੋਂ ਬਚੇ ਰਹਿਣ ਲਈ ਹਦਾਇਤਾਂ ਦਿੱਤੀਆਂ ਗਈਆਂ।

ਇਸ ਪ੍ਰਕਿਰਿਆ ਵਿੱਚ ਦੂਸਰੀਆਂ ਜਾਨਲੇਵਾ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਲੋਕਾਂ 'ਤੇ ਬਹੁਤ ਅਸਰ ਪਿਆ ਅਤੇ ਅੰਦਾਜ਼ਾ ਹੈ ਕਿ ਕੈਂਸਰ, ਖ਼ਾਸ ਤੌਰ 'ਤੇ ਛਾਤੀ ਦੇ ਕੈਂਸਰ ਨਾਲ ਜੁੜੇ ਕਰੀਬ 40 ਫ਼ੀਸਦ ਆਪਰੇਸ਼ਨ ਲਟਕ ਗਏ।

ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਨਾਲ ਜੰਗ ਲੜਦੇ ਆਂਧਰਾ ਪ੍ਰਦੇਸ਼ ਵਿੱਚ ਇੱਕ ਹੋਰ ਭੇਦਭਰੀ ਬਿਮਾਰੀ ਦਾ ਖ਼ੌਫ਼

ਆਂਧਰਾ ਪ੍ਰਦੇਸ਼ ਵਿੱਚ ਭੇਦਭਰੀ ਬਿਮਾਰੀ ਕਾਰਨ ਇੱਕ ਵਿਅਕਤੀ ਦੀ ਮੌਤ ਮਗਰੋਂ 227 ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਵਿੱਚ ਜੀ ਕੱਚਾ ਹੋਣ ਤੋਂ ਲੈ ਕੇ ਦੌਰਾ ਪੈਣ ਅਤੇ ਬੇਹੋਸ਼ ਹੋਣ ਵਰਗੇ ਬਹੁਤ ਸਾਰੇ ਵੱਖੋ-ਵੱਖ ਲੱਛਣ ਦੇਖਣ ਨੂੰ ਮਿਲੇ ਹਨ।

ਇਲੁਰੁ ਕਸਬੇ ਵਿੱਚ ਹਫ਼ਤੇ ਦੇ ਅੰਦਰ-ਅੰਦਰ ਤੇਜ਼ੀ ਨਾਲ ਫ਼ੈਲੀ ਇਸ ਬਿਮਾਰੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਹੋ ਰਹੀ ਹੈ।

ਇਹ ਸਭ ਉਸ ਦੌਰਾਨ ਹੋਇਆ ਜਦੋਂ ਭਾਰਤ ਕੋਰੋਨਾਵਾਇਰਸ ਦੇ ਮਾਮਲਿਆਂ ਨਾਲ ਮਹਾਂਮਾਰੀ ਵਿਰੁੱਧ ਜੰਗ ਲੜ ਰਿਹਾ ਹੈ। ਤਫ਼ਸੀਲ ਵਿੱਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)