Farmers Protest: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਖੱਟਰ ਨੇ ਗੱਲ ਕਰਨੀ ਸੀ ਤਾਂ ਮੇਰੇ ਮੋਬਾਈਲ 'ਤੇ ਫੋਨ ਕਰ ਲੈਂਦੇ - ਪ੍ਰੈਸ ਰੀਵਿਊ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਤਾਂ ਫਿਰ ਅਧਿਕਾਰਤ ਤਰੀਕੇ ਨਾਲ ਜਾਂ ਉਨ੍ਹਾਂ ਦੇ ਮੋਬਾਈਲ 'ਤੇ ਫੋਨ ਕਰ ਲੈਂਦੇ।

ਕੈਪਟਨ ਅਮਰਿੰਦਰ ਨੇ ਕਿਹਾ, "ਜੇ ਕਿਸੇ ਨੇ ਉਨ੍ਹਾਂ ਦੇ ਦਫ਼ਤਰ ਤੋਂ ਵਾਕਈ ਮੇਰੇ ਘਰ ਫੋਨ ਕੀਤਾ ਸੀ ਤਾਂ ਅਟੈਂਡੈਂਟ ਨੂੰ ਕਿਉਂ ਕੀਤਾ ਗਿਆ? ਮੇਰੇ ਨਾਲ ਸੰਪਰਕ ਲਈ ਅਧਿਕਾਰਤ ਤੌਰ ਤੇ ਸੰਪਰਕ ਕਿਉਂ ਨਹੀਂ ਕੀਤਾ ਗਿਆ?"

ਦਰਅਸਲ ਮਨੋਹਰ ਲਾਲ ਖੱਟਰ ਨੇ ਆਪਣੇ ਦਫ਼ਤਰ ਵਲੋਂ ਕੀਤੇ ਗਏ ਫੋਨ ਦਾ ਵੇਰਵਾ ਸਾਂਝਾ ਕੀਤਾ ਸੀ ਇਹ ਸਾਬਤ ਕਰਨ ਲਈ ਕਿ ਉਨ੍ਹਾਂ ਵਲੋਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿੰਨੀ ਵਾਰ ਕੈਪਟਨ ਅਮਰਿੰਦਰ ਨੂੰ ਫੋਨ ਕੀਤੇ ਗਏ।

ਇਹ ਵੀ ਪੜ੍ਹੋ:

'ਲੌਕਡਾਊਨ ਦੌਰਾਨ ਸ਼ੂਗਰ ਦੇ ਮਰੀਜ਼ ਪ੍ਰਭਾਵਿਤ'

ਦਿ ਟ੍ਰਿਬਿਊਨ ਮੁਤਾਬਕ ਪੀਜੀਆਈ ਦੇ ਇੱਕ ਅਧਿਐਨ ਮੁਤਾਬਕ ਲੌਕਡਾਊਨ ਦੌਰਾਨ ਕੋਵਿਡ-19 ਨੇ ਟਾਈਪ-1 ਸ਼ੂਗਰ ਦੇ ਮਰੀਜ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਔਸਤਨ ਮਰੀਜ਼ਾਂ ਦੀ ਸ਼ੂਗਰ ਦਾ ਪੱਧਰ 30 ਫੀਸਦ ਵੱਧ ਗਿਆ ਅਤੇ ਤਿੰਨ ਮਹੀਨਿਆਂ ਵਿੱਚ ਸ਼ੂਗਰ ਦਾ ਪੱਧਰ 14 ਫੀਸਦ ਵਧਿਆ।

ਇਸ ਦਾ ਕਾਰਨ ਸੀ ਇੰਸੁਲਿਨ ਦੀ ਘੱਟ ਮਾਤਰਾ, ਲੋੜੀਂਦੀ ਡਾਇਟ ਨਾ ਹੋਣਾ ਤੇ ਸਰੀਰਕ ਹਲਚਲ ਦੀ ਕਮੀ। ਇਹ ਰਿਸਰਚ ਯੂਐੱਚਐੱਸ ਦੀ ਡਾ. ਅੰਜਲੀ ਲੋਂ ਕੀਤੀ ਗਈ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

'ਲਵ ਜਿਹਾਦ' ਦੇ ਨਵੇਂ ਕਾਨੂੰਨ ਤਹਿਤ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ

ਹਿੰਦੁਸਤਾਨ ਟਾਈਮਜ਼ ਮੁਤਾਬਕ ਐਤਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਜਬਰੀ ਧਰਮ ਬਦਲਵਾਉਣ ਸਬੰਧੀ ਕਾਨੂੰਨ ਤਹਿਤ ਬਰੇਲੀ ਦੇ ਇੱਕ ਮੁਸਲਮਾਨ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਵਲੋਂ ਸੂਬਾ ਸਰਕਾਰ ਵਲੋਂ ਜਬਰੀ ਧਰਮ ਬਦਲਣ ਖਿਲਾਫ਼ ਪੇਸ਼ ਕੀਤੇ ਆਰਡੀਨੈਂਸ ਨੂੰ ਪਾਸ ਕਰਨ ਤੋਂ ਕੁਝ ਹੀ ਘੰਟਿਆ ਬਾਅਦ ਇਹ ਮਾਮਲਾ ਦਰਜ ਹੋਇਆ ਹੈ।

ਬਰੇਲੀ ਜ਼ੋਨ ਦੇ ਏਡੀਜੀ ਅਵਿਨਾਸ਼ ਚੰਦਰ ਨੇ ਪੁਸ਼ਟੀ ਕੀਤੀ ਕਿ ਬਰੇਲੀ ਦੇ ਦੇਵਰਣੀਆ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਸ਼ਰੀਫ਼ਨਗਰ ਪਿੰਡ ਦੇ ਇੱਕ ਹਿੰਦੂ ਵਿਅਕਤੀ ਨੇ ਓਵੈਸ਼ ਅਹਿਮਦ ਨਾਮ ਦੇ ਵਿਅਕਤੀ 'ਤੇ ਇਲਜ਼ਾਮ ਲਗਾਇਆ ਕਿ ਉਸ ਦੀ ਧੀ ਨੂੰ ਇਸਲਾਮ ਧਰਮ ਅਪਨਾਉਣ ਲਈ ਦਬਾਅ ਪਾਇਆ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)