You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਵੈਕਸੀਨ: ਭਾਰਤ 'ਚ ਕਦੋਂ, ਕਿੰਨੀ ਮਹਿੰਗੀ ਤੇ ਕਿਸ ਨੂੰ ਪਹਿਲਾਂ ਮਿਲੇਗਾ ਟੀਕਾ - 5 ਅਹਿਮ ਖ਼ਬਰਾਂ
ਇੱਕ ਪਾਸੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਸ਼ੁੱਕਰਵਾਰ ਨੂੰ ਕੋਰੋਨਾ ਦੀ ਸੰਭਾਵੀ ਵੈਕਸੀਨ ਕੋਵੈਕਸੀਨ ਲਵਾਈ, ਜੋ ਕਿ ਟ੍ਰਾਇਲ ਦੇ ਤੀਜੇ ਪੜਾਅ ਵਿੱਚ ਹੈ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦਾਅਵਾ ਕੀਤਾ ਕਿ ਕੁਝ ਹੀ ਮਹੀਨਿਆਂ ਵਿੱਚ ਕੋਰੋਨਾ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ।
ਇਸੇ ਦੌਰਾਨ ਸੀਰਮ ਇੰਸਟਿਚੀਊਟ ਆਫ਼ ਇੰਡੀਆ ਵੱਲੋਂ ਕੋਰੋਨਾ ਦੇ ਟੀਕੇ ਦੀ ਕੀਮਤ ਵਧਾ ਦਿੱਤੀ ਗਈ ਹੈ।
ਸੰਸਥਾਨ ਦੇ ਮੁਤਾਬਕ ਹੁਣ ਇਸ ਦਵਾਈ ਦੀ ਕੀਮਤ 500 ਤੋਂ 600 ਰੁਪਏ ਦੇ ਵਿਚਕਾਰ ਹੋਵੇਗੀ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਭਾਰਤੀ ਸਿੰਘ ਦੀ ਕਾਮਯਾਬੀ ਦੇ ਇਸ ਸਫ਼ਰ ’ਚ ਮਾਂ ਨੇ ਕੀ ਤਕਲੀਫ਼ ਸਹੀ
ਭਾਰਤ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਚਿਆ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਮਾਮਲੇ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ। ਹੁਣ ਉਹ ਦੋਵੇਂ ਜਿਊਡੀਸ਼ਲ ਹਿਰਾਸਤ ’ਚ ਹਨ।।
ਸ਼ਨਿਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਚਿਆ ਦੇ ਪ੍ਰੋਡਕਸ਼ਨ ਹਾਊਸ ਅਤੇ ਘਰ 'ਚ NCB ਨੇ ਛਾਪਾ ਮਾਰਿਆ ਸੀ। NCB ਨੇ ਦਾਅਵਾ ਕੀਤਾ ਹੈ ਕਿ ਦੋਵਾਂ ਥਾਵਾਂ 'ਤੇ ਉਨ੍ਹਾਂ ਤੋਂ ਨਸ਼ੀਲਾ ਪਦਾਰਥ (ਗਾਂਜਾ) ਮਿਲਿਆ ਹੈ, ਜਿਸ ਦੀ ਮਾਤਰਾ ਕਰੀਬ 86.5 ਗ੍ਰਾਮ ਦੱਸੀ ਜਾ ਰਹੀ ਹੈ।
ਐੱਨਸੀਬੀ ਨੇ NDPS ਐਕਟ ਤਹਿਤ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ।
36 ਸਾਲਾਂ ਦੀ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਹੈ। ਭਾਰਤੀ ਨੇ ਪਿਛਲੇ ਕਰੀਬ 10 ਸਾਲਾਂ 'ਚ ਖੂਬ ਨਾਮਨਾ ਖੱਟਿਆ ਅਤੇ ਲੋਕ ਉਸ ਨੂੰ 'ਕਾਮੇਡੀ ਕੁਇਨ' ਵੀ ਆਖਦੇ ਹਨ।
ਭਾਰਤੀ ਸਿੰਘ ਦੀ ਜ਼ਿੰਦਗੀ ਦਾ ਪੂਰਾ ਸਫ਼ਰ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਡੇਰਾ ਪ੍ਰੇਮੀ ਦੇ ਕਤਲ ਦੇ ਰੋਸ 'ਚ ਧਰਨਾ ਜਾਰੀ
ਬਠਿੰਡਾ ਦੇ ਪਿੰਡ ਭਗਤਾ ਭਾਈ ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਮਨੋਹਰ ਲਾਲ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਗੱਲਬਾਤ ਦੇ ਦੌਰ ਜਾਰੀ ਹਨ।
ਡੇਰੇ ਦੇ ਪੈਰੋਕਾਰਾਂ ਵੱਲੋਂ ਅੱਜ ਦੂਜੇ ਦਿਨ ਵੀ ਬਰਨਾਲਾ-ਮੁਕਤਸਰ ਹਾਈਵੇ 'ਤੇ ਮ੍ਰਿਤਕ ਦੇਹ ਰੱਖ ਕੇ ਜਾਮ ਲਾਇਆ ਗਿਆ ਅਤੇ ਇਸ ਦੌਰਾਨ ਪ੍ਰਸ਼ਾਸਨ ਅਤੇ ਡੇਰੇ ਦੀ ਪ੍ਰਬੰਧਕ ਕਮੇਟੀ ਦਰਮਿਆਨ ਚਾਰ ਵਾਰ ਗੱਲਬਾਤ ਚੱਲੀ ਪਰ ਮਨੋਹਰ ਲਾਲ ਦੇ ਸਸਕਾਰ ਕਰਨ ਬਾਰੇ ਡੇਰਾ ਪ੍ਰੇਮੀਆਂ ਨੇ ਕੋਈ ਫੈਸਲਾ ਨਹੀਂ ਲਿਆ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕਸ਼ਮੀਰ ਦੇ ਜੰਗਲਾਂ ਵਿੱਚ ਰਹਿੰਦੇ ਬਾਸ਼ਿੰਦੇ ਅਚਾਨਕ ਬੇਘਰੇ ਕਿਵੇਂ ਹੋ ਗਏ
ਅਬਦੁਲ ਅਜ਼ੀਜ਼ ਖ਼ਤਾਨਾ ਪੰਜ ਪੀੜ੍ਹੀਆਂ ਤੋਂ ਪਹਿਲਗਾਂਮ ਦੇ ਲਿਡਰੂ ਵਿੱਚ ਰਹਿੰਦੇ ਹਨ। ਇਹ ਘੱਟ ਆਬਾਦੀ ਵਾਲੀ ਜੰਗਲਾਂ ਵਿੱਚ ਆਬਾਦ ਹੋਈ ਖ਼ੂਬਸੂਰਤ ਜਗ੍ਹਾ ਹੈ ਜੋ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਤੋਂ ਤਕਰੀਬਨ ਸੌ ਮੀਲ ਦੂਰ ਪਹਿਲਗਾਮ ਦੀਆਂ ਪਹਾੜੀਆਂ ਵਿੱਚ ਹੈ।
ਪਰ ਹੁਣ 50 ਸਾਲਾ ਖ਼ਤਾਨਾ, ਉਨ੍ਹਾਂ ਦੇ ਭੈਣ-ਭਰਾ, ਪਤਨੀ ਅਤੇ ਬੱਚੇ ਮਲਬੇ ਦੇ ਢੇਰ ਵਿੱਚ ਬਦਲ ਚੁੱਕੇ ਆਪਣੇ ਘਰ ਸਾਹਮਣੇ ਬੈਠੇ ਰੋ ਰਹੇ ਹਨ। ਮਿੱਟੀ ਦੀਆਂ ਕੰਧਾਂ ਤੋਂ ਬਣੇ ਇਸ ਘਰ ਨੂੰ ਉਹ 'ਕੋਠਾ' ਕਹਿੰਦੇ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ 'ਜੰਗਲੀ ਜ਼ਮੀਨ 'ਤੇ ਕਬਜ਼ਿਆਂ' ਨੂੰ ਲੈ ਕੇ ਇੱਕ ਨਵੀਂ ਮੁਹਿੰਮ ਸ਼ੂਰੂ ਕੀਤੀ ਹੈ ਜਿਸ ਤਹਿਤ ਖ਼ਤਾਨਾ ਦਾ ਘਰ ਤੋੜਿਆ ਗਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਕੀ ਟਰੰਪ ਉਲਟਾ ਵੀ ਸਕਦੇ ਹਨ
ਲਗਭਗ ਦੋ ਹਫ਼ਤੇ ਹੋ ਗਏ ਹਨ ਜੋਅ ਬਾਇਡਨ ਨੂੰ ਅਮਰੀਕੀ ਚੋਣਾਂ ਦਾ ਜੇਤੂ ਬਣੇ ਹੋਏ, ਪਰ ਡੌਨਲਡ ਟਰੰਪ ਹੁਣ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਕੀ ਉਨ੍ਹਾਂ ਕੋਲ ਇਸ ਫ਼ੈਸਲੇ ਨੂੰ ਬਦਲਣ ਦੀ ਕੋਈ ਯੋਜਨਾ ਹੈ?
ਟਰੰਪ ਦੀ ਨਤੀਜਿਆਂ ਨੂੰ ਕਾਨੂੰਨੀ ਚੁਣੌਤੀ ਦੇਣ ਦੀ ਰਣਨੀਤੀ ਤਾਂ ਕੰਮ ਨਹੀਂ ਕਰ ਰਹੀ, ਟਰੰਪ ਦੀ ਟੀਮ ਨੇ ਦਰਜਨਾਂ ਕੇਸ ਤਾਂ ਦਾਇਰ ਕਰ ਦਿੱਤੇ ਹਨ, ਪਰ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।
ਉਨ੍ਹਾਂ ਦੇ ਵਕੀਲ ਅਤੇ ਸਾਬਕਾ ਨਿਊਯਾਰਕ ਮੇਅਰ ਰੂਡੀ ਜਿਊਲਿਆਨੀ ਨੇ ਵੀਰਵਾਰ ਨੂੰ ਕਿਹਾ ਕਿ ਟਰੰਪ ਕੈਂਪੇਨ ਮਿਸ਼ੀਗਨ ਵਿੱਚ ਆਪਣੀ ਕਾਨੂੰਨੀ ਚੁਣੌਤੀ ਵਾਪਸ ਲੈ ਰਿਹਾ ਹੈ। ਮਿਸ਼ੀਗਨ ਵਿੱਚ ਬਾਇਡਨ ਨੂੰ 1,60,000 ਵੋਟਾਂ ਦੇ ਅੰਤਰ ਨਾਲ ਜਿੱਤ ਮਿਲੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ: