ਡੇਰਾ ਪ੍ਰੇਮੀਆਂ ਦੇ ਧਰਨੇ ਦਾ ਤੀਜਾ ਦਿਨ, ਕਿਸ ਮੰਗ ਨੂੰ ਲੈਕੇ ਅੜੀ ਹੋਈ ਹੈ ਡੇਰਾ ਕਮੇਟੀ - ਅਹਿਮ ਖ਼ਬਰਾਂ

ਜਾਮ

ਤਸਵੀਰ ਸਰੋਤ, BBC/Surinder Maan

ਤਸਵੀਰ ਕੈਪਸ਼ਨ, ਪ੍ਰਸ਼ਾਸਨ ਅਤੇ ਡੇਰੇ ਦੀ ਪ੍ਰਬੰਧਕ ਕਮੇਟੀ ਦਰਮਿਆਨ ਗੱਲਬਾਤ ਦੇ ਬਾਵਜੂਦ ਮ੍ਰਿਤਕ ਦੇ ਸਸਕਾਰ ਕਰਨ ਬਾਰੇ ਡੇਰਾ ਪ੍ਰੇਮੀਆਂ ਨੇ ਕੋਈ ਫੈਸਲਾ ਨਹੀਂ ਲਿਆ

ਡੇਰੇ ਦੇ ਪੈਰੋਕਾਰਾਂ ਵੱਲੋਂ ਅੱਜ ਦੂਜੇ ਦਿਨ ਵੀ ਬਰਨਾਲਾ-ਮੁਕਤਸਰ ਹਾਈਵੇ ’ਤੇ ਮ੍ਰਿਤਕ ਦੇਹ ਰੱਖ ਕੇ ਜਾਮ ਲਾਇਆ ਗਿਆ। ਮੁੰਬਈ ਦੀ ਅਦਾਲਤ ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਚਿਆ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਹੈ ਤੇ ਨਾਲ ਹੀ ਦੱਸਾਂਗੇ ਕਿ ਮਹਾਤਮਾ ਗਾਂਧੀ ਦੀ 'ਵਰਤੀ ਗਈ ਅਤੇ ਟੁੱਟੀ ਹੋਈ' ਜੇਬ੍ਹ ਘੜੀ ਕਿੰਨੇ ‘ਚ ਵਿਕੀ।

ਇਹ ਵੀ ਪੜ੍ਹੋ-

1. ਡੇਰਾ ਪ੍ਰੇਮੀਆਂ ਨੇ ਅੱਜ ਦੂਜੇ ਦਿਨ ਵੀ ਬਰਨਾਲਾ-ਮੁਕਤਸਰ ਹਾਈਵੇ ’ਤੇ ਲਾਇਆ ਜਾਮ

ਬਠਿੰਡਾ ਦੇ ਪਿੰਡ ਭਗਤਾ ਭਾਈ ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਮਨੋਹਰ ਲਾਲ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਗੱਲਬਾਤ ਦੇ ਦੌਰ ਜਾਰੀ ਹਨ।

ਡੇਰੇ ਦੇ ਪੈਰੋਕਾਰਾਂ ਵੱਲੋਂ ਅੱਜ ਤੀਜੇ ਦਿਨ ਵੀ ਬਰਨਾਲਾ-ਮੁਕਤਸਰ ਹਾਈਵੇ ’ਤੇ ਮ੍ਰਿਤਕ ਦੇਹ ਰੱਖ ਕੇ ਜਾਮ ਲਾਇਆ ਗਿਆ ਅਤੇ ਇਸ ਦੌਰਾਨ ਪ੍ਰਸ਼ਾਸਨ ਅਤੇ ਡੇਰੇ ਦੀ ਪ੍ਰਬੰਧਕ ਕਮੇਟੀ ਦਰਮਿਆਨ ਚਾਰ ਵਾਰ ਗੱਲਬਾਤ ਚੱਲੀ ਪਰ ਮਨੋਹਰ ਲਾਲ ਦੇ ਸਸਕਾਰ ਕਰਨ ਬਾਰੇ ਡੇਰਾ ਪ੍ਰੇਮੀਆਂ ਨੇ ਕੋਈ ਫੈਸਲਾ ਨਹੀਂ ਲਿਆ।

ਜਾਮ

ਤਸਵੀਰ ਸਰੋਤ, BBC/surinder maan

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਐੱਸ ਐੱਸ ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਹਾਲ ਦੀ ਘੜੀ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਜਾਰੀ ਹੈ ਅਤੇ ਪੁਲਿਸ ਹਰ ਥਿਊਰੀ ’ਤੇ ਕੰਮ ਕਰ ਕੇ ਮੁਲਜ਼ਮਾਂ ਨੂੰ ਲੱਭਣ ਵਿਚ ਜੁਟੀ ਹੋਈ ਹੈ।

ਦੂਜੇ ਪਾਸੇ ਡੇਰਾ ਸਿਰਸਾ ਦੀ ਪੰਜਤਾਲੀ ਮੈਂਬਰੀ ਕਮੇਟੀ ਦੇ ਆਗੂ ਹਰਚਰਨ ਸਿੰਘ ਨੇ ਅੱਜ ਫਿਰ ਸਪੱਸ਼ਟ ਕੀਤਾ ਕਿ ਭਾਵੇਂ ਪ੍ਰਸ਼ਾਸਨ ਅਤੇ ਡੇਰਾ ਕਮੇਟੀ ਦਰਮਿਆਨ ਗੱਲਬਾਤ ਜਾਰੀ ਹੈ ਪਰ ਗੱਲ ਕਿਸੇ ਸਿਰੇ ਨਹੀਂ ਲੱਗੀ ਹੈ।

ਦੂਜੇ ਪਾਸੇ ਡੇਰੇ ਦੀ ਕਮੇਟੀ ਦਾ ਕਹਿਣਾ ਹੈ ਕਿ ਪਿਛਲੀਆਂ ਵਾਰਦਾਤਾਂ ਦੌਰਾਨ ਵੀ ਪ੍ਰਸ਼ਾਸਨ ਵੱਲੋਂ ਡੇਰਾ ਕਮੇਟੀ ਨੂੰ ਕਈ ਤਰ੍ਹਾਂ ਦੇ ਭਰੋਸੇ ਦਿੱਤੇ ਗਏ ਸਨ ਪਰ ਸਿੱਟਾ ਕੋਈ ਵੀ ਨਹੀਂ ਨਿਕਲਿਆ।

ਡੇਰਾ ਕਮੇਟੀ ਦਾ ਕਹਿਣਾ ਹੈ ਕਿ ਹੁਣ ਤੱਕ ਡੇਰੇ ਨਾਲ ਸਬੰਧਤ 7 ਪ੍ਰੇਮੀ ਮਾਰੇ ਗਏ ਹਨ, ਹਰ ਵਾਰ ਪੁਲਿਸ ਇਨਸਾਫ਼ ਦਾ ਵਾਅਦਾ ਕਰਦੀ ਹੈ ਪਰ ਹੁੰਦਾ ਕੁਝ ਵੀ ਨਹੀਂ। ਇਸ ਲਈ ਇਸ ਵਾਰ ਜਦੋਂ ਤੱਕ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਉਹ ਧਰਨਾ ਨਹੀਂ ਚੁੱਕਣਗੇ ।

ਅੱਜ ਦੂਜੇ ਦਿਨ ਦੇ ਧਰਨੇ ਦੌਰਾਨ ਡੇਰਾ ਪ੍ਰੇਮੀਆਂ ਨੇ ਸੜਕ ਉੱਪਰ ਟੈਂਟ ਲਗਾ ਲਏ ਅਤੇ ਵੱਡੀ ਗਿਣਤੀ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਡੇਰੇ ਦੇ ਪ੍ਰਬੰਧਕ ਧਰਨੇ ਵਿਚ ਸ਼ਾਮਲ ਹੋਏ।

2. ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਜੁਡੀਸ਼ੀਅਲ ਹਿਰਾਸਤ 'ਚ

ਭਾਰਤੀ ਸਿੰਘ

ਤਸਵੀਰ ਸਰੋਤ, fb/bharti

ਮੁੰਬਈ ਦੀ ਅਦਾਲਤ ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਚਿਆ ਨੂੰ 4 ਦਸੰਬਰ ਤੱਕ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਸ਼ਨਿਵਾਰ ਨੂੰ ਭਾਰਤ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਮਾਮਲੇ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਚਿਆ ਤੋਂ ਵੀ ਪੁੱਛਗਿੱਛ ਕੀਤੀ ਗਈ।

ਭਾਰਤੀ ਸਿੰਘ ਅਤੇ ਉਸ ਦੇ ਪਤੀ ਦੇ ਪ੍ਰੋਡਕਸ਼ਨ ਹਾਊਸ ਅਤੇ ਘਰ 'ਚ NCB ਨੇ ਸ਼ਨਿਵਾਰ ਨੂੰ ਛਾਪਾ ਮਾਰਿਆ ਸੀ। NCB ਨੇ ਦਾਅਵਾ ਕੀਤਾ ਕਿ ਦੋਵਾਂ ਥਾਵਾਂ 'ਤੇ ਉਨ੍ਹਾਂ ਤੋਂ ਨਸ਼ੀਲਾ ਪਦਾਰਥ (ਗਾਂਜਾ) ਮਿਲਿਆ ਹੈ, ਜਿਸ ਦੀ ਮਾਤਰਾ ਕਰੀਬ 86.5 ਗ੍ਰਾਮ ਦੱਸੀ ਗਈ।

ਐੱਨਸੀਬੀ ਨੇ NDPS ਐਕਟ ਤਹਿਤ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ।

3. ਰੇਲਵੇ ਮੰਤਰਾਲੇ ਨੇ ਕੱਲ ਤੋਂ ਟਰੇਨਾਂ ਚਲਾਉਣ ਦੀ ਖਿੱਚੀ ਤਿਆਰੀ

ਪੰਜਾਬ ’ਚ ਕਿਸਾਨਾਂ ਦੀ ਰਜ਼ਾਮੰਦੀ ਤੋਂ ਬਾਅਦ ਹੁਣ ਸੋਮਵਾਰ ਤੋਂ ਟਰੇਨਾਂ ਚਲਾਈਆਂ ਜਾਣਗੀਆਂ। ਇਸ ਬਾਬਤ ਰੇਲਵੇ ਮੰਤਰਾਲੇ ਨੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਟਰੈਕ ਖਾਲੀ ਹੋਣ ਦੀ ਜਾਣਕਾਰੀ ਦਿੱਤੀ ਹੈ।

ਹੁਣ ਮੰਤਰਾਲੇ ਨੇ ਵੀ ਟਰੇਨਾਂ ਸ਼ੁਰੂ ਕਰਨ ਲਈ ਆਪਣੀ ਤਿਆਰੀ ਕਰ ਲਈ ਹੈ।

ਰੇਲਵੇ

ਤਸਵੀਰ ਸਰੋਤ, Twitter

4. ਮਹਾਤਮਾ ਗਾਂਧੀ ਦੀ ਜੇਬ੍ਹ ਘੜੀ 11 ਲੱਖ ਰੁਪਏ ਵਿੱਚ ਹੋਈ ਨਿਲਾਮ

ਮਹਾਤਮਾ ਗਾਂਧੀ ਦੀ ਜੇਬ੍ਹ ਘੜੀ 11 ਲੱਖ ਰੁਪਏ ਵਿੱਚ ਹੋਈ ਨਿਲਾਮ

ਤਸਵੀਰ ਸਰੋਤ, EAST BRISTOL AUCTIONS

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ ਦੀ ਜੇਬ੍ਹ ਘੜੀ 11 ਲੱਖ ਰੁਪਏ ਵਿੱਚ ਹੋਈ ਨਿਲਾਮ

ਬ੍ਰਿਟੇਨ ਦੇ ਬ੍ਰਿਸਟਲ ਸ਼ਹਿਰ ਵਿੱਚ ਹੋਈ ਇੱਕ ਨਿਲਾਮੀ ਵਿੱਚ ਮਹਾਤਮਾ ਗਾਂਧੀ ਦੀ 'ਵਰਤੀ ਗਈ ਅਤੇ ਟੁੱਟੀ ਹੋਈ' ਜੇਬ੍ਹ ਘੜੀ 12,000 ਪੌਂਡ ਵਿੱਚ ਵਿਕੀ।

ਭਾਰਤੀ ਕਰੰਸੀ ਵਿੱਚ ਇਹ ਰਕਮ 11 ਲੱਖ 82 ਹਜ਼ਾਰ ਰੁਪਏ ਦੇ ਕਰੀਬ ਹੈ।

ਚਾਂਦੀ ਦੀ ਪਾਲਸ਼ ਵਾਲੀ ਸਵਿਸ ਘੜੀ ਨੇ ਸਾਲ 1944 ਵਿੱਚ ਉਸ ਵਿਅਕਤੀ ਦੇ ਦਾਦੇ ਨੂੰ ਤੋਹਫੇ ਵਜੋਂ ਦਿੱਤੀ ਸੀ, ਜਿਸ ਨੇ ਇਹ ਘੜੀ ਨਿਲਾਮੀ ਲਈ ਰੱਖੀ ਸੀ।

ਨਿਲਾਮੀ ਏਜੰਸੀ 'ਈਸਟ ਬ੍ਰਿਸਟਲ ਓਕਸ਼ਨ' ਨੂੰ ਇਹ ਆਸ ਸੀ ਕਿ ਘੜੀ ਲਈ ਕਰੀਬ 10,000 ਪੌਂਡ ਤੱਕ ਬੋਲੀ ਲੱਗ ਜਾਵੇਗੀ ਪਰ ਸ਼ੁੱਕਰਵਾਰ ਦੀ ਨਿਲਾਮੀ ਵਿੱਚ ਕੀਮਤ ਆਸ ਤੋਂ ਵਧ ਗਈ।

ਘੜੀ ਵੇਚਣ ਵਾਲੇ ਈਸਟ ਬ੍ਰਿਸਟਲ ਓਕਸ਼ਨ ਦੇ ਐਂਡਰਿਊ ਸਟੋਵ ਨੇ ਕਿਹਾ ਹੈ ਕਿ ਘੜੀ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਸੰਗ੍ਰਹਿਕਰਤਾ ਨੇ ਖਰੀਦਿਆ ਹੈ।

ਇਸ ਤੋਂ ਪਹਿਲਾਂ ਅਗਸਤ ਵਿੱਚ ਇਸੇ ਨਿਲਾਮੀ ਘਰ ਨੇ ਇੱਕ ਐਨਕ 2,60,000 ਪੌਂਡ ਵਿੱਚ ਵੇਚੀ ਸੀ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਐਨਕ ਮਹਾਤਮਾ ਗਾਂਧੀ ਲਗਾਉਂਦੇ ਸਨ।

ਅਜਿਹਾ ਕਿਹਾ ਜਾਂਦਾ ਹੈ ਕਿ ਗਾਂਧੀ ਨੂੰ ਉਨ੍ਹਾਂ ਚਾਚੇ ਨੇ ਦੱਖਣੀ ਅਫ਼ਰੀਕਾ ਵਿੱਚ ਕੰਮ ਕਰਨ ਦੌਰਾਨ ਉਹ ਐਨਕ ਦਿੱਤੀ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)