You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਕਿਸਾਨ ਅੰਦੋਲਨ ਦਾ ਸੇਕ ਫੌਜ ਤੱਕ ਪਹੁੰਚਿਆ - ਪ੍ਰੈਸ ਰਿਵੀਊ
ਪੰਜਾਬ ਵਿਚ ਕਿਸਾਨ ਅੰਦੋਲਨ ਕਾਰਨ ਰੇਲਵੇ ਆਵਾਜਾਈ ਠੱਪ ਹੋਣ ਦਾ ਅਸਰ ਫੌਜ ਉੱਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਭਾਵੇਂ ਪੰਜਾਬ ਸਰਕਾਰ ਮੁਤਾਬਕ ਭਾਵੇਂ ਕਿਸਾਨਾਂ ਨੇ ਮਾਲ ਗੱਡੀਆਂ ਲਈ ਟਰੈਕ ਖਾਲੀ ਕੀਤੇ ਹੋਏ ਹਨ ਪਰ ਭਾਰਤੀ ਰੇਲਵੇ ਸੁਰੱਖਿਆ ਯਕੀਨੀ ਨਾ ਹੋਣ ਦੀ ਗੱਲ ਕਹਿ ਕੇ ਗੱਡੀਆਂ ਨਹੀਂ ਚਲਾ ਰਿਹਾ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਉੱਤਰੀ ਸਰਹੱਦਾਂ ਉੱਤੇ ਤੈਨਾਤ ਫੌਜ ਅਤੇ ਕੇਂਦਰੀ ਸੁਰੱਖਿਆ ਬਲ਼ਾਂ ਨੂੰ ਜਰੂਰੀ ਚੀਜ਼ਾਂ ਦੀ ਸਪਲਾਈ ਲਈ ਸੜਕੀ ਵਾਹਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਭਾਰਤੀ ਫੌਜ ਦੇ ਸੂਤਰਾਂ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਤੈਨਾਤ ਸੁਰੱਖਿਆ ਬਲਾਂ ਲਈ ਸਰਦੀਆਂ ਦੀ ਸਪਲਾਈ ਅਕਤੂਬਰ ਦੇ ਆਖਰੀ ਦਿਨਾਂ ਵਿਚ ਪੂਰੀ ਕਰਨ ਦਾ ਦਾਅਵਾ ਕੀਤਾ ਹੈ। ਜਦੋਂ ਪਾਸ ਬੰਦ ਹੋ ਗਏ ਅਤੇ ਲੋੜ ਪੈਣ ਉੱਤੇ ਹਵਾਈ ਸਾਧਨਾਂ ਰਾਹੀ ਸਪਲਾਈ ਪੂਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:
ਰੇਲਾਂ ਨਾ ਚੱਲਣ ਕਾਰਨ ਨਾ ਸਿਰਫ਼ ਪੰਜਾਬ ਦੀ ਸਨਅਤ ਸਗੋਂ ਲੱਦਾਖ ਵਿੱਚ ਜਵਾਨਾਂ ਨੂੰ ਜ਼ਰੂਰੀ ਸਮਾਨ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਪੰਜਾਬ 'ਚ ਸਾਰੇ ਥਰਮਲ ਪਲਾਂਟ ਬੰਦ
ਪੰਜਾਬੀ ਟ੍ਰਿਬਿਊਨ ਮੁਤਾਬਕ ਪੰਜਾਬ ਵਿਚ ਕੋਲੇ ਦੀ ਕਿੱਲਤ ਕਾਰਨ ਸਾਰੇ ਥਰਮਲ ਬੰਦ ਹੋ ਗਏ ਹਨ। ਪਾਵਰਕੌਮ ਦੇ ਅਧਿਕਾਰ ਖੇਤਰ ਹੇਠਲੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਆਖ਼ਰੀ ਯੂਨਿਟ ਵੀ ਬੰਦ ਹੋ ਗਈ ਹੈ। ਦੱਸਣਯੋਗ ਹੈ ਕਿ ਰੇਲਾਂ ਬੰਦ ਹੋਣ ਕਾਰਨ ਸੂਬੇ ਨੂੰ ਕੋਲੇ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ।
ਅਜਿਹੇ ਹਾਲਾਤ 'ਤੇ ਪਿਛਲੇ ਦਿਨੀਂ ਸੂਬੇ ਦੇ ਤਿੰਨ ਪ੍ਰਾਈਵੇਟ ਥਰਮਲ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ ਜਦੋਂਕਿ ਅੱਜ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਹੁਣ ਤੱਕ ਸਰਕਾਰੀ ਖੇਤਰ ਹੇਠਲਾ ਇਕੱਲਾ ਇਹ ਹੀ ਪਲਾਂਟ ਕਾਰਜਸ਼ੀਲ ਸੀ। ਭਾਵੇਂ ਅਧਿਕਾਰੀਆਂ ਵੱਲੋਂ ਲਹਿਰਾ ਮੁਹੱਬਤ ਪਲਾਂਟ ਨੂੰ ਬੰਦ ਕਰਨ ਦੀ ਵਜ੍ਹਾ ਬਿਜਲੀ ਦੀ ਮੰਗ 'ਚ ਗਿਰਾਵਟ ਦੱਸੀ ਜਾ ਰਹੀ ਹੈ ਪਰ ਵਿਭਾਗੀ ਸੂਤਰਾਂ ਮੁਤਾਬਕ ਲਹਿਰਾ ਮੁਹੱਬਤ ਪਲਾਂਟ ਕੋਲ ਵੀ ਕੋਲੇ ਦੀ ਘਾਟ ਹੈ।
ਕੋਵਿਡ -19 ਟੀਕੇ ਦਾ ਟਰਾਇਲ ਕੀਤਾ ਸ਼ੁਰੂ
ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਜੌਹਨਸਨ ਐਂਡ ਜੌਹਨਸਨ ਨੇ ਯੂਕੇ ਵਿੱਚ ਕੋਵਿਡ -19 ਟੀਕੇ ਦਾ ਲੇਟ- ਸਟੇਜ ਟਰਾਇਲ ਸ਼ੁਰੂ ਕਰ ਦਿੱਤਾ ਹੈ।
ਟੀਕੇ ਦੀਆਂ ਦੋ ਖੁਰਾਕਾਂ ਦਾ ਟਰਾਇਲ ਖੇਤਰ ਤੇ ਕਿਸਮਾਂ ਦੇ ਆਧਾਰ 'ਤੇ ਹਜ਼ਾਰਾਂ ਵਲੰਟੀਅਰਾਂ 'ਤੇ ਕੀਤਾ ਜਾਵੇਗਾ।
ਯੂਕੇ ਵਿੱਚ ਟਰਾਇਲ ਦੀ ਅਗਵਾਈ ਕਰ ਰਹੇ ਵਿਗਿਆਨੀਆਂ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਕੁੱਲ 30,000 ਲੋਕਾਂ ਤੇ ਇਹ ਟਰਾਇਲ ਕੀਤਾ ਜਾਵੇਗਾ ਅਤੇ ਇਸ ਵਿੱਚੋਂ 6,000 ਵਲੰਟੀਅਰਜ਼ ਯੂਕੇ ਵਿੱਚੋਂ ਸ਼ਾਮਿਲ ਕੀਤੇ ਜਾਣਗੇ। ਯੂਕੇ ਵਿੱਚ ਵਲੰਟੀਅਰ 17 ਥਾਵਾਂ 'ਤੇ ਭਰਤੀ ਕੀਤੇ ਜਾਣਗੇ।
ਜੌਹਨਸਨ ਐਂਡ ਜੌਹਨਸਨ ਨੇ ਅਗਸਤ ਵਿਚ ਬ੍ਰਿਟਿਸ਼ ਸਰਕਾਰ ਨਾਲ ਦੋ-ਖੁਰਾਕਾਂ ਦੇ ਗਲੋਬਲ ਫੇਜ਼ III ਕਲੀਨਿਕਲ ਟਰਾਇਲ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਤਾਂ ਕਿ ਇਹ ਟਰਾਇਲ ਸਤੰਬਰ ਵਿਚ ਸ਼ੁਰੂ ਕੀਤੇ ਗਏ ਟੀਕੇ ਟਰਾਇਲ ਦੇ ਨਾਲ-ਨਾਲ ਚੱਲਦਾ ਰਹੇ।
ਇਹ ਵੀ ਪੜ੍ਹੋ: