You’re viewing a text-only version of this website that uses less data. View the main version of the website including all images and videos.
ਅਮਰੀਕੀ 'ਬਾਬੇ' ਨੂੰ 120 ਸਾਲ ਦੀ ਸਜ਼ਾ ਕਿਉਂ ਹੋਈ - 5 ਅਹਿਮ ਖ਼ਬਰਾਂ
ਹਾਲ ਹੀ ਵਿੱਚ ਅਮਰੀਕਾ ਦੇ ਨੈਕਸੀਅਮ ਸੰਪ੍ਰਦਾਇ ਦੇ ਮੁਖੀ ਕੀਥ ਰੈਨੀਰ ਨੂੰ 120 ਸਾਲਾਂ ਦੀ ਕੈਦ ਸੁਣਾਈ ਗਈ ਹੈ।
ਕੀਥ ਰੈਨੀਰ ਨੂੰ ਪਿਛਲੇ ਸਾਲ ਧੋਖਾਧੜੀ, ਸੈਕਸ ਤਸਕਰੀ, ਬੱਚਿਆਂ ਦੀ ਫਾਹਸ਼ ਸਮਗੱਰੀ ਰੱਖਣ ਸਮੇਤ ਹੋਰ ਜੁਰਮਾਂ ਵਿੱਚ ਮੁਜਰਮ ਐਲਾਨਿਆ ਗਿਆ ਸੀ।
ਬਾਹੈਸੀਅਤ ਸੰਪ੍ਰਦਾਇ ਮੁਖੀ ਗੁਲਾਮ ਬਣਾਉਣ ਲਈ ਔਰਤਾਂ ਦੀ ਭਰਤੀ ਕਰਦਾ ਸੀ ਅਤੇ ਇਨ੍ਹਾਂ ਨੂੰ ਆਪਣੇ ਨਾਲ ਜਿਣਸੀ ਸੰਬੰਧ ਬਣਾਉਣ ਲਈ ਮਜਬੂਰ ਕਰਦਾ ਸੀ।
ਇਹ ਵੀ ਪੜ੍ਹੋ:
ਅਜਿਹੇ ਵਿੱਚ ਸਵਾਲ ਇਹ ਹੈ ਕਿ ਇਨ੍ਹਾਂ ਡੇਰਿਆਂ ਵਿੱਚ ਅਜਿਹਾ ਕੀ ਹੈ ਜੋ ਲੋਕਾਂ ਨੂੰ ਮਜਬੂਰ ਕਰ ਦਿੰਦਾ ਹੈ?
ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ
ਫਰਾਂਸ-ਭਾਰਤ ਦੇ ਰਿਸ਼ਤਿਆਂ ਦਾ ਨਿੱਘ ਕਦੋਂ ਤੋਂ ਕਾਇਮ ਤੇ ਕਾਰਨ ਕੀ?
ਗੱਲ 22 ਅਗਸਤ 2019 ਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੌਰ 'ਤੇ ਸਨ ਅਤੇ ਸਾਂਝੀ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ।
ਇਸ ਦੌਰਾਨ ਇੱਕ ਪੱਤਰਕਾਰ ਨੇ ਕਸ਼ਮੀਰ 'ਚ ਧਾਰਾ 370 ਹਟਾਉਣ ਨੂੰ ਲੈ ਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਤੋਂ ਸਵਾਲ ਪੁੱਛਿਆ।
ਜਵਾਬ 'ਚ ਉਨ੍ਹਾਂ ਨੇ ਕਿਹਾ, ''ਫਰਾਂਸ ਦੀ ਇਸ ਗੱਲ ਉੱਤੇ ਨਿਗਾਹ ਹੈ ਕਿ ਕੰਟਰੋਲ ਲਾਈਨ ਦੇ ਦੋਵਾਂ ਪਾਸੇ ਆਮ ਨਾਗਰਿਕਾਂ ਦੇ ਅਧਿਕਾਰ ਅਤੇ ਹਿੱਤਾਂ ਦੀ ਅਣਦੇਖੀ ਨਾ ਹੋਵੇ।''
ਇਸ ਮੌਕੇ 'ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲਬਾਤ ਹੋਈ ਹੈ। ਮੈਕਰੋਂ ਦਾ ਕਹਿਣਾ ਸੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਹ ਗੱਲ ਜ਼ਿੰਮੇਵਾਰੀ ਨਾਲ ਸਮਝਣੀ ਹੋਵੇਗੀ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮੈਕਰੋਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਦੋਵੇਂ ਮੁਲਕਾਂ ਨੂੰ ਆਪਸੀ ਗੱਲਬਾਤ ਤੋਂ ਆਪਣੇ ਮਤਭੇਦ ਦੂਰ ਕਰਨੇ ਚਾਹੀਦੇ ਹਨ ਅਤੇ ਉਹ ਇਹੀ ਗੱਲ ਪਾਕਿਸਤਾਨ ਲਈ ਵੀ ਕਹਿਣਗੇ।
ਹੁਣ ਗੱਲ 28 ਅਕਤੂਬਰ 2020 ਦੀ। ਫਰਾਂਸ ਵਿੱਚ ਇਸਲਾਮ ਨੂੰ ਲੈ ਕੇ ਚੱਲ ਰਹੇ ਤਾਜ਼ਾ ਵਿਵਾਦ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਫਰਾਂਸ ਦੇ ਰਾਸ਼ਟਰਪਤੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।
ਇਤਿਹਾਸ ਵਿੱਚ ਫਰਾਂਸ ਨੇ ਭਾਰਤ ਦਾ ਸਾਥ ਕਦੋਂ-ਕਦੋਂ ਦਿੱਤਾ? - ਪੜ੍ਹਨ ਲਈ ਇੱਥੇ ਕਲਿੱਕ ਕਰੋ
ਇਹ ਵੀ ਪੜ੍ਹੋ:
ਬੱਚਿਆਂ ਨੂੰ ਕੋਡਿੰਗ ਸਿਖਾਉਣ ਦੇ ਵਿਗਿਆਪਨਾਂ 'ਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਹੈ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਸਕੂਲੀ ਬੱਚਿਆਂ ਲਈ ਕੋਡਿੰਗ ਕੋਰਸਾਂ ਦੇ ਵਿਗਿਆਪਨ ਨਜ਼ਰ ਆ ਰਹੇ ਹਨ। ਵਾਈਟ ਹੈਟ ਨਾਮ ਦੀ ਕੰਪਨੀ ਦੇ ਇੰਨਾਂ ਇਸ਼ਤਿਹਾਰਾਂ ਵਿੱਚ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਡਿੰਗ ਦੇ ਫ਼ਾਇਦਿਆਂ ਬਾਰੇ ਦਾਅਵੇ ਕੀਤੇ ਗਏ ਹਨ।
ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਛੇਵੀਂ ਕਲਾਸ ਅਤੇ ਉਸ ਤੋਂ ਅਗਲੀਆਂ ਕਲਾਸਾਂ ਦੇ ਬੱਚਿਆਂ ਲਈ ਕੋਡਿੰਗ ਸਿੱਖਣਾ ਲਾਜ਼ਮੀ ਕਰ ਦਿੱਤਾ ਹੈ।
ਇਹ ਵਿਗਿਆਪਨ ਮਾਪਿਆਂ ਵਿੱਚ ਭਰਮ ਭੁਲੇਖੇ ਪੈਦਾ ਕਰ ਰਹੇ ਹਨ, ਇਸ ਲਈ ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੂੰ ਇਸ ਸੰਬੰਧੀ ਪੁੱਛਿਆ ਗਿਆ। ਉਨ੍ਹਾਂ ਨੇ ਵੀ ਇਸ ਵਿਗਿਆਪਨ ਦਾ ਨੋਟਿਸ ਲਿਆ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਦਾਅਵਿਆਂ ਵਿੱਚ ਨਾ ਫ਼ਸਣ।
ਇਸ ਤੋਂ ਵਿਵਾਦ ਪੈਦਾ ਹੋਣ ਤੋਂ ਬਾਅਦ 'ਕੋਡਿੰਗ ਨੂੰ ਲਾਜ਼ਮੀ' ਦੱਸਣ ਵਾਲੇ ਵਿਗਿਆਪਨ 'ਤੇ ਰੋਕ ਲਗਾ ਦਿੱਤੀ ਗਈ ਪਰ ਇਸ ਬਾਰੇ ਕਈ ਸਵਾਲ ਖੜੇ ਹੋ ਗਏ ਹਨ।
ਕੋਡਿੰਗ ਕੀ ਹੈ? ਕੀ ਮਹਿਜ਼ ਛੇ ਸਾਲ ਦੇ ਬੱਚੇ ਨੂੰ ਕੋਡਿੰਗ ਸਿਖਾਉਣਾ ਗ਼ਲਤ ਹੈ? - ਤਫ਼ਸੀਲ ਵਿੱਚ ਰਿਪੋਰਟ ਇੱਥੇ ਪੜ੍ਹੋ
ਪੱਛਮੀ ਦੇਸ ਮੁਸਲਮਾਨ ਤੇ ਪੈਗੰਬਰ ਦੇ ਰਿਸ਼ਤੇ ਨੂੰ ਨਹੀਂ ਸਮਝ ਸਕਦੇ - ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਇੱਕ ਹੱਦ ਹੁੰਦੀ ਹੈ ਅਤੇ ਇਸ ਦਾ ਅਰਥ ਇਹ ਬਿਲਕੁਲ ਨਹੀਂ ਕਿ ਦੂਜਿਆਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਜਾਵੇ।
ਇਮਰਾਨ ਖ਼ਾਨ ਨੇ ਕਿਹਾ, ''ਇਸਲਾਮ ਨੂੰ ਮੰਨਣ ਵਾਲਿਆਂ 'ਚ ਪੈਗੰਬਰ ਮੁਹੰਮਦ ਨੂੰ ਲੈ ਕੇ ਜੋ ਭਾਵਨਾਵਾਂ ਹਨ ਉਸ ਬਾਰੇ ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਹੈ।''
ਉਨ੍ਹਾਂ ਨੇ ਇਸ ਨੂੰ ਮੁਸਲਿਮ ਦੇਸ਼ਾਂ ਦੇ ਆਗੂਆਂ ਦੀ ਨਾਕਾਮੀ ਦੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਦੁਨੀਆ ਭਰ ਵਿੱਚ ਇਸਲਾਮ ਦੇ ਵਿਰੋਧ (ਇਸਲਾਮੋਫੋਬਿਆ) ਦੇ ਮੁੱਦੇ ਉੱਤੇ ਚਰਚਾ ਕਰਨ।
ਉਨ੍ਹਾਂ ਨੇ ਕਿਹਾ ਕਿ ਲੋੜ ਪੈਣ ਉੱਤੇ ਉਹ ਕੌਮਾਂਤਰੀ ਪੱਧਰ ਉੱਤੇ ਇਸ ਮੁੱਦੇ ਨੂੰ ਚੁੱਕਣਗੇ।
ਪੂਰੀ ਖ਼ਬਰ ਇੱਥੇ ਪੜ੍ਹੋ
ਇੰਦਰਾ ਗਾਂਧੀ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ 'ਤੇ ਚੀਕਿਆ
ਭੁਵਨੇਸ਼ਵਰ ਨਾਲ ਇੰਦਰਾ ਗਾਂਧੀ ਦੀਆਂ ਕਈ ਯਾਦਾਂ ਜੁੜੀਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੁਖਦ ਨਹੀਂ ਹਨ।
ਇਸੇ ਸ਼ਹਿਰ ਵਿੱਚ ਉਨ੍ਹਾਂ ਦੇ ਪਿਤਾ ਜਵਾਹਰ ਲਾਲ ਨਹਿਰੂ ਪਹਿਲੀ ਵਾਰ ਗੰਭੀਰ ਰੂਪ 'ਚ ਬਿਮਾਰ ਹੋਏ ਸੀ ਜਿਸ ਕਾਰਨ 1964 ਵਿੱਚ ਉਨ੍ਹਾਂ ਦੀ ਮੌਤ ਹੋਈ।
ਇਸੇ ਸ਼ਹਿਰ ਵਿੱਚ 1967 ਦੇ ਚੋਣ ਪ੍ਰਚਾਰ ਦੌਰਾਨ ਇੰਦਰਾ 'ਤੇ ਪੱਥਰ ਸੁੱਟਿਆ ਗਿਆ ਅਤੇ ਉਨ੍ਹਾਂ ਦੀ ਨੱਕ ਦੀ ਹੱਡੀ ਟੁੱਟ ਗਈ ਸੀ।
30 ਅਕਤੂਬਰ 1984 ਦੀ ਦੁਪਹਿਰ ਇੰਦਰਾ ਗਾਂਧੀ ਨੇ ਜੋ ਭਾਸ਼ਣ ਦਿੱਤਾ, ਉਸ ਨੂੰ ਹਮੇਸ਼ਾ ਵਾਂਗ ਉਨ੍ਹਾਂ ਦੇ ਸੂਚਨਾ ਸਲਾਹਕਾਰ ਐੱਚ.ਵਾਈ ਸ਼ਾਰਦਾ ਪ੍ਰਸਾਦ ਨੇ ਤਿਆਰ ਕੀਤਾ ਸੀ।
ਪਰ ਅਚਾਨਕ ਇੰਦਰਾ ਨੇ ਤਿਆਰ ਭਾਸ਼ਣ ਤੋਂ ਵੱਖ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਤੇਵਰ ਵੀ ਬਦਲ ਗਏ।
ਪੂਰੀ ਰਿਪੋਰਟ ਤਫ਼ਸੀਲ ਵਿੱਚ ਇੱਥੇ ਪੜ੍ਹੋ
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: