ਅਫ਼ਗਾਨਿਸਤਾਨ: ਅਮਨ ਵਾਰਤਾ ਵਿਚਾਲੇ ਤਾਲਿਬਾਨ ਦਾ ਵੱਡਾ ਹਮਲਾ, ਜੰਗ ਛਿੜੀ

ਤਸਵੀਰ ਸਰੋਤ, EPA
ਅਫ਼ਗਾਨਿਸਤਾਨ ਦੇ ਹਲਮੰਦ ਸੂਬੇ ਵਿੱਚ ਫੌਜ ਅਤੇ ਤਾਲਿਬਾਨੀ ਲੜਾਕਿਆਂ ਵਿੱਚ ਗਹਿਗੱਚ ਲੜਾਈ ਚੱਲ ਰਹੀ ਹੈ। ਇਸ ਲੜਾਈ ਦੇ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ ਹੈ।
ਬੁੱਧਵਾਰ ਨੂੰ ਇਸ ਹਿੰਸਕ ਸੰਘਰਸ਼ ਦਾ ਤੀਜਾ ਦਿਨ ਹੈ ਜਦੋਂ ਅਫ਼ਗਾਨਿਸਤਾਨ ਫ਼ੌਜੀ ਰਣਨੀਤੀ ਪੱਖੋਂ ਅਹਿਮ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਨੂੰ ਤਾਲਿਬਾਨ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਖ਼ਦਸ਼ਾ ਹੈ ਕਿ ਯੁੱਧ ਅਤੇ ਹਿੰਸਾ ਕਾਰਨ ਹੁਣ ਤੱਕ ਕਰੀਬ 35 ਹਜ਼ਾਰ ਲੋਕਾਂ ਨੂੰ ਪਰਵਾਸ ਕਰਨਾ ਪਿਆ ਹੈ। ਤਾਜ਼ਾ ਲੜਾਈ ਪਿਛਲੇ ਮਹੀਨੇ ਸ਼ੁਰੂ ਹੋਈ ਅਫ਼ਗਾਨ-ਤਾਲਿਬਾਨ ਅਮਨ ਵਾਰਤਾ ਤੋਂ ਠੀਕ ਮਗਰੋਂ ਸ਼ੁਰੂ ਹੋਈ ਹੈ।
ਇਹ ਵੀ ਪੜ੍ਹੋ:
ਅਫ਼ਗਾਨ ਦੇ ਫ਼ੌਜੀ ਤਾਲਿਬਾਨਾਂ ਦੀ ਹਿੰਸਾ ਦਾ ਜਵਾਬ ਦੇ ਰਹੇ ਹਨ ਅਤੇ ਅਮਰੀਕੀ ਹਵਾਈ ਹਮਲੇ ਉਨ੍ਹਾਂ ਦੀ ਜਵਾਬੀ ਕਾਰਵਾਈ ਵਿੱਚ ਮਦਦ ਕਰ ਰਹੇ ਹਨ।
ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਵਿੱਚ ਨਾਟੋ ਮੁਖੀ ਅਮਰੀਕੀ ਜਨਰਲ ਸਕਾਟ ਮਿਲਰ ਨੇ ਅਮਨ ਵਾਰਤਾ ਨੂੰ ਨਜ਼ਰਅੰਦਾਜ਼ ਕਰਨ ਅਤੇ ਫ਼ਰਵਰੀ ਵਿੱਚ ਹੋਏ ਸਮਝੌਤੇ ਦੀ ਉਲੰਘਣਾ ਕਰਨ ਲਈ ਤਾਲਿਬਾਨ ਦੀ ਨਿੰਦਾ ਕੀਤੀ ਸੀ।
ਭਿਆਨਕ ਹਿੰਸਾ ਦੇ ਚਲਦਿਆਂ ਹੇਲਮੰਦ ਅਤੇ ਗੁਆਂਢੀ ਕੰਧਾਰ ਸੂਬੇ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਤਾਲਿਬਾਨ ਨੇ ਇੱਥੇ ਇੱਕ ਪਾਵਰ ਸਬਸਟੇਸ਼ਨ ਉੱਪਰ ਹਮਲਾ ਕਰ ਦਿੱਤਾ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਈ ਟੈਲੀਕਮਿਊਨੀਕੇਸ਼ਨ ਨੈਟਵਰਕ ਵੀ ਠੱਪ ਹੋ ਗਏ ਹਨ। ਕਿਆਸ ਹਨ ਕਿ ਹੁਣ ਤੱਕ ਲਗਭਗ 5,00 ਪਰਿਵਾਰਾਂ ਨੂੰ ਹਿੰਸਾ ਕਾਰਨ ਬੇਘਰੇ ਹੋਣਾ ਪਿਆ ਹੈ। ਇਨ੍ਹਾਂ ਵਿੱਚੋਂ ਕਈਆਂ ਦੇ ਆਂਢ-ਗੁਆਂਢ ਵਿੱਚ ਪਨਾਹ ਲੈਣ ਦੀਆਂ ਖ਼ਬਰਾਂ ਹਨ।
ਇੱਕ ਪਰਿਵਾਰ ਨੇ ਬੀਬੀਸੀ ਪੱਤਰਕਾਰ ਜ਼ਿਲ ਡੁਸੇਟ ਨੂੰ ਦੱਸਿਆ ਕਿ ਉਨ੍ਹਾਂ ਨੇ ਜੋ ਕੱਪੜੇ ਪਾਏ ਹੋਏ ਸਨ ਉਨ੍ਹਾਂ ਵਿੱਚ ਹੀ ਉਨ੍ਹਾਂ ਨੂੰ ਲਸ਼ਕਰ ਗਾਹ ਸਥਿਤ ਆਪਣਾ ਘਰ ਛੱਡਣਾ ਪਿਆ। ਪਰਿਵਾਰ ਨੂੰ ਇਹ ਤੱਕ ਨਹੀਂ ਸੀ ਪਤਾ ਕਿ ਉਨ੍ਹਾਂ ਨੂੰ ਸੌਣ ਲਈ ਸੁਰੱਖਿਅਤ ਥਾਂ ਮਿਲੇਗੀ ਜਾਂ ਨਹੀਂ।
ਕੁਝ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਹ ਭੁੱਖ ਨਾਲ ਨਾ ਮਰ ਜਾਣ। ਸਥਾਨਕ ਹਸਪਤਾਲ ਨੇ ਦੱਸਿਆ ਕਿ ਜਿੱਥੇ ਦਰਜਣਾਂ ਫਟੱੜਾਂ ਨੂੰ ਹਸਪਤਾਲ ਵਿੱਚ ਭਰਤੀ ਕਤਰਵਾਇਆ ਗਿਆ ਹੈ।

ਤਸਵੀਰ ਸਰੋਤ, EPA
ਬੀਬੀਸੀ ਕੌਮਾਂਤਰੀ ਸੇਵਾ ਦੀ ਪੱਤਰਕਾਰ ਲਿਜ਼ ਡੁਸੇਜ਼ ਦਾ ਵਿਸ਼ਲੇਸ਼ਣ
ਤਾਸਿਬਾਨ ਦਾ ਹਮਲਾ ਅਤੇ ਇੱਕ ਹੋਰ ਮਨੁੱਖੀ ਸੰਕਟ- ਅਫ਼ਗਾਨਿਸਤਾਨ ਦੇ ਲੋਕਾਂ ਨੂੰ ਇਤਿਹਾਸਕ ਅਮਨ ਵਾਰਤਾ ਤੋਂ ਘੱਟੋ-ਘੱਟ ਇਹ ਉਮੀਦ ਤਾਂ ਨਹੀਂ ਸੀ।
ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਦੱਖਣ ਵਿੱਚ ਸਥਿਤ ਅਤੇ ਰਣਨੀਤਿਕ ਪੱਖ ਤੋਂ ਅਹਿਮ ਹੇਲਮੰਦ ਸੂਬੇ ਵਿੱਚ ਹਮਲਾ ਕਰ ਕੇ ਇੱਕ ਵਾਰ ਅਫ਼ਗਾਨ ਫ਼ੌਜੀਆਂ ਅਤੇ ਅਮਰੀਕੀ ਵਚਨਬਧੱਤਾ ਦੀ ਪਰਖ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਫ਼ਗਾਨਿਸਤਾਨ ਵਿੱਚ ਇਸ ਤੋਂ ਕੁਝ ਮਹੀਨੇ ਪਹਿਲਾਂ ਹੀ ਅਣਰੀਕਾ ਦੇ ਨਾਲ ਸਮਝੌਤਾ ਕੀਤਾ ਗਿਆ ਸੀ।
ਲੇਕਿਨ ਹੁਣ ਇਸ ਸਾਲ ਇਹ ਹਮਲਾ ਕਰ ਕੇ ਅਤੇ ਆਪਣੇ ਲੜਾਕਿਆਂ ਦਾ ਹੌਂਸਲਾ ਵਧਾ ਕੇ ਤਾਲਿਬਾਨ ਅਮਨ ਵਾਰਤਾ ਵਿੱਚ ਆਪਣਾ ਦਬਦਬਾ ਵਧਾਉਣਾ ਚਾਹੁੰਦਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਉਨ੍ਹਾਂ ਹੀ ਇਲਾਕਿਆਂ ਨੂੰ ਵਾਪਸ ਲੈ ਰਿਹਾ ਹੈ ਜੋ ਉਸ ਦੇ ਕਬਜ਼ੇ ਵਿੱਚ ਸਨ।
ਇਸ ਸਾਰੇ ਦੇ ਦੌਰਾਨ ਤਾਲਿਬਾਨ ਦੀ ਹਮਲਾਵਰ ਕਾਰਵਾਈ ਅਮਨ ਵਾਰਤਾ ਬਾਰੇ ਉਸ ਦੀ ਵਚਨ ਬੱਧਤਾ ਉੱਪਰ ਇੱਕ ਵਾਰੀ ਫਿਰ ਸਵਾਲ ਖੜ੍ਹੇ ਕਰ ਰਹੀ ਹੈ।

ਅਫ਼ਗਾਨਿਸਤਾਨ-ਤਾਲਿਬਾਨ ਅਮਨ ਵਾਰਤਾ ਅਤੇ ਤਾਲਿਬਾਨ-ਅਮਰੀਕਾ ਦਾ ਸਮਝੌਤਾ
ਤਾਲਿਬਾਨ ਨੇ ਇਹ ਹਮਲਾ ਅਤੇ ਹਿੰਸਾ ਇਸ ਲਈ ਵੀ ਜ਼ਿਆਦਾ ਫਿਕਰ ਦੀ ਗੱਲ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਘਟਨਾਕ੍ਰਮ ਨੂੰ ਦੇਖਦਿਆਂ ਅਮਨ ਦੀ ਥੋੜ੍ਹੂੀ ਹੀ ਸਹੀ ਪਰ ਉਮੀਦ ਜ਼ਰੂਰ ਬੱਝੀ ਸੀ।
ਇਸੇ ਸਾਲ ਫ਼ਰਵਰੀ ਵਿੱਚ 18 ਸਾਲਾਂ ਦੇ ਕਤਲੇਆਮ ਅਤੇ ਯੁੱਧ ਤੋਂ ਮਗਰੋਂ ਅਮਰੀਕਾ ਅਤੇ ਤਾਲਿਬਾਨ ਨੇ 'ਅਮਨ ਬਹਾਲੀ ਦੇ ਲਈ ਸਮਝੌਤਾ' ਕੀਤਾ ਸੀ।
ਇਸ ਸਮਝੌਤੇ ਤਹਿਤ ਅਮਰੀਕਾ ਅਤੇ ਨਾਟੋ ਦੇ ਸਹਿਯੋਗੀਆਂ ਨੇ ਇਹ ਵਾਅਦਾ ਕੀਤਾ ਸੀ ਕਿ ਜੇ ਤਾਲਿਬਾਨੀ ਲੜਾਕੇ ਸਮਝੌਤੇ ਦੀ ਪਾਲਣਾ ਕਰਦੇ ਹਨ ਤਾਂ ਉਹ 14 ਮਹੀਨਿਆਂ ਦੇ ਅੰਦਰ ਅਫ਼ਗਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਵਾਪਸ ਸੱਦ ਲੈਣਗੇ।

ਤਸਵੀਰ ਸਰੋਤ, AFP/GETTY IMAGES
ਸਮਝੌਤੇ ਮੁਤਾਬਕ ਤਾਲਿਬਾਨ ਆਪਣੇ ਕੰਟਰੋਲ ਵਾਲੇ ਇਲਾਕਿਆਂ ਵਿੱਚ ਅਲਕਾਇਦਾ ਜਾਂ ਕਿਸੇ ਹੋਰ ਕੱਟੜਪੰਥੀ ਸਮੂਹ ਨੂੰ ਨਾ ਪਹੁਮੰਚਣ ਦੇਣ ਲਈ ਵੀ ਸਹਿਮਤ ਹੋਇਆ ਸੀ।
ਇੱਧਰ ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਆਖ਼ਰਕਾਰ ਕਤਰ ਵਿੱਚ ਅਫ਼ਗਾਨਿਸਤਾਨ-ਤਾਲਿਬਾਨ ਅਮਨ ਵਾਰਤਾ ਦੀ ਸ਼ੁਰੂਆਤ ਹੋਈ ਸੀ।
ਇਸ ਇਤਿਹਾਸਕ ਅਮਨ ਵਾਰਤਾ ਵਿੱਚ ਸਾਲਾਂ ਤੋਂ ਜੰਗ ਦੇ ਪੜਛਾਵੇਂ ਵਿੱਚ ਘਿਰੇ ਅਫ਼ਗਾਨਿਸਤਾਨ ਦੇ ਲਈ ਕਈ ਉਮੀਦਾਂ ਬੱਝੀਆਂ ਸਨ। ਲੇਕਿਨ ਹੁਣ ਹੇਲਮੰਦ ਵਿੱਚ ਹੋ ਰਹੇ ਹਮਲੇ ਤੋਂ ਬਾਅਦ ਇਹ ਉਮੀਦਾਂ ਵੀ ਧੁੰਦਲੀਆਂ ਪੈ ਗਈਆਂ ਹਨ।
इस ऐतिहासिक शांतिवार्ता से बरसों से युद्ध के साये में घिरे अफ़ग़ानिस्तान के लिए कई उम्मीदें जताई जा रही थीं. लेकिन अब हेलमंद में जारी हमलों के बाद ये उम्मीदें भी धुंधली पड़ गई हैं.
ਇਹ ਵੀ ਪੜ੍ਹੋ:
ਵੀਡੀਓ: ਐਪਲ ਨੇ iPhone 12 ਲਾਂਚ ਕੀਤਾ, ਕੀ ਹੈ ਭਾਰਤ ਵਿੱਚ ਮੁੱਲ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਵੀਡੀਓ: ਪਾਕਿਸਤਾਨ 'ਚ ਫੌਜ ਦੇ ਤਖ਼ਤਾ ਪਲਟ ਦੀ ਕਹਾਣੀ ਪੱਤਰਕਾਰਾਂ ਦੀ ਜ਼ੁਬਾਨੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4