You’re viewing a text-only version of this website that uses less data. View the main version of the website including all images and videos.
ਦੁਬਈ ਤੋਂ ਪਰਤੇ ਨੌਜਵਾਨ ਦੀ ਮਾਂ: 'ਪਤੀ ਪਹਿਲਾਂ ਹੀ ਮੰਜੇ 'ਤੇ ਸੀ ਹੁਣ ਇੱਕਲੌਤਾ ਪੁੱਤ ਵੀ ਵ੍ਹੀਲ ਚੇਅਰ 'ਤੇ ਵਤਨ ਪਹੁੰਚਿਆ ਹੈ'
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਹਾਲ ਹੀ ਵਿੱਚ ਦੁਬਈ ਵਿੱਚ ਇੱਕ ਪੰਜਾਬੀ ਨੌਜਵਾਨ ਗੁਰਦੀਪ ਸਿੰਘ ਦਾ ਵੀਡੀਓ ਕਾਫ਼ੀ ਸ਼ੇਅਰ ਕੀਤਾ ਗਿਆ ਸੀ। ਵੀਡੀਓ ਵਿੱਚ ਉਸ ਦੇ ਨਾਲ ਇੱਕ ਹੋਰ ਪੰਜਾਬੀ ਨੌਜਵਾਨ ਵੀ ਸੀ। ਦੋਹਾਂ ਦੀ ਹਾਲਤ ਖਸਤਾ ਨਜ਼ਰ ਆ ਰਹੀ ਸੀ।
ਦੋਵੇਂ ਨੌਜਵਾਨ ਗੁਰਦੀਪ ਸਿੰਘ ਅਤੇ ਚਰਨਜੀਤ ਸਿੰਘ ਹੁਣ ਭਾਰਤ ਪਰਤ ਆਏ ਹਨ।
ਪਰ 14 ਦਿਨਾਂ ਲਈ ਕੁਆਰੰਟੀਨ ਕੀਤੇ ਗਏ ਹਨ।
ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨੇੜਲੇ ਪਿੰਡ ਠੀਕਰੀਵਾਲ ਗੋਰਾਇਆ ਦਾ ਹੈ।
ਦੁਬਈ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਵਲੋਂ ਬਣਾਈ ਗਈ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ੇਅਰ ਕੀਤੀ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਨ੍ਹਾਂ ਦੀ ਵਾਪਸੀ ਕਰਵਾਉਣ ਦੀ ਅਪੀਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਦੁਬਈ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੂੰ ਕੀਤੀ ਸੀ।
ਇਹ ਵੀ ਪੜ੍ਹੋ-
ਕਾਦੀਆਂ ਦੇ ਪਿੰਡ ਠੀਕਰੀਵਾਲ ਗੋਰਾਇਆ ਦੇ ਇਸ ਨੌਜਵਾਨ ਗੁਰਦੀਪ ਸਿੰਘ ਨਾਲ ਵੀਡੀਓ ਵਿੱਚ ਨਜ਼ਰ ਆ ਰਿਹਾ ਦੂਜਾ ਸਾਥੀ ਨੌਜਵਾਨ ਕਪੂਰਥਲਾ ਦਾ ਰਹਿਣ ਵਾਲਾ ਹੈ।
ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਸੀ ਕਿ ਗੁਰਦੀਪ ਸਿੰਘ ਦੇ ਸਰੀਰ ਉੱਤੇ ਕੱਪੜਾ ਨਹੀਂ ਹੈ ਅਤੇ ਨਾ ਹੀ ਰਹਿਣ ਨੂੰ ਕੋਈ ਛੱਤ।
ਇਸ ਤੋਂ ਬਾਅਦ ਦੁਬਈ ਵਿੱਚ ਕੁਝ ਨੌਜਵਾਨਾਂ ਨੇ ਇਨ੍ਹਾਂ ਦੀ ਮਦਦ ਕੀਤੀ ਅਤੇ ਅਖੀਰ ਦੋਵੇਂ ਗੁਰਦੀਪ ਸਿੰਘ ਅਤੇ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਚਰਨਜੀਤ ਸਿੰਘ ਵਾਪਸ ਭਾਰਤ ਪਹੁੰਚ ਗਏ ਹਨ।
ਪਰਿਵਾਰ ਖੁਸ਼ ਪਰ ਵਿੱਤੀ ਹਾਲਾਤ ਕਾਰਨ ਫਿਕਰ
ਹੁਣ ਗੁਰਦਾਸਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਪਰ ਗੁਰਦੀਪ ਸਿੰਘ ਦੀ ਮਾਂ ਲਖਵਿੰਦਰ ਕੌਰ ਭਾਵੁਕ ਹੁੰਦੀ ਹੋਈ ਕਹਿੰਦੀ ਹੈ, "ਮੈਂ ਸਭ ਦੀ ਧੰਨਵਾਦੀ ਹੈ ਜਿਨ੍ਹਾਂ ਕਰਕੇ ਮੇਰਾ ਪੁੱਤ ਘਰ ਪਹੁੰਚ ਰਿਹਾ ਹੈ।"
"ਘਰ ਦੇ ਹਾਲਾਤ ਤਾਂ ਬਹੁਤ ਬੁਰੇ ਹਨ। ਪਹਿਲਾਂ ਹੀ ਗੁਰਦੀਪ ਦੇ ਪਿਤਾ ਬਿਮਾਰੀ ਕਾਰਨ ਮੰਝੇ 'ਤੇ ਰਹਿਣ ਨੂੰ ਮਜਬੂਰ ਹਨ ਅਤੇ ਹੁਣ ਇੱਕਲੌਤਾ ਪੁੱਤ ਵੀ ਵ੍ਹੀਲ ਚੇਅਰ 'ਤੇ ਵਤਨ ਪਹੁੰਚਿਆ ਹੈ। ਹੁਣ ਸਭ ਉਸ ਵਾਹਿਗੁਰੂ ਦੇ ਹੱਥ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
ਗੁਰਦੀਪ ਸਿੰਘ ਦੇ ਪਿਤਾ ਸਵਰਨ ਸਿੰਘ ਜੋ ਖ਼ੁਦ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਹੇ ਹਨ, ਕਰੀਬ ਡੇਢ ਸਾਲ ਪਹਿਲਾ ਤੰਦੁਰਸਤ ਸੀ। ਪਿਤਾ ਨੇ ਆਪਣੇ ਜਵਾਨ ਪੁੱਤਰ ਗੁਰਦੀਪ ਸਿੰਘ ਨੂੰ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਦੁਬਈ 'ਚ ਭੇਜਿਆ ਸੀ।
ਇਹ ਵੀ ਪੜ੍ਹੋ:
ਗੁਰਦੀਪ ਸਿੰਘ ਦੇ ਚਾਚਾ ਮੰਗਲ ਸਿੰਘ ਨੇ ਦੱਸਿਆ, "ਗੁਰਦੀਪ ਪੜ੍ਹਿਆ-ਲਿਖਿਆ ਹੈ ਅਤੇ ਬੀਐੱਡ ਕੀਤੀ ਸੀ ਪਰ ਬੇਰੁਜ਼ਗਾਰੀ ਕਾਰਨ ਉਹ ਵਿਦੇਸ਼ ਚਲਾ ਗਿਆ। ਪਰ ਉੱਥੇ ਵੀ ਧੋਖਾ ਹੀ ਮਿਲਿਆ।"
ਜਦੋਂ ਪਰਿਵਾਰ ਨੇ ਗੁਰਦੀਪ ਦਾ ਵਾਇਰਲ ਵੀਡੀਓ 4 ਸਤੰਬਰ ਨੂੰ ਦੇਖਿਆ ਤਾਂ ਪੁੱਤ ਦੀ ਵਾਪਸੀ ਦੀ ਚਿੰਤਾ ਸੀ ਅਤੇ ਕੋਈ ਉਮੀਦ ਨਹੀਂ ਮਿਲ ਰਹੀ ਸੀ।
ਕਿਵੇਂ ਦੁਬਈ ਤੋਂ ਪਰਤੇ ਭਾਰਤ
ਚਾਚੇ ਮੁਤਾਬਕ ਅਖੀਰ ਦੁਬਈ ਵਿੱਚ ਉਨ੍ਹਾਂ ਦੇ ਪਿੰਡ ਦੇ ਕੁਝ ਨੌਜਵਾਨਾਂ ਨੇ ਗੁਰਦੀਪ ਦੀ ਦੇਖਭਾਲ ਕੀਤੀ ਅਤੇ ਉੱਥੇ ਦੀ ਇੱਕ ਕਾਰੋਬਾਰੀ ਜੋਗਿੰਦਰ ਸਲਾਰੀਆ ਵੱਲੋਂ ਚਲਾਈ ਜਾ ਰਹੀ ਚੈਰੀਟੇਬਲ ਸੰਸਥਾ ਵਲੋਂ ਮਦਦ ਕੀਤੀ ਗਈ।
ਇਸੇ ਸਦਕਾ ਅੱਜ ਗੁਰਦੀਪ ਦੇਸ ਵਾਪਿਸ ਆਇਆ ਹੈ।
ਪਰਿਵਾਰ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਚਾਹੇ ਉਨ੍ਹਾਂ ਦਾ ਪੁੱਤ ਵਾਪਿਸ ਆ ਗਿਆ ਹੈ ਪਰ ਘਰ ਦੀ ਮਾਲੀ ਹਾਲਤ ਨੂੰ ਦੇਖਦੇ ਸਰਕਾਰ ਕੁਝ ਮਦਦ ਲਈ ਅੱਗੇ ਆਏ।
ਪਿੰਡ ਠੀਕਰੀਵਾਲ ਦੇ ਸਰਪੰਚ ਦਵਿੰਦਰ ਸਿੰਘ ਦਾ ਕਹਿਣਾ ਹੈ, "ਜੇਕਰ ਅੱਜ ਗੁਰਦੀਪ ਸਿੰਘ ਵਾਪਸ ਆ ਰਿਹਾ ਤਾਂ ਉਸ ਲਈ ਅਸੀਂ ਸਭ ਤੋਂ ਵੱਧ ਧੰਨਵਾਦੀ ਹਾਂ ਉਸ ਪਾਕਿਸਤਾਨੀ ਨੌਜਵਾਨ ਦੇ ਜਿਸ ਨੇ ਗੁਰਦੀਪ ਦੀ ਬੁਰੇ ਹਾਲਾਤ ਦੀ ਵੀਡੀਓ ਵਾਇਰਲ ਕੀਤੀ।"
ਇਹ ਵੀ ਪੜ੍ਹੋ-
ਉਨ੍ਹਾਂ ਅੱਗੇ ਦੱਸਿਆ, "ਜਦੋਂ ਉਸ ਦਾ ਵੀਡੀਓ ਸਾਹਮਣੇ ਆਇਆ ਤਾਂ ਪਿੰਡ ਦੇ ਹੀ ਨੌਜਵਾਨ ਗੁਰਪ੍ਰੀਤ ਸਿੰਘ ਅਤੇ ਮਨਜੋਤ ਸਿੰਘ ਜੋ ਦੁਬਈ ਵਿੱਚ ਰਹਿ ਰਹੇ ਹਨ, ਉਨ੍ਹਾਂ ਨੇ ਦੇਖਿਆ।"
"ਫਿਰ ਉਨ੍ਹਾਂ ਉਸ ਦੀ ਸਾਰ ਲਈ ਅਤੇ ਦੁਬਈ ਵਿੱਚ ਇੱਕ ਚੈਰੀਟੇਬਲ ਸੰਸਥਾ ਦੀ ਮਦਦ ਨਾਲ ਗੁਰਦੀਪ ਦੀ ਵਤਨ ਵਾਪਸੀ ਹੋਈ ਹੈ।"
ਕੁਆਰੰਟੀਨ ਹੋਣ ਕਾਰਨ ਗੁਰਦੀਪ ਸਿੰਘ ਨਾਲ ਗੱਲਬਾਤ ਨਹੀਂ ਹੋ ਸਕੀ ਹੈ।
ਇਹ ਵੀਡੀਓ ਵੀ ਦੇਖੋ