ਸ਼ਤਰੰਜ ਓਲੰਪੀਆਡ ’ਚ ਹਾਰੀ ਹੋਈ ਬਾਜ਼ੀ ਦੇ ਬਾਵਜੂਦ ਭਾਰਤ ਕਿਵੇਂ ਜਿੱਤਿਆ

ਸ਼ਤਰੰਜ ਓਲੰਪੀਆਡ ਵਿੱਚ ਭਾਰਤ ਅਤੇ ਰੂਸ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਗਿਆ ਹੈ।

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਅੰਤਰਰਾਸ਼ਟਰੀ ਚੈੱਸ ਫੈਡਰੇਸ਼ਨ ਨੇ ਪਹਿਲੀ ਵਾਰ ਆਨਲਾਈਨ ਚੈੱਸ ਓਲੰਪੀਆਡ ਕਰਵਾਇਆ ਸੀ।

ਇੰਟਰਨੈਸ਼ਨਲ ਚੈੱਸ ਫੈਡਰੇਸ਼ਨ (ਐਫਆਈਡੀਈ) ਦੇ ਪ੍ਰਧਾਨ ਅਰਕਡੀ ਡਵੋਕੋਰਵਿਚ ਨੇ ਦੋਵਾਂ ਟੀਮਾਂ ਨੂੰ ਗੋਲਡ ਮੈਡਲ ਦੇਣ ਦਾ ਫੈਸਲਾ ਕੀਤਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਅੰਤਰਰਾਸ਼ਟਰੀ ਚੈੱਸ ਫੈਡਰੇਸ਼ਨ ਨੇ ਪਹਿਲਾਂ ਭਾਰਤ ਦੀ ਹਾਰ ਦਾ ਐਲਾਨ ਕੀਤਾ ਸੀ। ਪਰ ਇੱਕ ਘੰਟੇ ਬਾਅਦ, ਆਪਣੇ ਫ਼ੈਸਲੇ ਨੂੰ ਬਦਲਦੇ ਹੋਏ, ਰੂਸ ਦੇ ਨਾਲ-ਨਾਲ, ਭਾਰਤ ਨੂੰ ਵੀ ਵਿਜੇਤਾ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ

ਹਾਰਨ ਤੋਂ ਬਾਅਦ ਵੀ ਭਾਰਤ ਕਿਵੇਂ ਜਿੱਤ ਗਿਆ

ਦਰਅਸਲ, ਇੰਟਰਨੈਸ਼ਨਲ ਚੈੱਸ ਫੈਡਰੇਸ਼ਨ ਨੇ ਦੱਸਿਆ ਕਿ ਭਾਰਤ ਅਤੇ ਰੂਸ ਵਿਚਾਲੇ ਚੈੱਸ ਓਲੰਪੀਆਡ ਦੇ ਫਾਈਨਲ ਮੈਚ ਦੌਰਾਨ ਦੋ ਭਾਰਤੀ ਖਿਡਾਰੀਆਂ, ਨਿਹਾਲ ਸਰੀਨ ਅਤੇ ਦਿਵਿਆ ਦੇਸ਼ਮੁਖ ਦਾ ਖੇਡ ਨਾਲ ਆਨਲਾਈਨ ਕਨੈਕਸ਼ਨ ਟੁੱਟ ਗਿਆ ਸੀ ਅਤੇ ਇਸ ਨਾਲ ਉਨ੍ਹਾਂ ਦਾ ਕਾਫ਼ੀ ਸਮਾਂ ਖਰਾਬ ਹੋ ਗਿਆ।

ਜਿਸ ਬਾਰੇ ਭਾਰਤ ਨੇ ਅਧਿਕਾਰਤ ਅਪੀਲ ਕੀਤੀ ਅਤੇ ਮਾਮਲੇ ਦੀ ਜਾਂਚ ਕੀਤੀ ਗਈ। ਕੁਝ ਸਮੇਂ ਬਾਅਦ, ਫ਼ੈਸਲੇ ਨੂੰ ਪਲਟਦੇ ਹੋਏ ਦੋਵਾਂ ਟੀਮਾਂ ਨੂੰ ਵਿਜੇਤਾ ਐਲਾਨਿਆ ਗਿਆ।

ਈਐਸਪੀਐਨ ਦੇ ਪੱਤਰਕਾਰ ਸੁਸਾਨ ਨਿਨਾਨ ਨੇ ਟਵੀਟ ਕੀਤਾ, "ਬਿਲਕੁਲ ਸਰਵਰ ਕਰੈਸ਼ ਹੋਇਆ ਸੀ। ਉਸੇ ਸਮੇਂ ਅਸੀਂ ਸਾਰੇ ਵੀ ਲੌਗ ਆਉਟ ਹੋ ਗਏ ਸੀ।"

ਭਾਰਤ ਦੀ ਇਹ ਜਿੱਤ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਹ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਿਆ ਸੀ।

ਪ੍ਰਸਿੱਧ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਇਸ ਜਿੱਤ 'ਤੇ ਟਵੀਟ ਕਰਕੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਲਿਖਿਆ, "ਅਸੀਂ ਚੈਂਪੀਅਨ ਹਾਂ। ਰੂਸ ਨੂੰ ਵਧਾਈਆਂ।"

ਇੰਡੀਅਨ ਚੈੱਸ ਗ੍ਰੈਂਡਮਾਸਟਰ ਵਿਦਿਤ ਗੁਜਰਾਥੀ ਨੇ ਵੀ ਟ੍ਵੀਟ ਕੀਤਾ, "ਅਸੀਂ ਚੈਂਪੀਅਨ ਹਾਂ। ਬਹੁਤ ਖ਼ੁਸ਼ ਹਾਂ। ਰੂਸ ਨੂੰ ਵੀ ਵਧਾਈ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)