ਸਰੋਜ ਖ਼ਾਨ ਦੀ ਡਾਂਸ ਕਰਨ ਦੀ ਆਦਤ ਤੋਂ ਪਰੇਸ਼ਾਨ ਮਾਂ ਜਦੋਂ ਉਨ੍ਹਾਂ ਨੂੰ ਡਾਕਟਰ ਕੋਲ ਲੈ ਕੇ ਗਏ

ਤਸਵੀਰ ਸਰੋਤ, Getty Images
ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫ਼ਰ ਸਰੋਜ ਖ਼ਾਨ ਦਾ ਸ਼ੁੱਕਰਵਾਰ ਤੜਕੇ ਦਿਲ ਦਾ ਦੌਰਾ ਪੈਣ ਨਾਲ ਮੁੰਬਈ ਦੇ ਇੱਕ ਹਸਪਤਾਨ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ।
ਸਰੋਜ ਖ਼ਾਨ ਨੂੰ 22 ਜੂਨ ਨੂੰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਨਵਾਇ ਗਿਆ ਸੀ। ਜਿੱਥੇ ਪਹਿਲਾਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੇਖਿਆ ਗਿਆ ਪਰ ਬਾਅਦ ਵਿੱਚ ਵੀਰਵਾਰ ਅੱਧੀ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਅਤੇ ਸਵੇਰ ਤੱਕ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਬੇਟੀ ਨੇ ਕੀਤੀ।
ਹਸਪਤਾਲ ਵਿੱਚ ਭਰਤੀ ਕਰਨ ਤੋਂ ਬਾਅਦ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਕਰਵਇਆ ਗਿਆ ਜਿਸ ਦਾ ਨਤੀਜਾ ਨੈਗਿਟੀਵ ਆਇਆ।
24 ਜੂਨ ਨੂੰ ਸਰੋਜ ਖ਼ਾਨ ਦੇ ਪਰਿਵਾਰਕ ਸੂਤਰਾਂ ਨੇ ਉਨ੍ਹਾਂ ਦੇ ਚਾਹੁਣਵਾਲਿਆਂ ਲਈ ਸੂਚਨਾ ਦਿੱਤੀ ਕਿ ਉਹ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਇਹ ਵੀ ਪੜ੍ਹੋ-
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਰੋਜ ਖ਼ਾਨ ਬਾਰੇ ਕੁਝ ਗੱਲਾਂ
- ਉਨ੍ਹਾਂ ਦੀ ਆਖ਼ਰੀ ਫ਼ਿਲਮ ਕਰਨ ਜੌਹਰ ਵੱਲੋਂ ਬਣਾਈ ਗਈ ਫ਼ਿਲਮ ’ਕਲੰਕ’ ਸੀ ਜੋ ਕਿ ਸਾਲ 2019 ਵਿੱਚ ਸਿਨੇਮਾ ਘਰਾਂ ਵਿੱਚ ਆਈ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਮਾਧੁਰੀ ਦਿਕਸ਼ਿਤ ਨਾਲ ਕੰਮ ਕੀਤਾ ਸੀ।
- ਸਰੋਜ ਖ਼ਾਨ ਦਾ ਅਸਲ ਨਾਮ ਨਿਰਮਲਾ ਕਿਸ਼ਨ ਚੰਦ ਸਾਧੂ ਸਿੰਘ ਨਾਗਪਾਲ ਸੀ।
- ਮੁੰਬਈ ਵਿੱਚ ਪੈਦਾ ਹੋਈ ਸਰੋਜ ਦੇ ਮਾਪੇ ਪਾਕਿਸਤਾਨ ਤੋਂ ਆਏ ਸਨ।
- ਸਰੋਜ ਨੇ ਆਪਣਾ ਕਰੀਅਰ ਇੱਕ ਅਸਿਸਟੈਂਟ ਕੋਰੀਓਗ੍ਰਾਫ਼ਰ ਦੇ ਤੌਰ 'ਤੇ ਸ਼ੁਰੂ ਕੀਤਾ।
- 1974 ਵਿੱਚ ਫਿਲਮ ਗੀਤਾ ਮੇਰਾ ਨਾਮ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸੁਤੰਤਰ ਰੂਪ ਵਿੱਚ ਗਾਣਿਆਂ ਨੂੰ ਨਿਰਦੇਸ਼ਿਤ ਕਰਨਾ ਸ਼ੁਰੂ ਕੀਤਾ।
- ਸਰੋਜ ਖ਼ਾਨ ਨੇ 2000 ਤੋਂ ਜ਼ਿਆਦਾ ਫਿਲਮਾਂ ਵਿੱਚ ਗਾਣੇ ਕੋਰੀਓਗ੍ਰਾਫ਼ ਕੀਤੇ।
- ਉਨ੍ਹਾਂ ਨੂੰ ਤਿੰਨ ਵਾਰ ਬੈਸਟ ਕੋਰੀਓਗ੍ਰਾਫ਼ੀ ਦਾ ਕੌਮੀ ਐਵਾਰਡ ਵੀ ਮਿਲਿਆ।
- ਨੈਸ਼ਨਲ ਐਵਾਰਡ ਉਨ੍ਹਾਂ ਨੂੰ ਫਿਲਮ ਦੇਵਦਾਸ ਅਤੇ ਜਬ ਵੀ ਮੇਟ ਤੋਂ ਇਲਾਵਾ ਤਮਿਲ ਫਿਲਮ ਸ਼੍ਰੀਂਗਾਰਮ ਲਈ ਮਿਲਿਆ।
ਮਰਹੂਮ ਸਰੋਜ ਖ਼ਾਨ ਨੇ ਬੀਬੀਸੀ ਏਸ਼ੀਅਨ ਨੈਟਵਰਕ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਅਤੇ ਕਰੀਅਰ ਨਾਲ ਸਬੰਧਤ ਕਈ ਦਿਲਚਸਪ ਗੱਲਾਂ ਦੱਸੀਆਂ ਸਨ।
ਉਨ੍ਹਾਂ ਦਾ ਜਨਮ ਬੰਬਈ ਵਿੱਚ ਹੀ ਹੋਇਆ ਪਰ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਉੱਥੇ ਆ ਕੇ ਵਸਿਆ ਸੀ।

ਬੀਬੀਸੀ ਏਸ਼ੀਅਨ ਨੈੱਟਵਰਕ ਨਾਲ ਗੱਲਬਾਤ ਦੇ ਅੰਸ਼
ਮੇਰਾ ਫ਼ਿਲਮੀ ਜੀਵਨ ਤਿੰਨ ਸਾਲ ਦੀ ਉਮਰ ਵਿੱਚ ਸ਼ੁਰੂ ਹੋਇਆ। ਮੇਰਾ ਪਰਿਵਾਰ ਇੱਕ ਰੂੜੀਵਾਦੀ ਪਰਿਵਾਰ ਸੀ ਜਿਸ ਵਿੱਚ ਬੱਚਿਆਂ ਨੂੰ ਡਾਂਸ ਕਲਾਸ ਵਗੈਰਾ ਵਿੱਚ ਨਹੀਂ ਜਾਂਦਾ ਸੀ।
ਮੇਰੀ ਮਾਂ ਲਈ ਮੈਂ ਇੱਕ ਸਨਕੀ ਸੀ। ਉਹ ਮੈਨੂੰ ਡਾਕਟਰ ਕੋਲ ਵੀ ਲੈ ਕੇ ਗਏ ਸਨ।
ਮੇਰੀ ਮਾਂ ਨੇ ਡਾਕਟਰ ਨੂੰ ਕਿਹਾ ਕਿ ਇਹ ਆਪਣਾ ਪਰਛਾਵਾਂ ਦੇਖ ਕੇ ਅਜੀਬ ਹਰਕਤਾਂ ਕਰਦੀ ਹੈ।
ਡਾਕਟਰ ਨੇ ਕਿਹਾ ਕਿ ਇਹ ਡਾਂਸ ਕਰਨਾ ਚਾਹੁੰਦੀ ਹੈ। ਡਾਕਟਰ ਨੇ ਕਿਹਾ ਤੁਸੀਂ ਇਸ ਨੂੰ ਨੱਚਣ ਕਿਉਂ ਨਹੀਂ ਦਿੰਦੇ। ਤੁਸੀਂ ਰਿਫਿਊਜੀ ਹੋ ਤੁਹਾਨੂੰ ਪੈਸੇ ਦੀ ਲੋੜ ਵੀ ਹੈ। ਮੈਂ ਕਈ ਪ੍ਰੋਡਿਊਸਰਾਂ ਨੂੰ ਜਾਣਦਾ ਹਾਂ ਜੋ ਪੁੱਛਦੇ ਹਨ ਕਿ ਕੋਈ ਬੱਚਾ ਜੋ ਡਾਂਸ ਕਰ ਸਕਦਾ ਹੋਵੇ। ਮੈਂ ਕੋਸ਼ਿਸ਼ ਕਰਾਂਗਾ ਇਸ ਨੂੰ ਕੰਮ ਮਿਲ ਜਾਵੇ।
ਡਾਕਟਰ ਨੇ ਵਾਅਦਾ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਮੈਨੂੰ ਆਪਣੇ ਸਮੇਂ ਦੀ ਉੱਘੀ ਅਦਾਕਾਰਾ ਸ਼ਾਮਾ ਦੇ ਬਚਪਨ ਦਾ ਕਰਿਦਾਰ ਨਿਭਾਉਣ ਦਾ ਮੌਕਾ ਮਿਲਿਆ।
ਜਿਸ ਵਿੱਚ ਉਨ੍ਹਾਂ ਨੇ ਚਾਂਦਨੀ ਰਾਤ ਵਿੱਚ ਬੈਠ ਕੀ ਗਾਣਾ ਗਾਉਣਾ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਾਢੇ ਦਸ ਸਾਲ ਦੀ ਉਮਰ ਵਿੱਚ ਮੈਂ ਗਰੁੱਪ ਡਾਂਸਰ ਬਣ ਗਈ। ਅਸੀਂ ਇਸ ਨੂੰ ਗਰੁੱਪ ਡਾਂਸ ਕਹਿੰਦੇ ਸੀ ਤੁਸੀਂ ਇਸ ਨੂੰ ਬੈਕਗਰਾਊਂਡ ਡਾਂਸ ਕਹਿੰਦੇ ਹੋ।
ਮੈਂ ਇਹ ਕੰਮ ਦੋ ਸਾਲ ਤੱਕ ਕੀਤਾ। ਫਿਰ ਦੱਖਣ ਤੋਂ ਦੋ ਡਾਂਸ ਮਾਸਟਰ ਭਰਾਵਾਂ ਨਾਲ ਮੁਲਾਕਾਤ ਹੋਈ।
ਬੀ ਹੀਰਾ ਲਾਲ ਅਤੇ ਪੀ ਸੋਹਨ ਲਾਲ ਆਏ। ਉਨ੍ਹਾਂ ਨੇ ਹੋਠੋਂ ਮੇਂ ਐਸੀ ਬਾਤ ਮੈਂ ਦਬਾ ਕੇ ਚਲੀ ਆਈ, ਜਿਊਲ ਥੀਫ, ਕਠਪੁਤਲੀ, ਚੜ੍ਹ ਗਇਓ ਪਾਪੀ ਬਿਛੂਆ, ਗਾਈਡ ਤੇ ਸਨੇਕ ਡਾਂਸ ਵਰਗੇ ਮਸ਼ਹੂਰ ਗਾਣੇ ਕੀਤੇ ਸਨ।
ਉਨ੍ਹਾਂ ਨੇ ਮੈਨੂੰ ਡਾਂਸ ਕਰਦਿਆਂ ਦੇਖਿਆ ਤੇ ਮੈਨੂੰ ਆਪਣਾ ਅਸਿਸਟੈਂਟ ਬਣਨ ਦੀ ਪੇਸ਼ਕਸ਼ ਕੀਤੀ ਜੋ ਮੈਂ ਮੰਨ ਲਈ। ਉਸ ਸਮੇਂ ਸ਼ਾਇਦ ਮੈਂ ਬਾਰਾਂ, ਸਾਢੇ ਬਾਰਾਂ ਸਾਲਾਂ ਦੀ ਹੋਵਾਂਗੀ।
ਮਾਸਟਰ ਜੀ ਨਾਲ ਮੈਂ ਪਹਿਲੀ ਫ਼ਿਲਮ ਕਾਲਜ ਗਰਲ ਕੀਤੀ। ਜਿਸ ਵਿੱਚ ਵੈਜੰਤੀ ਮਾਲਾ ਅਤੇ ਸ਼ੰਮੀ ਕਪੂਰ ਸਨ।
ਮੈਂ ਵੈਜੰਤੀ ਮਾਲਾ ਦੀ ਫੈਨ ਸੀ। ਉਨ੍ਹਾਂ ਨੂੰ ਸਿਖਾਉਂਦੇ ਸਮੇਂ ਮੈਂ ਕੰਬ ਰਹੀ ਸੀ। ਉਹ ਬੜੇ ਖ਼ਫ਼ਾ ਹੋਏ।
ਉਨ੍ਹਾਂ ਨੇ ਮਾਸਟਰ ਜੀ ਕੋਲ ਸ਼ਿਕਾਇਤ ਕੀਤੀ ਕੀ ਹੁਣ ਮੈਂ ਬੱਚਿਆਂ ਕੋਲੋਂ ਨੱਚਣਾ ਸਿੱਖਾਂਗੀ?
ਮਾਸਟਰ ਜੀ ਨੇ ਕਿਹਾ ਜੇ ਤੁਸੀਂ ਉਸ ਵਾਂਗ ਨੱਚ ਸਕੋ ਤਾਂ ਮੈਂ ਉਸ ਨੂੰ ਵਰਜ ਦਿਆਂਗਾ ਤੇ ਤੁਸੀਂ ਇਕੱਲੇ ਹੀ ਡਾਂਸ ਕਰਨਾ। ਫਿਰ ਮੈਂ ਮਾਸਟਰ ਜੀ ਦੀ ਸਹਾਇਕ ਬਣ ਗਈ।
ਮਾਸਟਰ ਜੀ ਨੂੰ ਸੰਗਮ ਫ਼ਿਲਮ ਦੀ ਆਊਟਡੋਰ ਸ਼ੂਟਿੰਗ ਲਈ ਜਾਣਾ ਪਿਆ। ਇੱਥੇ ਪ੍ਰੋਡਿਊਸਰ ਕਹਿੰਦੇ ਤੂੰ ਮਾਸਟਰ ਜੀ ਜੀ ਸਹਾਇਕ ਹੈਂ ਹੁਣ ਤੂੰ ਕੋਰੀਓਗ੍ਰਾਫ਼ ਕਰ।
ਮੈਂ ਕਦੇ ਕੋਰੀਓਗ੍ਰਾਫ਼ੀ ਨਹੀਂ ਕੀਤੀ ਸੀ। ਮੈਂ ਉਸ ਸਮੇਂ 13 ਸਾਲਾਂ ਦੀ ਹੋਵਾਂਗੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਉਨ੍ਹਾਂ ਨੇ ਕਿਹਾ ਨਹੀਂ ਸਾਡਾ ਡਾਇਰੈਕਟਰ ਬੜਾ ਸਟਰਾਂਗ ਇਨਸਾਨ ਹੈ। ਉਨ੍ਹਾਂ ਦਾ ਨਾਂ ਪੀ ਐੱਲ ਸੰਤੋਸ਼ੀ ਹੈ, ਰਾਜ ਕੁਮਾਰ ਸੰਤੋਸ਼ੀ ਦੇ ਪਿਤਾ।
ਫਿਰ ਅਸੀਂ ਦੋਵੇਂ ਬੈਠੇ ਅਤੇ ਅਸੀਂ 'ਨਿਗਾਹੇਂ ਮਿਲਾਨੇ ਕੋ ਜੀਅ ਚਾਹਤਾ ਹੈ'।
ਉਸ ਗਾਣੇ ਨੂੰ ਮੈਂ ਕੋਰੀਓਗ੍ਰਾਫ਼ ਕੀਤਾ ਅਤੇ ਡਾਂਸ ਕੀਤਾ। ਇਸ ਵਿੱਚ ਰਾਜ ਕੁਮਾਰ ਅਤੇ ਨੂਤਨ ਸਨ।
ਉਸ ਸਮੇਂ ਲੋਕ ਇੱਕ ਔਰਤ ਕੋਰੀਓਗ੍ਰਾਫ਼ਰ ਨੂੰ ਲੈਣ ਤੋਂ ਝਿਜਕਦੇ ਸਨ ਕਿ ਇਸ ਨੂੰ ਫਿਲਮ ਦੇ ਤਕਨੀਕੀ ਪੱਖ ਦਾ ਕੀ ਪਤਾ ਹੋਵੇਗਾ ਪਰ ਜਦੋਂ ਮੈਂ ਮਸ਼ਹੂਰ ਹੋ ਗਈ ਤਾਂ ਮੈਨੂੰ ਕੰਮ ਮਿਲਣ ਲੱਗਿਆ। ਧਰਮ ਜੀ ਨੇ ਮੈਨੂੰ ਬਹੁਤ ਫਿਲਮਾਂ ਦਵਾਈਆਂ।
ਸੁਤੰਤਰ ਕੋਰੀਓਗ੍ਰਾਫ਼ਰ ਵਜੋਂ ਮੈਂ ਪਹਿਲੀ ਫਿਲਮ ਕਸਤੂਰੀ ਫਿਰ ਮੇਰੇ ਅਪਨੇ ਕੀਤੀਆਂ।
ਮਾਧੁਰੀ ਦੀਕਸ਼ਤਿ ਨੂੰ ਇੰਝ ਦਿਵਾਇਆ ਬ੍ਰੇਕ
ਸੁਭਾਸ਼ ਘਈ ਨੇ ਮੈਨੂੰ ਜ਼ਿੰਦਗੀ ਦੀ ਪਹਿਲੀ ਵੱਡੀ ਫਿਲਮ 'ਹੀਰੋ' ਦਿੱਤੀ। ਮੈਂ ਕਦੇ ਸੁਭਾਸ਼ ਘਈ ਨੂੰ ਪਰਤ ਕੇ ਜਵਾਬ ਨਹੀਂ ਸੀ ਦਿੰਦੀ।
ਉਹ ਜਿਵੇਂ ਕਹਿੰਦੇ ਵਾਰ-ਵਾਰ ਬਦਲਾਅ ਕਰਦੇ ਰਹਿੰਦੇ। ਫਿਰ ਬਾਹਰ ਆ ਕੇ ਰੋਂਦੀ ਅਤੇ ਆਪਣੇ-ਆਪ ਨੂੰ ਸਮਝਾਉਂਦੀ ਕਿ 'ਮੈਂ ਹਾਲੇ ਆਪਣੇ ਆਪ ਨੂੰ ਸਾਬਤ ਕਰਨਾ ਹੈ'।
ਫਿਲਮ ਕਰਮਾ ਵਿੱਚ ਸ੍ਰੀਦੇਵੀ ਅਤੇ ਜੈਕੀ ਸ਼ਰੌਫ਼ ਉੱਪਰ ਇੱਕ ਸੀਨ ਦੇ ਫਿਲਮਾਂਕਣ ਲਈ ਸੁਭਾਸ਼ ਘਈ ਨੇ ਇੱਕ ਬੱਚੀ ਦੀ ਮੰਗ ਕੀਤੀ।
ਮੈਂ ਪੁੱਛਿਆ ਕਿਹੜੀ ਕੁੜੀ? ਉਹ ਕਹਿੰਦੇ ਕੋਈ ਵੀ ਲੈ ਆਓ। ਫਿਰ ਮੈਂ ਦੱਸਿਆ ਕਿ ਮੈਂ ਇੱਕ ਫਿਲਮ ਆਵਾਰਾ ਬਾਪ ਕਰ ਰਹੀ ਹਾਂ। ਜਿਸ ਵਿੱਚ ਰਾਜੇਸ਼ ਖੰਨਾ ਅਤੇ ਮੀਨਾਕਸ਼ੀ ਹੀਰੋ-ਹੀਰੋਇਨ ਹਨ ਪਰ ਰਾਜੇਸ਼ ਖੰਨਾ ਦੇ ਬੇਟੇ ਦੀ ਇੱਕ ਗਰਲ ਫਰੈਂਡ ਹੈ। ਉਹ ਮਾਧੁਰੀ ਦੀਕਸ਼ਿਤ ਹੈ। ਉਸ ਨੂੰ ਲੈ ਆਵਾਂ? ਉਨ੍ਹਾਂ ਨੇ ਕਿਹਾ ਕਿਸੇ ਨੂੰ ਵੀ ਲੈ ਕੇ ਆਓ?"
ਮੈਂ ਮਾਧੁਰੀ ਨੂੰ ਮਿਲੀ ਤੇ ਉਸ ਨੂੰ ਪੁੱਛਿਆ ਕਿ ਤੁਸੀਂ ਸੁਭਾਸ਼ ਘਈ ਦੀ ਫਿਲਮ ਵਿੱਚ ਸਿਰਫ਼ ਇੱਕ ਮੁਖੜੇ ਲਈ ਡਾਂਸ ਕਰੋਗੇ। ਉਸ ਨੇ ਹਾਂ ਕਰ ਦਿੱਤੀ।
ਮੈਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਅਤੇ ਕਸ਼ਮੀਰ ਲੈ ਕੇ ਗਈ। ਪਹਿਲੇ ਦਿਨ ਸੁਭਾਸ਼ ਘਈ ਸੈਟ 'ਤੇ ਨਹੀਂ ਆਏ। ਅਗਲੇ ਦਿਨ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀ ਅਤੇ ਮਾਧੁਰੀ ਨੇ ਡਾਂਸ ਕੀਤਾ। ਜਦੋਂ ਅਸੀਂ ਸ਼ੌਟ ਪੂਰਾ ਕੀਤਾ ਤਾਂ ਸੁਭਾਸ਼ ਜੀ ਨੇ ਪੁੱਛਿਆ, ਤੈਨੂੰ ਇਹ ਕੁੜੀ ਕਿੱਥੋਂ ਮਿਲੀ?
ਮੈਂ ਕਿਹਾ ਮੈਂ ਤੁਹਾਨੂੰ ਦੱਸਿਆ ਸੀ ਉਹ ਆਵਾਰਾ ਬਾਪ ਵਿੱਚ ਕੰਮ ਕਰ ਰਹੀ ਹੈ।
ਸੁਭਾਸ਼ ਜੀ ਨੇ ਕਿਹਾ ਇਸ ਦੀ ਮਾਂ ਨੂੰ ਕਹੋ ਇਸ ਨੂੰ ਛੇ ਮਹੀਨਿਆਂ ਲਈ ਗਾਇਬ ਕਰ ਦੇਵੇ। ਕਿਸੇ ਫਿਲਮ ਵਿੱਚ ਨਾ ਆਵੇ। ਮੈਂ ਇਸ ਨੂੰ ਬਰੇਕ ਦੇਵਾਂਗਾ। ਮੈਂ ਕਿਹਾ ਠੀਕ ਹੈ।
ਇਸੇ ਤਰ੍ਹਾਂ ਸ੍ਰੀਦੇਵੀ ਸਾਲ 1985 ਵਿੱਚ ਸਰੋਜ ਖ਼ਾਨ ਦੀ ਜ਼ਿੰਦਗੀ ਵਿੱਚ ਆਏ ਅਤੇ ਉਸੇ ਸਾਲ ਉਸੇ ਫਿਲਮ ਕਰਮਾ ਰਾਹੀਂ ਮਾਧੁਰੀ ਦੀਕਸ਼ਿਤ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਏ।












