ਕੋਰੋਨਾਵਾਇਰਸ: ਕੀ ਹੁਣ ਦੇਸ ਵਿੱਚ ਵੱਡੇ ਵਿਆਹ ਸਮਾਗਮ ਬੰਦ ਹੋ ਜਾਣਗੇ

ਤਸਵੀਰ ਸਰੋਤ, Sahil Arora/BBC
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਰਕੇ ਪੂਰੇ ਭਾਰਤ ਵਿੱਚ ਵਿਆਹ ਸਮਾਗਮਾਂ ਨੂੰ ਰੋਕ ਦਿੱਤਾ ਗਿਆ ਹੈ। ਪਰ ਕੁਝ ਜੋੜਿਆਂ ਨੇ ਵੱਡੇ ਵਿਆਹ ਸਮਾਗਮਾਂ ਦੀ ਥਾਂ ਛੋਟੇ ਪਰਿਵਾਰਕ ਵਿਆਹ ਵਿੱਚ ਤਬਦੀਲ ਕਰਨ ਨੂੰ ਚੁਣਿਆ।
ਤਾਂ ਕੀ ਇਹ ਨਵਾਂ ਨਾਰਮਲ ਹੋਣ ਵਾਲਾ ਹੈ?
ਨਿਤਿਨ ਅਰੋੜਾ ਅਤੇ ਚੈਤਲੀ ਪੁਰੀ ਛੇ ਸਾਲ ਪਹਿਲਾਂ ਕਾਲਜ ਵਿੱਚ ਮਿਲੇ ਸਨ ਅਤੇ ਇੱਕ ਸਾਲ ਬਾਅਦ ਡੇਟ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਨੇ ਮਈ ਦੀ ਸ਼ੁਰੂਆਤ ਵਿੱਚ ਆਪਣੇ ਵਿਆਹ ਦੀ ਤਾਰੀਕ ਤੈਅ ਕੀਤੀ ਜੋ ਕਿ ਇੱਕ ਵੱਡਾ ਸਮਾਗਮ ਹੋਣ ਵਾਲਾ ਸੀ।
ਜਸ਼ਨਾਂ ਦੀ ਸ਼ੁਰੂਆਤ ਮਾਰਚ ਵਿੱਚ ਮੰਗਣੀ ਦੀ ਇੱਕ ਪਾਰਟੀ ਨਾਲ ਹੋਈ ਸੀ। ਚੰਡੀਗੜ੍ਹ ਦੇ ਇੱਕ ਪੌਸ਼ ਕਲੱਬ ਵਿੱਚ ਕੀਤੇ ਗਏ ਇਸ ਸਮਾਗਮ ਵਿੱਚ 170 ਵਿਅਕਤੀ ਲੋਕ ਸ਼ਾਮਿਲ ਹੋਏ ਸੀ। ਪੂਰੀ ਥਾਂ ਨੂੰ ਚਿੱਟੇ ਅਤੇ ਹਰੇ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਹਰ ਪਾਸੇ ਸੁਨਹਿਰੀਆਂ ਚਮਕਦੀਆਂ ਲਾਈਟਾਂ ਸਨ।
ਚੈਤਲੀ ਕਹਿੰਦੀ ਹੈ, "ਇਹ ਇੱਕ ਆਮ ਪੰਜਾਬੀ ਸਮਾਗਮ ਸੀ। ਇੱਥੇ ਬਹੁਤ ਸਾਰੀ ਸ਼ਰਾਬ, ਬਹੁਤ ਸਾਰਾ ਖਾਣਾ, ਬੇਹੱਦ ਉੱਚੀ ਆਵਾਜ਼ ਵਿੱਚ ਸੰਗੀਤ ਸੀ। ਅਤੇ ਅਸੀਂ ਸਾਰੀ ਰਾਤ ਨੱਚਦੇ ਰਹੇ। ਅਸੀਂ ਉਦੋਂ ਹੀ ਰੁਕੇ ਜਦੋਂ ਡੀਜੇ ਦੇ ਜਾਣ ਦਾ ਸਮਾਂ ਸੀ।"
2 ਮਈ ਨੂੰ ਹੋਣ ਵਾਲੇ ਉਨ੍ਹਾਂ ਦੇ ਵਿਆਹ ਲਈ ਸ਼ਹਿਰ ਦੇ ਬਾਹਰਵਾਰ ਤਿੰਨ ਦਿਨਾਂ ਸਮਾਗਮ ਲਈ ਇੱਕ ਵਿਸ਼ਾਲ ਰਿਜ਼ੌਰਟ ਬੁੱਕ ਕੀਤਾ ਗਿਆ ਸੀ। ਵਿਆਹ ਤੋਂ ਪਹਿਲਾਂ ਕਾਕਟੇਲ ਪਾਰਟੀ, ਸੰਗੀਤ ਅਤੇ ਡਾਂਸ ਦਾ ਪ੍ਰੋਗਰਾਮ ਅਤੇ ਹੋਰ ਕਈ ਰਸਮਾਂ ਹੋਣੀਆਂ ਸਨ।


ਵਿਆਹ ਦੇ ਸੱਤ ਫੇਰਿਆਂ ਦੀ ਰਸਮ ਪਹਾੜੀ ਦੀ ਚੋਟੀ 'ਤੇ ਹੋਣੀ ਸੀ ਜਿੱਥੋਂ ਸੂਰਜ ਛਿਪਣਾ ਸੀ ਅਤੇ ਵਿਆਹ ਲਈ ਬਿਲਕੁਲ ਵਧੀਆ ਫੋਟੋ ਹੋਣੀ ਸੀ। ਇਹ ਰਿਜ਼ੌਰਟ ਦੇ ਅੰਦਰ ਹੀ ਸੀ।
450 ਮਹਿਮਾਨਾਂ ਦੀ ਸੂਚੀ ਬਣਾਈ ਗਈ ਸੀ, 10 ਪੰਨਿਆਂ ਵਾਲੇ ਖਾਣੇ ਦੇ ਮੇਨੂ ਵਿੱਚ ਚਾਰ ਵੱਖ-ਵੱਖ ਤਰ੍ਹਾਂ ਦੇ ਕੁਜ਼ੀਨ (ਖਾਣੇ ਦੇ ਪ੍ਰਕਾਰ) ਸਨ ਅਤੇ ਪਾਰਟੀ ਲਈ ਡੀਜੇ ਬੁੱਕ ਕੀਤਾ ਗਿਆ ਸੀ।

ਤਸਵੀਰ ਸਰੋਤ, Copyright: Sahil Arora
ਲਾੜੀ ਦੇ ਕੱਪੜਿਆਂ ਵਿੱਚ ਗੁਲਾਬੀ ਸਿਲਕ ਸਕਰਟ, ਬਲਾਊਜ਼ ਅਤੇ ਸਕਾਰਫ ਸੀ ਅਤੇ ਲਾੜੇ ਦਾ ਪਹਿਰਾਵਾ ਬਣਾਵਾਇਆ ਜਾ ਰਿਹਾ ਸੀ ਜਦੋਂਕਿ ਗਹਿਣਿਆਂ ਦੇ ਆਰਡਰ ਦੇ ਦਿੱਤੇ ਗਏ ਸਨ।
ਅਤੇ ਫਿਰ ਲੌਕਡਾਊਨ ਲੱਗ ਗਿਆ। 24 ਮਾਰਚ ਨੂੰ ਭਾਰਤ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ ਵਿੱਚ ਮੁਕੰਮਲ ਤੌਰ 'ਤੇ ਲੌਕਡਾਊਨ ਕਰਨ ਦਾ ਐਲਾਨ ਕੀਤਾ।
ਜੋੜੇ ਨੇ ਉਡੀਕ ਕੀਤੀ ਕਿ ਸ਼ਾਇਦ ਢਿੱਲ ਮਿਲ ਜਾਵੇਗੀ ਅਤੇ ਉਹ ਆਪਣਾ ਵਿਆਹ ਤੈਅ ਪ੍ਰੋਗਰਾਮ ਤਹਿਤ ਹੀ ਕਰਾ ਸਕਣਗੇ।
ਪਰ ਲੌਕਡਾਊਨ ਹਟਣ ਦੇ ਕੋਈ ਸੰਕੇਤ ਨਾ ਹੋਣ ਕਰਕੇ 15 ਅਪ੍ਰੈਲ ਨੂੰ ਉਨ੍ਹਾਂ ਨੇ ਵਿਆਹ ਨੂੰ ਨਵੰਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ।
ਪਰ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ।
ਨਿਤਿਨ ਨੇ ਚੰਡੀਗੜ੍ਹ ਤੋਂ ਮੈਨੂੰ ਫੋਨ 'ਤੇ ਦੱਸਿਆ, "1 ਮਈ ਨੂੰ ਦੁਪਹਿਰ ਨੂੰ ਮੇਰੇ ਪਿਤਾ ਜੀ ਨੂੰ ਇੱਕ ਦੋਸਤ ਦਾ ਫੋਨ ਆਇਆ ਜਿਨ੍ਹਾਂ ਨੇ ਕਿਹਾ ਕਿ ਜੇ ਮੈਂ ਅਜੇ ਵੀ 2 ਮਈ ਨੂੰ ਚੈਤਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਤਾਂ ਉਹ ਸਾਡੇ ਲਈ ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਕਰਫਿਊ ਪਾਸ ਦਾ ਪ੍ਰਬੰਧ ਕਰਨ ਵਿੱਚ ਮਦਦ ਕਰ ਸਕਦੇ ਹਨ।"

ਤਸਵੀਰ ਸਰੋਤ, Sahil Arora/BBC
ਉਨ੍ਹਾਂ ਦੀ ਸ਼ੁਰੂਆਤੀ ਅਰਜ਼ੀ ਰੱਦ ਹੋਣ ਤੋਂ ਬਾਅਦ ਆਖਰਕਾਰ ਸ਼ਾਮ ਨੂੰ 5:30 ਵਜੇ ਪਾਸ ਆਇਆ।
ਚੈਤਲੀ ਕਹਿੰਦੀ ਹੈ, "ਉਨ੍ਹਾਂ ਨੇ ਕਿਹਾ ਵਿਆਹ ਹੋਵੇਗਾ। ਅਸੀਂ ਫਿਰ ਰਸਮ ਲਈ ਇੱਕ ਪੰਡਿਤ ਲੱਭਣਾ ਸੀ। ਸਾਡੇ ਸਥਾਨਕ ਪੰਡਿਤ ਨੇ ਪਹਿਲਾਂ ਹਾਂ ਕਹਿ ਦਿੱਤੀ ਸੀ ਫਿਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਉਨ੍ਹਾਂ ਦੇ ਬੱਚਿਆਂ ਨੇ ਵਾਇਰਸ ਹੋਣ ਦਾ ਖਦਸ਼ਾ ਜਤਾਇਆ। ਅਖੀਰ ਸਾਨੂੰ ਸ਼ਾਮ ਨੂੰ 7:30 ਵਜੇ ਇੱਕ ਹੋਰ ਪੁਜਾਰੀ ਮਿਲ ਗਏ।"
ਅਗਲੇ ਦਿਨ ਸਵੇਰੇ 9:30 ਵਜੇ ਨਿਤਿਨ ਆਪਣੇ ਮਾਪਿਆਂ ਅਤੇ ਆਪਣੇ ਭਰਾ ਨਾਲ ਦਿੱਲੀ ਪਹੁੰਚ ਗਿਆ। ਪੁਜਾਰੀ 10:30 ਵਜੇ ਪਹੁੰਚੇ ਅਤੇ ਵਿਆਹ 11 ਵਜੇ ਸ਼ੁਰੂ ਹੋਇਆ।
ਚੈਤਾਲੀ ਨੇ ਹੱਸਦਿਆਂ ਕਿਹਾ, "ਮੇਰਾ ਲਿਵਿੰਗ ਰੂਮ ਵਿਆਹ ਦੀ ਥਾਂ ਬਣ ਗਿਆ। ਮੈਂ ਆਪਣੀ ਮਾਂ ਦੀ ਮੈਜੈਂਟਾ ਸਾੜ੍ਹੀ ਅਤੇ ਨਾਨੀ ਦੇ ਗਹਿਣੇ ਪਾਏ ਸੀ। ਫੋਟੋਆਂ ਨਿਤਿਨ ਦੇ ਭਰਾ ਨੇ ਲਈਆਂ ਸਨ ਅਤੇ ਅਸੀਂ ਦੁਪਹਿਰ ਦਾ ਸਧਾਰਨ ਖਾਣਾ ਹੀ ਖਾਧਾ ਸੀ।"


ਇਸ ਸਮਾਰੋਹ ਵਿੱਚ ਪੰਡਿਤ ਸਮੇਤ 16 ਲੋਕਾਂ ਨੇ ਸ਼ਿਰਕਤ ਕੀਤੀ। ਇੱਕ ਜ਼ੂਮ ਲਿੰਕ ਬਣਾਇਆ ਗਿਆ ਜਿਸ ਰਾਹੀਂ ਪੂਰੇ ਭਾਰਤ ਤੋਂ ਦੋਸਤ ਅਤੇ ਰਿਸ਼ਤੇਦਾਰ ਵਿਆਹ ਦੇਖ ਸਕਦੇ ਸੀ।
ਹਾਲਾਂਕਿ ਨਿਤਿਨ ਇਸ ਗੱਲ ਤੋਂ ਖੁਸ਼ ਨਹੀਂ ਹੈ ਕਿ ਉਸ ਦੇ ਚਚੇਰੇ ਭਰਾ, ਚਾਚੇ ਅਤੇ ਚਾਚੀਆਂ ਵਿਆਹ ਵਿੱਚ ਸ਼ਮੂਲੀਅਤ ਨਹੀਂ ਕਰ ਸਕੇ। ਉਹ ਸਾਲ ਦੇ ਅੰਤ ਵਿੱਚ "ਸ਼ਾਨਦਾਰ ਰਿਸੈਪਸ਼ਨ ਪਾਰਟੀ" ਦੀ ਯੋਜਨਾ ਬਣਾ ਰਿਹਾ ਹੈ, ਜੇ ਕੋਵਿਡ -19 ਦਾ ਖਤਰਾ ਟਲ ਜਾਂਦਾ ਹੈ ਤਾਂ।
ਚੈਤਲੀ ਕਹਿੰਦੀ ਹੈ, "ਅਸੀਂ ਆਪਣੇ ਸਿਤਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਇਹ ਸੰਭਵ ਹੋ ਸਕਿਆ।"
ਕੋਰਟ ਮੈਰਿਜ
ਤਿੰਨ ਹਫਤਿਆਂ ਬਾਅਦ ਨਵੀਂ ਵਿਆਹੀ ਸੁਕਨਿਆ ਵੈਂਕਟਰਮਨ ਅਤੇ ਸ਼ਾਂਤੋ ਜੈਕਬ ਪੌਲ ਦਾ ਵਿਆਹ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ। ਜਦੋਂ ਉਨ੍ਹਾਂ ਨੇ ਦੱਖਣੀ ਸ਼ਹਿਰ ਬੰਗਲੌਰ ਵਿੱਚ ਇੱਕ ਧੂੜ ਵਾਲੀ ਪਾਰਕਿੰਗ ਵਿੱਚ ਇੱਕ-ਦੂਜੇ ਨੂੰ ਮੁੰਦਰੀ ਪਾਈ।
ਉਸ ਤੋਂ ਕੁਝ ਮਿੰਟ ਪਹਿਲਾਂ ਉਨ੍ਹਾਂ ਦਾ ਵਿਆਹ ਮੈਰਿਜ ਰਜਿਸਟਰਾਰ ਦੇ ਦਫ਼ਤਰ ਵਿਖੇ ਲਾੜੀ ਦੀ ਮਾਂ ਅਤੇ ਲਾੜੇ ਦੇ ਚਾਚੇ ਅਤੇ ਮਾਸੀ ਦੀ ਗਵਾਹ ਵਜੋਂ ਮੌਜੂਦਗੀ ਨਾਲ ਹੋਇਆ ਸੀ।

ਤਸਵੀਰ ਸਰੋਤ, Sukanya Venkataraman/BBC
ਹਾਲਾਂਕਿ ਕਾਗਜ਼ੀ ਕਾਰਵਾਈ ਹਮੇਸ਼ਾਂ ਯੋਜਨਾ ਦਾ ਹਿੱਸਾ ਸੀ। ਸੁਕਨਿਆ ਹਿੰਦੂ ਹੈ ਅਤੇ ਸ਼ਾਂਥੂ ਈਸਾਈ ਅਤੇ ਅੰਤਰ-ਧਾਰਮਿਕ ਵਿਆਹ ਰਜਿਸਟਰ ਕਰਵਾਏ ਜਾਂਦੇ ਹਨ।
ਪਰ ਸਿਰਫ਼ ਇਹੀ ਨਹੀਂ ਹੋਣ ਵਾਲਾ ਸੀ। ਇਸ ਤੋਂ ਬਾਅਦ ਉਹ 200 ਮਹਿਮਾਨਾਂ ਦੇ ਨਾਲ ਰਿਸੈਪਸ਼ਨ ਪਾਰਟੀ ਕਰਨ ਵਾਲੇ ਸਨ। ਪਰ ਲੌਕਡਾਊਨ ਕਾਰਨ ਕੁਝ ਵੀ ਸੰਭਵ ਨਾ ਹੋ ਸਕਿਆ।
ਵੱਡੇ ਵਿਆਹ ਸਮਾਗਮ ਵਾਪਸ ਆਉਣ ਦੀ ਕਿੰਨੀ ਉਮੀਦ
ਵੰਦਨਾ ਮੋਹਨ ਜਿਸ ਨੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦਾ ਇਟਲੀ ਵਿੱਚ ਪ੍ਰਬੰਧ ਕੀਤਾ ਸੀ, ਦਾ ਕਹਿਣਾ ਹੈ ਕਿ ਮਈ ਵਿੱਚ ਹੋਏ ਵਿਆਹ ਵੱਖਰੇ ਸਨ।
"ਮੈਂ ਆਪਣੇ ਸਾਰੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਪ੍ਰੈਲ ਅਤੇ ਮਈ ਵਿੱਚ ਤੈਅ ਕੀਤੇ ਆਪਣੇ ਵਿਆਹ ਹੁਣ ਅਗਲੇ ਸਾਲ ਹੀ ਕਰਨ।
ਵੰਦਨਾ ਮੋਹਨ ਦਾ ਕਹਿਣਾ ਹੈ ਕਿ ਸਾਲ ਦੇ ਅੰਤ ਵਿੱਚ ਵਿਆਹ ਕਰਵਾਉਣ ਬਾਰੇ ਉਨ੍ਹਾਂ ਤੋਂ ਸਲਾਹ ਲਈ ਜਾ ਰਹੀ ਹੈ ਪਰ ਉਹ ਮੱਧ ਅਕਤੂਬਰ ਤੋਂ ਪਹਿਲਾਂ ਕੋਈ ਵੀ ਯੋਜਨਾ ਬਣਾਉਣ ਲਈ ਜੋੜਿਆਂ ਨੂੰ ਉਤਸ਼ਾਹਿਤ ਨਹੀਂ ਕਰ ਰਹੀ। ਕਿਉਂਕਿ ਜ਼ਿਆਦਾਤਰ ਲੋਕ 250 ਤੋਂ 300 ਮਹਿਮਾਨਾਂ ਨੂੰ ਬੁਲਾਉਣਾ ਚਾਹੁੰਦੇ ਹਨ।
ਉਹ ਕਹਿੰਦੀ ਹੈ, "ਵਿਆਹ ਇੱਕ ਵੱਡੇ ਜਸ਼ਨ ਦਾ ਸਮਾਂ ਹੁੰਦਾ ਹੈ, ਬਹੁਤ ਖੁਸ਼ੀ ਦਾ ਸਮਾਂ ਹੁੰਦਾ ਹੈ, ਇਹ ਸਿਰਫ਼ ਦੋ ਲੋਕਾਂ ਦਾ ਨਹੀਂ ਬਲਕਿ ਪਰਿਵਾਰਾਂ ਅਤੇ ਭਾਈਚਾਰਿਆਂ ਦਾ ਇਕੱਠ ਹੁੰਦਾ ਹੈ।"

ਤਸਵੀਰ ਸਰੋਤ, Sukanya Venkataraman/BBC
ਉਹ ਅੱਗੇ ਕਹਿੰਦੀ ਹੈ, "ਮੈਂ ਭਾਰਤ ਵਿੱਚ ਕਿਸੇ ਸਮੇਂ ਦੀ ਕਲਪਨਾ ਨਹੀਂ ਕਰ ਸਕਦੀ ਕਿ ਜਦੋਂ ਤੁਹਾਡਾ ਵਿਆਹ ਹੋਵੇਗਾ ਅਤੇ ਤੁਸੀਂ ਰਿਸ਼ਤੇਦਾਰਾਂ ਨੂੰ ਸ਼ਾਮਲ ਨਹੀਂ ਕਰੋਗੇ।"
ਇੱਕ ਵਿਆਹ ਸਬੰਧੀ ਮੈਗਜ਼ੀਨ ਦੀ ਸਾਬਕਾ ਸੰਪਾਦਕ ਨੂਪੁਰ ਮਹਿਤਾ ਦਾ ਕਹਿਣਾ ਹੈ, "ਹਰ ਕੋਈ ਕੋਵਿਡ -19 ਟੀਕੇ ਦਾ ਇੰਤਜ਼ਾਰ ਕਰ ਰਿਹਾ ਹੈ।"
ਉਹ ਕਹਿੰਦੀ ਹੈ ਕਿ ਵਿਆਹ ਦਾ ਬਿਜ਼ਨੈਸ ਦੇਸ ਵਿੱਚ ਸਭ ਤੋਂ ਵੱਡਾ ਹੈ। ਹਰ ਸਾਲ 10 ਮਿਲੀਅਨ ਤੋਂ ਵੀ ਵੱਧ ਵਿਆਹ ਹੁੰਦੇ ਹਨ। ਰਿਸਰਚ ਕੰਪਨੀ ਕੇਪੀਐਮਜੀ ਦੇ ਅੰਦਾਜ਼ੇ ਅਨੁਸਾਰ ਵਿਆਹ ਦਾ ਬਾਜ਼ਾਰ 50 ਬਿਲੀਅਨ ਤੋਂ ਵੱਧ ਹੈ।
ਲੌਕਡਾਊਨ ਨੇ ਕੱਪੜੇ ਦੇ ਉਦਯੋਗ ਅਤੇ ਗਹਿਣੇ ਬਣਾਉਣ ਵਾਲਿਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਪਰ ਨੂਪੁਰ ਮਹਿਤਾ ਕਹਿੰਦੀ ਹੈ ਕਿ ਇਹ ਜਲਦੀ ਠੀਕ ਹੋ ਜਾਵੇਗਾ ਕਿਉਂਕਿ ਵਿਆਹ ਭਾਰਤੀ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਅੰਗ ਹਨ। ਜਿੱਥੇ ਪੱਛਮ ਦੇ ਉਲਟ ਇਕੱਠੇ ਰਹਿਣਾ ਅਤੇ ਨਾਗਰਿਕ ਸਾਂਝੇਦਾਰੀ ਬਹੁਤ ਘੱਟ ਹੈ।
ਨੂਪੁਰ ਮਹਿਤਾ ਕਹਿੰਦੀ ਹੈ, "ਇਹ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਮਾਗਮ ਹੁੰਦਾ ਹੈ। ਅਸੀਂ ਵਿਆਹ ਲਈ ਸਾਰੀ ਜ਼ਿੰਦਗੀ ਉਡੀਕ ਕਰਦੇ ਹਾਂ। ਕੁਝ ਸਮੇਂ ਲਈ ਲੋਕ ਘੱਟ ਮਹਿਮਾਨਾਂ ਦੇ ਨਾਲ ਛੋਟੇ ਸਮਾਗਮਾਂ ਵਿੱਚ ਵਿਆਹ ਕਰਾਉਣਗੇ ਪਰ ਲੰਬੇ ਸਮੇਂ ਬਾਅਦ ਵੱਡੇ ਵਿਆਹ ਸਮਾਗਮ ਵਾਪਸ ਆਉਣਗੇ।"


ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












