'ਟਿੱਡੀ ਦਲ' ਦੇ ਹਮਲੇ ਦੇ ਖਦਸ਼ੇ ਨੇ ਕਿਸਾਨਾਂ ਦੇ 'ਸਾਹ ਸੂਤੇ'; ਪਿੰਡ ਆਪਣੇ ਪੱਧਰ ’ਤੇ ਇੰਝ ਕਰ ਰਹੇ ਤਿਆਰੀ

ਟਿੱਡੀ ਦਲ

ਤਸਵੀਰ ਸਰੋਤ, Getty Images

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ 'ਚ ਆਹਣ ਭਾਵ ਟਿੱਡੀ ਦਲ ਦੀ ਸੰਭਾਵੀ ਆਮਦ ਨੂੰ ਲੈ ਕੇ ਰਾਜਸਥਾਨ ਦੀ ਸਰਹੱਦ ਦੇ ਨਾਲ ਲਗਦੇ ਪੰਜਾਬ ਦੇ ਪਿੰਡਾਂ ਦੇ ਕਿਸਾਨ ਚਿੰਤਤ ਹੋ ਉੱਠੇ ਹਨ।

ਦੂਜੇ ਪਾਸੇ, ਪੰਜਾਬ ਖੇਤੀਬਾੜੀ ਵਿਭਾਗ ਨੇ ਸੂਬੇ ਦੇ ਸਮੁੱਚੇ ਜ਼ਿਲਿਆਂ 'ਚ ਬਲਾਕ ਪੱਧਰੀ ਟੀਮਾਂ ਬਣਾ ਕੇ ਹਰ ਕਿਸਾਨ ਨੂੰ ਅਲਰਟ ਰਹਿਣ ਦੀ ਹਦਾਇਤ ਕਰ ਦਿੱਤੀ ਹੈ।

ਪਹਿਲਾਂ ਸਿਰਫ਼ ਜ਼ਿਲ੍ਹਾ ਮਾਨਸਾ, ਮੁਕਤਸਰ, ਫਾਜ਼ਿਲਕਾ ਤੇ ਬਠਿੰਡਾ ਨੂੰ ਹੀ 'ਰੈਡ ਜ਼ੋਨ' ਐਲਾਨਿਆਂ ਗਿਆ ਸੀ, ਪਰ ਹੁਣ ਟਿੱਡੀ ਦਲ ਦੇ ਖ਼ਤਰੇ ਨੂੰ ਦੇਖਦੇ ਹੋਏ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਪਲ-ਪਲ ਦੀ ਰਿਪੋਰਟ ਇਕੱਠੀ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਨੇ ਹਰੇਕ ਜ਼ਿਲ੍ਹੇ ਨੂੰ 500 ਲਿਟਰ ਦੇ ਹਿਸਾਬ ਨਾਲ ਟਿੱਡੀਆਂ ਨੂੰ ਮਾਰਨ ਵਾਲੀ ਕਲੋਰੋਪੈਰੀਫਾਸ ਦਵਾਈ ਮੁਹੱਈਆ ਕਰਵਾ ਦਿੱਤੀ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਕਿਵੇਂ ਭਜਾ ਸਕਦੇ ਹਾਂ 'ਟਿੱਡੀ ਦਲ'

ਜ਼ਿਲ੍ਹਾ ਮਾਨਸਾ, ਫਾਜ਼ਿਲਕਾ, ਮੁਕਸਤਰ ਦੇ ਬਠਿੰਡਾ ਦੇ ਕਿਸਾਨਾਂ ਨੇ ਤਾਂ ਢੋਲਾਂ, ਪੀਪਿਆਂ ਤੇ ਲਾਊਡ ਸਪੀਕਰਾਂ ਰਾਹੀਂ ਖੜਕਾ ਕਰਨ ਦਾ ਪ੍ਰਬੰਧ ਖੁਦ ਹੀ ਕਰ ਲਿਆ ਹੈ।

ਜ਼ਿਲ੍ਹਾ ਬਠਿੰਡਾ ਦੇ ਪਿੰਡ ਜੱਸੀ ਪਉ ਵਾਲੀ ਦੇ ਕਿਸਾਨ ਸੁਰਜੀਤ ਸਿੰਘ ਕਹਿੰਦੇ ਹਨ ਕਿ ਮੁੱਢਲੇ ਪੜਾਅ ਵਿੱਚ ਟਿੱਡੀ ਦਲ ਦੇ ਹਮਲੇ ਨੂੰ ਖਦੇੜਣ ਦਾ ਇੱਕੋ-ਇੱਕ ਪ੍ਰਬੰਧ ਖੜਕਾ ਕਰਕੇ ਉਸ ਨੂੰ ਭਜਾਉਣਾ ਹੀ ਹੈ।

ਟਿੱਡੀ ਦਲ

ਤਸਵੀਰ ਸਰੋਤ, PRADEEP KUMAR SRIVASTAV

ਜ਼ਿਲ੍ਹਾ ਫਾਜ਼ਿਲਕਾ ਦਾ 2 ਲੱਖ 48 ਹਜ਼ਾਰ ਹੈਕਟੇਅਰ ਰਕਬਾ ਵਾਹੀਯੋਗ ਹੈ। ਭਾਵੇਂ ਕਣਕ ਦੀ ਕਟਾਈ ਮਗਰੋਂ ਸੂਬੇ ਦੀ ਬਹੁਤੀ ਵਾਹੀਯੋਗ ਭੂਮੀ ਖਾਲੀ ਹੈ ਤੇ ਕਿਸਾਨਾਂ ਵੱਲੋਂ ਜ਼ਮੀਨ ਨੂੰ ਝੋਨੇ ਦੀ ਲਵਾਈ ਲਈ ਤਿਆਰ ਕੀਤਾ ਜਾ ਰਿਹਾ ਹੈ, ਪਰ ਅਬੋਹਰ, ਮਾਨਸਾ, ਬਠਿੰਡਾ ਦੇ ਸਰਹੱਦੀ ਪਿੰਡਾਂ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਵਧੇਰੇ ਪਿੰਡਾਂ ਦੇ ਕਿਸਾਨਾਂ ਨੇ ਨਰਮੇ-ਕਪਾਹ ਦੀ ਫ਼ਸਲ ਦੀ ਬੀਜੀ ਹੋਈ ਹੈ।

ਟਿੱਡੀ ਦਲ ਨੂੰ ਰੋਕਣ ਲਈ ਪੰਜਾਬ ਖੇਤੀਬਾੜੀ ਵਿਭਾਗ ਨੇ ਸੂਬੇ ਦੀਆਂ ਫਾਇਰ ਬ੍ਰਿਗਡ ਗੱਡੀਆਂ ਨੂੰ ਹਰ ਸਮੇਂ ਤਿਆਰ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਇਸ ਤੋਂ ਇਲਾਵਾ ਪਿੰਡਾਂ ਵਿੱਚ ਕਿਸਾਨਾਂ ਤੇ ਧਾਰਮਿਕ ਸਥਾਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਇੰਜਨ ਨਾਲ ਚੱਲਣ ਵਾਲੀਆਂ ਵੱਡੀਆਂ ਪਾਣੀ ਦੀਆਂ ਟੈਂਕੀਆਂ ਨੂੰ ਵੀ ਖੇਤੀਬਾੜੀ ਵਿਭਾਗ ਨੇ ਆਪਣੇ ਅਧੀਨ ਕਰ ਲਿਆ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਜ਼ਿਲ੍ਹਾ ਫਾਜ਼ਿਲਕਾ ਦੇ ਮੁੱਖ ਖੇਤੀ ਬਾੜੀ ਅਫ਼ਸਰ ਡਾ. ਮਨਜੀਤ ਸਿੰਘ ਕਹਿੰਦੇ ਹਨ, ''ਟਿੱਡੀ ਦਲ ਦਾ ਖ਼ਤਰਾ ਤਾਂ ਹੈ ਪਰ ਸਾਡੀ ਤਿਆਰੀ ਮੁਕੰਮਲ ਹੈ। ਜੇਕਰ ਟਿੱਡੀ ਦਲ ਆਉਂਦਾ ਹੈ ਤਾਂ ਇਸ ਖੇਤਰ ਵਿੱਚ ਟਿੱਡੀ ਦਲ ਦਾ ਕਾਫ਼ਲਾ ਇੱਕ ਕਿਲੋਮੀਟਰ ਚੌੜਾ ਤੇ ਚਾਰ ਕਿਲੋਮੀਟਰ ਲੰਮਾ ਹੋਣ ਦਾ ਖਦਸ਼ਾ ਹੈ ਪਰ ਸਾਡੀ ਮਸ਼ੀਨਰੀ ਇਸ ਹਮਲੇ ਨੂੰ ਨਾਕਾਮ ਕਰਨ ਦੇ ਸਮਰੱਥ ਹੈ।’'

''ਕਿਸਾਨਾਂ ਨੂੰ ਪੈਂਫਲਿਟ ਵੰਡ ਕੇ ਜਾਗਰੂਕ ਕੀਤਾ ਜਾ ਚੁੱਕਾ ਹੈ। ਵੱਡੇ ਸਪਰੇਅ ਪੰਪ ਚਲਾਉਣ ਦੀ ਕਿਸਾਨਾਂ ਨੂੰ ਬਕਾਇਦਾ ਸਿਖਲਾਈ ਦਿੱਤੀ ਜਾ ਚੁੱਕੀ ਹੈ ਤੇ ਟਿੱਡੀ ਦਲ ਨੂੰ ਖ਼ਤਮ ਕਰਨ ਵਾਲੀ ਕਲੋਰੋਪੈਰੀਫਾਸ ਦਵਾਈ ਸਾਡੇ ਕੋਲ ਪਹੁੰਚ ਚੁੱਕੀ ਹੈ।''

ਟਿੱਡੀ ਦਲ

ਤਸਵੀਰ ਸਰੋਤ, PRADEEP KUMAR SRIVASTAV

ਕਿਸਾਨਾਂ ਦੀ ਚਿੰਤਾ

ਰਾਜਸਥਾਨ ਦੀ ਸੀਮਾ ਦੇ ਨਾਲ ਵਸੇ ਅਬੋਹਰ ਤਹਿਸੀਲ ਦੇ ਪਿੰਡ ਪੰਨੀਵਾਲਾ ਦੇ ਕਿਸਾਨ ਅਜੈ ਕੁਮਾਰ ਕਹਿੰਦੇ ਹਨ ਕਿ ਟਿੱਡੀ ਦਲ ਦੇ ਹਮਲੇ ਦੀ ਖ਼ਬਰ ਨੇ ਇਲਾਕੇ ਦੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ।

''ਸਾਡੀ ਨਰਮੇ ਦੀ ਫ਼ਸਲ ਦੋ-ਦੋ ਗਿੱਠਾਂ ਹੋ ਚੁੱਕੀ ਹੈ ਤੇ ਜੇਕਰ ਆਹਣ ਆਈ ਤਾਂ ਸਭ ਕੁਝ ਤਬਾਹ ਹੋ ਜਾਵੇਗਾ। ਦੂਜਾ, ਸਾਡੇ ਕਿੰਨੂਆਂ ਦੇ ਬਾਗ ਤਾਂ ਨਸ਼ਟ ਹੋਣਗੇ ਹੀ।”

“ਇੱਕ ਕਿਲੋਮੀਟਰ ਦੀ ਦੂਰੀ 'ਤੇ ਵਸੇ ਰਾਜਸਥਾਨ ਦੇ ਪਿੰਡ ਤੋਂ ਜਦੋਂ ਲਾਊਡ ਸਪੀਕਰਾਂ ਰਾਹੀਂ ਟਿੱਡੀ ਦਲ ਬਾਰੇ ਹੋਕਾ ਆਉਂਦਾ ਹੈ ਤਾਂ ਸਾਡੇ ਸਾਹ ਸੂਤ ਜਾਂਦੇ ਹਨ। ਖ਼ੈਰ, ਅਸੀਂ ਪੀਪੇ ਤੇ ਬੱਠਲ ਖੜਕਾਉਣ ਲਈ ਮਜ਼ਦੂਰਾਂ ਨੂੰ ਤਿਆਰ ਰਹਿਣ ਲਈ ਕਹਿ ਦਿੱਤਾ ਹੈ।’'

ਜ਼ਿਲ੍ਹਾ ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇੱਕ ਲੱਖ 72 ਹਜ਼ਾਰ ਹੈਕਟੇਅਰ ਰਕਬਾ ਵਾਹੀਯੋਗ ਹੈ।

ਉਨਾਂ ਕਿਹਾ, ''ਟਿੱਡੀ ਦਲ ਦਾ ਖ਼ਤਰਾ ਜ਼ਰੂਰ ਹੈ ਪਰ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਸਾਨਾਂ ਤੇ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਦੀਆਂ ਟੀਮਾਂ ਹੇਠਲੇ ਪੱਧਰ 'ਤੇ ਬਣਾ ਦਿੱਤੀਆਂ ਗਈਆਂ ਹਨ, ਜੋ ਹਰ ਖ਼ਤਰੇ ਦਾ ਸਾਹਮਣਾ ਕਰਨ ਲਈ ਤਿਆਰ ਹਨ।’'

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਸਰਕਾਰ ਦੀ ਤਿਆਰੀ

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਤਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਟਿੱਡੀ ਦਲ ਦਾ ਟਾਕਰਾ ਕਰਨ ਲਈ ਤਿਆਰ ਹੈ।

ਉਹ ਕਹਿੰਦੇ ਹਨ, ''ਅਸੀਂ ਸਮੁੱਚੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕਰਕੇ ਪੂਰਾ ਐਕਸ਼ਨ ਪਲਾਨ ਤਿਆਰ ਕੀਤਾ ਹੈ। ਬਲਾਕ ਪੱਧਰ 'ਤੇ ਫਾਰਮਰ ਫਰੈਂਡ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਤੇ ਆਹਣ ਬਾਰੇ ਰਾਜਸਥਾਨ ਦੀ ਸੀਮਾ ਦੇ ਨਾਲ ਲੱਗਣ ਵਾਲੇ ਪੰਜਾਬ ਦੇ ਪਿੰਡਾਂ 'ਚ ਚੌਕਸੀ ਵਧਾ ਦਿੱਤੀ ਗਈ ਹੈ।’'

ਕੋਰੋਨਾਵਾਇਰਸ
ਕੋਰੋਨਾਵਾਇਰਸ

''ਪੰਜਾਬ ਸਰਕਾਰ ਨੇ ਟਿੱਡੀ ਦਲ ਦੇ ਖ਼ਤਰੇ ਨੂੰ ਮੁੱਖ ਰਖਦੇ ਹੋਏ ਪੰਜਾਬ ਖੇਤੀਬਾੜੀ ਵਿਭਾਗ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਜਿਸ ਨੂੰ ਸਾਜ਼ੋ-ਸਮਾਨ ਦੇ ਟਿੱਡੀਆਂ ਨੂੰ ਮਾਰਨ ਵਾਲੀ ਦਵਾਈ ਖਰੀਦਣ ਲਈ ਵਰਤਿਆ ਜਾ ਰਿਹਾ ਹੈ।’'

ਜ਼ਿਲ੍ਹਾ ਮੁਕਤਸਰ ਦੇ 253 ਪਿੰਡਾਂ ਵਿੱਚ ਪ੍ਰਸਾਸ਼ਨ ਨੇ ਕਿਸਾਨਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉਨ੍ਹਾਂ ਨੂੰ 24 ਘੰਟੇ ਟਿੱਡੀ ਦਲ ਦੀ ਨਿਗਰਾਨੀ ਕਰਨ ਲਈ ਕਿਹਾ ਹੈ।

ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)