ਕੋਰੋਨਾਵਾਇਰਸ: ਭਾਰਤ 'ਚ ਅਗਲੇ ਕੁਝ ਹਫ਼ਤਿਆਂ ਦੌਰਾਨ ਹਾਲਾਤ ਗੰਭੀਰ ਕਿਉਂ ਹੋ ਜਾਣਗੇ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਮੁਲਕਾਂ ਦੇ ਮੁਕਾਬਲੇ ਭਾਰਤ ਵਿੱਚ ਇਹ ਕਾਫ਼ੀ ਘੱਟ ਹੈ।
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਦੇਖਣ ਵਿੱਚ ਭਾਵੇਂ ਚੀਜ਼ਾਂ ਸ਼ਾਇਦ ਬੁਰੀਆਂ ਨਾ ਲੱਗਣ।

ਜਨਵਰੀ ਮਹੀਨੇ ਦੇ ਅਖੀਰ ਵਿੱਚ ਕੋਰੋਨਾਵਾਇਰਸ ਦਾ ਪਹਿਲੇ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਡੇਢ ਲੱਖ ਤੋਂ ਟੱਪ ਗਈ ਹੈ।

ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਹੋਈਆਂ ਮੌਤਾਂ ਹੁਣ ਚਾਰ ਹਜ਼ਾਰ ਤੋਂ ਉੱਤੇ ਹੋ ਗਈਆਂ ਹਨ।

ਜੇ ਅਸੀਂ ਥੋੜ੍ਹਾ ਪਿਛਾਂਹ ਨੂੰ ਜਾਈਏ ਤਾਂ 22 ਮਈ ਤੱਕ ਭਾਰਤ ਵਿੱਚ ਕੋਰੋਨਾਵਾਇਰਸ ਟੈਸਟਿੰਗ ਦੀ ਪੌਜ਼ਿਟਿਵ ਕੇਸ ਦਰ ਲਗਭਗ 4 ਫੀਸਦੀ ਸੀ ਅਤੇ ਲਾਗ ਕਾਰਨ ਮੌਤ ਦਰ ਲਗਭਗ 3 ਫੀਸਦੀ ਸੀ।

ਲਾਗ ਦੀ ਦੁੱਗਣੀ ਦਰ ਜਾਂ ਕੋਰੋਨਾਵਾਇਰਸ ਦੇ ਕੇਸ ਡਬਲ ਹੋਣ ਵਿੱਚ ਲੱਗਣ ਵਾਲਾ ਸਮਾਂ 13 ਦਿਨ ਸੀ। ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਲਗਭਗ 40 ਫੀਸਦੀ ਸੀ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਕੋਰੋਨਾਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਮੁਲਕਾਂ ਦੇ ਮੁਕਾਬਲੇ ਭਾਰਤ ਵਿੱਚ ਇਹ ਕਾਫ਼ੀ ਘੱਟ ਹੈ। ਦੁਨੀਆਂ ਦੇ ਹੋਰ ਮੁਲਕਾਂ ਵਾਂਗ ਭਾਰਤ ਵਿੱਚ ਹੌਟਸਪੌਟ ਖ਼ੇਤਰ ਅਤੇ ਲਾਗ ਦੇ ਸਮੂਹ ਹਨ।

ਸਰਕਾਰੀ ਅੰਕੜਿਆਂ ਮੁਤਾਬਕ, 80 ਫੀਸਦੀ ਤੋਂ ਵੱਧ ਐਕਟਿਵ (ਇਲਾਜ ਅਧੀਨ) ਕੇਸ ਪੰਜ ਸੂਬਿਆਂ ਵਿੱਚ ਹਨ — ਮਹਾਰਾਸ਼ਟਰ, ਤਮਿਲਨਾਡੂ, ਦਿੱਲੀ, ਗੁਜਰਾਤ ਅਤੇ ਮੱਧ ਪ੍ਰਦੇਸ਼।

ਇਸ ਤੋਂ ਇਲਾਵਾ 60 ਫੀਸਦੀ ਤੋਂ ਵੱਧ ਕੇਸ ਪੰਜ ਸ਼ਹਿਰਾਂ ਵਿੱਚ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਮੁੰਬਈ, ਦਿੱਲੀ ਅਤੇ ਅਹਿਮਦਾਬਾਦ ਵੀ ਸ਼ਾਮਲ ਹਨ।

ਕੋਰੋਨਾਵਾਇਰਸ ਕਾਰਨ ਮਰਨ ਵਾਲੇ ਅੱਧੇ ਤੋਂ ਵੱਧ ਲੋਕਾਂ ਦੀ ਉਮਰ 60 ਸਾਲ ਜਾਂ ਇਸ ਤੋਂ ਉੱਤੇ ਸੀ, ਜਿਨ੍ਹਾਂ ਦੀ ਸਿਹਤ ਬਹੁਤੀ ਠੀਕ ਨਹੀਂ ਰਹਿੰਦੀ।

ਅੰਤਰਰਾਸ਼ਟਰੀ ਅੰਕੜਿਆਂ ਮੁਤਾਬਕ ਵੱਧ ਉਮਰ ਦੇ ਲੋਕਾਂ ਨੂੰ ਇਸ ਬਿਮਾਰੀ ਦੀ ਲਾਗ਼ ਲੱਗਣ ਦਾ ਖ਼ਤਰਾ ਵੱਧ ਹੈ।ਸਰਕਾਰੀ ਅੰਕੜੇ ਦੱਸਦੇ ਹਨ ਕਿ ਦੋ ਮਹੀਨੇ ਤੋਂ ਵੱਧ ਸਮੇਂ ਦੇ ਲੌਕਡਾਊਨ ਨੇ 37 ਤੋਂ 78 ਹਜ਼ਾਰ ਜਾਨਾਂ ਦੇ ਨੁਕਸਾਨ ਨੂੰ ਰੋਕਿਆ ਹੈ।

ਹਾਰਵਰਡ ਡੈਟਾ ਸਾਈਂਸ ਰਿਵੀਊ ਵਿੱਚ ਛਪੇ ਇੱਕ ਲੇਖ ਨੇ ਬਕਾਇਦਾ ਇਸ ਗੱਲ ਨੂੰ ਪੁਖ਼ਤਾ ਕੀਤਾ ਹੈ। ਇਹ ਲੇਖ ਦਸਦਾ ਹੈ ਕਿ ਅੱਠ ਹਫ਼ਤਿਆਂ ਦੇ ਲੌਕਡਾਊਨ ਨਾਲ ਲਗਭਗ 20 ਲੱਖ ਕੇਸਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ 3 ਫੀਸਦੀ ਦੀ ਮੌਤ ਦਰ ਉੱਤੇ ਲਗਭਗ 60 ਹਜ਼ਾਰ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।

ਕੋਵਿਡ-19 ਬਾਰੇ ਮੈਡੀਕਲ ਐਮਰਜੈਂਸੀ ਮੈਨੇਜਮੈਂਟ ਪਲਾਨ ਦੇ ਮੁਖੀ ਵੀ ਕੇ ਪੌਲ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ''ਲਾਗ ਹੁਣ ਕੁਝ ਖ਼ੇਤਰਾਂ ਤੱਕ ਸੀਮਤ ਰਹਿ ਗਈ ਹੈ। ਇਸ ਨਾਲ ਸਾਨੂੰ ਹੋਰ ਖ਼ੇਤਰਾਂ ਨੂੰ ਖੋਲ੍ਹਣ ਦਾ ਹੌਸਲਾ ਦੇ ਦਿੱਤਾ। ਹੁਣ ਤੱਕ ਇਹ ਸ਼ਹਿਰਾਂ ਦੀ ਬਿਮਾਰੀ ਹੈ।''

ਇਹ ਉਹ ਥਾਂ ਹੈ ਜਿੱਥੇ ਅਜਿਹੇ ਦਾਅਵੇ ਅਨਿਸ਼ਚਿਤ ਖ਼ੇਤਰ ਵਿੱਚ ਦਾਖ਼ਲ ਹੁੰਦੇ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਗ ਦੀ ਰਫ਼ਤਾਰ ਟੈਸਟਿੰਗ ਦੀ ਰਫ਼ਤਾਰ ਨਾਲੋਂ ਵੱਧ ਹੋ ਗਈ ਹੈ, ਅਪ੍ਰੈਲ ਤੋਂ ਬਾਅਦ ਟੈਸਟ ਦੁੱਗਣੇ ਹੋਏ ਹਨ ਪਰ ਕੇਸਾਂ ਵਿੱਚ ਚੌਗੁਣਾ ਵਾਧਾ ਹੋਇਆ ਹੈ।

ਭਾਰਤ ਹੁਣ ਪੂਰੀ ਦੁਨੀਆਂ ਦੇ ਉਨ੍ਹਾਂ ਪਹਿਲੇ 10 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾਵਾਇਰਸ ਲਾਗ਼ ਦੇ ਕੁੱਲ ਮਾਮਲੇ ਰਿਪੋਰਟ ਕੀਤੇ ਗਏ ਹਨ। ਇਸ ਦੇ ਨਾਲ ਭਾਰਤ ਉਨ੍ਹਾਂ 5 ਟੌਪ ਮੁਲਕਾਂ ਦੀ ਸੂਚੀ ਵਿੱਚ ਵੀ ਆ ਗਿਆ ਹੈ ਜਿੱਥੇ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਭਾਰਤ ਵਿੱਚ ਕੋਰਾਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। 25 ਮਾਰਚ ਨੂੰ ਜਦੋਂ ਭਾਰਤ ਵਿੱਚ ਲੌਕਡਾਊਨ ਦਾ ਪਹਿਲਾ ਫੇਜ਼ ਸੀ ਤਾਂ ਲਾਗ ਦੇ 536 ਕੇਸ ਸਨ। ਲਾਗ ਦੀ ਰਫ਼ਤਾਰ ਟੈਸਟਿੰਗ ਦੀ ਰਫ਼ਤਾਰ ਨਾਲੋਂ ਵੱਧ ਹੋ ਗਈ ਹੈ, ਅਪ੍ਰੈਲ ਤੋਂ ਬਾਅਦ ਟੈਸਟ ਦੁੱਗਣੇ ਹੋਏ ਹਨ ਪਰ ਕੇਸਾਂ ਵਿੱਚ ਚੌਗੁਣਾ ਵਾਧਾ ਹੋਇਆ ਹੈ।

ਮਹਾਂਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਰਿਪੋਰਟ ਕੀਤੀ ਗਈ ਲਾਗ ਵਿੱਚ ਵਾਧਾ ਸੰਭਵ ਤੌਰ 'ਤੇ ਟੈਸਟਿੰਗ ਕਾਰਨ ਹੋਇਆ ਹੈ। ਬੀਤੇ ਹਫ਼ਤੇ ਤੱਕ ਭਾਰਤ ਇੱਕ ਦਿਨ 'ਚ ਇੱਕ ਲੱਖ ਨਮੂਨਿਆਂ ਦੀ ਜਾਂਚ ਕਰ ਰਿਹਾ ਸੀ।

ਕੋਰੋਨਾਵਾਇਰਸ ਪੌਜ਼ਿਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣੇ ਵਾਲੇ ਲੋਕਾਂ ਲਈ ਵੀ ਟੈਸਟਿੰਗ ਮਾਪਦੰਡ ਦਾ ਦਾਇਰਾ ਵਧਾਇਆ ਗਿਆ ਹੈ। ਭਾਰਤ ਵਿੱਚ ਟੈਸਟਿੰਗ ਪ੍ਰਤੀ ਆਬਾਦੀ ਦੇ ਹਿਸਾਬ ਨਾਲ ਵਿਸ਼ਵ ਵਿੱਚ ਸਭ ਤੋਂ ਹੇਠਾਂ ਵਿੱਚ ਇੱਕ ਹੈ — ਦੱਸ ਲੱਖ ਲੋਕਾਂ ਪਿੱਛੇ 2,198 ਟੈਸਟ।

ਮਾਰਚ ਦੇ ਅਖੀਰ ਵਿੱਚ ਲੱਗਿਆ ਲੌਕਡਾਊਨ ਉਨ੍ਹਾਂ ਲੱਖਾਂ ਕਾਮਿਆਂ ਲਈ ਮੁਸ਼ਕਲ ਲੈ ਆਇਆ ਜੋ ਸ਼ਹਿਰਾਂ ਵਿੱਚ ਆਪਣੀ ਨੌਕਰੀ ਗੁਆ ਬੈਠੇ ਅਤੇ ਪਹਿਲਾਂ ਪੈਦਲ ਤੇ ਫ਼ਿਰ ਰੇਲਗੱਡੀ ਰਾਹੀਂ ਆਪਣੇ ਘਰ ਪਰਤੇ।

ਲੰਘੇ ਤਿੰਨ ਹਫ਼ਤਿਆਂ ਵਿੱਚ ਲਗਭਗ 40 ਲੱਖ ਕਾਮੇ ਸ਼ਹਿਰਾਂ ਤੋਂ ਅੱਧੀ ਦਰਜਨ ਤੋਂ ਵੱਧ ਸੂਬਿਆਂ ਵਿੱਚ ਆਪੋ-ਆਪਣੇ ਪਿੰਡਾਂ ਤੱਕ ਰੇਲ ਵਿੱਚ ਸਫ਼ਰ ਰਾਹੀਂ ਪਹੁੰਚੇ। ਇਸ ਗੱਲ ਦਾ ਵੱਡਾ ਸਬੂਤ ਹੈ ਕਿ ਇਸ ਨਾਲ ਪਹਿਲਾਂ ਹੀ ਸ਼ਹਿਰਾਂ ਤੋਂ ਪਿੰਡਾਂ ਤੱਕ ਲਾਗ ਫ਼ੈਲ ਗਈ ਹੈ।

ਇਸ ਦੇ ਨਾਲ ਹੀ ਮਈ ਮਹੀਨੇ ਦੇ ਸ਼ੁਰੂਆਤ 'ਚ ਹੀ ਲੌਕਡਾਊਨ 'ਚ ਮਿਲੀ ਢਿੱਲ ਨਾਲ ਸ਼ਹਿਰਾਂ ਵਿੱਚ ਕੋਰੋਨਾਵਾਇਰਸ ਦੀ ਲਾਗ ਹੋਰ ਫ਼ੈਲਣ ਦਾ ਡਰ ਵੱਧ ਰਿਹਾ ਹੈ।

ਵੱਧ ਰਹੀ ਲਾਗ ਅਤੇ ਅਜੇ ਵੀ ਘੱਟ ਮੌਤ ਦਰ ਸੰਭਾਵਤ ਤੌਰ 'ਤੇ ਛੋਟੀ ਆਬਾਦੀ ਵਿੱਚ ਲਾਗ ਦੇ ਹਲਕੇ ਲੱਛਣ ਅਤੇ ਵੱਡੀ ਗਿਣਤੀ ਵਿੱਚ ਅਸਿੰਪਟੋਮੈਟਿਕ ਮਾਮਲਿਆਂ ਵੱਲ ਇਸ਼ਾਰਾ ਕਰਦੀ ਹੈ।

ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਕਹਿੰਦੇ ਹਨ, ''ਧਿਆਨ, ਮੌਤ ਦਰ ਨੂੰ ਘਟਾਉਣ ਅਤੇ ਰਿਕਵਰੀ ਦਰ ਵਿੱਚ ਸੁਧਾਰ ਲਿਆਉਣ ਵੱਲ ਹੋਣਾ ਚਾਹੀਦਾ ਹੈ।''

ਜੇ ਲਾਗ ਦੀ ਦਰ ਲਗਾਤਾਰ ਵੱਧਦੀ ਰਹਿੰਦੀ ਹੈ? ਇਸ ਬਾਰੇ ਇੱਕ ਵਾਇਰਸ ਵਿਗਿਆਨੀ ਨੇ ਬੀਬੀਸੀ ਨੂੰ ਦੱਸਿਆ, ''ਕੁਝ ਹਫ਼ਤਿਆਂ ਦੌਰਾਨ ਹੀ ਹਾਲਾਤ ਹੋਰ ਗੰਭੀਰ ਹੋ ਜਾਣਗੇ।''

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਭਾਰਤ ਦੀ ਰਾਜਧਾਨੀ ਦਿੱਲੀ ਸਣੇ ਮੁੰਬਈ ਸ਼ਹਿਰ ਦੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਕੋਵਿਡ-19 ਦੇ ਮਾਮਲਿਆਂ ਨੂੰ ਲੈ ਕੇ ਦਾਖਲਿਆਂ ਵਿੱਚ ਵਾਧਾ ਦੇਖ ਰਹੇ ਹਨ ਅਤੇ ਹਸਪਤਾਲ ਤੇ ਕ੍ਰਿਟੀਕਲ ਕੇਅਰ ਯੁਨਿਟ ਵਿੱਚ ਬਿਸਤਰਿਆਂ ਦੀ ਘਾਟ ਨੂੰ ਲੈ ਕੇ ਉਹ ਚਿੰਤਤ ਹਨ।

ਜਿਵੇਂ ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਮਾਮਲੇ ਜੁਲਾਈ ਵਿੱਚ ਸਿਖ਼ਰ 'ਤੇ ਹੋਣਗੇ ਤਾਂ ਇਸ ਵਾਧੇ ਕਾਰਨ ਕਈ ਮੌਤਾਂ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਜਾਂ ਇਲਾਜ ਵਿੱਚ ਦੇਰੀ ਕਾਰਨ ਹੋਣਗੀਆਂ।

ਅਜਿਹਾ ਇਸ ਲਈ ਕਿਉਂਕਿ ਲਾਗ ਨਾਲ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਆਕਸੀਜਨ ਅਤੇ ਹੋਰ ਜ਼ਰੂਰੀ ਮੈਡੀਕਲ ਸਹਾਇਤਾ ਨਹੀਂ ਮਿਲੇਗੀ।

ਇਸ ਗੱਲ ਦੀ ਹਾਮੀ ਡਾ. ਰਵੀ ਦੋਸੀ ਵੀ ਭਰਦੇ ਹਨ, ਜੋ ਇੰਦੋਰ ਦੇ ਇੱਕ ਹਸਪਤਾਲ 'ਚ ਕੋਵਿਡ-19 ਵਾਰਡ ਦੇ ਮੁਖੀ ਹਨ।

ਉਹ ਕਹਿੰਦੇ ਹਨ, ''ਇਹੀ ਅਸਲ ਚਿੰਤਾ ਹੈ, ਕ੍ਰਿਟੀਕਲ ਕੇਅਰ ਯੁਨਿਟ ਵਿੱਚ ਆਕਸੀਜਨ, ਵੈਂਟੀਲੇਟਰ, ਡਾਕਟਰ, ਨਰਸਿੰਗ ਸਟਾਫ਼ ਦੀ ਲੋੜ ਹੁੰਦੀ ਹੈ ਤੇ ਸਭ ਕੁਝ ਤਣਾਅ ਹੇਠਾਂ ਹੋਵੇਗਾ।''

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਡਾ. ਰਵੀ ਦੋਸੀ ਜਿਸ ਹਸਪਤਾਲ ਵਿੱਚ ਹਨ, ਉੱਥੇ 50 ਬਿਸਤਰਿਆਂ ਵਾਲਾ ਆਈਸੀਯੂ ਵਾਰਡ ਪਹਿਲਾਂ ਹੀ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਨਾਲ ਭਰਿਆ ਪਿਆ ਹੈ।

ਡਾ. ਰਵੀ ਕਹਿੰਦੇ ਹਨ, ''ਲੌਕਡਾਊਨ ਵਿੱਚ ਢਿੱਲ ਮਿਲਣ ਨਾਲ ਡਾਕਟਰ ਘਬਰਾਹਟ ਮਹਿਸੂਸ ਕਰ ਰਹੇ ਹਨ। ਕੁਝ ਲੋਕ ਕੰਮ ਉੱਤੇ ਪਰਤ ਆਏ ਹਨ ਪਰ ਬਹੁਤ ਡਰ ਹੈ।''

''ਇੱਕ ਸਹਿ-ਕਰਮੀ ਕਿਸੇ ਦਫ਼ਤਰ ਵਿੱਚ ਛਿੱਕ ਮਾਰਦਾ ਰਿਹਾ ਅਤੇ ਉਸਦੇ 10-15 ਸਾਥੀ ਘਬਰਾ ਗਏ ਅਤੇ ਹਸਪਤਾਲ ਪਹੁੰਚ ਕੇ ਆਪਣਾ ਟੈਸਟ ਕਰਵਾਉਣ ਲਈ ਕਹਿਣ ਲੱਗੇ। ਇਸ ਸਭ ਨਾਲ ਤਣਾਅ ਵੱਧ ਰਿਹਾ ਹੈ।''

ਭੰਬਲਭੂਸੇ ਦਾ ਇੱਕ ਕਾਰਨ ਕੋਰੋਨਾਵਾਇਰਸ ਦੇ ਸਹੀ ਅੰਕੜਿਆਂ ਦੀ ਘਾਟ ਜਾਂ ਧੁੰਦਲਾਪਣ ਵੀ ਹੈ।

ਜ਼ਿਆਦਾਤਰ ਮਾਹਰ ਕਹਿੰਦੇ ਹਨ ਕਿ ਮਹਾਂਮਾਰੀ ਨੂੰ ਰੋਕਣ ਅਤੇ ਲੌਕਡਾਊਨ ਨੂੰ ਖੋਲ੍ਹਣ-ਲਾਗੂ ਕਰਨ ਲਈ ਇੱਕ ਨੀਤੀ ਪੂਰੇ ਭਾਰਤ ਲਈ ਨਹੀਂ ਚੱਲੇਗੀ।

ਉਦਾਹਰਣ ਦੇ ਤੌਰ 'ਤੇ ਮਹਾਰਾਸ਼ਟਰ ਵਿੱਚ ਹਰ 100 ਟੈਸਟ ਵਿੱਚ ਲਾਗ ਦੀ ਗਿਣਤੀ ਕੌਮੀ ਪੱਧਰ ਉੱਤੇ ਰਿਪੋਰਟ ਕੀਤੀ ਲਾਗ ਦਰ ਤੋਂ ਤਿੰਨ ਗੁਣਾ ਵੱਧ ਹੈ।

ਇੱਕ ਮਾਹਰ ਨੇ ਨਾਮ ਨਾ ਲਿਖਣ ਦੀ ਸ਼ਰਤ 'ਤੇ ਦੱਸਿਆ, ''ਲਾਗ ਇੱਕਸਾਰ ਨਹੀ ਫ਼ੈਲ ਰਹੀ, ਭਾਰਤ ਵਿੱਚ ਅਚਾਨਕ ਲਹਿਰਾਂ ਆਉਣਗੀਆਂ।''

ਕੋਰੋਨਾਵਾਇਰਸ
ਕੋਰੋਨਾਵਾਇਰਸ

ਅੰਕੜਿਆਂ ਦੀ ਘਾਟ ਦਾ ਮਤਲਬ ਹੈ ਬਹੁਤ ਸਾਰੇ ਸਵਾਲ।

ਉਨ੍ਹਾਂ ਲਗਭਗ 3 ਹਜ਼ਾਰ ਕੇਸਾਂ ਦਾ ਕੀ, ਜਿਨ੍ਹਾਂ ਨੂੰ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹ ਲੋਕ ਉਨ੍ਹਾਂ ਥਾਵਾਂ ਉੱਤੇ ਪੌਜ਼ਿਟਿਵ ਪਾਏ ਗਏ ਸਨ ਜਿੱਥੇ ਉਹ ਰਹਿੰਦੇ ਨਹੀਂ ਹਨ? (ਇਸ ਨੂੰ ਪ੍ਰਸੰਗ ਵਿੱਚ ਲਿਆਉਣ ਲਈ, ਭਾਰਤ ਵਿੱਚ 9 ਸੂਬਿਆਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਕੇਸ ਹਨ) ਇਨ੍ਹਾਂ ਵਿੱਚੋਂ ਕਿੰਨੇ ਲੋਕਾਂ ਦੀ ਮੌਤ ਹੋਈ ਤੇ ਕਿੰਨੇ ਠੀਕ ਹੋ ਗਏ?

ਇਹ ਵੀ ਸਪਸ਼ਟ ਨਹੀਂ ਹੈ ਕਿ ਮੌਜੂਦਾ ਅੰਕੜੇ ਛੋਟੀ ਜਿਹੀ ਜਾਂ ਖਿਲਾਰੇ ਵਾਲੀ ਬਿਮਾਰੀ ਦੇ ਭਵਿੱਖ ਨੂੰ ਮੈਪ ਕਰਨ ਲਈ ਕਾਫ਼ੀ ਹਨ।

ਉਦਾਹਰਣ ਵਜੋਂ, ਵਾਇਰਸ ਨਾਲ ਪੀੜਤ ਲੋਕਾਂ ਬਾਰੇ ਕੋਈ ਪੱਕਾ ਅੰਦਾਜ਼ਾ ਨਹੀਂ ਹੈ, ਜਿਨ੍ਹਾਂ ਦੇ ਕੋਈ ਲੱਛਣ ਨਹੀਂ ਹੁੰਦੇ — ਅਪ੍ਰੈਲ ਵਿੱਚ ਇੱਕ ਸੀਨੀਅਰ ਸਰਕਾਰੀ ਵਿਗਿਆਨੀ ਨੇ ਕਿਹਾ ਸੀ, ''ਹਰ 100 ਕੋਵਿਡ-19 ਮਰੀਜ਼ਾਂ ਵਿੱਚੋਂ ਘੱਟੋ-ਘੱਟ 80 ਮਰੀਜ਼ ਅਸੰਵੇਦਨਸ਼ੀਲ ਹੋ ਸਕਦੇ ਹਨ ਜਾਂ ਉਨ੍ਹਾਂ 'ਚ ਹਲਕੇ ਲੱਛਣ ਦਿਖ ਸਕਦੇ ਹਨ।''

ਜੇ ਇਹ ਸੱਚਮੁੱਚ ਸਹੀ ਹੈ, ਤਾਂ ਭਾਰਤ ਵਿੱਚ ਮੌਤ ਦਰ ਘੱਟ ਹੀ ਰਹੇਗੀ ਹੈ।

ਅੰਕੜਿਆ ਦੇ ਪ੍ਰੋਫ਼ੈਸਰ ਅਤਨੂ ਬਿਸਵਾਸ ਆਖਦੇ ਹਨ, ''ਭਵਿੱਖਬਾਣੀ ਕੀਤੀ ਗਈ ਚਾਲ 'ਐਸਿੰਪਟੋਮੈਟਿਕ ਕੇਸਾਂ ਦੀ ਵੱਡੀ ਸ਼ਮੂਲੀਅਤ ਨਾਲ' ਬਦਲ ਸਕਦੀ ਹੈ। ਪਰ ਅੰਕੜਿਆਂ ਦੀ ਅਣਹੋਂਦ ਵਿੱਚ, ਭਾਰਤ ਬਾਰੇ ਅੰਦਾਜ਼ਾ ਨਹੀਂ ਲੱਗ ਸਕਦਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਦੇ ਨਾਲ ਹੀ, ਮਹਾਂਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਲਾਗ ਦੀ ਦੁੱਗਣੀ ਦਰ ਅਤੇ ਪ੍ਰਜਨਣ ਦਰ ਦੀਆਂ ਆਪਣੀਆਂ ਸੀਮਾਵਾਂ ਹਨ। RO ਜਾਂ ਇਕੱਲਾ R, ਇਹ ਕਿਸੇ ਬਿਮਾਰੀ ਦੇ ਫ਼ੈਲਣ ਦੀ ਦਰ ਨੂੰ ਰੇਟ ਕਰਨਾ ਹੈ। ਨਵਾਂ ਕੋਰੋਨਾਵਾਇਰਸ Sars-CoV-2 ਵਿੱਚ ਪ੍ਰਜਨਣ ਦੀ ਗਿਣਤੀ ਲਗਭਗ ਤਿੰਨ ਹੈ, ਪਰ ਅਨੁਮਾਨ ਵੱਖ-ਵੱਖ ਹਨ।

ਮਿਸ਼ੀਗਨ ਯੂਨੀਵਰਸਿਟੀ ਦੇ ਜੀਵ-ਵਿਗਿਆਨ ਅਤੇ ਮਹਾਂਮਾਰੀ ਵਿਗਿਆਨ ਦੇ ਪ੍ਰੋਫੈਸਰ, ਭਰਾਮਰ ਮੁਖਰਜੀ ਨੇ ਦੱਸਿਆ, "ਇਹ ਉਪਾਅ ਚੰਗੇ ਹੁੰਦੇ ਹਨ ਜਦੋਂ ਅਸੀਂ ਮਹਾਂਮਾਰੀ ਦੇ ਵਿਚਕਾਰ ਹੁੰਦੇ ਹਾਂ, ਘੱਟ ਮਾਮਲਿਆਂ ਵਿੱਚ ਘੱਟ ਮਜ਼ਬੂਤ। ਤੁਹਾਨੂੰ ਸਿਹਤ ਦੇਖਭਾਲ ਦੀਆਂ ਜ਼ਰੂਰਤਾਂ ਲਈ ਘੱਟੋ-ਘੱਟ ਇੱਕ ਮਹੀਨੇ ਦੇ ਅਨੁਮਾਨ ਲਈ ਪਹਿਲਾਂ ਹੀ ਅੰਦਾਜ਼ਾ ਲਗਾਉਣ ਵਾਲੇ ਮਾਡਲਾਂ ਦੀ ਜ਼ਰੂਰਤ ਹੈ। ਸਾਨੂੰ ਸਿਰਫ਼ ਇੱਕ ਪ੍ਰਮਾਣ ਦੇ ਸੰਕੇਤ ਦਾ ਮੁਲਾਂਕਣ ਨਹੀਂ ਕਰਨਾ ਚਾਹੀਦਾ।"

ਕਈ ਕਹਿੰਦੇ ਹਨ ਕਿ ਹਰ ਰੋਜ਼ ਲਾਗ ਦੀ ਦਰ ਦੀ ਗਿਣਤੀ ਨੂੰ ਦਰਜ ਕਰਨਾ ''ਹਮੇਸ਼ਾ ਇੱਕ ਚੰਗਾ ਸੰਕੇਤ ਨਹੀਂ ਹੁੰਦਾ ਕਿ ਲਾਗ ਕਿਵੇਂ ਫ਼ੈਲ ਰਹੀ ਹੈ।''

ਭਾਰਤ ਦੀ ਪਬਲਿਕ ਹੈਲਥ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀਨਾਥ ਰੈੱਡੀ ਕਹਿੰਦੇ ਹਨ, ''ਹਰ ਰੋਜ਼ ਨਵੇਂ ਟੈਸਟਾਂ ਦੀ ਗਿਣਤੀ ਅਤੇ ਨਵੇਂ ਕੇਸਾਂ ਨੂੰ ਵੇਖਣਾ ਬਿਹਤਰ ਬਦਲ ਹੋਵੇਗਾ, ਇਹ ਇੱਕ 'ਡਿਗਰੀ ਆਫ਼ ਸਟੈਂਡਰਡਾਈਜ਼ੇਸ਼ਨ' ਪੇਸ਼ ਕਰਨਗੇ।''

ਇਸ ਤਰ੍ਹਾਂ ਰੈੱਡੀ ਦਾ ਮੰਨਣਾ ਹੈ ਕਿ ਦੇਸ਼ ਦੀ ਆਬਾਦੀ ਦੇ ਆਕਾਰ ਦੇ ਮੁਕਾਬਲੇ ਕੋਵਿਡ-19 ਕਾਰਨ ਕਿੰਨੀਆਂ ਮੌਤਾਂ ਹੋਈਆਂ — ਹਰ 1 ਲੱਖ ਲੋਕਾਂ ਪਿੱਛੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਬਿਹਤਰ ਸੰਕੇਤਕ ਹੈ। ਕਾਰਨ: ਮੁੱਖ ਤੌਰ 'ਤੇ ਦੇਸ਼ ਦੀ ਆਬਾਦੀ ਸਥਿਰ ਰਹਿੰਦੀ ਹੈ।

ਮਜ਼ਬੂਤ ਅਤੇ ਤਫ਼ਸੀਲ ਵਾਲੇ ਅੰਕੜਿਆਂ ਦੀ ਅਣਹੋਂਦ ਵਿੱਚ, ਭਾਰਤ ਵਿਚ ਲਾਗ ਦੇ ਭਵਿੱਖ ਬਾਰੇ ਭਵਿੱਖਬਾਣੀ ਕਰਨ ਲਈ ਔਖਾ ਜਾਪਦਾ ਹੈ।

ਇਹ ਅਜੇ ਸਪਸ਼ਟ ਨਹੀਂ ਹੈ ਕਿ ਕਿੰਨੀਆਂ ਮੌਤਾਂ ਦੱਸੀਆਂ ਜਾ ਰਹੀਆਂ ਹਨ, ਹਾਲਾਂਕਿ ਵੱਡੇ ਪੱਧਰ ਉੱਤੇ 'ਲੁਕੀਆਂ ਮੌਤਾਂ ਜਾਂ ਰਿਪੋਰਟ ਨਾ ਹੋਈਆਂ ਮੌਤਾਂ' ਦਾ ਕੋਈ ਸਬੂਤ ਨਹੀਂ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਮਹਾਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕੁਝ ਸਾਲਾਂ ਦੌਰਾਨ ਇਸ ਸਮੇਂ ਨਮੂਨੀਆ ਅਤੇ ਇਨਫ਼ਲੂਐਂਜ਼ਾ ਵਰਗੀਆਂ ਬਿਮਾਰੀਆਂ ਕਾਰਨ ਹੋਈਆਂ ਮੌਤਾਂ ਦੇ ਸਪੱਸ਼ਟ ਅੰਕੜੇ ਦੇਖਣਾ ਚਾਹੁੰਦੇ ਹਨ ਤਾਂ ਜੋ ਵਧੇਰੇ ਮੌਤਾਂ ਦੀ ਮਾਤਰਾ ਕੱਢੀ ਜਾ ਸਕੇ ਅਤੇ ਕੋਵਿਡ-19 ਮੌਤਾਂ ਦੀ ਸਹੀ ਰਿਪੋਰਟਿੰਗ ਵਿੱਚ ਸਹਾਇਤਾ ਕੀਤੀ ਜਾ ਸਕੇ।

ਉਹ ਇਹ ਵੀ ਦੇਖਣਾ ਚਾਹੁਣਗੇ ਕਿ ਖ਼ਾਸ ਕਮਿਊਨਿਟੀ ਖ਼ੇਤਰਾਂ ਵਿੱਚ ਕੰਟੇਨਮੈਂਟ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਨ ਲਈ ਲਾਗ ਅਤੇ ਮੌਤਾਂ ਵਿੱਚ ਨਸਲੀ ਅਸਮਾਨਤਾ ਕੀ ਹੈ।

ਮਹਾਮਾਰੀ ਵਿਗਿਆਨੀ ਕਹਿੰਦੇ ਹਨ ਕਿ ਸਪਸ਼ਟ ਇਹ ਹੈ ਕਿ ਇੰਨੀ ਘੱਟ ਸੀਮਤ ਟੈਸਟਿੰਗ ਕਾਰਨ ਭਾਰਤ ਲਾਗ਼ ਦੇ ਫ਼ੈਲਣ ਦੀ ਹੱਦ ਤੱਕ ਅਜੇ ਤੱਕ ਪਕੜ ਨਹੀਂ ਬਣਾ ਸਕਿਆ।

ਡਾ: ਮੁਖਰਜੀ ਨੇ ਕਿਹਾ, ''ਸਾਨੂੰ ਦੇਸ਼ ਅਤੇ ਸੂਬਿਆਂ ਲਈ ਅਗਲੇ ਕੁਝ ਹਫ਼ਤਿਆਂ ਲਈ ਅਨੁਮਾਨ ਦੇ ਨਾਲ ਭਰੋਸੇਯੋਗ ਭਵਿੱਖਬਾਣੀ ਮਾਡਲਾਂ ਦੀ ਜ਼ਰੂਰਤ ਹੈ।''

ਮਹਾਮਾਰੀ ਰੋਗ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਨੂੰ ਐਸਿੰਪਟੋਮੈਟਿਕ ਅਤੇ ਲੱਛਣ ਵਾਲੀਆਂ ਲਾਗਾਂ ਦੇ ਨਾਲ-ਨਾਲ ਇਕੱਲਤਾ (ਆਈਸੋਲੇਸ਼ਨ) ਅਤੇ ਕੁਅਰੰਟੀਨ ਕਰਨ ਲਈ ਵਧੇਰੇ ਟੈਸਟਿੰਗ ਅਤੇ ਸੰਪਰਕ-ਟਰੇਸਿੰਗ ਦੀ ਜ਼ਰੂਰਤ ਹੈ।

ਵੀਡੀਓ ਕੈਪਸ਼ਨ, ਕੋਰੋਨਾ: ਮੁੰਬਈ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਹਾਲ

ਸੁਪਰ-ਸਪਰੈਡਰ ਸਮਾਗਮਾਂ ਨੂੰ ਰੋਕਣ ਲਈ "ਸੰਪਰਕ ਨੈਟਵਰਕ" ਦੇ ਅਧਾਰ 'ਤੇ ਜਾਂਚ ਕਰਨ ਦੀ ਜ਼ਰੂਰਤ ਵੀ ਹੈ। ਫਰੰਟਲਾਈਨ ਕਰਮਚਾਰੀ, ਡਿਲੀਵਰੀ ਵਰਕਰ, ਜ਼ਰੂਰੀ ਸਮਾਨ ਪਹੁੰਚਾਉਣ ਵਾਲੇ ਕਰਮਚਾਰੀ, ਅਮਲੀ ਤੌਰ 'ਤੇ ਕੋਈ ਵੀ ਜੋ ਲੋਕਾਂ ਦੇ ਵੱਡੇ ਸਮੂਹ ਨਾਲ ਗੱਲਬਾਤ ਕਰਦਾ ਹੈ।

ਡਾਕਟਰ ਮੁਖਰਜੀ ਕਹਿੰਦੇ ਹਨ, ''ਸਾਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਜੋਖ਼ਮ ਨੂੰ ਕਿਵੇਂ ਪ੍ਰਬੰਧਿਤ ਅਤੇ ਘੱਟ ਕਰਨਾ ਹੈ, ਸਿੱਖਣਾ ਹੋਵੇਗਾ ਕਿਉਂਕਿ ਵਾਇਰਸ ਸਾਡੇ ਨਾਲ ਹੋਵੇਗਾ।''

ਇੱਕ ਮਹਾਂਮਾਰੀ ਵਿਗਿਆਨੀ ਦੇ ਸ਼ਬਦਾਂ ਵਿੱਚ, ਭਾਰਤ 'ਚ ਕੋਰੋਨਾਵਾਇਰਸ ਮਾਮਲਿਆਂ ਦੀ ਅਸਲ ਗਿਣਤੀ ਦਾ ਪਤਾ ਨਾ ਹੋਣਾ, "ਅੱਖਾਂ ਤੇ ਪੱਟੀ ਬੰਨ੍ਹਣਾ" ਹੈ।

ਇਹ ਵਾਇਰਸ ਵਿਰੁੱਧ ਭਾਰਤ ਦੀ ਲੜਾਈ ਨੂੰ ਗੰਭੀਰਤਾ ਨਾਲ ਖ਼ਤਰੇ ਵਿਚ ਪਾ ਸਕਦਾ ਹੈ ਅਤੇ ਟੁੱਟੀ ਅਰਥ ਵਿਵਸਥਾ ਨੂੰ ਮੁੜ ਜੀਵਤ ਕਰਨ ਵਿਚ ਇਸ ਦੇ ਜਵਾਬ ਨੂੰ ਰੋਕ ਸਕਦਾ ਹੈ।

ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)