You’re viewing a text-only version of this website that uses less data. View the main version of the website including all images and videos.
ਹਰਿਆਣਾ ਦੇ ਝੱਜਰ ਵਿੱਚ ਮੁਸਲਮਾਨਾਂ ਨੂੰ ਘਰ ਛੱਡ ਕੇ ਚਲੇ ਜਾਣ ਦੀ ਧਮਕੀ: 'ਜਵਾਨ ਕੁੜੀਆਂ ਨੂੰ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਹੈ'
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
''ਅਸੀਂ ਬੱਚਿਆਂ ਅਤੇ ਜਵਾਨ ਕੁੜੀਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਹੈ। ਅਸੀਂ ਬਹੁਤ ਜ਼ਿਆਦਾ ਡਰੇ ਹੋਏ ਹਾਂ।''
ਇਹ ਕਹਿਣਾ ਹੈ ਹਰਿਆਣਾ ਦੇ ਝੱਜਰ ਦੇ ਪਿੰਡ ਈਸ਼ਰਹੇੜੀ ਦੇ ਵਸਨੀਕ 45 ਸਾਲਾ ਗੁਫਰਾਨ ਖ਼ਾਨ ਦਾ। ਇਲਜ਼ਾਮ ਹੈ ਕਿ ਇਸ ਪਿੰਡ ਵਿੱਚ ਰਹਿੰਦੇ 15 ਪਰਿਵਾਰਾਂ ਨੂੰ 29 ਫਰਵਰੀ ਦੀ ਦੁਪਹਿਰ ਤਕਰੀਬਨ ਪੰਜ ਦਰਜਨ ਲੋਕਾਂ ਨੇ ਇੱਥੋਂ ਚਲੇ ਜਾਣ ਦੀ ਧਮਕੀ ਦਿੱਤੀ।
ਇਨ੍ਹਾਂ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਪੁਲਿਸਵਾਲਿਆਂ ਦੀ ਵੀ ਤਾਇਨਾਤੀ ਕਰ ਦਿੱਤੀ ਗਈ ਹੈ।
ਉਹ ਸਥਾਨਕ ਨਹੀਂ ਸਗੋਂ ਬਾਹਰੀ ਸਨ- ਗੁਫਰਾਨ ਖਾਨ
ਗੁਫਰਾਨ ਖਾਨ ਕਹਿੰਦੇ ਹਨ, ''60-70 ਲੋਕ ਆਏ ਅਤੇ ਸਿਰਫ਼ ਮੁਸਲਮਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਦਿੱਲੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਤੁਹਾਡੇ ਕੋਲ ਸਿਰਫ਼ ਹੋਲੀ ਤੱਕ ਦਾ ਸਮਾਂ ਹੈ।''
''ਉਨ੍ਹਾਂ ਲੋਕਾਂ ਨੇ ਕਿਹਾ ਕਿ ਅਸੀਂ ਵਿੱਚ-ਵਿੱਚ ਚੈੱਕ ਵੀ ਕਰਦੇ ਰਹਾਂਗੇ, ਜੇਕਰ ਤੁਸੀਂ ਅਮਲ ਨਹੀਂ ਕੀਤਾ ਤਾਂ ਤੁਹਾਡੇ ਨਾਲ ਬਹੁਤ ਬੁਰਾ ਹੋਵੇਗਾ। ।''
24 ਘੰਟੇ ਮਿਲ ਰਹੀ ਪੁਲਿਸ ਸੁਰੱਖਿਆ ਬਾਰੇ ਗੁਫਰਾਨ ਕਹਿੰਦੇ ਹਨ ਪੁਲਿਸ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ।
ਵੀਡੀਓ: ਦਿੱਲੀ ਹਿੰਸਾ ਵਿੱਚ ਬੀਬੀਸੀ ਪੱਤਰਕਾਰ ਦੇ 5 ਖ਼ੌਫਨਾਕ ਘੰਟੇ
ਗੁਫਰਾਨ ਅੱਗੇ ਕਹਿੰਦੇ ਹਨ, ''ਸਾਡੇ ਵਿੱਚ ਇੰਨਾਂ ਡਰ ਹੈ ਕਿ ਅਸੀਂ ਆਪਣੀਆਂ ਔਰਤਾਂ, ਬੱਚਿਆਂ ਅਤੇ ਜਵਾਨ ਕੁੜੀਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਹੈ। ਅਸੀਂ ਬਹੁਤ ਜ਼ਿਆਦਾ ਡਰੇ ਹੋਏ ਹਾਂ।''
ਗੁਫਰਾਨ ਕਹਿੰਦੇ ਹਨ ਕਿ ਜੋ ਧਮਕੀ ਦੋਣ ਵਾਲੇ ਸਨ ਉਹ ਮੁਹੱਲੇ ਦੇ ਨਹੀਂ ਸਗੋਂ ਬਾਹਰੀ ਸਨ, ਸਾਡੇ ਮੁਹੱਲੇ ਵਿੱਚ ਬਹੁਤਾਤ ਹਿੰਦੂਆਂ ਦੀ ਅਤੇ ਉਹ ਸਾਡੇ ਨਾਲ ਸਹਿਯੋਗ ਵੀ ਕਰ ਰਹੇ ਹਨ।
ਉਹ ਅੱਗੇ ਕਹਿੰਦੇ ਹਨ ਕਿ ਅਸੀਂ ਕੰਮਾਂ ਕਾਰਾਂ ਤੇ ਡਰ ਡਰ ਕੇ ਜਾ ਰਹੇ ਹਾਂ ਅਤੇ ਦੇਰ ਤੱਕ ਨੀਂਦ ਨਹੀਂ ਆਉਂਦੀ।
ਬੱਚਿਆਂ ਦੀ ਪ੍ਰੀਖਿਆ ਦੀ ਚਿੰਤਾ
ਬੱਚਿਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੀ ਕਈ ਲੋਕ ਚਿੰਤਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬੱਚਿਆਂ ਨੂੰ ਘਰ ਬਿਠਾ ਲਈਏ ਤਾਂ ਸਾਲ ਖਰਾਬ ਹੁੰਦਾ ਹੈ ਅਤੇ ਜੇਕਰ ਭੇਜਦੇ ਹਾਂ ਤਾਂ ਡਰ ਹੈ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
ਅੱਖਾਂ ਵਿੱਚ ਹੰਝੂ ਲਈ ਗੁਲਸ਼ਨ ਖਾਤੂਨ ਨਾਮੀ ਮਹਿਲਾ ਨੇ ਕਿਹਾ ਕਿ ਅਸੀਂ ਸਾਰੀ ਜ਼ਿੰਦਗੀ ਦੀ ਕਮਾਈ ਇੱਥੇ ਹੀ ਲਾ ਰੱਖੀ ਹੈ।
ਉਹ ਕਹਿੰਦੀ ਹੈ, ''ਜੇਕਰ ਬੱਚਿਆਂ ਨੂੰ ਘਰੇ ਬਿਠਾ ਲਈਏ ਤਾਂ ਵੀ ਨੁਕਸਾਨ ਹੈ ਅਤੇ ਜੇਕਰ ਬਾਹਰ ਕੰਮ ਨਾ ਕਰਨ ਜਾਈਏ ਜਾਂ ਖਾਵਾਂਗੇ ਕੀ। ਤਸੱਲੀ ਹੈ ਕਿ ਪੁਲਿਸ ਲੱਗੀ ਹੋਈ ਹੈ।''
ਇਹ ਵੀ ਪੜ੍ਹੋ
'ਕੋਈ ਮਰਦ ਘਰ ਨਹੀਂ ਸੀ ਤਾਂ ਬਚਾਅ ਹੋ ਗਿਆ'
ਬੇਬੀ ਨਾਂ ਦੀ ਔਰਤ ਕਹਿੰਦੀ ਹੈ ਕਿ ਪਤਾ ਤਾਂ ਸਾਨੂੰ ਪਹਿਲਾਂ ਹੀ ਲੱਗ ਗਿਆ ਸੀ ਕਿ ਕੁਝ ਬੰਦੇ ਆਉਣ ਵਾਲੇ ਹਨ ਪਰ ਅਸੀਂ ਕਿਸੇ ਵੱਲੋਂ ਕੀਤੀ ਸ਼ਰਾਰਤ ਸਮਝੀ।
ਬੇਬੀ ਨੇ ਅੱਗੇ ਦੱਸਿਆ, ''ਇਹ ਗੱਲ ਸੱਚ ਨਿਕਲੀ। ਮੁਸਲਮਾਨਾਂ ਦੇ ਘਰਾਂ ਵਿੱਚ ਹੰਗਾਮਾ ਹੁੰਦੇ ਹੁੰਦੇ ਰਹਿ ਗਿਆ। ਉਹ ਤਾਂ ਔਰਤਾਂ ਸਨ ਤਾਂ ਬਚਾਅ ਹੋ ਗਿਆ। ਗਾਲ੍ਹਾਂ ਕੱਢ ਰਹੇ ਸਨ ਅਤੇ ਘਰੋਂ ਬਾਹਰ ਕੱਢਣ ਦੀ ਧਮਕੀ ਦੇ ਰਹੇ ਸਨ। ਬਚਾਅ ਰਹਿ ਗਿਆ ਕਿਉਂਕੀ ਕੋਈ ਮਰਦ ਘਰ ਨਹੀਂ ਸਨ।''
ਇਹ ਵੀ ਪੜ੍ਹੋ:
'ਨਾ ਕੋਈ ਬੋਲਿਆ ਹੈ ਨਾ ਬੋਲੇਗਾ'
ਮੁਸਲਮਾਨਾਂ ਦੀ ਕਲੋਨੀ ਦੇ ਬਾਹਰ ਹੀ ਚਾਹ ਦੁਕਾਨ ਚਲਾਉਣ ਵਾਲੇ ਸਿੱਧਨਾਥ ਪਾਲ ਕਹਿੰਦੇ ਹਨ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
ਉਹ ਕਹਿੰਦੇ ਹਨ, ''ਹਿੰਦੂ ਪਰਿਵਾਰ ਵੀ ਇਸ ਤਰ੍ਹਾਂ ਦੀ ਘਟਨਾ ਨਾ ਹੈਰਾਨ ਹਨ। ਬਾਹਰ ਵਾਲੇ ਆ ਕੇ ਮਾਹੌਲ ਖ਼ਰਾਬ ਕਰ ਰਹੇ ਹਨ। ਇੱਥੇ ਨਾ ਕੋਈ ਬੋਲਿਆ ਹੈ ਨਾ ਹੀ ਬੋਲੇਗਾ ਕਿਉਂਕਿ ਸਾਰੇ ਆਪਣੇ ਕੰਮ ਤੋਂ ਕੰਮ ਰੱਖਦੇ ਹਨ।''
ਇਹ ਵੀ ਪੜ੍ਹੋ:
ਵੀਡੀਓ: ‘ਸਰਦਾਰ ਜੀ ਨਾ ਹੁੰਦੇ ਤਾਂ ਅਸੀਂ ਇਸ ਦੁਨੀਆਂ ਚ ਨਾ ਹੁੰਦੇ”
24 ਘੰਟੇ ਪੁਲਿਸ ਦਾ ਪਹਿਰਾ
ਹਰਿਆਣਾ ਪੁਲਿਸ ਦੇ ਪੰਜ ਜਵਾਨ ਦਿਨ ਰਾਤ ਕਲੋਨੀ ਦੇ ਛੋਰ ਤੇ ਤਾਇਨਾਤ ਹਨ।
ਡੀਐੱਸਪੀ ਅਸ਼ੋਕ ਕੁਮਾਰ ਨੇ ਕਿਹਾ, ''ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਮੁਸਲਿਮ ਪਰਿਵਾਰਾਂ ਨੂੰ 24 ਘੰਟੇ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਧਮਕੀ ਦੇਣ ਵਾਲਿਆਂ ਖਿਲਾਫ ਜਲਦੀ ਹੀ ਕਾਰਵਾਈ ਹੋਵੇਗੀ।''
2011 ਦੀ ਮਰਦਮਸ਼ੁਮਾਰੀ ਮੁਤਾਬਕ ਝੱਜਰ ਜ਼ਿਲ੍ਹੇ ਵਿੱਚ ਇੱਕ ਫੀਸਦ ਤੋਂ ਵੀ ਘੱਟ ਮੁਸਲਮਾਨ ਰਹਿੰਦੇ ਹਨ