Immigration Punjab: ਵੀਜ਼ਾ ਲੈਕੇ ਕੰਮ ਕਰਨ ਗਏ ਤੇ ਵਿਦੇਸ਼ਾਂ 'ਚ ਫ਼ਸੇ ਪੰਜਾਬੀ ਮੁੰਡਿਆਂ ਦੇ ਰੁਲ਼ਣ ਦੀ ਕਹਾਣੀ
- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰੋਜ਼ੀ -ਰੋਟੀ ਦੀ ਭਾਲ਼ ਲਈ ਕਾਨੂੰਨੀ ਤਰੀਕੇ ਨਾਲ ਦੁਬਈ ਗਏ ਪੰਜਾਬੀ ਨੌਜਵਾਨਾਂ ਨਾਲ ਉੱਥੇ ਰੁਜ਼ਗਾਰ ਦੇ ਨਾਮ ਉੱਤੇ ਠੱਗੀ ਹੋਈ ਤੇ ਉਹ 6 ਮਹੀਨੇ ਕੰਮ ਕਰਕੇ ਬਿਨਾਂ ਤਨਖ਼ਾਹ ਤੋਂ ਹੀ ਵਾਪਸ ਪੰਜਾਬ ਪਰਤ ਆਏ ਹਨ।
ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਐੱਸਪੀਐੱਸ ਓਬਾਰਾਏ ਨੇ ਇਨ੍ਹਾਂ 14 ਨੌਜਵਾਨਾਂ ਨੂੰ ਪੰਜਾਬ ਲਿਆਂਦਾ ਹੈ। ਉਬਰਾਏ ਖੁਦ ਇਨ੍ਹਾਂ 14 ਨੌਜਵਾਨ ਭਾਰਤੀ ਸਮੇਂ ਦੇ ਮੁਤਾਬਕ 10 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਲੈ ਕੇ ਪਹੁੰਚੇ।
ਇਨ੍ਹਾਂ ਨੌਜਵਾਨਾਂ ਮੁਤਾਬਕ ਏਜੰਟ ਅਤੇ ਕੰਪਨੀ ਦੇ ਮਾਲਕ ਨੇ ਉਹਨਾਂ ਤੋਂ ਕੰਮ ਤਾਂ ਕਰਵਾਇਆ ਪਰ ਤਨਖਾਹ ਤੋਂ ਵੀ ਵਾਂਝਾ ਰੱਖਿਆ। ਜਿਸ ਕਾਰਨ ਉਹ ਉੱਥੇ ਸੜ੍ਹਕ ਉੱਤੇ ਆ ਗਏ ਸਨ । ਐੱਸਪੀਐੱਸ ਉਬਰਾਏ ਵਲੋਂ ਪਹਿਲਾਂ ਉਨ੍ਹਾਂ ਦੁਬਈ ਵਿਚ ਰਹਿਣ ਦਾ ਆਸਰਾ ਦਿੱਤਾ ਅਤੇ ਫਿਰ ਉਨ੍ਹਾਂ ਦੇ ਕਾਗਜ਼ ਪੱਤਰ ਪੂਰੇ ਕਰਵਾ ਕੇ ਟਿਕਟਾਂ ਦੇ ਕੇ ਮੁੜ ਪੰਜਾਬ ਲਿਆਂਦੈ ਹੈ।
ਠੱਗੀ ਹੋਣ ਦਾ ਇਲਜ਼ਾਮ ਲਾਉਣ ਵਾਲੇ 29 ਨੌਜਵਾਨਾਂ ਵਿਚੋਂ ਜ਼ਿਆਦਾਤਰ ਪੰਜਾਬੀ ਹਨ। ਇਹ ਸਾਰੇ ਏਜੰਟਾਂ ਨੂੰ ਪੈਸੇ ਦੇ ਕੇ ਦੁਬਈ ਦੀ ਇੱਕ ਸਕਿਊਰਿਟੀ ਏਜੰਸੀ ਵਿੱਚ ਕੰਮ ਕਰਨ ਗਏ ਸਨ।
...................................................................................................................................................
ਪੰਜਾਬੀਆਂ ਦੀਆਂ ਸੰਸਾਰ ਭਰ ਵਿਚ ਮਾਰੀਆਂ ਜਾਂਦੀਆਂ ਮੱਲ਼ਾ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਪਰ ਜਦੋਂ ਵੀ ਕਿਧਰੇ ਕੋਈ ਪਰਵਾਸ ਨਾਲ ਸਬੰਧਤ ਹਾਦਸਾ ਵਾਪਰੇ, ਕਿਸੇ ਮੁਲਕ ਦੇ ਹਾਲਾਤ ਖ਼ਰਾਬ ਹੋਣ ਤਾਂ ਪੰਜਾਬੀ ਚਿੰਤਾ ਵਿਚ ਡੁੱਬ ਜਾਂਦੇ ਹਨ। ਮਾਲਟਾ ਕਾਂਡ , ਡੌਂਕੀ ਰੂਟ ਉੱਤੇ ਮਿਲਦੀਆਂ ਲਾਸ਼ਾਂ ਅਤੇ ਡਿਟੈਸ਼ਨ ਸੈਂਟਰਾਂ ਵਿਚ ਪੰਜਾਬੀਆਂ ਦੀ ਮੌਜੂਦਗੀ ਸਣੇ ਅਨੇਕਾਂ ਘਟਨਾਵਾਂ ਪਰਵਾਸੀ ਪੰਜਾਬੀ ਸੰਕਟ ਦੀ ਗਵਾਹੀ ਭਰਦੀਆਂ ਹਨ। ਪੰਜਾਬ ਤੋਂ ਹੋਣ ਵਾਲੀ ਪਰਵਾਸ ਦੇ ਸੰਕਟ ਤੇ ਪੰਜਾਬੀ ਜਵਾਨੀ ਦੇ ਦੁਨੀਆਂ ਵਿਚ ਰੋਜ਼ੀ-ਰੋਟੀ ਲਈ ਰੁਲ਼ਣ ਦੇ ਵੱਖ ਵੱਖ ਪੱਖ਼ਾਂ ਨੂੰ ਉਜਾਗਰ ਕਰਦੀ ਹੈ, ਬੀਬੀਸੀ ਪੰਜਾਬੀ ਦੀ ਵਿਸ਼ੇਸ਼ ਲੜੀ Immigration Punjab .
...................................................................................................................................................
ਕੰਮ ਮਿਲਿਆ ਵੀ ਪਰ ਤਨਖ਼ਾਹ ਨਹੀਂ। ਆਖ਼ਰਕਾਰ ਕੰਪਨੀ ਦਾ ਮਾਲਕ ਕੰਪਨੀ ਬੰਦ ਕਰ ਕੇ ਫ਼ਰਾਰ ਹੋ ਗਏ ਅਤੇ ਇਹ ਨੌਜਵਾਨ ਸੜਕ ਉੱਤੇ ਆ ਗਏ।
ਐਸ ਪੀ ਸਿੰਘ ਓਬਰਾਏ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਸਾਰੇ ਨੌਜਵਾਨ ਵੱਖ-ਵੱਖ ਸਮੇਂ ਉੱਤੇ ਏਜੰਟਾਂ ਨੂੰ ਪੈਸੇ ਦੇ ਕੇ ਦੁਬਈ ਦੀ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਲਈ ਗਏ ਸਨ।
ਜਿਸ ਕੰਪਨੀ ਵਿੱਚ ਇਨ੍ਹਾਂ ਨੂੰ ਭੇਜਿਆ ਗਿਆ ਸੀ ਉਸ ਦਾ ਮਾਲਕ ਪਾਕਿਸਤਾਨੀ ਮੂਲ ਦਾ ਵਿਅਕਤੀ ਸੀ।

ਓਬਰਾਏ ਮੁਤਾਬਕ, ''ਇਹ ਨੌਜਵਾਨ ਕੰਮ ਕਰਦੇ ਗਏ ਪਰ ਇਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਗਈ। ਕੰਪਨੀ ਦਾ ਮਾਲਕ ਛੇ ਮਹੀਨੇ ਬਾਅਦ ਕੰਪਨੀ ਬੰਦ ਕਰਕੇ ਫ਼ਰਾਰ ਹੋ ਗਿਆ।''
''ਪੈਸੇ ਨਾ ਹੋਣ ਕਾਰਨ, ਜਿਸ ਥਾਂ ਉੱਤੇ ਇਹ ਨੌਜਵਾਨ ਰਹਿੰਦੇ ਸਨ ਉੱਥੋਂ ਵੀ ਇਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ। ਸਿਰ ਉੱਤੇ ਛੱਤ ਨਾ ਹੋਣ ਕਾਰਨ ਇਹ ਨੌਜਵਾਨ ਦੁਬਈ ਦੇ ਗੁਰੂ ਘਰ ਪਹੁੰਚੇ ਪਰ ਉੱਥੇ ਵੀ ਇਹਨਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, SP Singh Oberoi
ਓਬਰਾਏ ਨੇ ਦੱਸਿਆ ਕਿ ਪਾਸਪੋਰਟ ਚੈੱਕ ਕਰਨ ਮਗਰੋਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਅੱਠ ਦੇ ਪਾਸਪੋਰਟ ਠੀਕ ਸਨ ਅਤੇ ਇਨ੍ਹਾਂ ਨੂੰ 22 ਫਰਵਰੀ ਨੂੰ ਦੇਸ ਵਾਪਸੀ ਕਰਵਾ ਦਿੱਤੀ ਗਈ ਸੀ। ਇਸ ਤੋਂ ਬਾਅਦ ਦੋ ਹੋਰ ਨੌਜਵਾਨ ਦੇਸ ਵਾਪਸ ਆ ਗਏ।
ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ 14 ਨੌਜਵਾਨ ਤਿੰਨ ਮਾਰਚ ਮੰਗਲਵਾਰ ਨੂੰ ਦੇਸ ਵਾਪਸੀ ਕਰ ਰਹੇ ਹਨ। ਬਾਕੀ ਬਚੇ ਪੰਜ ਨੌਜਵਾਨ ਆਉਣ ਵਾਲੇ ਦਿਨਾਂ ਵਿੱਚ ਵਾਪਸ ਆਉਣਗੇ।
ਇਹ ਵੀ ਪੜ੍ਹੋ:
ਵੀਡੀਓ: ਮੈਕਸੀਕੋ ਜਾਣ ਲਈ ਡੌਂਕੀ ਰੂਟ ਕੀ ਹੁੰਦਾ ਹੈ?
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਨੌਜਵਾਨਾਂ ਦੀ ਹੱਡ ਬੀਤੀ
ਐਸ ਪੀ ਸਿੰਘ ਓਬਰਾਏ ਦੀ ਮਦਦ ਨਾਲ ਕੁਝ ਦਿਨ ਪਹਿਲਾਂ ਮੁਹਾਲੀ ਹਵਾਈ ਅੱਡੇ ਰਾਹੀਂ ਦੇਸ ਵਾਪਸੀ ਕਰਨ ਵਾਲੇ ਹਰਿਆਣਾ ਦੇ ਨੌਜਵਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਚੰਗੇ ਭਵਿੱਖ ਲਈ ਦੁਬਈ ਗਿਆ ਸੀ ਪਰ ਉੱਥੇ ਜੋ ਕੁਝ ਉਸ ਨਾਲ ਹੋਇਆ ਇਹ ਬਿਆਨ ਨਹੀਂ ਕੀਤਾ ਜਾ ਸਕਦਾ।
12ਵੀਂ ਪਾਸ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਦੁਬਈ ਆਪਣੇ ਇੱਕ ਹੋਰ ਰਿਸ਼ਤੇਦਾਰ ਨਾਲ ਕੰਮ ਦੀ ਰੀਝ ਨਾਲ ਨਵੰਬਰ ਮਹੀਨੇ ਗਿਆ ਸੀ।
ਏਜੰਟ ਨੇ ਦੋਹਾਂ ਨੂੰ ਸੁਰੱਖਿਆ ਗਾਰਡ ਦੀ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਉੱਥੇ ਪਹੁੰਚ ਕੇ ਤਨਖ਼ਾਹ ਇੱਕ ਦਿਨ ਵੀ ਨਹੀਂ ਮਿਲੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਦੁਬਈ ਤੋਂ ਪਰਤੇ ਇੱਕ ਹੋਰ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ਨਾਲ ਦੱਸਿਆ ਕਿ ਉੱਥੋਂ ਦੀ ਜ਼ਿੰਦਗੀ ਬਹੁਤ ਗੰਦੀ ਹੈ। ਕੰਪਨੀ ਸਿਰਫ਼ ਰੋਟੀ ਲਈ ਪੈਸੇ ਦਿੰਦੀ ਸੀ ਤਨਖ਼ਾਹ ਨਹੀਂ।
ਨੌਜਵਾਨ ਨੇ ਦੱਸਿਆ ਕਿ ਉਹ ਚਾਰ ਲੱਖ ਰੁਪਏ ਖ਼ਰਚ ਕਰ ਕੇ ਦੁਬਈ ਗਿਆ ਸੀ ਪਰ ਉੱਥੇ ਉਸ ਨਾਲ ਪਸ਼ੂਆਂ ਤੋਂ ਭੈੜਾ ਵਿਵਹਾਰ ਹੋਇਆ। ਉਨ੍ਹਾਂ ਦੱਸਿਆ ਕਿ ਕੰਪਨੀ ਦਾ ਮਾਲਕ ਟਰੈਵਲ ਏਜੰਟ ਦੇ ਨਾਲ ਮਿਲਿਆ ਹੋਇਆ ਸੀ ਦੋਵਾਂ ਨੇ ਮਿਲ ਕੇ ਠੱਗੀ ਮਾਰ ਹੈ।
ਮੂਲ ਰੂਪ ਵਿੱਚ ਅੰਮਿਤਸਰ ਦੇ ਰਹਿਣ ਵਾਲੇ ਇੱਕ ਹੋਰ ਨੌਜਵਾਨ ਦਾ ਕਹਿਣਾ ਸੀ ਕਿ ਘਰ ਦੀ ਆਰਥਿਕ ਤੰਗੀ ਦੇ ਕਾਰਨ ਉਸ ਨੇ ਵਿਦੇਸ਼ ਜਾ ਕੇ ਕਮਾਈ ਕਰਨ ਦਾ ਕਦਮ ਚੁੱਕਿਆ ਸੀ ਪਰ ਹੁਣ ਤੋਂ ਹੋਰ ਕਰਜ਼ਾ ਵੱਧ ਗਿਆ, ਅੱਗੇ ਕੀ ਹੋਵੇਗਾ ਕੁਝ ਨਹੀਂ ਪਤਾ।
ਉਨ੍ਹਾਂ ਆਖਿਆ ਕਿ ਜਦੋਂ ਕੁਝ ਵੀ ਸਮਝ ਨਹੀਂ ਆਈ ਤਾਂ ਅਸੀਂ ਗੁਰੂਘਰ ਵਿੱਚ ਪਹੁੰਚੇ ਉੱਥੇ ਸਾਨੂੰ ਦੱਸਿਆ ਕਿ ਤੁਸੀਂ ਐਸ ਪੀ ਸਿੰਘ ਓਬਰਾਏ ਨਾਲ ਰਾਬਤਾ ਕਾਇਮ ਕਰੋਂ ਫਿਰ ਅਸੀਂ ਇਨ੍ਹਾਂ ਨੂੰ ਫ਼ੋਨ ਕੀਤਾ ਅਤੇ ਇਹ ਸਾਨੂੰ ਦੇਸ ਲੈ ਕੇ ਆਏ ਹਨ।
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਮੈਕਸੀਕੋ ਤੋਂ ਡਿਪੋਰਟ ਕੀਤੇ ਗਏ ਨੌਜਵਾਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਵੀਡੀਓ:ਦਿੱਲੀ ਹਿੰਸਾ: ਸਿੱਖ ਪਿਓ-ਪੁੱਤਰ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਈਆਂ ਕਈ ਮੁਸਲਮਾਨਾਂ ਦੀਆਂ ਜਾਨਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5