You’re viewing a text-only version of this website that uses less data. View the main version of the website including all images and videos.
Budget 2020: ਨਵੀਂ ਕਰ ਪ੍ਰਣਾਲੀ ਤਹਿਤ ਇਨਕਮ ਟੈਕਸ ਦੇਣ ਵਾਲਿਆਂ ਨੂੰ ਰਾਹਤ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਭਾਰਤ ਦਾ ਵਿੱਤੀ ਸਾਲ 2020-21 ਲਈ ਸਲਾਨਾ ਬਜਟ ਸੰਸਦ ਵਿੱਚ ਪੇਸ਼ ਕੀਤਾ। ਵਿੱਤ ਮੰਤਰੀ ਵਜੋਂ ਇਹ ਉਨ੍ਹਾਂ ਦਾ ਦੂਜਾ ਬਜਟ ਹੈ।
ਸੀਤਾਰਮਣ ਨੇ ਕੀ ਕਿਹਾ
- ਜੀਡੀਪੀ ਦੀ ਵਿਕਾਸ ਦਰ 10 ਫੀਸਦ ਹੋਵੇਗੀ
- ਮਹਿੰਗਾਈ ਤੇ ਚੰਗੀ ਤਰ੍ਹਾਂ ਕਾਬੂ ਕੀਤਾ ਗਿਆ ਤੇ ਬੈਂਕਿੰਗ ਢਾਂਚੇ ਦੀ ਸਫ਼ਾਈ ਕੀਤੀ ਗਈ।
- ਪਿਛਲੇ ਦੋ ਸਾਲਂ ਵਿੱਚ 60 ਲੱਖ ਨਵੇਂ ਕਰ ਦਾਤਾ ਜੁੜੇ ਹਨ।
- ਪਿਛਲੇ ਦੋ ਸਾਲਾਂ ਦੋਰਾਨ ਸਰਕਾਰ ਦਾ ਕਰਜ਼ਾ ਘੱਟ ਕੇ ਜੀਡੀਪੀ ਦਾ 48.7 ਫੀਸਦੀ ਰਹਿ ਗਿਆ ਹੈ
- ਜੀਐੱਸਟੀ ਕਾਰਨ ਇੰਸਪੈਕਟਰ ਰਾਜ ਦਾ ਖ਼ਾਤਮਾ ਹੋਇਆ, ਦੇਸ਼ ਇਕਜੁੱਟ ਹੋਇਆ, ਪਰਿਵਾਰ ਦੇ ਮਾਸਿਕ ਖ਼ਰਚੇ ਵਿੱਚ 4 ਫੀਸਦੀ ਦੀ ਬੱਚਤ ਹੋਈ
- ਸਾਡੀ ਸਰਕਾਰ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਲਈ ਵਚਨਬੱਧ ਹੈ।
- ਬਜਟ ਦੇ ਤਿੰਨ ਮੁੱਖ ਵਿਸ਼ੇ- ਮਹਤੱਵਕਾਂਸ਼ੀ ਭਾਰਤ, ਸਾਰਿਆਂ ਲਈ ਆਰਥਿਕ ਵਿਕਾਸ ਤੇ ਮਨੁੱਖੀ ਤੇ ਖ਼ਿਆਲ ਰੱਖਣ ਵਾਲਾ ਸਮਾਜ
- 2022 ਤੱਕ ਕਿਸਾਨਾਂ ਦੀ ਆਮਦਨੀ ਦੁਗਨੀ ਹੋਵੇਗੀ
- 27 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਾਂਗੇ
ਕਰ ਦਾਤਿਆਂ ਨੂੰ ਰਾਹਤ ਦੇਣ ਲਈ ਨਵੀਂ ਕਰ ਪ੍ਰਣਾਲੀ ਲਾਗੂ ਕੀਤੀ ਜਾਵੇਗੀ
- 0 -5 ਲੱਖ ਆਮਦਨ ਵਾਲਿਆਂ 'ਤੇ ਕੋਈ ਟੈਕਸ ਨਹੀਂ
- 5 ਲੱਖ ਤੱਕ ਆਮਦਨ ਵਾਲੇ ਲੋਕਾਂ ਨੂੰ ਕਰ ਤੋਂ ਛੋਟ ਜਾਰੀ ਰਹੇਗੀ
- 5-7.5 ਲੱਖ ਰੁਪਏ ਆਮਦਨ 'ਤੇ 20 ਫੀਸਦੀ ਦੀ ਥਾਂ 10 ਫੀਸਦੀ ਟੈਕਸ
- 7.5-10 ਲੱਖ ਰੁਪਏ ਆਮਦਨ 'ਤੇ 20 ਫੀਸਦੀ ਦੀ ਥਾਂ 15 ਫੀਸਦੀ ਟੈਕਸ
- 10-12.5 ਲੱਖ ਰੁਪਏ ਆਮਦਨ 'ਤੇ 30 ਫੀਸਦੀ ਦੀ ਥਾਂ 20 ਫੀਸਦੀ ਟੈਕਸ
- 12.5-15 ਲੱਖ ਰੁਪਏ ਆਮਦਨ 'ਤੇ 30 ਫੀਸਦੀ ਦੀ ਥਾਂ 25 ਫੀਸਦੀ ਟੈਕਸ
- 15 ਲੱਖ ਆਮਦਨ ਤੋਂ ਉੱਪਰ 30 ਫਸਦੀ ਟੈਕਸ ਜਾਰੀ ਰਹੇਗਾ
ਕਿਸਾਨਾਂ ਲਈ
- ਕਿਸਾਨਾਂ ਦੀ ਕਮਾਈ 2022 ਤੱਕ ਦੁਗਣਾ ਕਰਨ ਦਾ ਟੀਚਾ। 6.11 ਕਰੋੜ ਦਾ ਕਿਸਾਨ ਬੀਮਾ ਯੋਜਨਾ ਲਿਆਂਦਾ। ਕਿਸਾਨਾਂ ਲਈ 16 ਨੁਕਾਤੀ ਐਕਸ਼ਨ ਪਲਾਨ ਬਣਾਇਆ ਗਿਆ।
- 20 ਲੱਖ ਕਿਸਾਨਾਂ ਨੂੰ ਸੋਲਰ ਪੰਪ ਸੈੱਟ ਦੇਣ ਦੀ ਕਵਾਇਦ।
- ਪਾਣੀ ਦੀ ਕਮੀ ਗੰਭੀਰ ਸਮੱਸਿਆ ਹੈ। ਪਾਣੀ ਦੀ ਕਿਲੱਤ ਵਾਲੇ 100 ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਗਈ ਹੈ, ਇਨ੍ਹਾਂ ਜ਼ਿਲ੍ਹਿਆਂ ਲਈ ਖ਼ਾਸ ਯੋਜਨਾ ਬਣਾਈ ਗਈ ਹੈ।
- ਬੰਜਰ ਜ਼ਮੀਨ 'ਤੇ ਸੋਲਰ ਊਰਜਾ ਲਈ ਪਲਾਂਟ ਬਣਾਏ ਜਾਣਗੇ।
- ਕੁਸੁਮ ਯੋਜਨਾ ਤਹਿਤ 20 ਲੱਖ ਕਿਸਾਨਾਂ ਨੂੰ ਪੰਪ ਮਿਲਣਗੇ। ਕੇਮਿਕਲ ਖਾਦਾਂ ਦੇ ਇਸਤੇਮਾਲ ਤੋਂ ਬਚਣ ਦੀ ਸਲਾਹ।
- ਖੇਤੀ ਉਡਾਨ ਦੀ ਸ਼ੁਰੂਆਤ ਹੋਵੇਗੀ।
- ਕਿਸਾਨਾਂ ਲਈ ਰੇਲ ਯੋਜਨਾ ਚਲਾਈ ਜਾਵੇਗੀ। ਦੁੱਧ, ਮਾਸ, ਮੱਛਲੀ ਲਈ 'ਕਿਸਾਨ-ਰੇਲ' ਯੋਜਨਾ ਹੋਵੇਗੀ।
- ਦੁੱਧ ਪ੍ਰੋਸੈਸਿੰਗ ਨੂੰ ਖ਼ਾਸ ਤੌਰ 'ਤੇ ਫੋਕਸ ਕੀਤਾ ਜਾਵੇਗਾ। ਔਰਗੇਨਿਕ ਮਾਰਕਿਟ ਬਣਾਈ ਜਾਵੇਗੀ। 2025 ਤੱਕ ਦੁੱਧ ਦੇ ਉਤਪਾਦਨ ਨੂੰ ਦੁਗਣਾ ਕਰਨ ਦਾ ਟੀਚਾ ਹੈ।
ਸਿਹਤ ਸਹੂਲਤਾਂ
- 2025 ਤੱਕ ਟੀਬੀ ਦਾ ਖ਼ਾਤਮਾ ਕੀਤਾ ਜਾਵੇਗਾ। 'ਟੀਬੀ ਹਾਰੇਗਾ, ਦੇਸ਼ ਜਿੱਤੇਗਾ' ਮੁਹਿੰਮ ਦੀ ਸ਼ੁਰੂਆਤ।
- ਆਯੂਸ਼ਮਾਨ ਭਾਰਤ ਯੋਜਨਾ ਤਹਿਤ 20 ਹਜ਼ਾਰ ਹਸਪਤਾਲ ਜੁੜਨਗੇ।
- ਨਮਕ ਵਾਲੇ ਪਾਣੀ ਦਾ ਟ੍ਰੀਟਮੇਂਟ ਕੀਤਾ ਜਾਵੇਗਾ। ਹਰ ਘਰ ਨੂੰ ਸਾਫ਼ ਪਾਣੀ ਦੇਣ ਦਾ ਟੀਚਾ ਹੈ।
- ਖੁਲ੍ਹੇ 'ਚ ਸ਼ੋਚ ਮੁਕਤ ਦੇਸ਼ ਨੂੰ ਬਣਾਉਣਾ।
- 5 ਨਵੇਂ ਤਰੀਕੇ ਦਾ ਟੀਕਾਕਰਣ ਕਰਨ ਦੀ ਸ਼ੁਰੂਆਤ ਹੋਵੇਗੀ
- 150 ਉੱਚ ਸਿੱਖਿਆ ਸੰਸਥਾਵਾਂ ਵਿੱਚ ਉੱਦਮਤਾ ਦੀ ਡਿਗਰੀ ਹੋਵੇਗੀ
- ਪੀਪੀਪੀ ਮਾਡਲ ਤਹਿਤ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ
- ਜ਼ਿਲ੍ਹਾ ਹਸਪਤਾਲਾਂ ਵਿੱਚ ਮੈਡੀਕਲ ਕਾਲਜ ਖੋਲ੍ਹੇ ਜਾਣਗੇ
ਸਿੱਖਿਆ ਦੇ ਖੇਤਰ ਵਿੱਚ
- ਨਵੀਂ ਸਿੱਖਿਆ ਨੀਤੀ ਜਲਦ ਲਿਆਂਦੀ ਜਾਵੇਗੀ
- ਏਸ਼ੀਆ ਤੇ ਅਫਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਲਈ ਇੰਡੀਆ ਸੈੱਟ ਪਰੀਖਿਆ ਸ਼ੁਰੂ ਕੀਤੀ ਜਾਵੇਗੀ
- ਵਿਦੇਸ਼ਾਂ ਵਿੱਚ ਅਧਿਆਪਕਾਂ, ਨਰਸਾਂ, ਤੇ ਡਾਕਟਰਾਂ ਦੀ ਪੂਰਤੀ ਕਰਨ ਵੱਲ ਧਿਆਨ ਦਿੱਤਾ ਜਾਵੇਗਾ
- ਨੇਸ਼ਨਲ ਫੌਰੇਂਸਿਕ ਯੂਨਿਵਰਸਿਟੀ ਅਤੇ ਸਰਸਵਤੀ ਸਿੰਧੂ ਯੂਨਿਵਰਸਿਟੀ ਬਣਾਉਣ ਦਾ ਐਲਾਨ
- ਸਕੂਲਾਂ ਵਿੱਚ ਕੁੜੀਆਂ ਦਾ ਦਾਖ਼ਲਾ ਮੁੰਡਿਆਂ ਨਾਲੋਂ ਜ਼ਿਆਦਾ
ਆਵਾਜਾਈ ਲਈ
- ਤੇਜਸ ਵਰਗੀਆਂ ਹੋਰ ਵੀ ਟਰੇਨਾਂ ਚੱਲਣਗੀਆਂ
- ਪੀਪੀਪੀ ਮਾਡਲ ਦੇ ਤਹਿਤ 150 ਤੋਂ ਜ਼ਿਆਦਾ ਰੇਲ ਗੱਡੀਆਂ ਚਲਾਈਆਂ ਜਾਣਗੀਆਂ
- 2024 ਤੱਕ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ
- 550 ਵਾਇਫਾਈ ਰੇਲਵੇ ਸਟੇਸ਼ਨਾਂ 'ਤੇ ਸ਼ੁਰੂ ਕੀਤੇ ਗਏ। ਮਾਨਵ ਰਹਿਤ ਰੇਲਵੇ ਕ੍ਰੋਸਿੰਗ ਖ਼ਤਮ ਕੀਤੀਆਂ ਗਈਆਂ
- 27 ਹਜ਼ਾਰ ਕਿਲੋਮੀਟਰ ਟ੍ਰੈਕ ਦਾ ਬਿਜਲੀਕਰਨ ਹੋਵੇਗਾ
- ਸਕਿਲ ਇੰਡੀਆ ਲਈ 3000 ਕਰੋੜ ਰੱਖਣ ਦਾ ਦਾਅਵਾ
ਵਾਤਾਰਵਰਨ
- ਵੱਡੇ ਸ਼ਹਿਰਾਂ ਦੀ ਸਾਫ ਹਵਾ ਲਈ 4400 ਕਰੋੜ। 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾ ਦੀ ਹਵਾ ਨੂੰ ਸਾਫ ਕਰਨਾ
- ਕਾਰਬਨ ਪੈਦਾ ਕਰਨ ਵਾਲੇ ਥਰਮਲ ਪਲਾਂਟ ਬੰਦ ਹੋਣਗੇ
- ਪ੍ਰਦੂਸ਼ਣ ਫੈਲਾਉਣ ਵਾਲੇ ਬਿਜਲੀ ਘਰਾਂ ਨੂੰ ਬੰਦ ਕੀਤਾ ਜਾਵੇਗਾ
- ਈਜ਼ ਆਫ਼ ਲੀਵਿੰਗ ਨੂੰ ਵਧਾਵਾ ਦਿੱਤਾ ਜਾਵੇਗਾ
ਟੂਰਿਜ਼ਮ
- ਪੰਜ ਪੁਰਾਤਤਵ ਸਥਾਨਾਂ ਨੂੰ ਟੂਰਿਜ਼ਮ ਸੈਂਟਰ ਬਣਾਇਆ ਜਾਵੇਗਾ
- 4 ਮਿਉਜ਼ਅਮਾਂ ਦਾ ਨਵੀਨੀਕਰਨ। ਸ਼ੋਧ ਲਈ ਮਿਉਜ਼ਮ ਬਣਾਏ ਜਾਣਗੇ। ਝਾਰਖੰਡ 'ਚ ਟ੍ਰਾਈਬਲ ਮਿਉਜ਼ਿਅਮ ਬਣੇਗਾ
- ਟੂਰਿਜ਼ਮ ਖੇਤਰ ਦੇ ਵਿਕਾਸ ਲਈ 2500 ਕਰੋੜ ਦਾ ਪ੍ਰਾਵਾਧਾਨ
- ਸੰਸਕ੍ਰਿਤੀ ਨੂੰ ਵਧਾਵਾ ਦੇਣ ਲਈ ਡੀਮਡ ਯੂਨੀਵਰਸਿਟੀਆਂ ਬਣਾਈਆਂ ਜਾਣਗੀਆਂ। ਸੰਸਕ੍ਰਿਤੀ ਮੰਤਰਾਲੇ ਨੂੰ 3150 ਕਰੋੜ ਦਾ ਐਲਾਨ
ਐੱਲਆਈਸੀ
- ਐੱਲਆਈਸੀ 'ਚ ਹਿੱਸਾ ਵੇਚਣ ਦਾ ਐਲਾਨ। ਐੱਲਆਈਸੀ ਦਾ ਵੱਡਾ ਹਿੱਸਾ ਸਰਕਾਰ ਵੇਚੇਗੀ।
- ਐੱਲਆਈਸੀ ਦਾ ਆਈਪੀਓ ਲਿਆਇਆ ਜਾਵੇਗਾ
- ਆਈਡੀਬੀਆਈ 'ਚ ਆਪਣਾ ਹਿੱਸਾ ਵੇਚਣ ਦਾ ਐਲਾਨ ਪਹਿਲਾਂ ਹੀ ਸਰਕਾਰ ਨੇ ਕਰ ਦਿੱਤਾ
ਬੈਂਕ
ਬੈਂਕਾ ਵਿੱਚ ਜਮ੍ਹਾਂ ਕਰਵਾਈ 5 ਲੱਖ ਤੱਕ ਦੀ ਰਾਸ਼ੀ ਸੁਰੱਖਿਅਤ ਰਹੇਗੀ, ਪਹਿਲਾਂ ਇਹ 1 ਲੱਖ ਤੱਕ ਸੀ
ਹੋਰ ਐਲਾਨ
- ਦੇਸ਼ ਵਿੱਚ ਡੇਟਾ ਸੈਂਟਰ ਪਾਰਕ ਬਣਾਏ ਜਾਣਗੇ
- ਨਿਵੇਸ਼ ਨੂੰ ਆਸਾਨ ਬਣਾਉਣ ਲਈ ਸੈੱਲ ਬਣਾਇਆ ਜਾਵੇਗਾ। ਇਨਵੇਸਟਮੇਂਟ ਕਲੀਅਰੇਂਸ ਸੈੱਲ ਬਨਣਗੇ। ਨਿਵੇਸ਼ ਲਈ ਵੱਖਰਾ ਪੋਰਟਲ ਬਣੇਗਾ।
- ਸੂਬਿਆਂ ਨਾਲ ਮਿਲ ਕੇ ਸਮਾਰਟ ਸਿਟੀ ਬਣਾਈਆਂ ਜਾਣਗੀਆਂ। ਪੀਪੀਪੀ ਮਾਡਲ ਤਹਿਤ ਪੰਜ ਸਮਾਰਟ ਸਿਟੀ ਬੰਨਣਗੀਆਂ
- ਹਰ ਜ਼ਿਲੇ ਨੂੰ ਐਕਸਪੋਰਟ ਹੱਬ ਦੀ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ
- ਤਿੰਨ ਸਾਲਾਂ 'ਚ ਪੁਰਾਣੇ ਮੀਟਰ ਬਦਲੇ ਜਾਣਗੇ। ਘਰਾਂ 'ਚ ਸਮਾਰਟ ਮੀਟਰ ਲਗਣਗੇ
- 1 ਲੱਖ ਗ੍ਰਾਮ ਪੰਚਾਇਤਾਂ ਨੂੰ ਐੱਫਟੀਟੀਐੱਚ ਨਾਲ ਜੋੜਿਆ ਜਾਵੇਗਾ। ਇਸ ਲਈ ਭਾਰਤ ਨੈਟ ਤਹਿਤ 6000 ਕਰੋੜ ਰੁਪਏ ਰਾਖਵੇਂ ਰੱਖੇ ਜਾਣਗੇ
- 'ਵਿਵਾਦ ਤੇ ਵਿਸ਼ਵਾਸ' ਦੀ ਸ਼ੁਰੂਆਤ। ਡਾਇਰੈਕਟ ਟੈਕਸ ਪੇਅਰ ਨੂੰ ਹੋਵੇਗਾ ਫਾਇਦਾ।
- ਜੀਐਸਟੀ ਰਿਫੰਡ ਪ੍ਰਣਾਲੀ ਨੂੰ ਹੋਰ ਆਸਾਨ ਬਨਾਉਣ ਦੀ ਕਵਾਇਦ
- ਛੋਟੇ ਵਪਾਰੀਆਂ 'ਤੇ ਟੈਕਸ ਦਾ ਭਾਰ ਘਟਾਉਣ ਦੀ ਕਵਾਇਦ
- ਸਟਾਰਟ ਅੱਪ ਲਈ ਟੈਕਸ 'ਚ ਟਰਨਓਵਰ ਦੀ ਸੀਮਾ ਵਧੀ
- ਅਫੋਰਡੇਬਲ ਹਾਉਸਿੰਗ ਸਕੀਮ ਲਈ ਇਕ ਸਾਲ ਦਾ ਵਾਧਾ
- ਪੈਨ ਬਨਾਉਣ ਦੀ ਪ੍ਰਕ੍ਰਿਆ ਨੂੰ ਸਰਲ ਬਨਾਉਣ ਦਾ ਟੀਚਾ
ਇਹ ਵੀ ਪੜ੍ਹੋ:
ਸ਼ਨਿੱਚਰਵਾਰ ਸਵੇਰੇ ਸਾਢੇ ਦਸ ਵਜੇ ਵਿੱਤ ਮੰਤਰੀ ਆਪਣੇ ਸਹਿਯੋਗੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਤੇ ਵਿੱਤ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸੰਸਦ ਭਵਨ ਪਹੁੰਚੇ।
ਸੰਸਦ ਭਵਨ ਲਈ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਤੇ ਵਿੱਤ ਰਾਜ ਮੰਤਰੀ ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।
ਕੀ ਹੈ ਆਰਥਿਕ ਸਥਿਤੀ
ਅੰਕੜੇ ਬਹੁਤ ਕੁਝ ਦੱਸ ਰਹੇ ਹਨ, ਅਰਥਵਿਵਸਥਾ 5% ਦੀ ਦਰ ਨਾਲ ਵਧ ਰਹੀ ਹੈ, 11 ਸਾਲ ਵਿੱਚ ਸਭ ਤੋਂ ਘੱਟ। ਨਿੱਜੀ ਖਪਤ 7 ਸਾਲ ਦੇ ਹੇਠਲੇ ਪੱਧਰ 'ਤੇ ਹੈ।
ਨਿਵੇਸ਼ 17 ਸਾਲ ਵਿੱਚ ਆਪਣੀ ਸਭ ਤੋਂ ਘੱਟ ਹੌਲੀ ਰਫ਼ਤਾਰ ਨਾਲ ਹੋ ਰਿਹਾ ਹੈ, ਮੈਨੂਫੈਕਚਰਿੰਗ ਘੱਟ ਹੈ- ਇਸਦੀ 15 ਸਾਲ ਵਿੱਚ ਸਭ ਤੋਂ ਘੱਟ ਦਰ ਹੈ ਅਤੇ ਖੇਤੀ ਸੈਕਟਰ ਚਾਰ ਸਾਲ ਵਿੱਚ ਆਪਣੀ ਸਭ ਤੋਂ ਹੌਲੀ ਰਫ਼ਤਾਰ ਨਾਲ ਵਧ ਰਿਹਾ ਹੈ।
ਇਸਤੋਂ ਇਲਾਵਾ ਆਮ ਲੋਕਾਂ ਲਈ ਵਸਤੂਆਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਹਨ। ਮਹਿੰਗਾਈ ਕੇਂਦਰੀ ਬੈਂਕ ਦੇ ਟੀਚੇ ਤੋਂ ਵਧ ਕੇ 7.35 ਪ੍ਰਤੀਸ਼ਤ ਹੋ ਗਈ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
ਇਹ ਵੀ ਪੜ੍ਹੋ:
ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ
ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ
ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ