ਭਾਰਤ ਦੀ ਮਹਿੰਗਾਈ ਦਰ ਦਾ ਆਮ ਲੋਕਾਂ 'ਤੇ ਕੀ ਅਸਰ ਹੋਵੇਗਾ

ਮਹਿੰਗਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਟੇਲ ਮਹਿੰਗਾਈ ਦਸੰਬਰ ਵਿੱਚ 7.35% ਤੱਕ ਵਧੀ, ਜੋ ਜੁਲਾਈ 2014 ਤੋਂ ਬਾਅਦ ਸਭ ਤੋਂ ਵੱਧ ਹੈ
    • ਲੇਖਕ, ਨਿਧੀ ਰਾਏ
    • ਰੋਲ, ਬਿਜ਼ਨਸ ਰਿਪੋਰਟਰ, ਮੁੰਬਈ

ਪਿਆਜ਼ ਅਤੇ ਆਲੂ ਦੀ ਕੀਮਤ ਹਰ ਭਾਰਤੀ ਦੇ ਦਿਮਾਗ 'ਤੇ ਚੜ ਰਹੀ ਜਾਪਦੀ ਹੈ, ਅਤੇ ਇਸ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਹੈ।

ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਰਿਟੇਲ ਮਹਿੰਗਾਈ ਦਸੰਬਰ ਵਿੱਚ 7.35% ਤੱਕ ਵਧੀ, ਜੋ ਜੁਲਾਈ 2014 ਤੋਂ ਬਾਅਦ ਸਭ ਤੋਂ ਵੱਧ ਹੈ। ਇਹ ਇੱਕ ਮਹੀਨੇ ਪਹਿਲਾਂ ਦੀ ਤੁਲਨਾ ਵਿੱਚ ਇੱਕ ਬਹੁਤ ਵੱਡਾ ਵਾਧਾ ਹੈ, ਨਵੰਬਰ ਵਿੱਚ ਮਹਿੰਗਾਈ ਦਰ 5.54% ਸੀ।

ਇਹ ਵੀ ਪੜ੍ਹੋ

ਮਹਿੰਗਾਈ

ਤਸਵੀਰ ਸਰੋਤ, NurPhoto/getty images

ਤਸਵੀਰ ਕੈਪਸ਼ਨ, ਮਹਿੰਗਾਈ ਦਰ ਵਿੱਚ ਇਸ ਉਛਾਲ ਦਾ ਮੁੱਖ ਕਾਰਨ ਸਬਜ਼ੀਆਂ ਦੀ ਕੀਮਤ ਹੈ ਜਿਸ ਨੇ ਕੀਮਤਾਂ ਵਿੱਚ 60% ਦੀ ਤੇਜ਼ੀ ਵੇਖੀ ਹੈ

ਸਬਜ਼ੀਆਂ ਦੀ ਕੀਮਤਾਂ 'ਚ ਵੱਡਾ ਉਛਾਲ

ਮਹਿੰਗਾਈ ਦਰ ਵਿੱਚ ਇਸ ਉਛਾਲ ਦਾ ਮੁੱਖ ਕਾਰਨ ਸਬਜ਼ੀਆਂ ਦੀ ਕੀਮਤ ਹੈ ਜਿਸ ਦੀਆਂ ਕੀਮਤਾਂ ਵਿੱਚ 60% ਦੀ ਤੇਜ਼ੀ ਵੇਖੀ ਗਈ ਹੈ।

ਪਿਛਲੇ ਸਾਲ ਦੇ ਅਖ਼ੀਰ ਵਿੱਚ ਦੇਸ਼ ਦੇ ਕੁਝ ਹਿੱਸਿਆਂ 'ਚ ਪਿਆਜ਼ ਦੀ ਕੀਮਤ 300% ਤੋਂ ਵੱਧ ਵਧੀ ਹੈ।

ਇਹ ਬੇਮੌਸਮੀ ਬਾਰਸ਼ ਕਾਰਨ ਹੋਇਆ ਹੈ, ਜਿਸ ਨੇ ਪਿਆਜ਼ ਦੀ ਫ਼ਸਲ ਬਰਬਾਦ ਕਰ ਦਿੱਤੀ ਅਤੇ ਕੀਮਤਾਂ ਨੂੰ ਉੱਪਰ ਧੱਕ ਦਿੱਤਾ।

ਆਲੂਆਂ ਦੀਆਂ ਕੀਮਤਾਂ ਵਿੱਚ ਵੀ 45 ਫੀਸਦ ਦਾ ਵਾਧਾ ਹੋਇਆ ਹੈ। ਦਾਲਾਂ ਅਤੇ ਸੀਰੀਅਲ ਦੀ ਕੀਮਤ ਵਿੱਚ ਵੀ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ।

ਮਹਿੰਗਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਵਿਆਜ ਦੀਆਂ ਦਰਾਂ ਨਾ ਕਟਾਈਆਂ ਗਈਆਂ, ਤਾਂ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ

ਰਿਜ਼ਰਵ ਬੈਂਕ ਦੀ ਨੀਤਿਆਂ 'ਤੇ ਕੀ ਹੋਏਗਾ ਇਸ ਦਾ ਅਸਰ

ਇਹ ਅੰਕੜੇ ਅਗਲੇ ਮਹੀਨੇ ਰਿਜ਼ਰਵ ਬੈਂਕ ਦੀ ਹੋਣ ਵਾਲੀ ਮੁਦਰਾ ਨੀਤੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਇੱਛਾ ਨੂੰ ਪ੍ਰਭਾਵਤ ਕਰ ਸਕਦੇ ਹਨ।

ਕੀਮਤਾਂ 'ਤੇ ਕਾਬੂ ਕਰਨ ਲਈ ਕੇਂਦਰੀ ਬੈਂਕ ਕੋਲ 2-6 ਫੀਸਦ ਮਹਿੰਗਾਈ ਦੀ ਦਰ ਦਾ ਟੀਚਾ ਹੈ ਅਤੇ ਸਾਲ 2016 ਵਿੱਚ ਮੁਦਰਾ ਨੀਤੀ ਕਮੇਟੀ ਬਣਨ ਤੋਂ ਬਾਅਦ ਇਹ ਦਰ ਕਦੇ ਵੀ ਟੀਚੇ ਦੀ ਉਲੰਘਣਾ ਨਹੀਂ ਕਰ ਸਕੀ।

ਜੇ ਵਿਆਜ ਦੀਆਂ ਦਰਾਂ ਨਾ ਕੱਟੀਆਂ ਗਈਆਂ, ਤਾਂ ਕਰਜ਼ਾ ਲੈਣਾ ਮਹਿੰਗਾ ਰਹੇਗਾ। ਇਸ ਨਾਲ ਖਪਤਕਾਰਾਂ ਦੇ ਹੱਥਾਂ ਵਿੱਚ ਪੈਸੇ ਦੀ ਘਾਟ ਰਹੇਗੀ।

ਮਹਿੰਗਾਈ

ਤਸਵੀਰ ਸਰੋਤ, NARINDER NANU/ getty images

ਤਸਵੀਰ ਕੈਪਸ਼ਨ, ਭਾਰਤ ਦੀ ਬੇਰੁਜ਼ਗਾਰੀ ਦਰ ਅਤੇ ਮਹਿੰਗਾਈ ਨਾਲ ਜੁੜੀ ਆਰਥਿਕ ਮੰਦੀ, ਇੱਕ ਜ਼ਹਿਰੀਲੀ ਸਥਿਤੀ ਪੈਦਾ ਕਰਦੀ ਹੈ ਜਿਸ ਨੂੰ 'ਸਟੈਗਫਲੇਸ਼ਨ' ਕਹਿੰਦੇ ਹਨ

ਦੇਸ਼ ਦੀ ਸੁਸਤ ਆਰਥਿਕਤਾ 'ਤੇ ਮਾਹਿਰਾਂ ਦੀ ਰਾਇ

ਮਾਹਿਰਾਂ ਦਾ ਕਹਿਣਾ ਹੈ ਕਿ ਸਪਲਾਈ ਵਧਣ ਨਾਲ ਸਬਜ਼ੀਆਂ ਦੇ ਭਾਅ ਮਾਰਚ ਤੱਕ ਘਟਣ ਦੀ ਸੰਭਾਵਨਾ ਹੈ।

ਅਸਲ ਚਿੰਤਾ ਦੱਖਣ ਵੱਲ ਜਾ ਰਹੇ ਆਰਥਿਕ ਸੂਚਕਾਂ ਦੇ ਨੰਬਰ ਵੱਲ ਹੈ। ਭਾਰਤ ਦੀ ਬੇਰੁਜ਼ਗਾਰੀ ਦਰ ਅਤੇ ਮਹਿੰਗਾਈ ਨਾਲ ਜੁੜੀ ਆਰਥਿਕ ਮੰਦੀ, ਇੱਕ ਜ਼ਹਿਰੀਲੀ ਸਥਿਤੀ ਪੈਦਾ ਕਰਦੀ ਹੈ ਜਿਸ ਨੂੰ 'ਸਟੈਗਫਲੇਸ਼ਨ' ਕਹਿੰਦੇ ਹਨ।

ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਇੱਕ ਸੁਸਤ ਆਰਥਿਕਤਾ ਵਿੱਚ ਅਣਚਾਹੀ ਪੇਚੀਦਗੀ ਹੈ, ਜਦੋਂ ਕਿ ਦੂਜਿਆਂ ਦਾ ਕਹਿਣਾ ਹੈ ਕਿ ਭਾਰਤ ਅਜੇ ਵੀ 4% ਤੋਂ ਵੱਧ ਦੀ ਦਰ ਨਾਲ ਵਿਕਾਸ ਕਰ ਰਿਹਾ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)