You’re viewing a text-only version of this website that uses less data. View the main version of the website including all images and videos.
ਸਾਇਰਸ ਮਿਸਤਰੀ ਕੌਣ ਹੈ , ਅਦਾਲਤ ਨੇ ਜਿਸ ਹੱਥ ਟਾਟਾ ਗਰੁੱਪ ਦੀ ਕਮਾਂਡ ਦੇਣ ਦੇ ਹੁਕਮ ਦਿੱਤੇ
ਟਾਟਾ ਸੰਨਜ਼ ਨੇ ਸਾਇਰਸ ਮਿਸਤਰੀ ਨੂੰ ਕੰਪਨੀ ਦੇ ਐਗਜ਼ੈਕਟਿਵ ਚੇਅਰਮੈਨ ਵਜੋਂ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।
ਬੁੱਧਵਾਰ, 18 ਦਸੰਬਰ ਨੂੰ, ਨੈਸ਼ਨਲ ਕੰਪਨੀ ਲਾਅ ਅਪੇਲੈਟ ਟ੍ਰਿਬਿਊਨਲ (ਐਨਸੀਐਲਏਟੀ) ਨੇ ਸਾਇਰਸ ਮਿਸਤਰੀ ਨੂੰ ਚੇਅਰਮੈਨ ਬਹਾਲ ਕਰਦੇ ਹੋਏ ਐਨ ਚੰਦਰਸ਼ੇਖਰਨ ਦੀ ਨਿਯੁਕਤੀ ਨੂੰ ਗ਼ੈਰ ਕ਼ਾਨੂੰਨੀ ਠਹਿਰਾਇਆ ਹੈ।
ਟਾਟਾ ਸੰਨਜ਼ ਨੇ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੀ ਜਲਦ ਸੁਣਵਾਈ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ 6 ਜਨਵਰੀ ਨੂੰ ਖੁੱਲ੍ਹੇਗਾ।
ਇਹ ਵੀ ਪੜ੍ਹੋ
ਸਾਇਰਸ ਮਿਸਤਰੀ ਨੂੰ ਅਕਤੂਬਰ 2016 ਵਿੱਚ ਅਚਾਨਕ ਹਟਾ ਦਿੱਤਾ ਗਿਆ ਸੀ। ਐਨਸੀਐਲਏਟੀ ਬੈਂਚ ਦੀ ਅਗਵਾਈ ਕਰ ਰਹੇ ਜਸਟਿਸ ਐਸ ਜੇ ਮੁਖੋਪਾਧਿਆਏ ਨੇ ਸਾਇਰਸ ਮਿਸਤਰੀ ਨੂੰ ਹਟਾਉਣ ਨੂੰ ਦਮਨਕਾਰੀ ਕਿਹਾ ਸੀ।
ਟ੍ਰਿਬਿਊਨਲ ਨੇ ਟਾਟਾ ਸੰਨਜ਼ ਨੂੰ ਸੁਪਰੀਮ ਕੋਰਟ ਜਾਣ ਲਈ ਚਾਰ ਹਫ਼ਤੇ ਦਿੱਤੇ ਸਨ।
ਟਾਟਾ ਨੇ ਅਪੀਲ 'ਚ ਕੀ ਕਿਹਾ?
ਸੁਪਰੀਮ ਕੋਰਟ 'ਚ ਟਾਟਾ ਸੰਨਜ਼ ਨੇ ਕਿਹਾ ਹੈ ਕਿ ਐਨਸੀਐਲਟੀ ਵਿੱਚ ਕੀਤੀ ਗਈ ਅਪੀਲ 'ਚ ਸਾਇਰਸ ਮਿਸਤਰੀ ਦੀ ਬਹਾਲੀ ਦੀ ਮੰਗ ਨਹੀਂ ਕੀਤੀ ਗਈ ਸੀ।
ਸਾਇਰਸ ਮਿਸਤਰੀ ਦਾ ਚੇਅਰਮੈਨ ਵਜੋਂ ਕਾਰਜਕਾਲ ਮਾਰਚ 2017 ਵਿੱਚ ਖ਼ਤਮ ਹੋਇਆ ਸੀ। ਇਸੇ ਕਰਕੇ ਮੁੜ੍ਹ ਬਹਾਲੀ ਦੀ ਅਪੀਲ ਨਹੀਂ ਕੀਤੀ ਗਈ ਸੀ। ਪਰ ਸਾਇਰਸ ਮਿਸਤਰੀ ਨੂੰ ਫ਼ੈਸਲੇ ਵਿੱਚ ਮੁੜ ਬਹਾਲ ਕੀਤਾ ਗਿਆ ਹੈ।
ਅਪੀਲ ਵਿੱਚ ਇਹ ਵੀ ਕਿਹਾ ਗਿਆ ਕਿ ਚੰਦਰਸ਼ੇਖ਼ਰਨ ਦੀ ਨਿਯੁਕਤੀ ਨਿਯਮਾਂ ਅਨੁਸਾਰ ਹੋਈ ਸੀ, ਜਿਸ ਨੂੰ ਬੋਰਡ ਅਤੇ ਸ਼ੇਅਰ ਧਾਰਕਾਂ ਨੇ ਮਨਜ਼ੂਰੀ ਦਿੱਤੀ ਸੀ।
ਸੁਪਰੀਮ ਕੋਰਟ ਵਿੱਚ ਦਾਇਰ ਅਪੀਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐੱਨਸੀਐੱਲਏਟੀ ਨੇ ਇਕ ਝਟਕੇ 'ਚ ਟਾਟਾ ਸੰਨਜ਼ ਦੇ ਕਾਰਪੋਰੇਟ ਢਾਂਚੇ ਅਤੇ ਸ਼ਾਸਨ ਨੂੰ ਹੇਠਾਂ ਡਿੱਗਾ ਦਿੱਤਾ ਹੈ, ਜਿਸਨੂੰ ਇਸ ਦੇ ਸੰਸਥਾਪਕਾਂ ਨੇ ਵੱਡੀ ਜ਼ਿੰਮੇਵਾਰੀ ਨਾਲ ਖੜ੍ਹਾ ਕੀਤਾ ਸੀ।
ਸਾਇਰਸ ਮਿਸਤਰੀ ਦੀ ਬਹਾਲੀ ਵਾਲੇ ਐਨਸੀਐਲਏਟੀ ਦੇ ਆਦੇਸ਼ ਨਾਲ ਗਰੁੱਪ ਦੀ ਕਈ ਮਹੱਤਵਪੂਰਨ ਕੰਪਨੀਆਂ ਦੇ ਕੰਮਕਾਜ ਵਿੱਚ ਉਲਝਣ ਪੈਦਾ ਹੋਈ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਸੂਚੀਬੱਧ ਕੰਪਨੀਆਂ ਹਨ।
ਟ੍ਰਿਬਿਊਨਲ ਨੇ ਇਸਦਾ ਕੋਈ ਕਾਰਨ ਨਹੀਂ ਦੱਸਿਆ ਹੈ ਕਿ ਸਾਇਰਸ ਮਿਸਤਰੀ ਨੂੰ ਹਟਾਉਣ ਦਾ ਫੈਸਲਾ ਕਿਵੇਂ ਗ਼ੈਰਕਨੂੰਨੀ ਸੀ।
ਰਤਨ ਐਨ ਟਾਟਾ ਅਤੇ ਟਾਟਾ ਟਰੱਸਟ ਦੇ ਨਾਮਜ਼ਦ ਮੈਂਬਰਾਂ ਦੇ ਫੈਸਲਾ ਲੈਣ 'ਤੇ ਰੋਕ ਲਗਾਉਣ ਦਾ ਨਿਰਦੇਸ਼ ਅਸਪਸ਼ਟ ਹੈ ਅਤੇ ਸ਼ੇਅਰ ਧਾਰਕਾਂ ਅਤੇ ਬੋਰਡ ਦੇ ਮੈਂਬਰਾਂ ਦਾ ਗਲਾ ਘੋਟਣ ਵਰਗੀ ਗੱਲ ਹੈ।
ਐੱਨਸੀਐੱਲਏਟੀ ਦਾ ਫੈਸਲਾ
ਸਾਇਰਸ ਮਿਸਤਰੀ ਦੀ ਬਹਾਲੀ ਤੋਂ ਇਲਾਵਾ ਟ੍ਰਿਬਿਊਨਲ ਨੇ ਇਹ ਵੀ ਕਿਹਾ ਸੀ ਕਿ ਐਨ ਚੰਦਰਸ਼ੇਖਰਨ ਨੂੰ ਟਾਟਾ ਗਰੁੱਪ ਦਾ ਐਗਜ਼ੈਕਟਿਵ ਚੇਅਰਮੈਨ ਬਣਾਉਣਾ ਗੈਰ ਕਾਨੂੰਨੀ ਹੈ।
ਐਨਸੀਐਲਏਟੀ ਦੇ ਦੋ ਜੱਜਾਂ ਦੇ ਬੈਂਚ ਨੇ ਕਿਹਾ ਸੀ ਕਿ ਰਤਨ ਟਾਟਾ ਨੇ ਮਿਸਤਰੀ ਖ਼ਿਲਾਫ਼ ਮਨਮਾਨੇ ਢੰਗ ਨਾਲ ਕਾਰਵਾਈ ਕੀਤੀ ਸੀ ਅਤੇ ਨਵੇਂ ਚੇਅਰਮੈਨ ਦੀ ਨਿਯੁਕਤੀ ਗੈਰ ਕਾਨੂੰਨੀ ਸੀ। ਟਾਟਾ ਗਰੁੱਪ 110 ਅਰਬ਼ ਡਾਲਰ ਦੀ ਕੰਪਨੀ ਹੈ।
ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਰਤਨ ਟਾਟਾ ਨੂੰ ਚਾਰ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਟ੍ਰਿਬਿਊਨਲ ਨੇ ਕਿਹਾ ਹੈ ਕਿ ਇਸ ਦੇ ਫੈਸਲੇ ਨੂੰ ਚਾਰ ਹਫ਼ਤਿਆਂ ਬਾਅਦ ਹੀ ਲਾਗੂ ਕੀਤਾ ਜਾਵੇਗਾ।
ਟਾਟਾ ਸੰਨਜ਼ ਵਿੱਚ ਮਿਸਤਰੀ ਪਰਿਵਾਰ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ। ਟਾਟਾ ਵਿੱਚ ਮਿਸਤਰੀ ਪਰਿਵਾਰ ਦੀ 18.4% ਹਿੱਸੇਦਾਰੀ ਹੈ।
ਸਾਇਰਸ ਮਿਸਤਰੀ ਨੂੰ 2012 ਵਿੱਚ ਰਤਨ ਟਾਟਾ ਦੀ ਰਿਟਾਇਰਮੈਂਟ ਤੋਂ ਬਾਅਦ ਟਾਟਾ ਗਰੁੱਪ ਦੀ ਕਮਾਨ ਸੌਂਪੀ ਗਈ ਸੀ।
ਜਦੋਂ ਮਿਸਤਰੀ ਨੂੰ ਹਟਾਇਆ ਗਿਆ ਸੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਕੰਪਨੀ ਐਕਟ ਦੀ ਉਲੰਘਣਾ ਕਰ ਕੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਸੀ। ਇਸਦੇ ਨਾਲ ਹੀ, ਉਨ੍ਹਾਂ ਟਾਟਾ ਸੰਨਜ਼ ਦੇ ਪ੍ਰਬੰਧਨ ਵਿੱਚ ਗੜਬੜੇ ਦੇ ਇਲਜ਼ਾਮ ਵੀ ਲਗਾਏ ਸਨ।
ਰਤਨ ਟਾਟਾ ਇਸ ਸਮੇਂ ਟਾਟਾ ਸਮੂਹ ਦੇ ਅੰਤਰਿਮ ਚੇਅਰਮੈਨ ਹਨ। ਸਾਇਰਸ ਮਿਸਤਰੀ ਦਾ ਪਰਿਵਾਰ ਟਾਟਾ ਗਰੁੱਪ ਵਿੱਚ ਸਭ ਤੋਂ ਵੱਡਾ ਹਿੱਸੇਦਾਰ ਵੀ ਹੈ।
ਕੌਣ ਹੈ ਸਾਇਰਸ ਮਿਸਤਰੀ?
ਆਇਰਲੈਂਡ ਵਿੱਚ ਜੰਮੇ 48 ਸਾਲਾ ਸਾਇਰਸ ਮਿਸਤਰੀ ਨੇ ਲੰਡਨ ਬਿਜ਼ਨਸ ਸਕੂਲ ਤੋਂ ਪੜ੍ਹਾਈ ਕੀਤੀ। ਉਹ ਪਲੋਂਜੀ ਸ਼ਾਪੂਰਜੀ ਦੇ ਸਭ ਤੋਂ ਛੋਟੇ ਪੁੱਤਰ ਹਨ। ਉਨ੍ਹਾਂ ਦਾ ਪਰਿਵਾਰ ਆਇਰਲੈਂਡ ਦੇ ਸਭ ਤੋਂ ਅਮੀਰ ਭਾਰਤੀ ਪਰਿਵਾਰਾਂ ਵਿਚੋਂ ਇੱਕ ਹੈ। ਸਾਇਰਸ ਨੇ 1991 ਵਿੱਚ ਸ਼ਾਪੂਰਜੀ ਪੱਲੋਂਜੀ ਐਂਡ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੂੰ 1994 ਵਿੱਚ ਸ਼ਾਪੂਰਜੀ ਪੱਲੋਂਜੀ ਸਮੂਹ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ।
ਸਾਈਰਸ ਦੀ ਅਗਵਾਈ ਵਿੱਚ ਸ਼ਾਪੂਰਜੀ ਪੈਲੋਂਜੀ ਐਂਡ ਕੰਪਨੀ ਨੇ ਭਾਰੀ ਮੁਨਾਫ਼ਾ ਕਮਾਇਆ ਅਤੇ ਇਸਦਾ ਕਾਰੋਬਾਰ 20 ਮਿਲੀਅਨ ਡਾਲਰ ਤੋਂ ਵੱਧ ਕੇ ਲਗਭਗ 1.5 ਅਰਬ ਡਾਲਰ ਹੋ ਗਿਆ। ਕੰਪਨੀ ਨੇ ਸਮੁੰਦਰੀ, ਤੇਲ-ਗੈਸ ਅਤੇ ਰੇਲਵੇ ਦੇ ਖੇਤਰਾਂ ਵਿੱਚ ਆਪਣੇ ਕਾਰਜਾਂ ਦਾ ਵਿਸਥਾਰ ਕੀਤਾ। ਇਸ ਸਮੇਂ ਦੌਰਾਨ ਇਸ ਕੰਪਨੀ ਦਾ ਨਿਰਮਾਣ ਕਾਰਜ ਦੱਸ ਤੋਂ ਵੀ ਵੱਧ ਦੇਸ਼ਾਂ ਵਿੱਚ ਫੈਲਿਆ।
ਸਾਇਰਸ ਦੀ ਅਗਵਾਈ ਹੇਠ, ਕੰਪਨੀ ਨੇ ਭਾਰਤ ਵਿੱਚ ਕਈ ਵੱਡੇ ਰਿਕਾਰਡ ਕਾਇਮ ਕੀਤੇ। ਇਨ੍ਹਾਂ ਵਿੱਚ ਸਭ ਤੋਂ ਲੰਬੇ ਰਿਹਾਇਸ਼ੀ ਟਾਵਰ ਦਾ ਨਿਰਮਾਣ, ਸਭ ਤੋਂ ਲੰਬੇ ਰੇਲਵੇ ਪੁਲ ਦਾ ਨਿਰਮਾਣ ਅਤੇ ਸਭ ਤੋਂ ਵੱਡੇ ਬੰਦਰਗਾਹ ਦੀ ਉਸਾਰੀ ਸ਼ਾਮਲ ਹੈ।
ਸਾਇਰਸ 2006 ਵਿੱਚ ਟਾਟਾ ਸੰਨਜ਼ ਦੇ ਬੋਰਡ ਵਿੱਚ ਸ਼ਾਮਲ ਹੋਏ। ਸੀਨੀਅਰ ਪੱਤਰਕਾਰ ਐਮ ਕੇ ਵੇਣੂ ਦੇ ਅਨੁਸਾਰ, ਟਾਟਾ ਸੰਨਜ਼ ਦੇ ਜ਼ਿਆਦਾਤਰ ਸ਼ੇਅਰ ਸਾਇਰਸ ਮਿਸਤਰੀ ਦੇ ਪਰਿਵਾਰ ਕੋਲ ਹੀ ਹੈ।
ਸਾਈਰਸ ਮਿਸਤਰੀ ਨੂੰ ਕਿਉਂ ਹਟਾ ਦਿੱਤਾ ਗਿਆ?
ਸ਼ੁਰੂ ਤੋਂ ਹੀ ਮਿਸਤਰੀ ਰਤਨ ਟਾਟਾ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਸਨ। ਪਰ ਅਜਿਹਾ ਲੱਗਦਾ ਹੈ ਕਿ ਹੁਣ ਉਨ੍ਹਾਂ ਨੇ ਖ਼ੁਦ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ। ਸਾਇਰਸ ਮਿਸਤਰੀ ਦੇ ਦੋਸਤ ਅਤੇ ਸਾਥੀ ਉਸ ਨੂੰ ਨਰਮ ਬੋਲਣ ਵਾਲੇ ਅਤੇ ਸਾਥ ਦੇਣ ਵਾਲੇ ਦੱਸਦੇ ਹਨ।
ਵੇਨੂ ਦਾ ਕਹਿਣਾ ਹੈ ਕਿ ਜਦੋਂ ਸਾਲ 2002 ਅਤੇ 2008 ਦਰਮਿਆਨ ਭਾਰਤ ਅਤੇ ਵਿਸ਼ਵ ਦੀ ਅਰਥਵਿਵਸਥਾ 'ਚ ਉਛਾਲ ਆਇਆ ਤਾਂ ਰਤਨ ਟਾਟਾ ਨੇ ਤੇਜ਼ੀ ਨਾਲ ਗਲੋਬਲ ਕੰਪਨੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਦੌਰਾਨ, ਉਨ੍ਹਾਂ ਬਹੁਤ ਸਾਰੀਆਂ ਕੰਪਨੀਆਂ ਹਾਸਲ ਕੀਤੀਆਂ ਅਤੇ ਨਵੀਂ ਕੰਪਨੀਆਂ ਦਾ ਗਠਨ ਕੀਤਾ। ਕੋਰਸ ਨੂੰ ਹਾਸਲ ਕੀਤਾ, ਟੇਟਲੀ ਅਤੇ ਕਈ ਹੋਟਲ ਖਰੀਦੇ।
ਉਹ ਕਹਿੰਦੇ ਹਨ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਐਕਵਾਇਰ ਚੰਗੇ ਨਹੀਂ ਸਨ। ਮਿਸਤਰੀ ਨੂੰ ਵਿਰਾਸਤ ਵਿੱਚ ਜੋ ਕੰਪਨੀਆਂ ਮਿਲੀਆਂ, ਉਨ੍ਹਾਂ 'ਚੋਂ ਗੈਰ ਲਾਭਕਾਰੀ ਕੰਪਨੀਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਕੁਝ ਹੱਦ ਤੱਕ, ਇਹ ਰਤਨ ਟਾਟਾ ਦੇ ਫ਼ੈਸਲਿਆਂ ਨੂੰ ਉਲਟਾਉਣ ਵਰਗਾ ਸੀ। ਰਤਨ ਟਾਟਾ ਅਤੇ ਸਾਇਰਸ ਮਿਸਤਰੀ ਵਿਚਾਲੇ ਕੁਝ ਮਤਭੇਦ ਹੋ ਸਕਦੇ ਹਨ, ਜਿਸ ਕਾਰਨ ਇਹ ਫ਼ੈਸਲਾ ਲੈਣਾ ਪਿਆ।