You’re viewing a text-only version of this website that uses less data. View the main version of the website including all images and videos.
ਪਾਸਪੋਰਟ ਵਿਵਾਦ: ਕਮਲ ਕੀ ਸੱਚਮੁੱਚ ਭਾਰਤ ਦਾ ਕੌਮੀ ਫੁੱਲ ਹੈ?
ਭਾਰਤੀ ਵਿਦੇਸ਼ ਮੰਤਰਾਲੇ ਨੇ ਨਵੇਂ ਪਾਸਪੋਰਟ 'ਤੇ ਕਮਲ ਦਾ ਨਿਸ਼ਾਨ ਹੋਣ ਬਾਰੇ ਸਫ਼ਾਈ ਦਿੰਦਿਆਂ ਹੋਇਆਂ ਕਮਲ ਨੂੰ ਦੇਸ ਦਾ ਕੌਮੀ ਫੁੱਲ ਦੱਸਿਆ।
ਪਾਸਪੋਰਟ 'ਤੇ ਕਮਲ ਦਾ ਮੁੱਦਾ ਬੁੱਧਵਾਰ ਨੂੰ ਲੋਕ ਸਭਾ 'ਚ ਵੀ ਚੁੱਕਿਆ ਸੀ ਜਿੱਥੇ ਕਾਂਗਰਸ ਸੰਸਦ ਐੱਮਕੇ ਰਾਘਵਨ ਨੇ ਇਸ ਨੂੰ 'ਭਗਵਾਕਰਨ' ਵੱਲ ਇੱਕ ਹੋਰ ਕਦਮ ਦੱਸਿਆ ਅਤੇ ਸਰਕਾਰ ਨੂੰ ਸਵਾਲ ਕੀਤੇ।
ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸਫ਼ਾਈ ਦਿੱਤੀ ਹੈ ਪਰ ਕੀ ਕਮਲ ਸੱਚਮੁੱਚ ਭਾਰਤ ਦਾ ਕੌਮੀ ਫੁੱਲ ਹੈ?
ਇਹ ਵੀ ਪੜ੍ਹੋ-
ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਪਣੀ ਪ੍ਰੈੱਸ ਕਾਨਫਰੰਸ 'ਚ ਇਹ ਸਪੱਸ਼ਟੀਕਰਨ ਦਿੱਤਾ-
"ਮੈਨੂੰ ਲੱਗਾ ਹੈ ਕਿ ਸ਼ਾਇਦ ਇਹ ਸਪੱਸ਼ਟੀਕਰਨ ਆ ਗਿਆ ਹੈ...ਨਹੀਂ? ਦੇਖੋ.. ਮੈਂ ਵੀ ਰਿਪੋਰਟ ਅਜਿਹੀਆਂ ਦੇਖੀਆਂ ਹਨ। ਦੇਖੋ... ਇਹ ਜੋ ਸਿੰਬਲ ਹੈ...ਇਹ ਸਿੰਬਲ ਕੀ ਹੈ? ਇਹ ਸਿੰਬਲ ਸਾਡੇ ਕੌਮੀ ਫੁੱਲ ਦਾ ਹੈ ਅਤੇ ਇਹ ਵਿਕਸਿਤ ਸੁਰੱਖਿਆ ਫੀਚਰ ਦਾ ਹਿੱਸਾ ਹੈ। ਇਹ ਫਰਜ਼ੀ ਪਾਸਪੋਰਟ ਦਾ ਪਤਾ ਲਗਾਉਣ ਲਈ ਕੀਤਾ ਗਿਆ... ਅਤੇ ਇਹ ਅਸੀਂ ਦੱਸਣਾ ਨਹੀਂ ਚਾਹੁੰਦੇ ਸੀ।"
"ਇਹ ਇੰਟਰਨੈਸ਼ਨਲ ਸਿਵਿਲ ਐਵੀਏਸ਼ਨ ਆਰਗਨੈਾਈਜੇਸ਼ਨ (ICAO) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਲਿਆਂਦਾ ਗਿਆ ਹੈ ਅਤੇ ਮੈਂ ਇਹ ਵੀ ਦੱਸ ਦਵਾਂ ਕਿ ਕਮਲ ਤੋਂ ਇਲਾਵਾ ਹੋਰ ਵੀ ਕੌਮੀ ਪ੍ਰਤੀਕ ਹਨ ਜੋ ਵਾਰੀ-ਵਾਰੀ ਇਸਤੇਮਾਲ ਕੀਤੇ ਜਾਣਗੇ। ਜਿਵੇਂ ਕਿ ਇੱਕ ਬਾਘ ਦਾ ਸਿੰਬਲ ਹੈ, ਅਜੇ ਕਮਲ ਹੈ ਤਾਂ ਅਗਲੇ ਮਹੀਨੇ ਕੁਝ ਹੋਰ ਆਵੇਗਾ ਫਿਰ ਕੁਝ ਹੋਰ ਆਵੇਗਾ... ਇਹ ਪ੍ਰਤੀਕ ਬਿਨਾਂ ਕਿਸੇ ਨਿਸ਼ਚਿਤ ਕ੍ਰਮ ਦੇ ਆਉਂਦੇ ਰਹਿਣਗੇ। ਇਸ ਵਿੱਚ ਉਹ ਸਾਰੇ ਪ੍ਰਤੀਕ ਹਨ ਜੋ ਭਾਰਤ ਨਾਲ ਜੁੜੇ ਹੋਏ ਹਨ। ਜਿਵੇਂ ਕੌਮੀ ਫੁੱਲ ਹੋ ਸਕਦਾ ਹੈ, ਕੌਮੀ ਪਸ਼ੂ ਹੋ ਸਕਦਾ ਹੈ।"
ਰਵੀਸ਼ ਕੁਮਾਰ ਨੇ ਜੋ ਸਫ਼ਾਈ ਦਿੱਤੀ, ਉਸ ਦੇ ਹਿਸਾਬ ਨਾਲ ਕਮਲ ਭਾਰਤ ਦਾ ਕੌਮੀ ਫੁੱਲ ਹੈ।
ਐੱਨਸੀਆਰਟੀ, ਯੂਜੀਸੀ ਅਤੇ ਭਾਰਤ ਸਰਕਾਰ ਨਾਲ ਜੁੜੀਆਂ ਵੈਸਬਾਈਟਾਂ 'ਤੇ ਵੀ ਅਜਿਹਾ ਦੱਸਿਆ ਜਾਂਦਾ ਰਿਹਾ ਹੈ ਪਰ ਇਸ ਬਾਰੇ ਕੁਝ ਖ਼ਾਸ ਸਪੱਸ਼ਟਤਾ ਨਹੀਂ ਹੈ।
ਇਸੇ ਸਾਲ ਜੁਲਾਈ ਮਹੀਨੇ ਵਿੱਚ ਬੀਜੂ ਜਨਤਾ ਦਲ ਦੇ ਰਾਜ ਸਭਾ ਮੈਂਬਰ ਪ੍ਰਸੰਨ ਅਚਾਰਿਆ ਨੇ ਗ੍ਰਹਿ ਮੰਤਰਾਲੇ ਤੋਂ ਇਸ ਦੇ ਨਾਲ ਹੀ ਜੁੜੇ ਤਿੰਨ ਸਵਾਲ ਪੁੱਛੇ ਸਨ:
- ਭਾਰਤ ਦੇ ਰਾਸ਼ਟਰੀ ਪਸ਼ੂ, ਪੰਛੀ ਅਤੇ ਫੁੱਲ ਕਿਹੜੇ ਹਨ?
- ਕੀ ਇਸ ਸਬੰਧੀ ਭਾਰਤ ਸਰਕਾਰ ਜਾਂ ਕਿਸੇ ਹੋਰ ਯੋਗ ਅਥੋਰਿਟੀ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ?
- ਜੇਕਰ ਨਹੀਂ, ਤਾਂ ਯੂਜੀਸੀ, ਐੱਸੀਆਰਟੀ ਅਤੇ ਭਾਰਤ ਸਰਕਾਰ ਪੋਰਟਲ ਕਿਸ ਤਜਵੀਜ਼ ਤਹਿਤ ਕੌਮੀ ਪਸ਼ੂ, ਕੌਮੀ ਪੰਛੀ ਅਤੇ ਕੌਮੀ ਫੁੱਲ ਦੇ ਨਾਮ ਪ੍ਰਕਾਸ਼ਿਤ ਕਰ ਰਹੇ ਹਨ?
ਇਸ ਦੇ ਜਵਾਬ'ਚ ਗ੍ਰਹਿ ਰਾਜਮੰਤਰੀ ਨਿਤਿਆਨੰਦ ਰਾਏ ਨੇ ਇਹ ਕਿਹਾ, "ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 'ਬਾਘ' ਅਤੇ 'ਮੋਰ' ਨੂੰ ਕ੍ਰਮਵਾਰ ਕੌਮੀ ਪਸ਼ੂ ਅਤੇ ਕੌਮੀ ਪੰਛੀ ਵਜੋਂ ਦੱਸਿਆ ਗਿਆ ਹੈ ਪਰ ਕੌਮੀ ਫੁੱਲ ਸਬੰਧੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਕੋਈ ਅਜਿਹਾ ਨੋਟਿਸ ਜਾਰੀ ਨਹੀਂ ਕੀਤਾ ਗਿਆ। ਕੌਮੀ ਫੁੱਲ ਬਾਰੇ ਸਬੰਧਿਤ ਸੰਗਠਨਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਸਦਨ 'ਚ ਰੱਖ ਦਿੱਤੀ ਜਾਵੇਗੀ।"
ਸਾਲ 2017 ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਆਰਟੀਆਈ ਐਕਟੀਵਿਸਟ ਅਤੇ ਵਿਦਿਆਰਥੀ ਐਸ਼ਵਰਿਆ ਪਰਾਸ਼ਰ ਨੇ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਤਹਿਤ ਆਉਣ ਵਾਲੇ ਬੋਟੈਨੀਕਲ ਸਰਵੇ ਆਫ ਇੰਡੀਆ ਕੋਲੋਂ ਪੁੱਛਿਆ ਸੀ ਕਿ ਕੀ ਕਮਲ ਨੂੰ ਭਾਰਤ ਦਾ ਕੌਮੀ ਫੁੱਲ ਐਲਾਨਿਆ ਗਿਆ ਹੈ?
ਇਸ ਜਵਾਬ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਬੋਟੈਨੀਕਲ ਸਰਵੇ ਆਫ ਇੰਡੀਆ ਵੱਲੋਂ ਕਦੇ ਕਮਲ ਨੂੰ ਭਾਰਤ ਦਾ ਰਾਸ਼ਟਰੀ ਫੁੱਲ ਨਹੀਂਐਲਾਨਿਆ ਗਿਆ।
ਉੱਥੇ ਭਾਰਤ ਸਰਕਾਰ ਨਾਲ ਜੁੜੀ ਵੈਸਬਸਾਈਟ knowindia.gov.in 'ਤੇ ਕਮਲ ਨੂੰ ਭਾਰਤ ਦਾ ਕੌਮੀ ਫੁੱਲ ਦੱਸਿਆ ਗਿਆ ਹੈ। ਸਕੂਲ ਦੀਆਂ ਕਿਤਾਬਾਂ ਵਿੱਚ ਵੀ ਕਮਲ ਨੂੰ ਹੀ ਭਾਰਤ ਦਾ ਕੌਮੀ ਫੁੱਲ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ