ਕੈਨੇਡਾ ਚੋਣਾਂ: ਟਰੂਡੋ ਨਹੀਂ ਬਣਾਉਣਗੇ ਗਠਜੋੜ ਦੀ ਸਰਕਾਰ ਪਰ ਕੀ ਹੈ ਜਗਮੀਤ ਦਾ ਪਲਾਨ - ਅਹਿਮ ਖ਼ਬਰਾਂ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਠਜੋੜ ਦੀ ਸਰਕਾਰ ਬਣਾਉਣ ਦੀਆਂ ਖ਼ਬਰਾਂ ਨੂੰ ਨਕਾਰਿਆ ਹੈ। ਟਰੂਡੋ ਨੇ ਕਿਹਾ ਹੈ ਕਿ ਇਸ ਬਾਰੇ ਉਹ ਆਪਣੇ ਹੋਰਨਾਂ ਆਗੂਆਂ ਨਾਲ ਸਲਾਹ ਕਰਨਗੇ।

ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਤੋਂ 13 ਸੀਟਾਂ ਦੂਰ ਹਨ।

ਜਗਮੀਤ ਸਿੰਘ ਦੀ NDP ਪਾਰਟੀ ਨੂੰ 24 ਸੀਟਾਂ ਹਾਸਲ ਹੋਈਆਂ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਜਸਟਿਨ ਟਰੂਡੋ ਨੂੰ ਸਰਕਾਰ ਬਣਾਉਣ ਵਿੱਚ ਸਮਰਥਨ ਦੇ ਸਕਦੇ ਹਨ। ਜਗਮੀਤ ਦੀ ਅਗਲੇਰੀ ਪਲਾਨਿੰਗ ਬਾਰੇ ਇੱਥੇ ਕਲਿੱਕ ਕਰਕੇ ਜਾਣ ਸਕਦੇ ਹੋ।

ਇਹ ਵੀ ਪੜ੍ਹੋ-

ਮਹਾਰਾਸ਼ਟਰ-ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ

ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਥੋੜ੍ਹੀ ਹੀ ਦੇਰ 'ਚ ਆਉਣ ਲੱਗਣਗੇ।

8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਦੁਪਹਿਰ ਤੱਕ ਇਹ ਤਸਵੀਰਾਂ ਸਾਫ਼ ਹੋਣ ਲੱਗਣਗੀਆਂ ਕਿ ਦੋਵਾਂ ਸੂਬਿਆਂ 'ਚ ਕਿਸ ਦੀ ਸਰਕਾਰ ਬਣ ਰਹੇਗੀ।

ਇਸ ਦੇ ਨਾਲ ਹੀ ਪੰਜਾਬ ਦੀਆਂ 4 ਸੀਟਾਂ ਸਮੇਤ ਵੱਖ ਵੱਖ ਸੂਬਿਆਂ ਦੀਆਂ 64 ਜ਼ਿਮਨੀ ਚੋਣਾਂ ਦੇ ਨਤੀਜੇ ਵੀ ਆਉਣਗੇ।

ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ। ਇਸ ਵਾਰ ਮਹਾਰਾਸ਼ਟਰ 'ਚ ਇਸ ਵਾਰ 60.5 ਫੀਸਦ ਹੀ ਵੋਟਾਂ ਪਈਆਂ ਸਨ।

ਇਸ ਦੇ ਨਾਲ ਹੀ ਪੰਜਾਬ ਦੀਆਂ 4 ਸੀਟਾਂ ਸਮੇਤ ਵੱਖ ਵੱਖ ਸੂਬਿਆਂ ਦੀਆਂ 64 ਜ਼ਿਮਨੀ ਚੋਣਾਂ ਦੇ ਨਤੀਜੇ ਵੀ ਆਉਣਗੇ।

ਜੰਮੂ-ਕਸ਼ਮੀਰ ਵਿੱਚ ਬਲਾਕ ਚੋਣਾਂ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਵਿੱਚ 5 ਅਗਸਤ, 2019 ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ।

ਘਾਟੀ ਵਿੱਚ ਬਲਾਕ ਵਿਕਾਸ ਪਰੀਸ਼ਦ (ਬੀਡੀਸੀ) ਦੀਆਂ 310 ਸੀਟਾਂ ਲਈ ਚੋਣਾਂ ਇੱਕ ਬੰਦ ਦੇ ਮਾਹੌਲ ਦੌਰਾਨ ਹੀ ਹੋ ਰਹੀਆਂ ਹਨ।

ਸੂਬੇ ਦੀਆਂ ਤਿੰਨ ਮੁੱਖ ਪਾਰਟੀਆਂ ਨੇ ਉਨ੍ਹਾਂ ਨੇ ਲੀਡਰਾਂ ਨੂੰ ਹਿਰਾਸਤ 'ਚ ਲਏ ਜਾਣ ਕਾਰਨ ਚੋਣਾਂ ਦੀ ਬਾਈਕਾਟ ਕੀਤਾ ਹੈ । ਇਸ ਦੌਰਾਨ ਪੰਚਾਂ ਅਤੇ ਸਰਪੰਚਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।

ਬੁਲਗਾਰੀਆ ਤੋਂ ਬ੍ਰਿਟੇਨ ਆਏ ਇੱਕ ਟਰਾਲੇ 'ਚੋਂ ਮਿਲੀਆਂ 39 ਲਾਸ਼ਾਂ

ਇੰਗਲੈਂਡ ਦੀ ਐਸੈਕਸ ਕਾਊਂਟੀ ਵਿੱਚ ਇੱਕ ਟਰਾਲੇ ਵਿੱਚੋਂ 39 ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਟਰਾਲੇ ਦੇ 25 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡਰਾਈਵਰ ਉੱਤਰੀ ਆਇਰਲੈਂਡ ਤੋਂ ਸਬੰਧ ਰੱਖਦਾ ਹੈ। ਉਸ ਨੂੰ ਕਤਲ ਦੇ ਸ਼ੱਕ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸੈਕਸ ਪੁਲਿਸ ਨੇ ਕਿਹਾ ਹੈ ਕਿ ਟਰਾਲਾ ਬੁਲਗਾਰੀਆ ਤੋਂ ਆ ਰਿਹਾ ਸੀ ਤੇ ਉਹ ਇੰਗਲੈਂਡ ਵਿੱਚ ਹੌਲੀਹੈੱਡ, ਐਂਗਲੀਸਲੀ ਤੋਂ ਸ਼ਨੀਵਾਰ ਨੂੰ ਦਾਖਿਲ ਹੋਇਆ ਸੀ।

ਪਹਿਲੀ ਜਾਂਚ ਵਿੱਚ ਪਤਾ ਲਗ ਰਿਹਾ ਹੈ ਕਿ ਮ੍ਰਿਤਕਾਂ ਵਿੱਚ 38 ਬਾਲਗ ਤੇ ਇੱਕ ਨਾਬਾਲਿਗ ਹੈ। ਪੁਲਿਸ ਅਫ਼ਸਰ ਐਂਡਰੀਊ ਮੈਰੀਨਰ ਅਨੁਸਾਰ ਲਾਸ਼ਾਂ ਨੂੰ ਪਛਾਨਣ ਦੀ ਪ੍ਰਕਿਰਿਆ ਜਾਰੀ ਹੈ ਪਰ ਇੱਕ ਲੰਬੀ ਪ੍ਰਕਿਰਿਆ ਹੈ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਇਹ ਵੀ ਪੜ੍ਹੋ-

ਭਾਰਤੀ ਸਫ਼ਾਰਤਖਾਨੇ ਅੱਗੇ ਹਿੰਸਕ ਮੁਜ਼ਾਹਰਿਆਂ ਦਾ ਮੁੱਦਾ ਯੂਕੇ ਦੀ ਸੰਸਦ 'ਚ ਉੱਠਿਆ

ਬਰਤਾਨੀਆ ਦੀ ਪਾਰਲੀਮੈਂਟ ਵਿੱਚ ਦੀਵਾਲੀ ਵਾਲੇ ਦਿਨ ਲੰਡਨ ਵਿੱਚ ਪ੍ਰਸਤਾਵਿਤ ਭਾਰਤ-ਵਿਰੋਧੀ ਪ੍ਰਦਰਸ਼ਨ ਦਾ ਮੁੱਦਾ ਚੁੱਕਿਆ ਗਿਆ ਹੈ।

ਕੰਜ਼ਰਵੇਟਿਵ ਐੱਮਪੀ ਬੌਬ ਬਲੈਕਮੈਨ ਨੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਪੁੱਛਿਆ, "ਸਪੀਕਰ ਸਾਬ੍ਹ ਅਸੀਂ ਇਸ ਸਦਨ ਵਿੱਚ ਸ਼ਾਂਤਮਈ ਪ੍ਰਦਰਸ਼ਨ ਦੀ ਹਮਾਇਤ ਕਰਦੇ ਹਾਂ। ਪਰ ਕੁਝ ਵਕਤ ਪਹਿਲਾਂ ਪਾਕਿਸਤਾਨ ਦੇ ਹਮਾਇਤੀਆਂ ਨੇ ਭਾਰਤੀ ਸਫਾਰਤਖ਼ਾਨੇ ਦੇ ਬਾਹਰ ਇੱਕ ਹਿੰਸਕ ਮੁਜ਼ਾਹਰਾ ਕੀਤਾ ਸੀ।"

"ਹੁਣ ਆਉਣ ਵਾਲੇ ਐਤਵਾਰ ਨੂੰ ਜਿਸ ਦਿਨ ਹਿੰਦੂਆਂ ਤੇ ਸਿੱਖਾਂ ਦਾ ਤਿਉਹਾਰ ਦੀਵਾਲੀ ਹੈ, ਉਸ ਦਿਨ ਭਾਰਤ-ਵਿਰੋਧੀ ਮੁਜ਼ਾਹਰਿਆ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਕੀ ਕਰ ਰਹੀ ਹੈ ਤਾਂ ਜੋ ਇਹ ਮੁਜ਼ਾਹਰੇ ਹਿੰਸਕ ਨਾ ਹੋਣ।"

ਇਸ ਦੇ ਜਵਾਬ ਵਿੱਚ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ, "ਮੈਂ ਇਸ ਮਾਮਲੇ ਨੂੰ ਗ੍ਰਹਿ ਮੰਤਰੀ ਨੂੰ ਵੇਖਣ ਵਾਸਤੇ ਕਿਹਾ ਹੈ। ਪਰ ਮੈਂ ਇਸ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਦੇਸ ਵਿੱਚ ਕਿਸੇ ਤਰੀਕੇ ਦੇ ਹਿੰਸਕ ਮੁਜ਼ਾਹਰਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)