You’re viewing a text-only version of this website that uses less data. View the main version of the website including all images and videos.
ਭਾਜਪਾ MLA ਬਖਸ਼ੀਸ਼ ਸਿੰਘ ਵਿਰਕ ਦੀ 'ਵੋਟ ਜਿੱਥੇ ਮਰਜ਼ੀ ਪਾ ਦਿਓ ਨਿਕਲਣੀ ਫੁੱਲ 'ਤੇ ਹੀ ਹੈ' ਵਾਲੇ ਬਿਆਨ 'ਤੇ ਸਫ਼ਾਈ
"ਵੋਟ ਜਿੱਥੇ ਮਰਜ਼ੀ ਪਾ ਦਿਓ ਨਿਕਲਣੀ ਫੁੱਲ 'ਤੇ ਹੀ ਹੈ", ਇਹ ਸ਼ਬਦ ਇੱਕ ਵਾਈਰਲ ਵੀਡੀਓ 'ਚ ਬੋਲੇ ਜਾ ਰਹੇ।
ਦਰਅਸਲ ਇੱਕ ਵਾਇਰਲ ਵੀਡੀਓ ਵਿੱਚ ਹਰਿਆਣਾ ਦੇ ਅਸੰਧ ਤੋਂ ਭਾਜਪਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਲੋਕਾਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਦਿਖਾਈ ਦੇ ਰਹੇ ਹਨ।
ਭਾਵੇਂ ਕਿ ਬਖ਼ਸ਼ੀਸ਼ ਸਿੰਘ ਵਿਰਕ ਨੇ ਬੀਬੀਸੀ ਸਹਿਯੋਗੀ ਸਤ ਸਿੰਘ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਵੀਡੀਓ ਵਿੱਚ ਅਜਿਹਾ ਕੁਝ ਨਹੀਂ ਬੋਲਿਆ, ਉਹ ਚੋਣ ਕਮਿਸ਼ਨ ਦਾ ਸਨਮਾਨ ਕਰਦੇ ਹਨ।
ਉਨ੍ਹਾਂ ਨੇ ਕਿਹਾ, "ਹੋ ਸਕਦਾ ਹੈ ਕਿ ਵੀਡੀਓ ਪੁਰਾਣੀ ਲੋਕ ਸਭਾ ਚੋਣਾਂ ਦੇ ਵੇਲੇ ਦੀ ਹੋਵੇ, ਜਦੋਂ ਉਨ੍ਹਾਂ ਨੇ ਮੋਦੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ।"
ਕਰਨਾਲ ਦੇ ਡਿਪਟੀ ਕਮਿਸ਼ਨਰ ਵਿਨੈ ਸਿੰਘ ਨੇ ਕਿਹਾ, ''ਵਿਰਕ ਨੂੰ ਰਿਟਰਨਿੰਗ ਅਫਸਰ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਜਵਾਬ ਦਾਇੰਤਜ਼ਾਰ ਹੈ।''
ਇਹ ਵੀ ਪੜ੍ਹੋ-
ਜਿੱਥੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ 24 ਘੰਟਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ, ਉੱਥੇ ਹੀ ਬਖ਼ਸ਼ੀਸ਼ ਸਿੰਘ ਵਿਰਕ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ 43 ਸਕਿੰਟ ਦੀ ਵਾਇਰਲ ਵੀਡੀਓ ਵਿੱਚ ਭਾਜਪਾ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਕਥਿਤ ਤੌਰ 'ਤੇ ਇਹ ਕਹਿੰਦੇ ਸੁਣਾਈ ਦੇ ਰਹੇ ਹਨ, "5 ਸਕਿੰਟ ਦੀ ਗ਼ਲਤੀ ਪੂਰੇ 5 ਸਾਲ ਭੁਗਤਣੀ ਪੈਣੀ ਹੈ। ਜਿਸ ਬੰਦੇ ਨੇ ਜਿੱਥੇ ਵੋਟ ਪਾਉਣੀ ਹੈ ਨਾ, ਸਾਨੂੰ ਉਹ ਵੀ ਪਤਾ ਲੱਗ ਜਾਣਾ ਕਿ ਕਿਹੜੇ ਬੰਦੇ ਨੇ ਕਿੱਥੇ ਵੋਟ ਪਾਈ ਹੈ। ਇਹ ਗ਼ਲਤ ਫਹਿਮੀ ਨਹੀਂ ਹੋਣੀ ਚਾਹੀਦੀ।
"ਜੇ ਕੋਈ ਪੁੱਛੇਗਾ ਤਾਂ ਅਸੀਂ ਦੱਸ ਵੀ ਦਿਆਂਗੇ ਕਿ ਕਿੱਥੇ ਵੋਟ ਪਾਈ ਹੈ, ਕਿਉਂਕਿ ਮੋਦੀ ਜੀ ਦੀ ਦੀਆਂ ਨਜ਼ਰਾਂ ਬਹੁਤ ਤੇਜ਼ ਹਨ, ਮਨੋਹਨ ਲਾਲ ਜੀ ਦੀਆਂ ਨਜ਼ਰਾਂ ਬਹੁਤ ਤੇਜ਼ ਨੇ।"
"ਵੋਟ ਜਿੱਥੇ ਮਰਜ਼ੀ ਪਾ ਦਿਓ ਨਿਕਲਣੀ ਫੁੱਲ ਦੀ ਹੈ, ਇਹ ਯਾਦ ਰੱਖਿਓ ਜੇ, ਬਟਨ ਜਿਹੜਾ ਮਰਜ਼ੀ ਦਬਾ ਲਿਓ ਨਿਕਲਣਾ ਫੁੱਲ 'ਤੇ ਹੀ ਹੈ, ਮਸ਼ੀਨ 'ਚ ਪੁਰਜ਼ਾ ਫਿਟ ਕੀਤਾ ਇਹੋ ਜਿਹਾ।"
ਇਹ ਵੀ ਪੜ੍ਹੋ-
ਇਹ ਵੀਡੀਓ ਜ਼ਰੂਰ ਦੇਖੋ