ਉਨਾਓ ਰੇਪ ਮਾਮਲੇ ਦੀ ਸੁਣਵਾਈ ਦਿੱਲੀ ਵਿੱਚ 45 ਦਿਨਾਂ ’ਚ ਹੋਵੇਗੀ ਪੂਰੀ: ਸੁਪਰੀਮ ਕੋਰਟ

ਉਨਾਓ ਰੇਪ ਮਾਮਲਾ
ਤਸਵੀਰ ਕੈਪਸ਼ਨ, ਪੀੜਤਾ ਦੀ ਚਚੇਰੀ ਭੈਣ ਨੇ ਦੱਸਿਆ ਕਿ ਇੱਕ-ਇੱਕ ਨੂੰ ਮਾਰਨ ਦੀ ਦਿੱਤੀ ਗਈ ਸੀ ਧਮਕੀ

ਉਨਾਓ ਰੇਪ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਦੀ ਅਦਾਲਤ ਵਿੱਚ ਰੋਜ਼ਾਨਾ ਸੁਣਵਾਈ ਕਰਨ ਦੇ ਹੁਕਮ ਸੁਣਾਏ ਹਨ। ਇਸ ਹਿਸਾਬ ਨਾਲ ਇਸ ਕੇਸ ਦਾ 45 ਦਿਨਾਂ ਵਿੱਚ ਨਿਪਟਾਰਾ ਹੋ ਜਾਣਾ ਚਾਹੀਦਾ ਹੈ।

ਸੁਪਰੀਮ ਕੋਰਟ ਨੇ ਉਨਾਓ ਰੇਪ ਮਾਮਲੇ ਨਾਲ ਜੁੜੇ ਸਾਰੇ ਮਾਮਲਿਆਂ ਦੀ ਸੁਣਵਾਈ ਉੱਤਰ ਪ੍ਰਦੇਸ਼ ਤੋਂ ਦਿੱਲੀ ਵਿੱਚ ਕੀਤੇ ਜਾਣ ਦੇ ਹੁਕਮ ਦਿੱਤੇ ਹਨ।

ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੀੜਤਾ ਨੂੰ 25 ਲੱਖ ਰੁਪਏ ਹਰਜ਼ਾਨਾ ਦੇਣ ਲਈ ਵੀ ਕਿਹਾ ਹੈ। ਸਰਬ ਉੱਚ ਅਦਾਲਤ ਨੇ ਸੜਕ ਹਾਦਸੇ ਦੇ ਮਾਮਲੇ ਦੀ ਸੁਣਵਾਈ ਸੱਤ ਦਿਨਾਂ ਵਿੱਚ ਪੂਰੀ ਕਰਨ ਲਈ ਵੀ ਕਿਹਾ ਹੈ।

ਵੀਡੀਓ ਕੈਪਸ਼ਨ, ਉਨਾਓ ਰੇਪ ਮਾਮਲਾ: ਪੀੜਤਾ ਦੀ ਮਾਂ ਨਾਲ ਬੀਬੀਸੀ ਦੀ ਖਾਸ ਗੱਲਬਾਤ

ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪੀੜਤਾ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਅਦਾਲਤ ਨੇ ਪੀੜਤਾ ਦੇ ਵਕੀਲ ਨੂੰ ਵੀ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ।

ਇਸ ਮਾਮਲੇ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ ਨੇ ਸੀਬੀਆੀ ਨੂੰ ਕੇਸ ਦੀ ਸਟੇਟਸ ਰਿਪੋਰਟ ਦੇ ਨਾਲ ਪੇਸ਼ ਹੋਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਪੀੜਤਾ ਦੀ ਮੈਡੀਕਲ ਰਿਪੋਰਟ ਵੀ ਪੇਸ਼ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਉਨਾਓ ਰੇਪ ਕੇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਆਈਪੀਐੱਸ ਅਧਿਕਾਰੀ ਸੰਪਤ ਮੀਨਾ ਵੀ ਹਾਜ਼ਿਰ ਸੀ।

ਪੁਲਿਸ ਮੁਤਾਬਕ ਪੀੜਤਾ ਦੀ ਸੁਰੱਖਿਆ ਵਿੱਚ ਤਾਇਨਾਤ ਕੀਤੇ ਗਏ ਤਿੰਨ ਪੁਲਿਸ ਮੁਲਾਜ਼ਮਾ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ 'ਤੇ ਡਿਊਟੀ ਦੌਰਾਨ ਕੋਤਾਹੀ ਵਰਤਣ ਦੇ ਇਲਜ਼ਾਮ ਸਨ। ਇਨ੍ਹਾਂ ਵਿੱਚ ਪੁਲਿਸ ਪਰਸਨਲ ਸੁਦੇਸ਼ ਕੁਮਾਰ, ਵੂਮੈਨ ਕਾਂਸਟੇਬਲ ਸੁਨੀਤਾ ਦੇਵੀ ਅਤੇ ਰੁਬੀ ਪਟੇਲ।

ਦੁਰਘਟਨਾ ਮਾਮਲੇ ਦੀ ਜਾਂਚ 7 ਦਿਨਾਂ 'ਚ ਪੂਰੀ ਕਰਨ ਦੇ ਹੁਕਮ

ਸੀਜੇਆਈ ਮੁਤਾਬਕ ਰੋਡ ਐਕਸੀਡੈਂਟ ਦੇ ਮਾਮਲੇ ਵਿੱਚ ਜਾਂਚ 7 ਦਿਨਾਂ ਵਿੱਚ ਪੂਰੀ ਹੋਣੀ ਚਾਹੀਦੀ ਹੈ ਪਰ ਇਹ ਮਾਮਲਾ ਵੱਖਰਾ ਹੈ ਇਸ ਲਈ ਸੀਬੀਆਈ ਜਾਂਚ ਲਈ ਇੱਕ ਹਫ਼ਤਾ ਹੋਰ ਲੈ ਸਕਦੀ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇਸਦੇ ਨਾਲ ਹੀ ਚੀਫ਼ ਜਸਟਿਸ ਨੇ ਪੀੜਤਾ ਦੀ ਹਾਲਤ ਬਾਰੇ ਵੀ ਪੁੱਛਿਆ,''ਪੀੜਤਾ ਦੀ ਹਾਲਤ ਕਿਹੋ ਜਿਹੀ ਹੈ। ਸੌਲੀਸਿਟਰ ਜਨਰਲ ਨੇ ਕਿਹਾ ਹੈ ਕਿ ਉਹ ਵੈਂਟੀਲੇਟਰ 'ਤੇ ਹੈ। ਤਾਂ ਚੀਫ਼ ਜਸਟਿਸ ਨੇ ਕਿਹਾ ਕਿ ਉਨ੍ਹਾਂ ਨੂੰ ਏਅਰਲਿਫਟ ਕੀਤਾ ਜਾ ਸਕਦਾ ਹੈ। ਏਮਜ਼ ਤੋਂ ਇਸ ਬਾਰੇ ਪੁੱਛਿਆ ਗਿਆ ਹੈ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਉਨਾਓ ਰੇਪ ਮਾਮਲੇ ਦੇ ਮੁੱਖ ਮੁਲਜ਼ਮ ਕੁਲਦੀਪ ਸੇਂਗਰ ਨੂੰ ਭਾਜਪਾ ’ਚੋਂ ਕੱਢ ਦਿੱਤਾ ਗਿਆ ਹੈ। ਪੀਟੀਆਈ ਵੱਲੋਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ।

ਉਨਾਓ ਰੇਪ ਪੀੜਤਾ ਇਸ ਵੇਲੇ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। 28 ਜੁਲਾਈ ਨੂੰ ਹੋਏ ਹਾਦਸੇ ਵਿੱਚ ਉਨ੍ਹਾਂ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਚੁੱਕੀ ਹੈ।

ਇਸ ਹਾਦਸੇ ਵਿੱਚ ਪੀੜਤਾ ਤੇ ਉਨ੍ਹਾਂ ਦੇ ਵਕੀਲ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪਰਿਵਾਰ ਦਾ ਦਾਅਵਾ ਹੈ ਕਿ ਇਹ ਕੋਈ ਹਾਦਸਾ ਨਹੀਂ ਬਲਕਿ ਸੋਚੀ ਸਮਝੀ ਸਾਜ਼ਿਸ਼ ਹੈ ਜੋ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੇ ਰਚੀ ਹੈ।ਸੇਂਗਰ 'ਤੇ ਪੀੜਤਾ ਦੇ ਬਲਤਾਕਾਰ ਦਾ ਇਲਜ਼ਾਮ ਹੈ ਅਤੇ ਉਹ ਜੇਲ੍ਹ ਵਿੱਚ ਹੈ।

ਬੀਬੀਸੀ ਨਾਲ ਪੀੜਤਾ ਦੀ ਭੈਣ ਨਾਲ ਹੋਈ ਗੱਲਬਾਤ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੁਪਰੀਮ ਕੋਰਟ ਵਿੱਚ ਕੀ ਚੱਲ ਰਿਹਾ ਹੈ?

ਸੁਪਰੀਮ ਕੋਰਟ ਵਿੱਚ ਉਨਾਓ ਰੇਪ ਮਾਮਲੇ ਦੀ ਸੁਣਵਾਈ ਹੋ ਰਹੀ ਹੈ। ਇਸ ਮਾਮਲੇ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ ਨੇ ਸੀਬੀਆਈ ਨੂੰ ਕੇਸ ਦੀ ਸਟੇਟਸ ਰਿਪੋਰਟ ਦੇ ਨਾਲ ਪੇਸ਼ ਹੁਣ ਲਈ ਕਿਹਾ ਹੈ।

ਸੁਪਰੀਮ ਕੋਰਟ ਤੋਂ ਰਿਪੋਰਟਿੰਗ ਕਰਨ ਵਾਲੇ ਸੀਨੀਅਰ ਪੱਤਰਕਾਰ ਸੁਚਿਤਰ ਮੋਹੰਤੀ ਅਨੁਸਾਰ ਚੀਫ਼ ਜਸਟਿਸ ਰੰਜਨ ਗੋਗੋਈ ਨੇ ਉਨਾਓ ਰੇਪ ਕੇਸ ਵਿੱਚ ਜਾਂਚ ਦੀ ਮੌਜੂਦਾ ਸਥਿਤੀ ਬਾਰੇ ਰਿਪੋਰਟ ਮੰਗੀ ਹੈ।

ਚੀਫ਼ ਜਸਟਿਸ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ, “ ਅਸੀਂ ਚਾਹੁੰਦੇ ਹਾਂ ਕਿ ਸੀਬੀਆਈ ਇੱਕ ਜ਼ਿੰਮੇਵਾਰ ਅਧਿਕਾਰੀ ਪ੍ਰੋਗਰੈਸ ਰਿਪੋਰਟ ਦੇ ਨਾਲ ਇੱਥੇ ਆਉਣ ਅਤੇ ਹੁਣ ਤੱਕ ਜੋ ਸਾਹਮਣੇ ਆਇਆ ਹੈ, ਉਸ ਨੂੰ ਦੱਸਣ।”

ਰੇਪ ਪੀੜਤਾ ਦੀ ਭੈਣ ਨਾਲ ਬੀਬੀਸੀ ਨੇ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਨ ਦਾ ਖ਼ਤਰਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਲਜ਼ਮ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।

ਲਖਨਊ ਦਾ ਹਸਪਤਾਲ

ਤਸਵੀਰ ਸਰੋਤ, Ani

ਹੁਣ ਪੀੜਤਾਂ ਦੀ ਹਾਲਤ ਕਿਵੇਂ ਹੈ?

ਪੀੜਤਾ ਦੀ ਚਚੇਰੀ ਭੈਣ ਨੇ ਦੱਸਿਆ, “ਪੀੜਤਾ ਦੀ ਹਾਲਤ ਗੰਭੀਰ ਹੈ। ਡਾਕਟਰਾਂ ਮੁਤਾਬਕ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਹੈ।”

“ਇੱਕ ਸਾਲ ਤੋਂ ਜਾਂਚ ਹੋ ਰਹੀ ਹੈ। ਸੀਬੀਆਈ ਇੱਕ ਮਹੀਨੇ ਵਿੱਚ ਦੋ ਵਾਰ ਬਿਆਨ ਲੈਂਦੀ ਹੈ। ਵਿਧਾਇਕ ਦੇ ਡਰ ਤੋਂ ਪੀੜਤਾ ਚਾਚਾ ਦੇ ਕੋਲ ਦਿੱਲੀ ਵਿੱਚ ਰਹਿੰਦੀ ਸੀ ਕਿਉਂਕਿ ਉੱਥੇ ਕੈਮਰੇ ਲੱਗੇ ਸਨ, ਸੁਰੱਖਿਆ ਸੀ।”

“ਪੀੜਤਾ ਦੇ ਚਾਚੇ ਨੂੰ ਵੀ ਝੂਠੇ ਕੇਸ ਵਿੱਚ ਪਿਛਲੇ 9 ਮਹੀਨਿਆਂ ਤੋਂ ਜੇਲ ਵਿੱਚ ਰੱਖਿਆ ਹੋਇਆ ਹੈ। 9 ਮਹੀਨੇ ਤੋਂ ਅਸੀਂ ਭਟਕ ਰਹੇ ਹਾਂ , ਸਾਨੂੰ ਇਹੀ ਧਮਕੀ ਦਿੱਤੀ ਜਾਂਦੀ ਹੈ ਕੇਸ ਵਾਪਿਸ ਲੈ ਲਓ ਨਹੀਂ ਤਾਂ ਮਾਰ ਦਿਆਂਗੇ।”

ਉਨਾਓ ਰੇਪ ਪੀੜਤਾ ਹਾਦਸੇ ਵਿੱਚ ਜ਼ਖ਼ਮੀ

ਤਸਵੀਰ ਸਰੋਤ, ANUBHAV SWARUP YADAV

ਤਸਵੀਰ ਕੈਪਸ਼ਨ, 28 ਜੁਲਾਈ ਨੂੰ ਪੀੜਤਾ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰੀ ਸੀ

“ਪੀੜਤਾ ਜਦੋਂ ਬਿਆਨ ਦੇਣ ਉਨਾਓ ਆਈ ਤਾਂ ਕੁਲਦੀਪ ਸੇਂਗਰ ਦੇ ਲੋਕਾਂ ਨੇ ਕਿਹਾ ਕਿ ਅਜੇ ਤਾਂ ਚਾਚਾ ਨੂੰ ਅੰਦਰ ਕਰਵਾਇਆ ਹੈ, ਉਨ੍ਹਾਂ ਨੂੰ ਲਟਕਾਉਣ ਬਾਕੀ ਹੈ ਤੇ ਤੁਹਾਨੂੰ ਮਾਰਨਾ ਬਾਕੀ ਹੈ।”

“ਕੇਸ ਤਾਂ ਤੁਸੀਂ ਵਾਪਿਸ ਲੈਣਾ ਨਹੀਂ। ਬੜੀ ਨਿਡਰ ਹੋ। ਤੁਹਾਨੂੰ ਮਾਰ ਦਿਆਂਗੇ।” ਇਹ ਸਾਰੀਆਂ ਗੱਲਾਂ ਉਸ ਨੇ ਚਾਚੀ ਨੂੰ ਦੱਸੀਆਂ ਸਨ।”

“ਚਾਚੀ ਨੇ ਕਿਹਾ ਤੂੰ ਬਿਆਨ ਦੇ ਅਤੇ ਘਰ ਜਾ ਉੱਥੇ ਰਹਿਣਾ ਸੁਰੱਖਿਅਤ ਨਹੀਂ ਹੈ। ਮੇਰੀ ਭੈਣ ਨੇ ਕਿਹਾ ਕਿ ਉਹ ਐਤਵਾਰ ਨੂੰ ਚਾਚਾ ਨੂੰ ਮਿਲ ਕੇ ਆ ਜਾਵੇਗੀ। ਐਤਵਾਰ ਨੂੰ ਤਾਂ ਉਸਦੇ ਲਈ ਮੌਤ ਖੜ੍ਹੀ ਸੀ। ਉਸ ਨੂੰ ਮਾਰ ਦਿੱਤਾ।”

“ਸਾਡੀ ਮਾਂ ਵੀ ਮਰ ਗਈ ਤੇ ਮਾਸੀ ਵੀ ਮਰ ਗਈ, ਉਹ ਪੈਰਵੀ ਕਰਦੀ ਸੀ।”

ਇਹ ਵੀ ਪੜ੍ਹੋ:

35 ਸ਼ਿਕਾਇਤਾਂ ਕਰਵਾਈਆਂ ਦਰਜ

ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਰਿਪੋਰਟ ਮੁਤਾਬਕ ਉਨਾਓ ਪੀੜਤਾ ਦੇ ਇੱਕ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਪੀੜਤਾ ਦੇ ਪਰਿਵਾਰ ਨੇ ਪਿਛਲੇ ਇੱਕ ਸਾਲ ਵਿੱਚ 35 ਲਿਖਤ ਸ਼ਿਕਾਇਤਾਂ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਮੁਲਜ਼ਮ ਵੱਲੋਂ ਹਮਲੇ ਜਾਂ ਨੁਕਸਾਨ ਦਾ ਖਦਸ਼ਾ ਹੈ ਪਰ ਇਨ੍ਹਾਂ ਅਰਜ਼ੀਆਂ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ।

ਸਿਆਸੀ ਪ੍ਰਤੀਕਿਰਿਆਵਾਂ

ਯੂਪੀ ਵਿੱਚ ਭਾਜਪਾ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਕਿਹਾ ਕਿ ਸੂਬੇ ਵਿੱਚ ਪੁਲਿਸ ਸੁਧਾਰ ਦੀ ਲੋੜ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਵੀ ਵਿਧਾਇਕ 'ਤੇ ਜੇਕਰ ਇਲਜ਼ਾਮ ਲੱਗੇ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇ।

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਟਵਿੱਟਰ 'ਤੇ ਲਿਖਿਆ, “ਉਨਾਓ ਬਲਾਤਕਾਰ ਮਾਮਲੇ ਵਿੱਚ ਪੀੜਤਾ ਦੇ ਪੂਰੇ ਪਰਿਵਾਰ 'ਤੇ ਤਸ਼ਦੱਦ ਢਾਹੁਣਾ ਸੱਤਾ ਦੇ ਸਾਥ ਤੋਂ ਬਿਨਾਂ ਸੰਭਵ ਨਹੀਂ ਹੈ।”

“ਹੁਣ ਪਰਤਾਂ ਖੁੱਲ੍ਹ ਰਹੀਆਂ ਹਨ ਤੇ ਭਾਜਪਾ ਨੇਤਾਵਾਂ ਦੇ ਨਾਮ ਅਤੇ ਪੁਲਿਸ ਦੀ ਲੀਪਾਪੋਤੀ ਸਾਹਮਣੇ ਆ ਰਹੀ ਹੈ। ਕਾਂਗਰਸ ਨਿਆਂ ਲਈ ਵਚਨਬੱਧ ਹੈ। ਇਹ ਲੜਾਈ ਅਸੀਂ ਮਜ਼ਬੂਤੀ ਨਾਲ ਲੜਾਂਗੇ।”

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

2017 ਦੇ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲੜੀਵਾਰ ਸਮਝੋ ਇਸ ਮਾਮਲੇ ਵਿੱਚ ਕੀ-ਕੀ ਹੋਇਆ।

ਜਾਣੋ ਪੂਰਾ ਘਟਨਾਕ੍ਰਮ -

4 ਜੂਨ 2017 - ਪੀੜਤਾ ਨੇ ਇਲਜ਼ਾਮ ਲਾਇਆ ਕਿ ਉਹ ਵਿਧਾਇਕ ਕੁਲਦੀਪ ਸੇਂਗਰ ਕੋਲ ਨੌਕਰੀ ਦਿਵਾਉਣ ਵਿੱਚ ਮਦਦ ਮੰਗਣ ਲਈ ਉਨ੍ਹਾਂ ਨੂੰ ਮਿਲਣ ਗਈ ਅਤੇ ਵਿਧਾਇਕ ਨੇ ਘਰ ਵਿੱਚ ਉਸ ਦਾ ਰੇਪ ਕੀਤਾ।

11 ਜੂਨ 2017 - ਇਸ ਤੋਂ ਬਾਅਦ 11 ਜੂਨ ਨੂੰ ਕੁੜੀ ਗਾਇਬ ਹੋ ਗਈ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ।

20 ਜੂਨ, 2017 - ਪੀੜਤਾ ਕੁੜੀ ਯੂਪੀ ਦੇ ਔਰਿਆ ਦੇ ਇੱਕ ਪਿੰਡ ਤੋਂ ਮਿਲੀ ਅਤੇ ਉਸ ਨੂੰ ਅਗਲੇ ਦਿਨ ਉਨਾਓ ਲਿਆਂਦਾ ਗਿਆ।

3 ਜੁਲਾਈ 2017- ਬਿਆਨ ਦਰਜ ਕਰਵਾਉਣ ਦੇ 10 ਦਿਨਾਂ ਬਾਅਦ ਪੀੜਤਾ ਨੂੰ ਪੁਲਿਸ ਨੇ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਪੀੜਤਾ ਦਿੱਲੀ ਆ ਗਈ। ਪੀੜਤਾ ਨੇ ਕਿਹਾ ਕਿ ਪੁਲਿਸ ਨੇ ਉਸ ਦਾ ਸ਼ੋਸ਼ਣ ਕੀਤਾ ਹੈ। ਪੀੜਤਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕੋਲ ਵੀ ਗੁਹਾਰ ਲਗਾਈ ਕਿ ਵਿਧਾਇਕ ਕੁਲਦੀਪ ਸੇਂਗਰ ਅਤੇ ਉਨ੍ਹਾਂ ਦੇ ਭਰਾ ਅਤੁਲ ਸਿੰਘ ਸੇਂਗਰ ਖ਼ਿਲਾਫ਼ FIR ਦਰਜ ਕੀਤੀ ਜਾਵੇ।

ਭਾਜਪਾ ਵਿਧਾਇਕ ਕੁਲਦੀਪ ਸੇਂਗਰ

ਤਸਵੀਰ ਸਰੋਤ, FACEBOOK/IKULDEEPSENGAR

24 ਫਰਵਰੀ 2018- ਪੀੜਤਾ ਦੀ ਮਾਂ ਸਾਹਮਣੇ ਆਈ ਅਤੇ ਉਨਾਓ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕੋਰਟ ਦਾ ਰੁਖ਼ ਕੀਤਾ ਅਤੇ ਸੀਆਰਪੀਸੀ ਦੇ ਸੈਕਸ਼ਨ 156 (3) ਦੇ ਤਹਿਤ ਐਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ।

3 ਅਪ੍ਰੈਲ 2018- ਇਲਜ਼ਾਮ ਨੇ ਕਿ ਕੁੜੀ ਦੇ ਪਿਤਾ ਨਾਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਨੇ ਕੁੱਟਮਾਰ ਕੀਤੀ।

4 ਅਪ੍ਰੈਲ 2018- ਇਸ ਤੋਂ ਬਾਅਦ ਉਨਾਓ ਪੁਲਿਸ ਨੇ ਕੁੜੀ ਦੇ ਪਿਤਾ ਨੂੰ ਆਰਮਜ਼ ਐਕਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।

8 ਅਪ੍ਰੈਲ 2018- ਪੀੜਤਾ ਨੇ ਵਿਧਾਇਕ 'ਤੇ ਐਫਆਈਆਰ ਦਰਜ ਕਰਵਾਉਣ ਲਈ ਮੁੱਖ ਮੰਤਰੀ ਅਦਿੱਤਿਆਨਾਥ ਦੇ ਘਰ ਦੇ ਸਾਹਮਣੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਉਦਾਸੀਨਤਾ ਦਾ ਇਲਜ਼ਾਮ ਲਗਾਇਆ ਅਤੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

9 ਅਪ੍ਰੈਲ 2018- ਕੁੜੀ ਦੇ ਪਿਤਾ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ।

ਦਿੱਲੀ ਵਿੱਚ ਉਨਾਓ ਰੇਪ ਪੀੜਤਾ ਲਈ ਲੋਕਾਂ ਨੇ ਮਾਰਚ ਕੱਢਿਆ ਸੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਦਿੱਲੀ ਵਿੱਚ ਉਨਾਓ ਰੇਪ ਪੀੜਤਾ ਲਈ ਲੋਕਾਂ ਨੇ ਮਾਰਚ ਕੱਢਿਆ ਸੀ

10 ਅਪ੍ਰੈਲ 2018- ਪਿਤਾ ਦੀ ਪੋਸਟਮਾਰਟਮ 'ਚ ਉਨ੍ਹਾਂ ਨੂੰ 14 ਥਾਵਾਂ 'ਤੇ ਸੱਟਾਂ ਲੱਗਣ ਦੀ ਗੱਲ ਸਾਹਮਣੇ ਆਈ। ਇਸ ਮਾਮਲੇ ਵਿੱਚ 6 ਪੁਲਿਸ ਵਾਲਿਆਂ ਨੂੰ ਸਸਪੈਂਡ ਵੀ ਕੀਤਾ ਗਿਆ ਅਤੇ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ।

11 ਅਪ੍ਰੈਲ 2018- ਸੂਬੇ ਦੀ ਯੋਗੀ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪਣ ਦੇ ਹੁਕਮ ਦਿੱਤੇ।

12 ਅਪ੍ਰੈਲ 2018- ਨਾਬਾਲਗ ਨਾਲ ਰੇਪ ਦੇ ਮਾਮਲੇ ਵਿੱਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਮੁਲਜ਼ਮ ਬਣਾਇਆ ਗਿਆ ਪਰ ਗ੍ਰਿਫ਼ਤਾਰੀ ਨਹੀਂ ਕੀਤੀ। ਇਲਾਹਾਬਾਦ ਹਾਈ ਕੋਰਟ ਨੇ ਇਸ ਮਾਮਲੇ 'ਚ ਖੁਦ ਨੋਟਿਸ ਲਿਆ ਅਤੇ ਸੂਬਾ ਸਰਕਾਰ ਕੋਲੋਂ ਪੁੱਛਿਆ ਕਿ ਸਰਕਾਰ ਵਿਧਾਇਕ ਕੁਲਦੀਪ ਸੇਂਗਰ ਦੀ ਗ੍ਰਿਫ਼ਤਾਰੀ ਕਰੇਗੀ ਜਾਂ ਨਹੀਂ।

13 ਅਪ੍ਰੈਲ 2018- ਸੀਬੀਆਈ ਨੇ ਵਿਧਾਇਕ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ, ਉਸ ਤੋਂ ਬਾਅਦ ਗ੍ਰਿਫ਼ਤਾਰੀ ਹੋਈ ਅਤੇ ਮਾਮਲੇ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਗਈ।

11 ਜੁਲਾਈ 2018- ਸੀਬੀਆਈ ਨੇ ਇਸ ਕੇਸ ਵਿੱਚ ਪਹਿਲੀ ਚਾਰਜ਼ਸ਼ੀਟ ਦਾਇਰ ਕੀਤੀ, ਜਿਸ ਵਿੱਚ ਵਿਧਾਇਕ ਕੁਲਦੀਪ ਸੇਂਗਰ ਦਾ ਨਾਮ ਰੱਖਿਆ।

13 ਜੁਲਾਈ 2018- ਇਸ ਮਾਮਲੇ ਵਿੱਚ ਦੂਜੀ ਚਾਰਜ਼ਸ਼ੀਟ ਦਾਇਰ ਕੀਤੀ ਗਈ ਅਤੇ ਪੀੜਤਾ ਦੇ ਪਿਤਾ ਨੂੰ ਕਥਿਤ ਤੌਰ 'ਤੇ ਫਸਾਉਣ ਦੇ ਮਾਮਲੇ ਵਿੱਚ ਕੁਲਦੀਪ ਸੇਂਗਰ, ਭਰਾ ਅਤੁਲ ਸੇਂਗਰ ਅਤੇ ਕੁਝ ਪੁਲਿਸ ਵਾਲਿਆਂ ਨੂੰ ਮੁਲਜ਼ਮ ਬਣਾਇਆ ਗਿਆ।

ਉਨਾਓ ਰੇਪ ਕੇਸ ਨਾਲ ਸਬੰਧਤ ਹੋਰ ਖ਼ਬਰਾ:

ਚੀਫ ਜਸਟਿਸ

ਤਸਵੀਰ ਸਰੋਤ, Pti

ਇਸ ਮਾਮਲੇ ਵਿੱਚ ਕੁਲਦੀਪ ਸੇਂਗਰ, ਅਤੁਲ ਸੇਂਗਰ ਸਣੇ 7 ਲੋਕ ਮੁਲਜ਼ਮ ਹਨ।

28 ਜੁਲਾਈ 2019- ਪੀੜਤਾ ਆਪਣੀ ਚਾਚੀ, ਮਾਸੀ ਅਤੇ ਵਕੀਲ ਨਾਲ ਰਾਏਬਰੇਲੀ ਜਾ ਰਹੀ ਸੀ ਜਿੱਥੇ ਕਾਰ ਨੂੰ ਟਰੱਕ ਨੇ ਟੱਕਰ ਮਾਰੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ 'ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ।

31 ਜੁਲਾਈ 2019 - ਸੁਪਰੀਮ ਕੋਰਟ ਨੇ ਸਕੱਤਰ ਜਨਰਲ ਨੂੰ ਪੁੱਛਿਆ ਕਿ ਆਖਿਰ ਕਿਉਂ ਉਨਾਓ ਰੇਪ ਪੀੜਤਾ ਵੱਲੋਂ ਭੇਜੀ ਗਈ ਚਿੱਠੀ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਪੀੜਤਾ ਦੀ ਮੈਡੀਕਲ ਰਿਪੋਰਟ ਨੂੰ ਮੰਗਵਾਇਆ ਗਿਆ ਹੈ।

ਚੀਫ਼ ਜਸਟਿਸ ਉਨਾਓ ਕੇਸ ਦੀ ਸੁਣਵਾਈ ਅੱਜ ਕਰਨਗੇ। ਚੀਫ ਜਸਟਿਸ ਨੇ ਕਿਹਾ ਹੈ ਕਿ ਅਜਿਹੇ ਮਾੜੇ ਮਾਹੌਲ ਵਿੱਚ ਅਸੀਂ ਕੁਝ ਅਰਥ ਭਰਪੂਰ ਕਰਨ ਦੀ ਕੋਸ਼ਿਸ਼ ਕਰਾਂਗੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)