You’re viewing a text-only version of this website that uses less data. View the main version of the website including all images and videos.
ਮੁਸਲਮਾਨ ਔਰਤਾਂ ਵੱਲੋਂ ਸ਼ਿਵ ਮੰਦਿਰ ’ਤੇ ਜਲ ਚੜ੍ਹਾਉਣ ਦਾ ਸੱਚ -ਫੈਕਟ ਚੈੱਕ
- ਲੇਖਕ, ਫੈਕਟ ਚੈਕ ਟੀਮ
- ਰੋਲ, ਬੀਬੀਸੀ ਨਿਊਜ਼
ਸੋਸ਼ਲ ਮੀਡੀਆ 'ਤੇ ਬੁਰਕਾ ਪਹਿਨੇ ਹੋਏ ਕਾਵੜ ਲੈ ਕੇ ਜਾਂਦੀਆਂ ਔਰਤਾਂ ਦਾ ਇੱਕ ਵੀਡੀਓ ਇਸ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ "ਹਲਾਲਾ ਅਤੇ ਤਲਾਕ ਤੋਂ ਬਚਣ ਲਈ ਕੁਝ ਮੁਸਲਮਾਨ ਔਰਤਾਂ ਨੇ ਝਾਰਖੰਡ ਦੇ ਦੇਵਘਰ ਸਥਿਤ ਪ੍ਰਾਚੀਨ ਸ਼ਿਵ ਮੰਦਿਰ 'ਚ ਜਲ ਚੜ੍ਹਾਇਆ।
ਇਸੇ ਦਾਅਵੇ ਦੇ ਨਾਲ ਫੇਸਬੁੱਕ-ਟਵਿੱਟਰ 'ਤੇ ਬੀਤੇ 48 ਘੰਟਿਆਂ 'ਚ ਵੀਡੀਓ ਸੈਂਕੜੇ ਵਾਰ ਸ਼ੇਅਰ ਕੀਤਾ ਗਿਆ ਹੈ ਅਤੇ 7 ਲੱਖ ਨਾਲੋਂ ਵੱਧ ਦੇਖਿਆ ਗਿਆ ਹੈ।
ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਕੁਝ ਬੁਰਕਾਨਸ਼ੀਂ ਔਰਤਾਂ ਮੋਢੇ 'ਤੇ ਕਾਵੜ ਰੱਖ ਕੇ ਇੱਕ ਕਾਫ਼ਲੇ ਵਿੱਚ ਸ਼ਾਮਿਲ ਹਨ। ਇਸ ਕਾਫ਼ਲੇ ਵਿੱਚ ਦਿਖ ਰਹੀਆਂ ਹੋਰਨਾਂ ਔਰਤਾਂ ਨੇ ਭਗਵਾ ਕੱਪੜੇ ਪਹਿਨੇ ਹੋਏ ਹਨ।
ਇੱਕ ਮਿੰਟ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਲੋਕਾਂ ਨੇ ਪੋਸਟ ਕੀਤਾ ਹੈ, ਉਨ੍ਹਾਂ ਨੇ ਲਗਭਗ ਇੱਕੋ-ਜਿਹਾ ਸੰਦੇਸ਼ ਹੀ ਲਿਖਿਆ ਹੈ।
ਇਹ ਵੀ ਪੜ੍ਹੋ-
ਇਹ ਸੰਦੇਸ਼ ਹੈ, "ਹਜ਼ਾਰਾਂ ਮੁਸਲਮਾਨ ਕੁੜੀਆਂ ਕਾਵੜ ਲੈ ਕੇ ਚੱਲੀਆਂ ਦੇਵਘਰ ਜਲ ਚੜਾਉਣ ਉਨ੍ਹਾਂ ਨੇ ਹਿੰਦੂ ਮੁੰਡਿਆਂ ਨਾਲ ਵਿਆਹ ਦੀ ਮੰਨਤ ਮੰਗੀ ਹੈ ਤਾਂ ਜੋ ਤਲਾਕ ਤੋਂ ਮੁਕਤ ਹੋ ਸਕਣ। ਭੋਲੇਨਾਥ ਇਨ੍ਹਾਂ ਦੀ ਕਾਮਨਾ ਪੂਰੀ ਕਰਨ।"
ਪਰ ਸਾਡੀ ਪੜਤਾਲ ਵਿੱਚ ਸਾਨੂੰ ਇਹ ਦਾਅਵਾ ਗ਼ਲਤ ਮਿਲਿਆ। ਇਹ ਵੀਡੀਓ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਦੀ ਨਹੀਂ ਸਗੋਂ ਮੱਧ ਪ੍ਰਦੇਸ਼ ਦੇ ਇੰਦੌਰ ਦੀ ਹੈ।
ਵੀਡੀਓ ਦੀ ਹਕੀਕਤ
ਰਿਵਰਸ ਇਮੇਜ਼ ਸਰਚ ਤੋਂ ਪਤੀ ਲਗਦਾ ਹੈ ਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਸਾਲ 2015 ਅਤੇ 2016, ਦੋ ਸਾਲਾਂ ਤੱਕ ਲਗਾਤਾਰ ਇੱਕ ਵਿਸ਼ੇਸ਼ ਕਾਵੜ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਮੁਸਲਮਾਨ ਔਰਤਾਂ ਨੇ ਵੀ ਹਿੱਸਾ ਲਿਆ ਸੀ।
ਇਹ ਸੰਦੇਸ਼ ਹੈ, "ਹਜ਼ਾਰਾਂ ਮੁਸਲਮਾਨ ਕੁੜੀਆਂ ਕਾਵੜ ਲੈ ਕੇ ਚੱਲੀਆਂ ਦੇਵਘਰ ਜਲ ਚੜਾਉਣ ਉਨ੍ਹਾਂ ਨੇ ਹਿੰਦੂ ਮੁੰਡਿਆਂ ਨਾਲ ਵਿਆਹ ਦੀ ਮੰਨਤ ਮੰਗੀ ਹੈ ਤਾਂ ਜੋ ਤਲਾਕ ਤੋਂ ਮੁਕਤ ਹੋ ਸਕਣ। ਭੋਲੇਨਾਥ ਇਨ੍ਹਾਂ ਦੀ ਕਾਮਨਾ ਪੂਰੀ ਕਰਨ।"
ਪਰ ਸਾਡੀ ਪੜਤਾਲ ਵਿੱਚ ਸਾਨੂੰ ਇਹ ਦਾਅਵਾ ਗ਼ਲਤ ਮਿਲਿਆ। ਇਹ ਵੀਡੀਓ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਦੀ ਨਹੀਂ ਬਲਕਿ ਮੱਧ ਪ੍ਰਦੇਸ਼ ਦੇ ਇੰਦੌਰ ਦੀ ਹੈ।
ਵੀਡੀਓ ਦੀ ਹਕੀਕਤ
ਰਿਵਰਸ ਇਮੇਜ਼ ਸਰਚ ਤੋਂ ਪਤੀ ਲਗਦਾ ਹੈ ਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਸਾਲ 2015 ਅਤੇ 2016, ਦੋ ਸਾਲਾਂ ਤੱਕ ਲਗਾਤਾਰ ਇੱਕ ਵਿਸ਼ੇਸ਼ ਕਾਵੜ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਮੁਸਲਮਾਨ ਔਰਤਾਂ ਨੇ ਵੀ ਹਿੱਸਾ ਲਿਆ ਸੀ।
ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਸ ਯਾਤਰਾ ਦਾ ਪ੍ਰਬੰਧ ਮੱਧ ਪ੍ਰਦੇਸ਼ ਦੀ 'ਸਾਂਝਾ ਸੰਸਕ੍ਰਿਤੀ ਮੰਚ' ਨਾਮ ਦੀ ਇੱਕ ਸੰਸਥਾ ਨੇ ਕੀਤਾ ਸੀ।
ਕਈ ਸਾਲ ਪਹਿਲਾਂ ਹੋਈ ਇਸ ਕਾਵੜ ਯਾਤਰਾ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਅਸੀਂ ਸੰਸਥਾ ਦੇ ਕਨਵੀਨਰ ਸੇਮ ਪਾਵਰੀ ਨਾਲ ਗੱਲ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ 14 ਅਗਸਤ 2016 ਦਾ ਹੈ।
ਸੇਮ ਪਾਵਰੀ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਵਿੱਚ ਰਾਜ ਮੰਤਰੀ ਅਹੁਦੇ 'ਤੇ ਰਹਿ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਦੇ ਘੱਟ ਗਿਣਤੀ ਕਮਿਸ਼ਨ ਨਾਲ ਵੀ ਜੁੜੇ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਦੋ ਸਾਲਾਂ ਤੱਕ ਅਸੀਂ ਇਸ ਸਾਂਝੀਵਾਲ ਕਾਵੜ ਯਾਤਰਾ ਦਾ ਪ੍ਰਬੰਧ ਕੀਤਾ ਸੀ। ਸਾਲ 2015 ਵਿੱਚ ਕਰੀਬ 1300 ਮੁਸਲਮਾਨ ਔਰਤਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਜਦਕਿ ਸਾਲ 2016 ਵਿੱਚ ਚਾਰ ਹਜ਼ਾਰ ਤੋਂ ਵੱਧ ਮੁਸਲਮਾਨ ਔਰਤਾਂ ਇਸ ਯਾਤਰਾ 'ਚ ਸ਼ਾਮਿਲ ਹੋਈਆਂ ਸਨ।"
"ਦੋਵੇਂ ਵਾਰੀ ਇਹ ਯਾਤਰਾ ਇੰਦੌਰ ਸ਼ਹਿਰ ਵਿੱਚ ਕੀਤੀ ਗਈ ਸੀ। ਜਿਸ ਕਾਵੜ ਯਾਤਰਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਗ਼ਲਤ ਸੰਦੇਸ਼ ਨਾਲ ਫੈਲਾਇਆ ਜਾ ਰਿਹਾ ਹੈ, ਉਹ ਇੰਦੌਰ ਦੇ ਗਾਂਧੀ ਹਾਲ ਤੋਂ ਸ਼ੁਰੂ ਹੋ ਕੇ ਗੋਪੇਸ਼ਵਰ ਮਹਾਂਦੇਵ ਮੰਦਿਰ ਵਿੱਚ ਜਲ ਚੜਾਉਣ ਦੇ ਨਾਲ ਖ਼ਤਮ ਹੋਈ ਸੀ।"
ਪਾਰਸੀ ਭਾਈਚਾਰੇ ਨਾਲ ਸਬੰਧਤ ਸੇਮ ਪਾਵਰੀ ਮੁਤਾਬਕ ਭਾਜਪਾ ਸਰਕਾਰ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਇਸ ਕਾਵੜ ਯਾਤਰਾ ਵਿੱਚ ਮੁੱਖ ਮਹਿਮਾਨ ਸਨ ਅਤੇ ਸਾਰੇ ਧਰਮਾਂ ਦੇ ਕੁਝ ਧਰਮ ਗੁਰੂ ਇਸ ਯਾਤਰਾ ਵਿੱਚ ਸ਼ਾਮਿਲ ਹੋਏ ਸਨ।
ਇੱਕ ਸੰਕੇਤਕ ਯਾਤਰਾ
ਉਨ੍ਹਾਂ ਨੇ ਦੱਸਿਆ, "ਅਸੀਂ ਹਿੰਦੂ ਅਤੇ ਮੁਸਲਮਾਨ ਧਰਮ ਗੁਰੂਆਂ ਨਾਲ ਗੱਲ ਕਰਨ ਤੋਂ ਬਾਅਦ ਹੀ ਇਸ ਯਾਤਰਾ ਦੀ ਰੂਪ-ਰੇਖਾ ਤਿਆਰ ਕੀਤੀ ਸੀ। ਅਸੀਂ ਇਸ ਦਾ ਪੂਰਾ ਧਿਆਨ ਰੱਖਿਆ ਸੀ ਕਿ ਯਾਤਰਾ ਵਿੱਚ ਕੁਝ ਵੀ ਅਜਿਹਾ ਨਾਲ ਹੋਵੇ ਜਿਸ ਨਾਲ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।"
"ਮੁਸਲਮਾਨ ਔਰਤਾਂ ਨੇ ਕਾਵੜ ਲੈ ਕੇ ਕਰੀਬ ਡੇਢ ਕਿਲੋਮੀਟਰ ਦੀ ਸੰਕੇਤਕ ਯਾਤਰਾ ਪੂਰੀ ਕੀਤੀ ਸੀ, ਜਿਸ ਤੋਂ ਬਾਅਦ ਕਾਵੜ ਹਿੰਦੂ ਔਰਤਾਂ ਨੂੰ ਦੇ ਦਿੱਤਾ ਗਿਆ ਸੀ ਤਾਂ ਜੋ ਉਹ ਮੰਦਿਰ 'ਚ ਜਾ ਕੇ ਜਲ ਚੜਾ ਸਕਣ।"
ਅਸੀਂ ਸੇਮ ਪਾਵਰੀ ਨੂੰ ਪੁੱਛਿਆ ਕਿ ਜਿਸ ਕਾਵੜ ਯਾਤਰਾ ਨੂੰ ਉਨ੍ਹਾਂ ਨੇ ਹਿੰਦੂ-ਮੁਸਲਮਾਨ ਏਕਤਾ ਦਾ ਸੰਦੇਸ਼ ਦੇਣ ਲਈ ਪ੍ਰਬੰਧ ਕੀਤਾ ਗਿਆ ਸੀ, ਉਸ ਯਾਤਰਾ ਦਾ ਵੀਡੀਓ ਹੁਣ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਵਰਤਿਆ ਜਾ ਰਿਹਾ ਹੈ। ਇਸ ਨੂੰ ਉਹ ਕਿਵੇਂ ਦੇਖਦੇ ਹਨ?
ਉਨ੍ਹਾਂ ਨੇ ਕਿਹਾ, "ਇਹ ਬਹੁਤ ਹੀ ਅਫ਼ਸੋਸ ਵਾਲੀ ਗੱਲ ਹੈ। ਜਦੋਂ ਅਸੀਂ ਇਹ ਸੰਕੇਤਕ ਯਾਤਰਾ ਦਾ ਪ੍ਰਬੰਧ ਕੀਤਾ ਸੀ, ਉਦੋਂ ਵੀ ਲੋਕਾਂ ਨੇ ਕਈ ਸਵਾਲ ਖੜ੍ਹੇ ਕੀਤੇ ਸਨ। ਕਈ ਲੋਕਾਂ ਨੂੰ ਇਹ ਵਿਸ਼ਵਾਸ਼ ਹੀ ਨਹੀਂ ਹੋਇਆ ਸੀ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਇਸ ਤਰ੍ਹਾਂ ਹਿੰਦੂਆਂ ਦੇ ਧਾਰਿਮਕ ਸਮਾਗਮ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਇਹੀ ਕਾਰਨ ਸੀ ਕਿ ਮੁਸਲਮਾਨ ਔਰਤਾਂ ਨੂੰ ਇਸ ਯਾਤਰਾ ਵਿੱਚ ਆਪਣੇ ਵੋਟਰ ਕਾਰਡ ਗਲੇ ਵਿੱਚ ਲਟਕਾ ਕੇ ਆਉਣਾ ਪਿਆ ਸੀ।"
ਫੈਕਟ ਚੈੱਕ ਦੀਆਂ ਹੋਰ ਖ਼ਬਰਾਂ ਪੜ੍ਹੋ-
ਇਹ ਵੀ ਦੇਖੋ: