ਫੇਸਬੁੱਕ 'ਤੇ ਬੀਫ ਸੂਪ ਦੀ ਤਸਵੀਰ ਸ਼ੇਅਰ ਕਰਨ ਵਾਲੇ ਸ਼ਖ਼ਸ ਦੀ ਕੁੱਟਮਾਰ - 5 ਅਹਿਮ ਖ਼ਬਰਾਂ

ਤਮਿਲਨਾਡੂ ਦੇ ਨਾਗਾਪੱਟੀਨਮ ਜ਼ਿਲ੍ਹੇ 'ਚ ਇੱਕ ਸ਼ਖ਼ਸ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਇੱਕ ਫੇਸਬੁੱਕ ਪੋਸਟ ਕਰਦਿਆਂ ਲਿਖਿਆ ਸੀ ਕਿ ਉਨ੍ਹਾਂ ਨੇ ਬੀਫ ਸੂਪ ਦਾ ਮਜ਼ਾ ਲਿਆ ਹੈ।

ਇਸ ਪੋਸਟ ਨੂੰ ਸ਼ੇਅਰ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਇਸ ਸ਼ਖ਼ਸ 'ਤੇ ਹਮਲਾ ਕਰਨ ਦੇ ਇਲਜ਼ਾਮ ਤਹਿਤ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਇੱਕ ਹਿੰਦੂ ਸੰਗਠਨ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ-

ਜਿਉਂਦੇ ਕਿਸਾਨਾਂ ਦੇ ਨਾਮ ਮ੍ਰਿਤਕ ਕਿਸਾਨਾਂ ਦੀ ਸੂਚੀ 'ਚ

ਪੰਜਾਬ ਸਰਕਾਰ ਨੇ ਜੂਨ 2017 ਵਿੱਚ ਪੰਜਾਬ ਦੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਖੇਤੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਇਹ ਖੇਤੀ ਕਰਜ਼ਾ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ ਮੁਆਫ਼ ਕੀਤਾ ਜਾਣਾ ਸੀ।

ਜ਼ਿਲ੍ਹਾ ਬਰਨਾਲਾ ਵਿੱਚ ਵੀ ਇਸੇ ਦੇ ਤਹਿਤ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਕਰਜ਼ਾ ਮੁਆਫ਼ੀ ਲਈ ਯੋਗ ਕਿਸਾਨਾਂ ਦੀ ਲਿਸਟ ਜਾਰੀ ਕੀਤੀ ਗਈ ਸੀ।

ਇਸ ਦੇ ਨਾਲ ਹੀ ਪਿੰਡ ਦੇ ਮ੍ਰਿਤਕ ਕਿਸਾਨਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ। ਇਸ ਲਿਸਟ ਵਿੱਚ 13 ਕਿਸਾਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਸੀ। ਪਰ ਕਈ ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਮਰੇ ਹੋਏ ਕਰਾਰ ਦਿੱਤੇ ਗਏ ਕਿਸਾਨ ਜਿਉਂਦੇ ਹਨ।

ਹਾਲਾਂਕਿ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦਾ ਕਹਿਣਾ ਹੈ ਕਿ ਸੂਚੀ ਨੂੰ ਠੀਕ ਕਰ ਦਿੱਤਾ ਗਿਆ ਹੈ। ਪੂਰੀ ਖ਼ਬਰ ਪੜ੍ਹੋ

ਪਾਕਿਸਤਾਨ 'ਚ ਮਰੀਅਮ ਨਵਾਜ਼ ਦਾ ਇੰਟਰਵਿਊ ਜ਼ਬਰਨ ਰੋਕਿਆ

ਪਾਕਿਸਤਾਨ 'ਚ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਦਾ 'ਹਮ ਨਿਊਜ਼' ਚੈਨਲ 'ਤੇ ਇੱਕ ਇੰਟਰਵਿਊ ਪ੍ਰਸਾਰਿਤ ਕੀਤਾ ਜਾ ਰਿਹਾ ਸੀ ਜਿਸ ਨੂੰ ਅਚਾਨਕ ਵਿਚਾਲੇ ਰੋਕ ਦਿੱਤਾ ਗਿਆ।

ਇਸ ਤੋਂ ਬਾਅਦ ਇੱਕ ਵਾਰ ਫਿਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਸਵਾਲਾਂ ਦੇ ਘੇਰੇ 'ਚ ਹੈ। ਕੁਝ ਦਿਨ ਪਹਿਲਾਂ ਹੀ ਮਰੀਅਮ ਦੀ ਪ੍ਰੈੱਸ ਕਾਨਫਰੰਸ ਨੂੰ ਲਾਈਵ ਕਰਨ ਵਾਲੇ ਕੁਝ ਚੈਨਲਾਂ ਨੂੰ ਸਰਕਾਰ ਵੱਲੋਂ ਨੋਟਿਸ ਵੀ ਭੇਜਿਆ ਗਿਆ ਸੀ।

ਇਹ ਇੰਟਰਵਿਊ ਪੱਤਰਕਾਰ ਨਦੀਮ ਮਲਿਕ ਲੈ ਰਹੇ ਸਨ ਅਤੇ ਬਾਅਦ ਵਿੱਚ ਇਸ ਇੰਟਰਵਿਊ ਨੂੰ ਜ਼ਬਰਦਸਤੀ ਰੋਕੇ ਜਾਣ ਨੂੰ ਲੈ ਕੇ ਨਦੀਮ ਨੇ ਟਵੀਟ ਵੀ ਕੀਤਾ ਤੇ ਨਾਲ ਹੀ ਇੰਟਰਵਿਊ ਦਾ ਲਿੰਕ ਵੀ ਸ਼ੇਅਰ ਕੀਤਾ।

ਇਹ ਵੀ ਪੜ੍ਹੋ-

ਫੇਸਬੁਕ 'ਤੇ 5 ਬਿਲੀਅਨ ਡਾਲਰ ਦਾ ਜੁਰਮਾਨਾ

ਅਮਰੀਕੀ ਫੈਡਰਲ ਟਰੇਡ ਕਮਿਸ਼ਨ ਦੀ ਰਿਪੋਰਟ ਅਨੁਸਾਰ ਫੇਸਬੁੱਕ 'ਤੇ ਡਾਟਾ ਗੁਪਤ ਰੱਖਣ ਨੇਮਾਂ ਦੀ ਉਲੰਘਣਾ ਲਈ 5 ਬਿਲੀਅਨ ਡਾਲਰ ਜੁਰਮਾਨਾ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਕੰਪਨੀ ਨੂੰ ਯੂਜ਼ਰਸ ਦੀ ਵਿਅਕਤੀਗਤ ਜਾਣਕਾਰੀ ਨੂੰ ਸਾਂਭਣ 'ਚ ਅਸਫ਼ਲ ਰਹਿਣ ਕਾਰਨ ਜੁਰਮਾਨਾ ਲਗਾਇਆ ਜਾ ਰਿਹਾ ਹੈ।

ਇਹ ਕਿਸੇ ਟੈਕ ਕੰਪਨੀ ਦੇ ਖ਼ਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ ਪਰ ਇਸ ਨਾਲ ਸ਼ਾਇਦ ਹੀ ਫੇਸਬੁੱਕ ਦੇ ਮੁਨਾਫ਼ੇ ਨੂੰ ਕੋਈ ਨੁਕਸਾਨ ਪਹੁੰਚੇ।

ਵਿੰਬਲਡਨ 2019: ਨਡਾਲ ਨੂੰ ਹਰਾ ਕੇ ਫਾਈਨਲ 'ਚ ਪਹੁੰਚੇ ਰੋਜਰ ਫੈਡਰਰ

ਦੁਨੀਆਂ ਦੇ ਸਭ ਤੋਂ ਵੱਡੇ ਟੈਨਿਸ ਟੂਰਨਾਮੈਂਟ ਵਿੰਬਲਡਨ 'ਚ ਪੁਰਸ਼ ਸਿੰਗਲ ਵਰਗ ਦੇ ਫਾਈਨਲ 'ਚ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਆਹਮੋ-ਸਾਹਮਣੇ ਹੋਣਗੇ।

ਐਤਵਾਰ ਯਾਨਿ 14 ਜੁਲਾਈ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਸੈਮੀਫਾਈਨਲ ਮੁਕਾਬਲੇ 'ਚ ਨੋਵਾਕ ਜੋਕੋਵਿਚ ਨੇ ਸਪੇਨ ਦੇ ਰਾਬਰਟੋ ਬਾਤਿਸਤਾ ਅਗੁਟ ਨੂੰ ਅਤੇ ਰੋਜਰ ਫੈਡਰਰ ਨੇ ਸਪੇਨ ਦੇ ਰਫਾਇਲ ਨਡਾਲ ਨੂੰ ਹਰਾਇਆ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)