ਮੋਦੀ ਖ਼ਿਲਾਫ਼ ਬੋਲਣ ਕਰਕੇ ਸੁਰਖੀਆਂ ’ਚ ਆਏ IPS ਅਫ਼ਸਰ ਨੂੰ 29 ਸਾਲ ਪੁਰਾਣੇ ਮਾਮਲੇ ’ਚ ਉਮਰ ਕੈਦ

ਮੋਦੀ ਆਲੋਚਕ ਅਤੇ ਗੁਜਰਾਤ ਦੇ ਸਾਬਕਾ ਆਈਪੀਐੱਸ ਅਫ਼ਸਰ ਸੰਜੀਵ ਭੱਟ ਨੂੰ 1990 ਦੇ ਹਿਰਾਸਤੀ ਮੌਤ ਦੇ ਮਾਮਲੇ ਵਿੱਚ ਜਾਮਨਗਰ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦਿੱਤੀ ਹੈ ਉਮਰ ਕੈਦ।

ਸੰਜੀਵ ਭੱਟ ਗੁਜਰਾਤ ਕਾਡਰ ਦੇ ਆਈਪੀਐੱਸ ਅਫਸਰ ਹਨ ਜਿੰਨਾਂ ਨੇ ਨਰਿੰਦਰ ਮੋਦੀ ਦੀ ਸਾਬਕਾ ਗੁਜਰਾਤ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਸਨ।

ਗੁਜਰਾਤ ਸਰਕਾਰ ਨੇ 2015 ਵਿੱਚ ਸੰਜੀਵ ਭੱਟ ਨੂੰ ਬਰਖਾਸਤ ਕਰ ਦਿੱਤਾ ਸੀ।

ਇਹ ਵੀ ਪੜ੍ਹੋ:-

ਕੀ ਹੈ ਮਾਮਲਾ

ਇਹ ਮਾਮਲਾ 30 ਸਾਲ ਪੁਰਾਣਾ ਹੈ। ਦਰਅਸਲ ਸਾਲ 1990 ਵਿੱਚ ਭਾਰਤ ਬੰਦ ਦੌਰਾਨ ਜਾਮਨਗਰ ਵਿੱਚ ਹਿੰਸਾ ਦਾ ਮਾਮਲਾ ਸਾਹਮਣੇ ਆਇਆ। ਭੱਟ ਉਸ ਵੇਲੇ ਜਾਮਨਗਰ ਦੇ ਐਸਐਸਪੀ ਸਨ। ਪੁਲਿਸ ਨੇ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ।

ਇਨ੍ਹਾਂ ਵਿੱਚੋਂ ਇੱਕ ਸੀ ਪ੍ਰਭੂਦਾਸ ਮਾਧਵਜੀ ਵਸ਼ਨਾਨੀ ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦੇ ਭਰਾ ਅਮਰੁਤ ਵਸ਼ਨਾਨੀ ਨੇ ਸੰਜੀਵ ਭੱਟ ਕੇ ਹੋਰਨਾਂ ਅਫ਼ਸਰਾਂ ਉੱਤੇ ਹਿਰਾਸਤ ਦੌਰਾਨ ਤਸ਼ਦਦ ਦੇ ਇਲਜ਼ਾਮ ਲਾਏ ਹਨ।

ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਭੱਟ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ 11 ਹੋਰ ਗਵਾਹਾਂ ਦੀ ਜਾਂਚ ਦੀ ਮੰਗ ਕੀਤੀ ਸੀ।

ਸੰਜੀਵ ਭੱਟ ਕੌਣ ਹਨ

ਸੰਜੀਵ ਰਾਜਿੰਦਰ ਭੱਟ ਆਈਆਈਟੀ ਬਾਂਬੇ ਤੋਂ ਪੜ੍ਹੇ ਹਨ। ਉਹ ਗੁਜਰਾਤ 1998 ਦੇ ਕਾਡਰ ਦੇ ਅਫਸਰ ਹਨ।

ਉਸ ਤੋਂ ਬਾਅਦ ਉਨ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਸੇਵਾ ਨਿਭਾਈ। ਉਹ ਦਸੰਬਰ 1999 ਤੋਂ ਸਤੰਬਰ 2002 ਤੱਕ ਉਹ ਰਾਜ ਦੇ ਖੁਫਿਆ ਬਿਊਰੋ ਵਿੱਚ ਡਿਪਟੀ ਕਮਿਸ਼ਨਰ ਰਹੇ।

ਉਹ ਗੁਜਰਾਤ ਦੀ ਅੰਦਰੂਨੀ ਸੁਰੱਖਿਆ ਸਬੰਧੀ ਸਾਰੇ ਮਾਮਲਿਆਂ ਦੇ ਮੁਖੀ ਸਨ।

ਬਾਰਡਰ ਅਤੇ ਕੰਢੀ ਸੁਰੱਖਿਆ ਤੋਂ ਇਲਾਵਾ ਵੀਆਈਪੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਸੀ।

ਮੁੱਖ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੇ ਅਧੀਨ ਸੀ।

ਮੋਦੀ ਖਿਲਾਫ਼ ਦਿੱਤੀ ਸੀ ਪਟੀਸ਼ਨ

ਸੰਜੀਵ ਭੱਟ ਨੋਡਲ ਅਫ਼ਸਰ ਸਨ ਜੋ ਕਿ ਕੇਂਦਰੀ ਏਜੰਸੀਆਂ ਅਤੇ ਫੌਜ ਵਿਚਾਲੇ ਜਾਣਕਾਰੀ ਸਾਂਝੀ ਕਰਦੇ ਸਨ।

ਜਦੋਂ ਸਾਲ 2002 ਵਿੱਚ ਗੁਜਰਾਤ ਵਿੱਚ ਕਤਲੇਆਮ ਹੋਇਆ ਤਾਂ ਸੰਜੀਵ ਭੱਟ ਅਹੁਦੇ 'ਤੇ ਤਾਇਨਾਤ ਸਨ।

ਉਨ੍ਹਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ।

ਉਨ੍ਹਾਂ ਮੋਦੀ 'ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੂੰ 2002 ਮਾਮਲੇ ਵਿੱਚ ਬਣਾਈ ਗਈ ਕਿਸੇ ਵੀ ਐਸਆਈਟੀ 'ਤੇ ਕੋਈ ਭਰੋਸਾ ਨਹੀਂ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ 'ਤੇ ਕਥਿਤ ਭੂਮੀਕਾ ਦਾ ਇਲਜ਼ਾਮ ਲਾਇਆ।

ਹਾਲਾਂਕਿ ਨਰਿੰਦਰ ਮੋਦੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ।

ਇਸ ਪੂਰੇ ਮਾਮਲੇ ਤੋਂ ਬਾਅਦ ਉਨ੍ਹਾਂ ਨੂੰ ਸਾਲ 2011 ਵਿੱਚ ਨੌਕਰੀ ਤੋਂ ਹਟਾ ਦਿੱਤਾ ਗਿਆ।

ਗੁਜਰਾਤ ਦੇ ਅਧਿਕਾਰੀਆਂ ਨੇ ਭੱਟ ਉੱਤੇ ਮੋਦੀ ਉੱਤੇ ਝੂਠੇ ਇਲਜ਼ਾਮ ਲਾਉਣ ਦਾ ਦੋਸ਼ ਲੱਗਾਇਆ।

ਉਸ ਤੋਂ ਬਾਅਦ ਅਗਸਤ 2015 ਵਿੱਚ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)