You’re viewing a text-only version of this website that uses less data. View the main version of the website including all images and videos.
ਸੋਸ਼ਲ: ਹਨੁਮਾਨ ਅਤੇ ਸੀਤਾ 'ਤੇ ਟਵੀਟ ਨੂੰ ਲੈ ਕੇ ਸੰਜੀਵ ਭੱਟ ਦੇ ਪਿੱਛੇ ਪਏ ਲੋਕ
ਸੋਸ਼ਲ ਮੀਡੀਆ ਉੱਤੇ ਹਰ ਦਿਨ ਕੋਈ ਨਾ ਕੋਈ ਵਿਅਕਤੀ ਆਪਣੀਆਂ ਟਿੱਪਣੀਆਂ ਕਰਕੇ ਚਰਚਾ ਵਿੱਚ ਰਹਿੰਦਾ ਹੈ।
ਕਦੇ ਕਿਸੇ ਸਿਆਸਤਦਾਨ ਜਾਂ ਪਾਰਟੀ ਉੱਤੇ ਟਿੱਪਣੀ ਅਜਿਹੇ ਲੋਕਾਂ ਨੂੰ ਸੁਰਖ਼ੀਆਂ ਵਿੱਚ ਲੈ ਕੇ ਆਉਂਦੀਆਂ ਹੈ ਅਤੇ ਕਦੇ ਧਰਮ 'ਤੇ ਟਿੱਪਣੀ ਇਨ੍ਹਾਂ ਸੁਰਖ਼ੀਆਂ ਦੀ ਵਜ੍ਹਾ ਬਣਦੀ ਹੈ।
ਮਾਇਕ੍ਰੋ ਬਲੌਗਿੰਗ ਸਾਈਟ ਟਵਿੱਟਰ ਉੱਤੇ ਆਪਣੇ ਇੱਕ ਟਵੀਟ ਅਤੇ ਤਸਵੀਰ ਸਾਂਝੀ ਕਰਨ ਕਰਕੇ ਗੁਜਰਾਤ ਦੇ ਸਾਬਕਾ ਆਈਪੀਐੱਸ ਅਫ਼ਸਰ ਸੰਜੀਵ ਭੱਟ ਚਰਚਾ ਵਿੱਚ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਆਪਣੇ ਇੱਕ ਟਵੀਟ ਵਿੱਚ ਭਗਵਾਨ ਹਨੁਮਾਨ ਦੀ ਇੱਕ ਐਨੀਮੇਟੇਡ ਤਸਵੀਰ ਸਾਂਝੀ ਕੀਤੀ ਅਤੇ ਹਨੁਮਾਨ ਤੇ ਸੀਤਾ ਨੂੰ ਲੈ ਕੇ ਟਿੱਪਣੀ ਕੀਤੀ।
ਇਸ ਤੋਂ ਬਾਅਦ ਟਵਿੱਟਰ ਉੱਤੇ ਬਹਿਸ ਛਿੜ ਗਈ ਹੈ।
ਹਾਈ BP ਨਿਊਜ਼ ਨਾਂ ਦੇ ਟਵਿੱਟਰ ਹੈਂਡਲ ਤੋਂ ਇਸ ਟਿੱਪਣੀ ਉੱਤੇ ਲਿਖਿਆ ਗਿਆ, ''ਇੱਕ ਮਾਂ ਆਪਣੇ ਪੁੱਤਰ ਨਾਲ ਹਮੇਸ਼ਾ ਸੁਰੱਖਿਅਤ ਮਹਿਸੂਸ ਕਰਦੀ ਹੈ !! ਤੁਹਾਡੇ ਘਰ ਦੀ ਦਸ ਨਹੀਂ ਸਕਦਾ''
ਅਮਿਤ ਆਪਣੇ ਟਵੀਟ ਨਾਲ ਸੰਜੀਵ ਭੱਟ ਦੀ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ''ਕੀ ਤੁਹਾਡੇ ਘਰ ਦੀਆਂ ਮਹਿਲਾ ਮੈਂਬਰ ਇਸ ਸੰਜੀਵ ਨਾਲ ਸੁਰੱਖਿਅਤ ਮਹਿਸੂਸ ਕਰਦੀਆਂ ਹਨ?''
ਰਾਸ਼ਟਰਭਗਤ ਨਾਂ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, ''ਮੈਂ ਮਾਤਾ ਸੀਤਾ ਤੇ ਬਜਰੰਗ ਬਲੀ 'ਤੇ ਕੀਤੀ ਗਈ ਘਟੀਆ ਟਿੱਪਣੀ ਨਾਲ ਦੁਖੀ ਹਾਂ''
ਡਾ. ਆਰ ਤ੍ਰਿਪਾਠੀ ਆਪਣੇ ਟਵੀਟ 'ਚ ਲਿਖਦੇ ਹਨ, ''ਇਹ ਮੱਛਰ ਸਜ਼ਾ ਦੀ ਮੌਤ ਦਾ ਹਕਦਾਰ ਹੈ।''
ਦੇਵਰਾਜ ਭਾਸਕਰ ਲਿਖਦੇ ਹਨ, ''ਸੰਜੀਵ ਭੱਟ, ਤੁਹਾਡੀ ਸੋਚ ਹੀ ਤੁਹਾਡਾ ਕਿਰਦਾਰ ਹੈ।''
ਲਕਸ਼ਮੀਕਾਂਤ ਭੱਟ ਲਿਖਦੇ ਹਨ, ''ਭਗਵਾਨ ਤੁਹਾਨੂੰ ਅਕਲ, ਸਮੱਤ ਤੇ ਵਿਵੇਕ ਦੇਵੇ।''
ਸੰਜੀਵ ਭੱਟ ਨਾਂ ਦੇ ਟਵਿੱਟਰ ਹੈਂਡਲ ਤੋਂ ਟਵੀਟ ਹੋਏ ਭਗਵਾਨ ਹਨੁਮਾਨ ਅਤੇ ਸੀਤਾ ਨੂੰ ਲੈ ਕੇ ਵਿਚਾਰਾਂ ਤੋਂ ਬਾਅਦ ਸੰਜੀਵ ਖ਼ਿਲਾਫ਼ ਟਵਿੱਟਰ ਯੂਜ਼ਰਜ਼ ਦਾ ਹੜ੍ਹ ਆ ਗਿਆ।
ਉਨ੍ਹਾਂ ਦੇ ਇਸ ਟਵੀਟ 'ਤੇ ਅਜੇ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਹੁਣ ਤੱਕ ਉਨ੍ਹਾਂ ਦੇ ਇਸ ਟਵੀਟ ਨੂੰ ਸੈਂਕੜੇ ਵਾਰ ਲੋਕ ਰੀ-ਟਵੀਟ ਕਰ ਚੁੱਕੇ ਹਨ ਅਤੇ 2600 ਤੋਂ ਵੱਧ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਹੁਣ ਤੱਕ 2600 ਤੋਂ ਵੱਧ ਲੋਕ ਹੀ ਇਸ ਉੱਤੇ ਆਪਣੇ ਵਿਚਾਰ ਰੱਖ ਚੁੱਕੇ ਹਨ।
ਇਹ ਵੀ ਪੜ੍ਹੋ:
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੰਜੀਵ ਭੱਟ ਦੇ ਟਵੀਟ ਉੱਤੇ ਆਈਆਂ ਟਿੱਪਣੀਆਂ ਵਿੱਚ ਉਨ੍ਹਾਂ ਦੇ ਹੱਕ ਵਿੱਚ ਵਿਚਾਰ ਨਹੀਂ ਦੇਖਣ ਨੂੰ ਮਿਲੇ।
ਦੱਸ ਦਈਏ ਕਿ ਸੰਜੀਵ ਭੱਟ ਦਾ ਇਹ ਵੈਰੀਫ਼ਾਈਡ ਟਵਿੱਟਰ ਅਕਾਊਂਟ ਹੈ ਅਤੇ ਉਨ੍ਹਾਂ ਆਪਣੇ ਨਾਂ ਅੱਗੇ ਆਈਪੀਐਸ ਵੀ ਲਿਖਿਆ ਹੈ।
ਇਸ ਤੋਂ ਪਹਿਲਾਂ ਵੀ ਉਹ ਆਪਣੇ ਇਸ ਅਕਾਊਂਟ ਤੋਂ ਕਈ ਤਰ੍ਹਾਂ ਦੇ ਟਵੀਟਸ ਕਰਕੇ ਚਰਚਾ ਵਿੱਚ ਵੀ ਰਹੇ ਹਨ।
ਉਨ੍ਹਾਂ ਦੇ ਟਵਿੱਟਰ ਅਕਾਊਂਟ ਦੇ ਸਭ ਤੋਂ ਉੱਪਰ ਪਿਨ ਕਰਕੇ ਇੱਕ ਕਮੈਂਟ ਪਿਛਲੇ ਸਾਲ ਦਾ ਹੀ ਲਿਖਿਆ ਹੈ ਕਿ ਮੈਂ ਟਰੋਲਸ ਨੂੰ ਜਵਾਬ ਨਹੀਂ ਦਿੰਦਾ।