You’re viewing a text-only version of this website that uses less data. View the main version of the website including all images and videos.
ਸਨੀ ਦੇ ਇਹ ਟਵੀਟ ਪੜ੍ਹੋ ਤੇ ਦੱਸੋ ਕਿ ਉਸ 'ਤੇ ਫਿਲਮ ਬਣਨੀ ਚਾਹੀਦੀ ਸੀ ਜਾਂ ਨਹੀਂ
''ਸੜਕ 'ਤੇ ਖੜੀ ਸੈਕਸ ਵਰਕਰ ਅਤੇ ਇੱਕ ਪੋਰਨ ਸਟਾਰ ਵਿੱਚ ਕੋਈ ਫਰਕ ਨਹੀਂ ਹੁੰਦਾ, ਇੱਕ ਸਮਾਨਤਾ ਜ਼ਰੂਰ ਹੁੰਦੀ ਹੈ, ਗੱਟਸ....''
ਇਹ ਡਾਇਲੌਗ ਸੰਨੀ ਲਿਓਨੀ 'ਤੇ ਬਣੀ ਫ਼ਿਲਮ 'ਕਰਨਜੀਤ ਕੌਰ: ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਦਾ ਹੈ। ਹਾਲ ਹੀ ਵਿੱਚ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਅਤੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ।
ਟ੍ਰੇਲਰ ਵਿੱਚ ਸੰਨੀ ਲਿਓਨੀ ਦੇ ਬਚਪਨ ਤੋਂ ਲੈ ਕੇ ਬਾਲੀਵੁੱਡ ਵਿੱਚ ਕੰਮ ਕਰਨ ਤੱਕ ਦਾ ਸਫ਼ਰ ਦਿਖਾਇਆ ਗਿਆ ਹੈ। ਗੱਲ ਅੱਗੇ ਤੋਰਨ ਤੋਂ ਪਹਿਲਾਂ ਦੇਖੋ ਟ੍ਰੇਲਰ ਜੋ ਸਨੀ ਨੇ ਟਵੀਟ ਕੀਤਾ ਹੈ
ਇਹ ਵੀ ਪੜ੍ਹੋ :
ਸੰਨੀ ਲਿਓਨੀ ਪਹਿਲੀ ਵਾਰ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਰਾਹੀਂ ਭਾਰਤੀ ਦਰਸ਼ਕਾਂ ਦੇ ਰੂਬਰੂ ਹੋਈ ਸੀ, ਉਸ ਵੇਲੇ ਵੀ ਸਨੀ ਦੇ ਪੋਰਨ ਕਰੀਅਰ ਦੀ ਆਲੋਚਨਾ ਹੋਈ ਅਤੇ ਅੱਜ ਟ੍ਰੇਲਰ ਰਿਲੀਜ਼ 'ਤੇ ਵੀ ਇਹੀ ਹੋ ਰਿਹਾ ਹੈ।
ਪਹਿਲਾਂ ਵਾਂਗ ਹੀ ਸਵਾਲ ਉੱਠ ਰਹੇ ਹਨ, ਸੰਨੀ ਲਿਓਨੀ ਬਿੱਗ ਬੌਸ ਵਿੱਚ ਕਿਉਂ, ਸੰਨੀ ਲਿਓਨੀ ਫਿਲਮ ਵਿੱਚ ਕਿਉਂ ਅਤੇ ਹੁਣ ਸੰਨੀ ਲਿਓਨੀ ਦੇ ਜੀਵਨ ਉੱਤੇ ਫਿਲਮ ਕਿਉਂ?
ਇਸ ਕਿਉਂ ਦਾ ਜਵਾਬ ਅਸੀਂ ਸਾਰਿਆਂ ਨੇ ਦੇਣਾ ਹੈ, ਇਹ ਜਵਾਬ ਕੀ ਹੋਵੇ ਇਹ ਤੈਅ ਕਰਨ ਵਿਚ ਸਨੀ ਦੇ ਪਿਛਲੇ ਸਮੇਂ ਵਿਚ ਕੀਤੇ ਗਏ ਟਵੀਟ ਤੁਹਾਡੇ ਮਾਰਗਦਰਸ਼ਕ ਬਣ ਸਕਦੇ ਨੇ ।
1. ਸੰਨੀ ਲਿਓਨੀ ਦੀ ਇੱਕ ਕੰਡੋਮ ਮਸ਼ੂਹਰੀ 'ਤੇ ਇੱਕ ਸਿਆਸੀ ਆਗੂ ਨੇ ਕਿਹਾ ਸੀ ਕਿ ਇਸ ਨਾਲ ਦੇਸ ਵਿੱਚ ਰੇਪ ਵਧਣਗੇ। ਇਸ ਦੇ ਜਵਾਬ ਵਿੱਚ ਸੰਨੀ ਨੇ ਟਵੀਟ ਕੀਤਾ, ''ਦੁੱਖ ਹੁੰਦਾ ਹੈ ਜਦੋਂ ਸੱਤਾਧਾਰੀ ਲੋਕ ਲੋੜਵੰਦਾਂ ਦੀ ਮਦਦ ਕਰਨ ਦੀ ਥਾਂ ਆਪਣੀ ਊਰਜਾ 'ਤੇ ਸੋਚ ਮੇਰੇ 'ਤੇ ਬਰਬਾਦ ਕਰਦੇ ਹਨ।''
2. ਬੈਂਗਲੁਰੂ ਵਿੱਚ ਸੰਨੀ ਦੇ ਨਵੇਂ ਸਾਲ ਉੱਤੇ ਪਰਫੌਰਮ ਕਰਨ ਤੇ ਕਾਫੀ ਹੰਗਾਮਾ ਹੋਇਆ ਸੀ। ਕੁਝ ਕਾਰਕੁਨਾਂ ਨੇ ਆਤਮਹੱਤਿਆ ਕਰਨ ਦੀ ਧਮਕੀ ਦਿੱਤੀ ਸੀ। ਜਿਸ ਦੇ ਜਵਾਬ ਵਿੱਚ ਸੰਨੀ ਨੇ ਲਿਖਿਆ ਸੀ, ''ਜ਼ਿੰਦਗੀ ਹਮੇਸ਼ਾ ਪਹਿਲਾਂ ਆਉਣੀ ਚਾਹੀਦੀ ਹੈ, ਮੈਂ ਜੰਗ ਵਿੱਚ ਨਹੀਂ ਪਿਆਰ ਵਿੱਚ ਵਿਸ਼ਵਾਸ ਕਰਦੀ ਹਾਂ।''
3. ਇੰਟਰਨੈਸ਼ਨਲ ਵੁਮੈੱਨਜ਼ ਡੇਅ ਮੌਕੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਟਵੀਟ ਕੀਤਾ ਸੀ ਕਿ ਕਾਸ਼ ਹਰ ਔਰਤ ਮਰਦਾਂ ਨੂੰ ਸੰਨੀ ਲਿਓਨੀ ਵਰਗੀ ਖੁਸ਼ੀ ਦੇਵੇ।
ਇਸ ਦਾ ਜਵਾਬ ਸੰਨੀ ਨੇ ਇੱਕ ਵੀਡੀਓ ਰਾਹੀਂ ਦਿੱਤਾ ਸੀ। ਉਨ੍ਹਾਂ ਕਿਹਾ ਸੀ, ''ਆਪਣੇ ਸ਼ਬਦ ਧਿਆਨ ਨਾਲ ਚੁਣੋ, ਬਦਲਾਅ ਓਦੋਂ ਹੀ ਆਉਂਦਾ ਹੈ, ਜਦ ਸਾਡੀ ਇੱਕ ਆਵਾਜ਼ ਹੋਵੇ।''
4. ਪ੍ਰਿਅੰਕਾ ਚੋਪੜਾ ਅਤੇ ਸੰਨੀ ਲਿਓਨੀ ਵੀ ਇੱਕ ਵਿਵਾਦ ਵਿਚ ਉਲਝ ਗਈਆਂ, ਜਿੱਥੇ ਇੱਕ ਵੀਡੀਓ ਵਿਚ ਪ੍ਰਿਅੰਕਾ ਪੱਤਰਕਾਰਾਂ ਨੂੰ ਕਹਿ ਰਹੀ ਹੈ ਕਿ ਇਸ ਨਾਲ ਤਾਂ ਮੇਰੀ ਫੋਟੋ ਨਾ ਲਵੋ। ਪ੍ਰਿਅੰਕਾ ਨੇ ਟਵੀਟ ਕਰਕੇ ਕਿਹਾ ਕਿ ਬਾਤ ਕਾ ਬਤੰਗੜ ਬਣਾਇਆ ਗਿਆ , ਜਿਸ ਦੇ ਜਵਾਬ ਵਿੱਚ ਸੰਨੀ ਬੇਹੱਦ ਪਿਆਰ ਨਾਲ ਪੇਸ਼ ਆਈ।
ਉਨ੍ਹਾਂ ਕਿਹਾ, ਸ਼ਾਇਦ ਪੱਤਰਕਾਰ ਤੁਹਾਡੇ ਨਾਲ ਤਸਵੀਰਾਂ ਲੈਣਾ ਚਾਹੁੰਦੇ ਸੀ, ਇਸ ਲਈ ਇਹ ਕਰ ਦਿੱਤਾ। ਬਾਅਦ ਵਿੱਚ ਦੋਹਾਂ ਨੇ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ।
5. ਵੰਨ ਨਾਈਟ ਸਟੈਂਡਸ ਬਾਰੇ ਇੱਕ ਇੰਟਰਵਿਊ ਵਿੱਚ ਸੰਨੀ ਨੇ ਕਿਹਾ ਸੀ ਕਿ ਉਹ ਇਹ ਕਰ ਚੁਕੀ ਹੈ ਪਰ ਵਿਆਹ ਤੋਂ ਬਾਅਦ ਨਹੀਂ। ਆਪਣੇ ਹੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਬਾਲੀਵੁੱਡ ਦੇ ਅਦਾਕਾਰਾਂ ਦੀਆਂ ਪਤਨੀਆਂ ਉਨ੍ਹਾਂ ਨਾਲ ਅਜੀਬ ਵਤੀਰਾ ਕਰਦੀਆਂ ਹਨ। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਦੇ ਪਤੀ ਨਾਲ ਕਿਉਂ ਕੁਝ ਕਰਾਂਗੀ, ਮੇਰੇ ਕੋਲ ਆਪਣਾ ਖੁਦ ਦਾ ਪਤੀ ਹੈ ਜੋ ਬਹੁਤ ਵਧੀਆ ਹੈ।''
ਇਸ ਤੋਂ ਇਲਾਵਾ ਸੰਨੀ ਅਡੌਪਸ਼ਨ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਆਈ। ਉਨ੍ਹਾਂ ਆਪਣੇ ਪਤੀ ਡੈਨੀਅਲ ਨਾਲ ਤਿੰਨ ਬੱਚਿਆਂ ਨੂੰ ਗੋਦ ਵੀ ਲਿਆ ਹੈ।