1984 ਆਪਰੇਸ਼ਨ ਬਲੂ ਸਟਾਰ: ਕਿਤੇ ਲੱਗੀ ਛਬੀਲ ਤਾਂ ਕਿਤੇ ਬਜ਼ਾਰ ਹੋਏ ਬੰਦ

ਜੂਨ 1984 ਵਿੱਚ ਭਾਰਤੀ ਫੌਜ ਵਲੋਂ ਵਰਤਾਏ ਗਏ ਸਾਕਾ ਨੀਲਾ ਤਾਰਾ ਦੀ 35ਵੀਂ ਬਰਸੀ ਮੌਕੇ ਅਕਾਲ ਤਖ਼ਤ ਉੱਤੇ ਸਮਾਗਮ ਹੋ ਰਹੇ ਹਨ। ਉੱਥੇ ਹੀ ਅੰਮ੍ਰਿਤਸਰ ਵਿੱਚ ਬਜ਼ਾਰ ਬੰਦ ਹਨ।

ਅੰਮ੍ਰਿਤਸਰ ਦੇ ਚੌਕ ਮਹਿਤਾ ਵਿੱਚ ਸਾਰੀਆਂ ਹੀ ਦੁਕਾਨਾਂ ਬੰਦ ਹਨ।

ਹਾਲਾਂਕਿ ਇਸ ਗਰਮੀ ਦੌਰਾਨ ਇੱਕ ਮੋਚੀ ਨੇ ਜ਼ਰੂਰ ਆਪਣੀ ਦੁਕਾਨ ਖੋਲ੍ਹੀ ਹੈ।

ਇਹ ਵੀ ਪੜ੍ਹੋ:

ਜਲੰਧਰ 'ਚ ਛਬੀਲ

ਉੱਥੇ ਹੀ ਜਲੰਧਰ ਦੇ ਪਿੰਡ ਕਲਾਰ ਵਿੱਚ ਛਬੀਲ ਲਾਈ ਗਈ। ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਪਾ ਕੇ ਨੌਜਵਾਨ ਛਬੀਲ ਵੰਡ ਰਹੇ ਹਨ।

ਹਰ ਆਉਣ-ਜਾਣ ਵਾਲੇ ਨੂੰ ਰੋਕ ਕੇ ਛਬੀਲ ਪਿਆਈ ਜਾ ਰਹੀ ਹੈ।

ਛਬੀਲ ਵੰਡਣ ਵਾਲੇ ਨੌਜਵਾਨਾਂ ਨੇ ਸਿਰਫ਼ ਭਿੰਡਰਾਵਾਲੇ ਹੀ ਨਹੀਂ ਸਗੋਂ ਜਗਤਾਰ ਸਿੰਘ ਹਾਵਰਾ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਵੀ ਪਾਈਆਂ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)