ਅਕਸ਼ੇ ਕੁਮਾਰ ਕੈਨੇਡਾ ਦੀ ਨਾਗਰਿਕਤਾ ਬਾਰੇ ਬੋਲੇ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਵੋਟ ਨਾ ਕਰਨ 'ਤੇ ਬਹਿਸ ਛਿੜ ਗਈ ਹੈ।

ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਵੋਟ ਕਿਉਂ ਨਹੀਂ ਕੀਤਾ, ਤਾਂ ਉਹ ਬਿਨਾਂ ਕਿਸੇ ਜਵਾਬ ਦੇ ਨਿੱਕਲ ਗਏ।

ਹੁਣ ਉਨ੍ਹਾਂ ਨੇ ਟਵੀਟ ਕਰਕੇ ਆਪਣਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ, "ਮੇਰੀ ਨਾਗਰਿਕਤਾ ਨੂੰ ਲੈ ਕੇ ਬਿਨਾਂ ਗੱਲ ਦੀ ਦਿਲਚਸਪੀ ਤੇ ਨਕਾਰਾਤਮਕਤਾ ਵਿਖਾਈ ਜਾ ਰਹੀ ਹੈ। ਮੈਂ ਕਦੇ ਵੀ ਨਹੀਂ ਲੁਕਾਇਆ ਹੈ ਕਿ ਮੇਰੇ ਕੋਲ੍ਹ ਕੈਨੇਡਾ ਦਾ ਪਾਸਪੋਰਟ ਹੈ।"

''ਇਹ ਵੀ ਸੱਚ ਹੈ ਕਿ ਪਿਛਲੇ ਸੱਤ ਸਾਲਾਂ ਵਿੱਚ ਮੈਂ ਕਦੇ ਵੀ ਕੈਨੇਡਾ ਨਹੀਂ ਗਿਆ ਹਾਂ। ਮੈਂ ਭਾਰਤ ਵਿੱਚ ਕੰਮ ਕਰਦਾ ਹਾਂ ਤੇ ਇੱਥੇ ਹੀ ਆਪਣੇ ਟੈਕਸ ਦਿੰਦਾ ਹਾਂ।''

''ਇੰਨੇ ਸਾਲਾਂ ਬਾਅਦ ਮੈਨੂੰ ਭਾਰਤ ਲਈ ਆਪਣਾ ਪਿਆਰ ਸਾਬਤ ਕਰਨ ਦੀ ਲੋੜ ਨਹੀਂ ਹੈ। ਮੈਂ ਨਿਰਾਸ਼ ਹਾਂ ਕਿ ਮੇਰੀ ਨਾਗਰਿਕਤਾ ਦਾ ਮੁੱਦਾ ਕੌਨਟਰੋਵਰਸੀ ਵਿੱਚ ਘਸੀਟਿਆ ਜਾ ਰਿਹਾ ਹੈ। ਇਹ ਮੁੱਦਾ ਨਿਜੀ, ਕਾਨੂੰਨੀ, ਗੈਰ-ਸਿਆਸੀ ਹੈ ਤੇ ਕਿਸੇ ਦੇ ਮਤਲਬ ਦਾ ਨਹੀਂ ਹੈ।''

''ਮੈਂ ਉਨ੍ਹਾਂ ਮੁੱਦਿਆਂ ਵਿੱਚ ਯੋਗਦਾਨ ਦਿੰਦਾ ਰਹਾਂਗਾ ਜੋ ਮੇਰੇ ਹਿਸਾਬ ਨਾਲ ਭਾਰਤ ਨੂੰ ਤਕੜਾ ਬਣਾਉਂਦੇ ਹਨ।''

ਇਹ ਵੀ ਪੜ੍ਹੋ:

ਅਕਸ਼ੇ ਕੁਮਾਰ ਦੀ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਕੁਝ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ।

ਟਵਿੱਟਰ ਯੂਜ਼ਰ ਸੁਰਿਆਨਰਾਇਣ ਗਣੇਸ਼ ਨੇ ਲਿਖਿਆ, ''ਭਾਰਤ ਵਿੱਚ ਰਹਿੰਦੇ ਹੋ ਤੇ ਕਰ ਚੁਕਾਉਂਦੇ ਹੋ ਤਾਂ ਕੈਨੇਡਾ ਦਾ ਪਾਸਪੋਰਟ ਕਿਉਂ ਰੱਖਿਆ ਹੋਇਆ ਹੈ? ਕੀ ਤੁਹਾਨੂੰ ਭਾਰਤ ਮਾਤਾ 'ਤੇ ਸ਼ਰਮ ਆਉਂਦੀ ਹੈ?''

ਰੂਪਾ ਸੁਬਰਾਮੰਨਿਆ ਨੇ ਲਿਖਿਆ, ''ਜੋ ਵੀ ਭਾਰਤ ਵਿੱਚ ਕੰਮ ਕਰਦਾ ਹੈ, ਕਰ ਚੁਕਾਉਂਦਾ ਹੈ, ਵਿਦੇਸੀ ਵੀ।''

ਚੌਕੀਦਾਰ ਅਵੰਤਿਕਾ ਚੰਦਰਾ ਨੇ ਲਿਖਿਆ, ''ਤੁਸੀਂ ਭਾਰਤ ਲਈ ਬਹੁਤ ਕੰਮ ਕੀਤਾ ਹੈ। ਵਧੇਰੇ ਭਾਰਤੀ ਵਿਦੇਸ ਵਿੱਚ ਰਹਿੰਦੇ ਹਨ, ਜਿਸਦਾ ਮਤਲਬ ਇਹ ਨਹੀਂ ਕਿ ਉਹ ਭਾਰਤ ਨੂੰ ਪਿਆਰ ਨਹੀਂ ਕਰਦੇ।''

ਦੂਜੀ ਤਰਫ ਕੁਝ ਲੋਕਾਂ ਨੇ ਅਕਸ਼ੇ ਕੁਮਾਰ ਦੀ ਹਿਮਾਇਤ ਵੀ ਕੀਤੀ। ਦਿ ਸਕਿਨ ਡੌਕਟਰ ਨੇ ਟਵੀਟ ਕੀਤਾ, ''ਜੇ ਪਾਕਿਸਤਾਨੀ ਕੰਮ ਕਰ ਰਹੇ ਹਨ ਬਾਲੀਵੁੱਡ ਵਿੱਚ ਤਾਂ ਕੈਨੇਡੀਅਨ ਵੀ ਕਰ ਸਕਦਾ ਹੈ। ਉਹ ਸਾਨੂੰ ਵਧੀਆ ਚੀਜ਼ਾਂ ਹੀ ਦੱਸ ਰਿਹਾ ਹੈ।''

ਸੋਲ ਆਫ ਇੰਡੀਆ ਨੇ ਟਵੀਟ ਕੀਤਾ, ''ਤੁਸੀਂ ਦੂਜਿਆਂ ਨੂੰ ਰਾਸ਼ਟਰਵਾਦ ਸਿਖਾਉਂਦੇ ਹੋ ਪਰ ਆਪ ਉਹ ਨਹੀਂ ਕਰਦੇ। ਤੁਸੀਂ ਭਾਰਤ ਨੂੰ ਪਿਆਰ ਕਰਦੇ ਹੋ ਤਾਂ ਉਸਦੀ ਨਾਗਰਿਕਤਾ ਕਿਉਂ ਨਹੀਂ ਲੈਂਦੇ। ਕੀ ਕੈਨੇਡਾ ਲਈ ਪਿਆਰ ਭਾਰਤ ਲਈ ਪਿਆਰ ਤੋਂ ਵੱਧ ਹੈ?''

ਕੁਝ ਲੋਕ ਇਸ ਲਈ ਅਕਸ਼ੇ ਦੀ ਨਿੰਦਾ ਵੀ ਕਰਦੇ ਹਨ। ਵਜ੍ਹਾ ਇਹ ਵੀਡੀਓ ਵੀ ਹੈ ਜਿਸ ਵਿੱਚ ਅਕਸ਼ੇ ਕਹਿੰਦੇ ਨਜ਼ਰ ਆਉਂਦੇ ਹਨ - "ਟੋਰੰਟੋ ਮੇਰਾ ਘਰ ਹੈ। ਜਦੋਂ ਮੈਂ ਬਾਲੀਵੁੱਡ ਤੋਂ ਰਿਟਾਇਰ ਹੋਵਾਂਗਾ ਉਸ ਵੇਲੇ ਮੈਂ ਕੈਨੇਡਾ ਆ ਕੇ ਵਸਾਂਗਾ।"

ਹਾਲ ਹੀ ਵਿੱਚ ਅਕਸ਼ੇ ਕੁਮਾਰ ਨੇ ਨਰਿੰਦਰ ਮੋਦੀ ਦਾ 'ਗੈਰ-ਸਿਆਸੀ' ਇੰਟਰਵਿਊ ਵੀ ਕੀਤਾ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)