ਕਦੇ ਕਾਂਗਰਸ ਕਦੇ ਭਾਜਪਾ ! ਇਹ ਬੁਰਕੇ ਵਾਲਾ ਹੈ ਕੌਣ?

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ ਉੱਤੇ ਸੋਮਵਾਰ ਨੂੰ ਮੁਕੰਮਲ ਹੋਈਆਂ ਚੌਥੇ ਗੇੜ ਦੀਆਂ ਵੋਟਾਂ ਨਾਲ ਜੋੜ ਕੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਇੱਕ ਬੁਰਕੇ ਵਾਲਾ ਬੰਦਾ ਹੈ, ਜਿਸ ਨੂੰ ਦੋ ਬੰਦਿਆਂ ਨੇ ਫੜਿਆ ਹੋਇਆ ਹੈ।

ਇਨ੍ਹਾਂ ਤਸਵੀਰਾਂ ਨਾਲ ਦਾਅਵਾ ਕੀਤਾ ਗਿਆ ਹੈ, "ਬੁਰਕਾ ਪਾ ਕੇ ਸ਼ਮੀਨਾ ਦੇ ਨਾਮ ਹੇਠ ਕਾਂਗਰਸ ਨੂੰ ਜਾਅਲੀ ਵੋਟ ਦਿੰਦਾ ਇੱਕ ਕਾਂਗਰਸੀ ਵਰਕਰ ਲੋਕਾਂ ਵੱਲੋਂ ਕਾਬ

ਹਿੰਦੂਤਵੀ ਝੁਕਾਅ ਵਾਲੇ ਫੇਸਬੁੱਕ ਪੇਜ @Namo2019PM ਉੱਪਰ ਇਹ ਦੋਵੇਂ ਤਸਵੀਰਾਂ ਇਸੇ ਦਾਅਵੇ ਨਾਲ ਪੋਸਟ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ 9200 ਤੋਂ ਵਧੇਰੇ ਲੋਕ ਦੇਖ ਚੁੱਕੇ ਹਨ।

ਇਹ ਵੀ ਪੜ੍ਹੋ:

ਇਹ ਦੋਵੇਂ ਤਸਵੀਰਾਂ ਸਾਨੂੰ ਬੀਬੀਸੀ ਦੇ ਪਾਠਕਾਂ ਨੇ ਵੀ ਸਚਾਈ ਜਾਨਣ ਲਈ ਵਟਸਐੱਪ ਕੀਤੀਆਂ ਹਨ।

ਫੈਕਟ ਚੈੱਕ ਦਾ ਨਤੀਜਾ

ਵਾਇਰਲ ਤਸਵੀਰਾਂ ਦੀ ਪੜਤਾਲ ਤੋਂ ਸਾਹਮਣੇ ਆਇਆ ਕਿ ਲੋਕ ਸਭਾ ਚੋਣਾਂ 2019 ਨਾਲ ਇਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ। ਇਹ ਦੋਵੇਂ ਤਸਵੀਰਾਂ 2015 ਦੀਆਂ ਹਨ।

ਖ਼ਬਰਾਂ ਵਿੱਚ ਰਹੀਆਂ ਸਨ ਇਹੀ ਤਸਵੀਰਾਂ

ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਾਨੂੰ ਇਸ ਤਸਵੀਰ ਨਾਲ ਜੁੜੇ ਚਾਰ ਨਿਊਜ਼ ਆਰਟੀਕਲ ਮਿਲੇ ਜੋ ਅਕਤੂਬਰ 2015 ਵਿੱਚ ਛਪੇ ਸਨ।

ਇਨ੍ਹਾਂ ਸਾਰੀਆਂ ਖ਼ਬਰਾਂ ਵਿੱਚ ਬੁਰਕਾ ਪਹਿਨੀ ਇਸ ਵਿਅਕਤੀ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ।

ਇਨ੍ਹਾਂ ਵਿੱਚੋਂ ਸਭ ਤੋਂ ਪੁਰਾਣਾ ਹੈ ਸਕੂਪ-ਵਹੂਪ ਦਾ ਆਰਟੀਕਲ। ਜਿਸ ਮੁਤਾਬਕ ਇਹ ਵਿਅਕਤੀ ਕਥਿਤ ਤੌਰ 'ਤੇ ਕਿਸੇ ਆਰਐੱਸਐੱਸ ਕਾਰਕੁਨ ਦੀ ਫੋਟੋ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜਿਲ੍ਹੇ ਵਿੱਚ ਸਥਾਨਕ ਲੋਕਾਂ ਨੇ ਮੰਦਰ ਵਿੱਚ ਬੀਫ਼ ਸੁਟਦੇ ਨੂੰ ਫੜਿਆ ਸੀ।

ਹੋਰ ਰਿਪੋਰਟਾਂ ਵਿੱਚ ਬੁਰਕਾ ਪਹਿਨੀ ਇਸ ਵਿਅਕਤੀ ਦੀਆਂ ਤਸਵੀਰਾਂ ਉਸ ਸਮੇਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈਆਂ ਸਨ ਪਰ ਬਾਅਦ ਵਿੱਚ ਘਟਨਾ ਨਾਲ ਜੁੜੇ ਸਾਰੇ ਟਵੀਟ ਅਤੇ ਫੇਸਬੁੱਕ ਪੋਸਟਾਂ ਨੂੰ ਹਟਾ ਦਿੱਤਾ ਗਿਆ ਸੀ।

ਇਨ੍ਹਾਂ ਖ਼ਬਰਾਂ ਦੇ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਇਸ ਗੱਲ ਦੀ ਹਾਲੇ ਤੱਕ ਅਧਿਕਾਰਿਤ ਪੁਸ਼ਟੀ ਨਹੀਂ ਹੋ ਸਕੀ ਸੀ ਕਿ ਇਹ ਵਿਅਕਤੀ ਵਾਕਈ ਸੰਘ ਨਾਲ ਸੰਬੰਧ ਰੱਖਦਾ ਸੀ ਜਾਂ ਨਹੀਂ।

ਹਾਲਾਂਕਿ, ਇਨ੍ਹਾਂ ਨਿਊਜ਼ ਆਰਟੀਕਲਾਂ ਤੋਂ ਇਹ ਤਾਂ ਸਪਸ਼ਟ ਹੋ ਹੀ ਜਾਂਦਾ ਹੈ ਕਿ ਇਨ੍ਹਾਂ ਦੋਹਾਂ ਤਸਵੀਰਾਂ ਦਾ ਮੌਜੂਦਾ ਲੋਕ ਸਭਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।

ਕੁਝ ਹੋਰ ਦਾਅਵੇ

ਲੋਕ ਸਭਾ ਚੋਣਾਂ 2019 ਵਿੱਚ ਪਹਿਲੇ ਗੇੜ ਦੀ ਵੋਟਿੰਗ ਤੋਂ ਬਾਅਦ ਵੀ ਇਹ ਫੋਟੋਆਂ ਗਲਤ ਦਾਅਵਿਆਂ ਨਾਲ ਵਾਇਰਲ ਕੀਤੀਆਂ ਗਈਆਂ ਸਨ।

ਕੁਝ ਫੇਸਬੁੱਕ ਗਰੁੱਪਾਂ ਵਿੱਚ ਇਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦੀਆਂ ਦੱਸਿਆ ਗਿਆ, ਤਾਂ ਕੁਝ ਵਿੱਚ ਇਨ੍ਹਾਂ ਤਸਵੀਰਾਂ ਨੂੰ ਉੱਤਰ ਪ੍ਰਦੇਸ਼ ਦੇ ਹੀ ਸਹਾਰਨਪੁਰ ਦੀਆਂ ਦੱਸਿਆ ਗਿਆ ਅਤੇ ਲਿਖਿਆ ਗਿਆ ਕਿ ਇਹ ਵਿਅਕਤੀ ਭਾਜਪਾ ਵਰਕਰ ਹੈ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)