ਕੀ ਕਨ੍ਹੱਈਆ ਕੁਮਾਰ ਨੇ ਕੀਤੀ ਹਨੂੰਮਾਨ ਦੀ ਬੇਅਦਬੀ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੀਪੀਆਈ ਦੇ ਬੇਗੁਸਰਾਏ ਤੋਂ ਉਮੀਦਵਾਰ ਕਨ੍ਹੱਈਆ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕਥਿਤ ਤੌਰ 'ਤੇ ਉਨ੍ਹਾਂ ਨੇ ਹਿੰਦੂ ਭਗਵਾਨ ਹਨੂੰਮਾਨ ਅਤੇ ਔਰਤਾਂ ਦੀ ਬੇਅਦਬੀ ਕੀਤੀ ਹੈ।

ਵੀਡੀਓ ਵਿੱਚ ਉਹ ਕਹਿ ਰਹੇ ਹਨ, ''ਹਨੂੰਮਾਨ ਨੇ ਕਿਸੋ ਹੋਰ ਦੀ ਅਗਵਾ ਕੀਤੀ ਹੋਈ ਪਤਨੀ ਲਈ ਲੰਕਾ ਜਲਾ ਦਿੱਤੀ ਸੀ। ਸੁਗਰੀਵ ਰਾਮ ਦੇ ਦੋਸਤ ਸਨ। ਉਹ ਸੁਗਰੀਵ ਲਈ ਧੋਖਾ ਦੇਣ ਨੂੰ ਤਿਆਰ ਸਨ। ਦੋਸਤੀ ਅਸੂਲਾਂ ਤੋਂ ਵੱਡੀ ਹੁੰਦੀ ਹੈ।''

ਟਵਿੱਟਰ ਯੂਜ਼ਰ ਚੌਂਕੀਦਾਰ ਸਕਵਿੰਟੀ ਨੇ ਵੀਡੀਓ ਟਵੀਟ ਕਰਕੇ ਕੈਪਸ਼ਨ ਲਿਖਿਆ, ''ਹਨੂੰਮਾਨ ਨੇ ਕਿਸੇ ਹੋਰ ਦੀ ਪਤਨੀ ਲਈ ਲੰਕਾ ਜਲਾਈ, ਇਹ ਸਿਰਫ਼ ਹਿੰਦੂਆਂ ਦੀ ਹੀ ਨਹੀਂ ਬਲਕਿ ਔਰਤਾਂ ਦੇ ਵੀ ਖਿਲਾਫ਼ ਹੈ।''

''ਇਹੋ ਜਿਹੇ ਲੋਕ ਹੁੰਦੇ ਹਨ ਜੋ ਔਰਤਾਂ ਨਾਲ ਹੁੰਦੀ ਛੇੜ-ਛਾੜ ਨੂੰ ਚੁੱਪ-ਚਾਪ ਵੇਖਦੇ ਹਨ।''

ਇਹ ਵੀ ਪੜ੍ਹੋ:

ਵੀਡੀਓ ਨੂੰ 50,000 ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ। ਇਸ ਨੂੰ ਕਈ ਹਜ਼ਾਰਾਂ ਵਾਰ ਟਵਿੱਟਰ ਅਤੇ ਫੇਸਬੁੱਕ 'ਤੇ ਵੀ ਸਾਂਝਾ ਕੀਤਾ ਗਿਆ ਹੈ।

ਪਰ ਵੀਡੀਓ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਅਸੀਂ ਗ਼ਲਤ ਪਾਇਆ।

ਸ਼ਬਦ ਇਹੀ ਬੋਲੇ ਗਏ ਹਨ ਪਰ ਗੱਲ ਕੁਝ ਹੋਰ ਕੀਤੀ ਜਾ ਰਹੀ ਹੈ। ਇਹ ਵੀਡੀਓ ਦਾ ਸਿਰਫ਼ ਇੱਕ ਹਿੱਸਾ ਜੋ ਵਾਇਰਲ ਹੋ ਰਿਹਾ ਹੈ।

ਵੀਡੀਓ ਦੀ ਅਸਲੀਅਤ

ਇਸ ਵੀਡੀਓ ਨੂੰ ਯੂ-ਟਿਊਬ 'ਤੇ 30 ਮਾਰਚ, 2018 ਨੂੰ ਅਪਲੋਡ ਕੀਤਾ ਗਿਆ ਸੀ। ਪੇਜ ਦਾ ਨਾਂ ਸੀ 'ਨਿਊਜ਼ ਆਫ ਬਿਹਾਰ'।

ਇਸ ਪੇਜ ਮੁਤਾਬਕ ਇਹ ਸਪੀਚ ਚਮਪਾਰਨ ਵਿੱਚ ਦਿੱਤੀ ਗਈ ਸੀ ਜੋ 9 ਮਿੰਟ, 30 ਸੈਕਿੰਡ ਲੰਮੀ ਸੀ। ਜਦੋਂ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਲੀਡਰ ਹੁੰਦੇ ਸਨ।

ਉਨ੍ਹਾਂ ਕਿਹਾ ਸੀ, ''ਹਨੂੰਮਾਨ ਨੇ ਕਿਸੇ ਹੋਰ ਦੀ ਪਤਨੀ ਲਈ ਲੰਕਾ ਜਲਾ ਦਿੱਤੀ ਸੀ ਤੇ ਇੱਥੇ ਰੱਬ ਦੇ ਨਾਂ 'ਤੇ ਸਾਡੇ ਹੀ ਘਰ ਜਲਾਏ ਜਾ ਰਹੇ ਹਨ।''

''ਇਹ ਦੇਸ ਭਗਵਾਨ ਰਾਮ ਦੀ ਪਰੰਪਰਾ ਮੰਨਦਾ ਹੈ। ਜਿੱਥੇ ਅਸੀਂ ਸ਼ਬਰੀ ਦਾ ਦਿੱਤਾ ਹੋਇਆ ਅੱਧਾ ਖਾਧਾ ਫ਼ਲ ਖਾਂਦੇ ਹਾਂ ਤੇ ਸੌਤੇਲੀ ਮਾਂ ਲਈ ਜ਼ਿੰਦਗੀ ਦੇ ਐਸ਼ੋ-ਆਰਾਮ ਛੱਡ ਸਕਦੇ ਹਾਂ।''

ਇਹ ਵੀ ਪੜ੍ਹੋ:

ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ 'ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ, ''ਯੋਗੀ ਜੀ ਕੇਸਰੀ ਚੋਗੇ ਵਿੱਚ ਜੰਗਲ ਤੋਂ ਆਏ ਹਨ ਤੇ ਹੁਣ ਉਨ੍ਹਾਂ ਨੂੰ ਸੀਐਮ ਦੀ ਕੁਰਸੀ ਚਾਹੀਦੀ ਹੈ। ਫਿਰ ਉਹ ਰਾਮ ਦਾ ਭਗਤ ਹੋਣ ਦਾ ਦਾਅਵਾ ਕਰਦੇ ਹਨ। ਰਾਮ ਆਪਣਾ ਰਾਜ ਛੱਡ ਕੇ ਜੰਗਲਾਂ ਨੂੰ ਗਏ ਸੀ, ਦੋਹਾਂ ਗੱਲਾਂ ਵਿੱਚ ਬਹੁਤ ਫ਼ਰਕ ਹੈ।''

ਉਨ੍ਹਾਂ ਅੱਗੇ ਕਿਹਾ, ''ਭਗਵਾਨ ਰਾਮ ਲਈ ਦੋਸਤੀ ਅਸੂਲਾਂ ਤੋਂ ਵੱਧ ਸੀ ਪਰ ਇਨ੍ਹਾਂ ਲੋਕਾਂ ਨੇ ਸਰਹੱਦਾਂ ਬਣਾ ਦਿੱਤੀਆਂ ਹਨ।''

ਇਹ ਦਾਅਵੇ ਗਲਤ ਹਨ ਕਿਉਂਕਿ ਵੀਡੀਓ ਨੂੰ ਚਾਲਾਕੀ ਨਾਲ ਐਡਿਟ ਕੀਤਾ ਗਿਆ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)