ਮਹਿਬੂਬਾ ਦਾ ਗੰਭੀਰ ਨੂੰ ਜਵਾਬ- '2 ਰੁਪਏ ਵਾਲੀ ਟਵਿੱਟਰ ਟਰੋਲਿੰਗ ਕਿਤੇ ਹੋਰ ਕਰੋ'

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਗੌਤਮ ਗੰਭੀਰ ਨਾਲ ਟਵਿੱਟਰ ਦੀ ਲੜਾਈ ਕਾਰਨ ਚਰਚਾ 'ਚ ਹਨ।

ਦਰਅਸਲ ਮਹਿਬੂਬਾ ਮੁਫ਼ਤੀ ਨੇ ਇੱਕ ਖ਼ਬਰ ਨੂੰ ਸਾਂਝਾ ਕਰਦਿਆਂ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ, ''ਅਦਾਲਤ ਵਿੱਚ ਸਮਾਂ ਕਿਉਂ ਗਵਾਉਂਦੇ ਹੋ। ਭਾਜਪਾ ਦੇ ਆਰਟੀਕਲ 370 ਨੂੰ ਖ਼ਤਮ ਕਰਨ ਤੱਕ ਇੰਤਜ਼ਾਰ ਕਰੋ। ਨਾ ਸਮਝੋਗੇ ਤਾਂ ਮਿੱਟ ਜਾਓਗੇ ਹਿੰਦੁਤਸਾਨ ਵਾਲਿਓ, ਤੁਹਾਡੀ ਦਾਸਤਾਨ ਤੱਕ ਵੀ ਨਾ ਹੋਵੇਗੀ ਦਾਸਤਾਨਾਂ ਵਿੱਚ।''

8 ਅਪ੍ਰੈਲ ਨੂੰ ਮੁਫ਼ਤੀ ਵੱਲੋਂ ਕੀਤੇ ਗਏ ਇਸ ਟਵੀਟ ਨੂੰ ਕਈ ਲੋਕਾਂ ਨੇ ਨਾ ਸਿਰਫ਼ ਲਾਈਕ ਕੀਤਾ ਸਗੋਂ ਰੀ-ਟਵੀਟ ਵੀ ਕੀਤਾ।

ਇਹ ਵੀ ਜ਼ਰੂਰ ਪੜ੍ਹੋ:

ਇਸ ਲੜੀ ਵਿੱਚ ਮਹਿਬੂਬਾ ਦੇ ਟਵੀਟ ਹੇਠਾਂ 9 ਅਪ੍ਰੈਲ ਨੂੰ ਸਭ ਤੋਂ ਪਹਿਲਾਂ ਜਿਹੜਾ ਟਵੀਟ ਇਸ ਟਾਈਮਲਾਈਨ 'ਤੇ ਮਿਲਦਾ ਹੈ। ਉਹ ਹੈ ਹਾਲ ਹੀ ਵਿੱਚ ਭਾਜਪਾ 'ਚ ਸ਼ਾਮਿਲ ਹੋਏ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਾ।

ਗੌਤਮ ਗੰਭੀਰ ਮਹਿਬੂਬਾ ਮੁਫ਼ਤੀ ਨੂੰ ਜਵਾਬ ਦਿੰਦੇ ਹੋਏ ਲਿਖਦੇ ਹਨ, ''ਇਹ ਭਾਰਤ ਹੈ, ਕੋਈ ਤੁਹਾਡੇ ਵਰਗਾ ਦਾਗ ਨਹੀਂ ਜੋ ਮਿਟ ਜਾਵੇਗਾ!''

ਗੌਤਮ ਗੰਭੀਰ ਦੇ ਇਸ ਟਵੀਟ ਦੇ ਜਵਾਬ 'ਚ ਫ਼ਿਰ ਮੁਫ਼ਤੀ ਨੇ ਲਿਖਿਆ -

''ਉਮੀਦ ਹੈ ਭਾਜਪਾ ਵਿੱਚ ਸਿਆਸੀ ਪਾਰੀ ਤੁਹਾਡੀ ਕ੍ਰਿਕਟ ਦੀ ਪਾਰੀ ਵਾਂਗ ਮਾੜੀ ਨਾ ਰਹੇ!''

ਬਹਿਸ ਦੇ ਇਸ ਸਿਲਸਿਲੇ ਵਿੱਚ ਗੌਤਮ ਗੰਭੀਰ ਨੇ ਅਗਲਾ ਟਵੀਟ ਕਰਦਿਆਂ ਲਿਖਿਆ -

''ਓ! ਇਸ ਲਈ ਤੁਸੀਂ ਮੇਰੇ ਟਵਿੱਟਰ ਹੈਂਡਲ ਨੂੰ ਅਨਬਲੌਕ ਕਰ ਦਿੱਤਾ ਹੈ! ਮੇਰੇ ਟਵੀਟ ਦਾ ਜਵਾਬ ਦੇਣ ਲਈ ਤੁਹਾਨੂੰ 10 ਘੰਟਿਆਂ ਦੀ ਜ਼ਰੂਰਤ ਹੈ ਅਤੇ ਤੁਸੀਂ ਇੰਨੀ ਪੈਦਲ ਜਿਹੀ ਗੱਲ ਹੀ ਕਹਿ ਸਕੇ ਹੋ !!! ਇਹ ਤੁਹਾਡੀ ਸ਼ਖਸੀਅਤ ਦੀ ਡੂੰਘਾਈ ਦੀ ਕਮੀ ਦਿਖਾਉਂਦਾ ਹੈ। ਕੋਈ ਹੈਰਾਨੀ ਨਹੀਂ ਕਿ ਤੁਸੀਂ ਲੋਕਾਂ ਨੇ ਮਸਲਿਆਂ ਦੇ ਹੱਲ ਲਈ ਸੰਘਰਸ਼ ਕੀਤਾ ਹੈ।''

ਗੌਤਮ ਗੰਭੀਰ ਦੇ ਇਸ ਟਵੀਟ ਨੂੰ ਜਵਾਬ ਦਿੰਦਿਆਂ ਮਹਿਬੂਬਾ ਮੁਫ਼ਤੀ ਨੇ ਲਿਖਿਆ -

''ਮੈਨੂੰ ਤੁਹਾਡੀ ਮਾਨਸਿਕ ਸਿਹਤ ਦੀ ਚਿੰਤਾ ਹੈ। ਮੈਨੂੰ ਟਰੋਲਿੰਗ ਕਰਨ ਵਾਲੇ ਲੋਕਾਂ ਦੀ ਆਦਤ ਹੈ ਪਰ ਇਸ ਪੱਧਰ ਦੀ ਟਰੋਲਿੰਗ ਸਿਹਤ ਲਈ ਠੀਕ ਨਹੀਂ। ਮੈਂ ਤੁਹਾਨੂੰ ਬਲੌਕ ਕਰ ਰਹੀ ਹਾਂ ਤਾਂ ਜੋ ਤੁਸੀਂ 2 ਰੁਪਏ ਪ੍ਰਤੀ ਟਵੀਟ ਟਰੋਲਿੰਗ ਕਿਤੇ ਹੋਰ ਜਾ ਕੇ ਕਰ ਸਕੋ।''

ਸ਼ਾਹਨਵਾਜ਼ ਹੁਸੈਨ ਵੀ ਕੁੱਦੇ ਟਵਿੱਟਰ ਜੰਗ '

ਇਸ ਲੜੀ ਵਿੱਚ ਮੁਫ਼ਤੀ ਤੇ ਗੰਭੀਰ ਤੋਂ ਇਲਾਵਾ ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ਼ ਹੁਸੈਨ ਵੀ ਆ ਗਏ।

ਉਨ੍ਹਾਂ ਲਿਖਿਆ, ''ਕਸ਼ਮੀਰ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਰਹੇਗਾ। ਆਰਟੀਕਲ 370 ਨੂੰ ਖ਼ਤਮ ਕਰਨ ਨਾਲ ਕਸ਼ਮੀਰ ਦੇ ਲੋਕਾਂ ਅਤੇ ਬਾਕੀ ਪੂਰੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਮਿਲੇਗੀ। ਕਿਰਪਾ ਆਪਣੇ ਦਿਮਾਗ ਵਿੱਚੋਂ ਇਹ ਭਰਮ ਕੱਢ ਦਿਓ ਕਿ ਕਸ਼ਮੀਰ ਕਦੇ ਭਾਰਤ ਤੋਂ ਵੱਖ ਕੀਤਾ ਜਾ ਸਕਦਾ ਹੈ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ -

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)