You’re viewing a text-only version of this website that uses less data. View the main version of the website including all images and videos.
ਕੀ ਭਾਜਪਾ ਨੇਤਾ ਕਲਰਾਜ ਮਿਸ਼ਰਨੇ ਵਰਕਰਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ? ਫੈਕਟ ਚੈੱਕ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ 'ਭਾਜਪਾ ਨੇਤਾ ਕਲਰਾਜ ਮਿਸ਼ਰ ਨੇ ਪਾਰਟੀ ਵਰਕਰਾਂ ਨੂੰ ਸਵਾਲ ਪੁੱਛਣ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ।'
ਟਵਿੱਟਰ 'ਤੇ ਆਪਣੇ ਆਧਿਕਾਰਤ ਹੈਂਡਲ ਤੋਂ ਸੁਰਜੇਵਾਲਾ ਨੇ ਟਵੀਟ ਕੀਤਾ ਹੈ, "ਭਾਜਪਾ ਦੀ ਹਿੰਸਕ ਮਾਨਸਿਕਤਾ ਦਾ ਤਾਜ਼ਾ ਨਮੂਨਾ। ਕਲਰਾਜ ਮਿਸ਼ਰ ਨੇ ਫਰੀਦਾਬਾਦ ਸੰਸਦ ਮੈਂਬਰ ਦੇ ਵਿਰੋਧ 'ਚ ਨਾਅਰੇ ਲਗਾਉਣ ਵਾਲਿਆਂ ਨੂੰ ਧਮਕੀ ਭਰੇ ਲਹਿਜ਼ੇ 'ਚ ਕਿਹਾ, 'ਜੇਕਰ ਇਹ ਉਨ੍ਹਾਂ ਦਾ ਪ੍ਰਦੇਸ਼ ਹੁੰਦਾ ਤਾਂ ਇਸ ਤਰ੍ਹਾਂ ਦੀ ਗੜਬੜ ਕਰਨ ਵਾਲਿਆਂ ਨੂੰ ਉਹ ਸਟੇਜ ਤੋਂ ਉਤਰ ਕੇ ਗੋਲੀ ਮਾਰ ਦਿੰਦੇ' ਕੀ ਇਹ ਹੈ ਭਾਜਪਾ ਦਾ ਸੰਦੇਸ਼-ਸਵਾਲ ਪੁੱਛਿਆਂ ਤਾਂ ਗੋਲੀ ਖਾਓ ਹੈ।"
ਇਸ ਟਵੀਟ ਵਿੱਚ ਸੁਰਜੇਵਾਲਾ ਨੇ ਭਾਜਪਾ ਨੇਤਾ ਕਲਰਾਜ ਮਿਸ਼ਰ ਦੀ ਰੈਲੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ 63 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਗਿਆ ਹੈ।
ਕਲਰਾਜ ਮਿਸ਼ਰ ਪੂਰਬੀ ਉੱਤਰ ਪ੍ਰਦੇਸ਼ ਦੀ ਦੇਵਰੀਆ ਲੋਕ ਸਭਾ ਸੀਟ ਤੋਂ ਭਾਜਪਾ ਸੰਸਦ ਮੈਂਬਰ ਹਨ ਅਤੇ ਆਗਾਮੀ ਲੋਕ ਸਭਾ ਚੋਣਾਂ ਲਈ ਹਰਿਆਣਾ ਦੇ ਚੋਣ ਇੰਚਾਰਜ ਵੀ ਹਨ।
ਕਲਰਾਜ ਮਿਸ਼ਰ ਐਤਵਾਰ ਨੂੰ ਫਰੀਦਬਾਦਾ ਲੋਕ ਸਭਾ ਖੇਤਰ 'ਚ ਭਾਜਪਾ ਦੀ 'ਵਿਜੇ ਸੰਕਲਪ ਸਭਾ' ਨੂੰ ਸੰਬੋਧਿਤ ਕਰਨ ਪਹੁੰਚੇ ਸਨ। ਇਸ ਸਭਾ 'ਚ ਕੇਂਦਰੀ ਮੰਤਰੀ ਕ੍ਰਿਸ਼ਣ ਪਾਲ ਗੁਰਜਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ-
ਭਾਜਪਾ ਦੀ ਇਸੇ ਸਭਾ ਦਾ 22 ਸੈਕੰਡ ਦਾ ਵੀਡੀਓ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ ਹੈ।
ਪਰ ਸੁਰਜੇਵਾਲਾ ਨੇ ਇਸ ਵੀਡੀਓ ਦੇ ਨਾਲ ਜੋ ਸੰਦੇਸ਼ ਲਿਖਿਆ ਹੈ, ਉਹ ਲੋਕਾਂ ਨੂੰ ਬਹਿਕਾਉਣ ਵਾਲਾ ਹੈ।
ਸਭਾ 'ਚ ਕੀ ਹੋਇਆ...
ਹਰਿਆਣਾ ਦੇ ਫ਼ਰੀਦਾਬਾਦ ਲੋਕ ਸਭਾ ਖੇਤਰ ਦੇ ਪਰਥਲਾ ਇਲਾਕੇ 'ਚ ਭਾਜਪਾ ਦੀ 'ਵਿਜੇ ਸਕੰਲਪ ਸਭਾ' ਦਾ ਪ੍ਰਬੰਧ ਕੀਤਾ ਗਿਆ ਸੀ।
ਸਥਾਨਕ ਮੀਡੀਆ 'ਚ ਛਪੀਆਂ ਰਿਪੋਰਟਾਂ ਮੁਤਾਬਕ ਪਾਰਟੀ ਵਰਕਰਾਂ ਦੀ ਇਸ ਸਭਾ ਵਿੱਚ ਕਰੀਬ 30 ਅਜਿਹੇ ਲੋਕ ਸਨ ਜਿਨ੍ਹਾਂ ਦੀ ਅਪੀਲ ਸੀ ਕਿ ਕੇਂਦਰੀ ਮੰਤਰੀ ਅਤੇ ਫਰੀਦਾਬਾਦ ਦੇ ਮੌਜੂਦਾ ਸੰਸਦ ਮੈਂਬਰ ਕ੍ਰਿਸ਼ਣ ਪਾਲ ਗੁਰਜਰ ਨੂੰ ਦੁਬਾਰਾ ਫਰੀਦਾਬਾਦ ਸੀਟ ਤੋਂ ਟਿਕਟ ਨਾ ਦਿੱਤਾ ਜਾਵੇ।
ਇਨ੍ਹਾਂ ਭਾਜਪਾ ਵਰਕਰਾਂ ਦਾ ਇਲਜ਼ਾਮ ਸੀ ਕਿ ਕ੍ਰਿਸ਼ਣ ਪਾਲ ਗੁਰਜਰ ਕਾਰਨ ਫਰੀਦਾਬਾਦ ਇਲਾਕੇ 'ਚ ਵਿਕਾਸ ਕਾਰਜ ਹੌਲੀ ਰਿਹਾ ਹੈ।
ਕ੍ਰਿਸ਼ਣ ਪਾਲ ਗੁਰਜਰ ਨੇ ਇਸ ਸਭਾ ਵਿੱਚ ਕੋਈ ਭਾਸ਼ਣ ਨਹੀਂ ਦਿੱਤਾ ਸੀ।
ਪਰ ਭਾਜਪਾ ਦੇ ਸੀਨੀਅਰ ਆਗੂ ਕਲਰਾਜ ਮਿਸ਼ਰ ਨੇ ਕੁਝ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਹੋਇਆ ਕਿਹਾ ਕਿ ਪਾਰਟੀ 'ਚ ਅਨੁਸ਼ਾਸਨਹੀਨਤਾ ਦੀ ਕੋਈ ਥਾਂ ਨਹੀਂ ਹੈ।
ਭਾਜਪਾ ਆਗੂ ਨੇ ਕੀ ਕਿਹਾ?
ਹਰਿਆਣਾ ਭਾਜਪਾ, ਫਰੀਦਾਬਾਦ ਭਾਜਪਾ ਅਤੇ ਕਲਰਾਜ ਮਿਸ਼ਰ ਨੇ ਅਧਿਕਾਰਤ ਪੇਜ ਤੋਂ ਇਸ ਸਭਾ ਦਾ ਫੇਸਬੁਕ ਲਾਈਵ ਕੀਤਾ ਗਿਆ ਸੀ।
ਫੇਸਬੁਕ ਲਾਈਵ ਵਿੱਚ ਕਲਰਾਜ ਮਿਸ਼ਰ ਨੂੰ ਸੁਣ ਕੇ ਇਹ ਸਾਫ਼ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਭਾਸ਼ਣ 'ਚ 'ਵਰਕਰਾਂ ਨੂੰ ਗੋਲੀ ਮਾਰਨ ਦੀ ਗੱਲ' ਨਹੀਂ ਕਹੀ ਹੈ।
ਇਹ ਵੀ ਪੜ੍ਹੋ-
ਲਾਈਵ ਵੀਡੀਓ 'ਚ ਦਿਖਦਾ ਹੈ ਕਿ ਕਲਰਾਜ ਮਿਸ਼ਰ ਨੇ ਮੰਚ ਤੋਂ ਹੀ ਪ੍ਰਦਰਸ਼ਨ ਕਰ ਰਹੇ ਪਾਰਟੀ ਵਰਕਰਾਂ ਨੂੰ ਕਿਹਾ, "ਜੇਕਰ ਇੱਥੇ ਕੋਈ ਗੜਬੜ ਕਰਨਾ ਚਾਹੁੰਦਾ ਹੈ ਤਾਂ ਮੈਂ ਪ੍ਰਾਰਥਨਾ ਕਰਾਂਗਾ ਕਿ ਉਹ ਇੱਥੋਂ ਉਠ ਤੇ ਚਲਾ ਜਾਵੇ। ਸਭਾ ਵਿੱਚ ਇਸ ਤਰ੍ਹਾਂ ਗੜਬੜ ਕਰਨਾ ਅਤੇ ਖ਼ੁਦ ਨੂੰ ਮੋਦੀ ਦਾ ਆਦਮੀ ਕਹਿਣਾ, ਇਹ ਲੋਕ ਝੂਠ ਬੋਲਦੇ ਹਨ।"
ਮਿਸ਼ਰ ਨੇ ਕਿਹਾ, "ਅੱਜ ਮਾਹੌਲ ਬਣ ਰਿਹਾ ਹੈ ਕਿ ਪੂਰੇ ਦੇਸ 'ਚ ਮੋਦੀ ਲਈ, ਤੇ ਤੁਸੀਂ ਉਨ੍ਹਾਂ ਦਾ ਭਾਸ਼ਣ ਖ਼ਰਾਬ ਕਰ ਰਹੇ ਹੋ। ਸ਼ਰਮ ਨਹੀਂ ਆਉਂਦੀ ਹੈ। ਤੁਸੀਂ ਦੇਸਭਗਤ ਹੋ, ਦੇਸ ਬਾਰੇ ਸੋਚੋ। ਕੌਣ ਉਮੀਦਵਾਰ ਹੋਵੇਗਾ, ਕੌਣ ਨਹੀਂ ਇਸ ਬਾਰੇ ਨਹੀਂ।"
ਕਲਰਾਜ ਮਿਸ਼ਰ ਨੇ ਕਿਹਾ ਹੈ ਕਿ ਪਾਰਟੀ ਦੀ ਚੋਣ ਸਭਾ ਮਤਭੇਦ ਜ਼ਾਹਿਰ ਕਰਨ ਦੀ ਸਹੀ ਥਾਂ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਸਾਨੂੰ ਬੇਹੱਦ ਖ਼ਰਾਬ ਲੱਗਾ। ਜੇਕਰ ਸਾਡਾ ਪ੍ਰਦੇਸ਼ ਹੁੰਦਾ ਤਾਂ ਮੈਂ ਹੁਣੇ ਹੇਠਾਂ ਉਤਰ ਕੇ ਉਹੀ ਗੱਲ ਕਹਿੰਦਾ। ਇਹ ਨਹੀਂ ਹੋਣਾ ਚਾਹੀਦਾ ਸੀ।"
ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਹ ਪਹਿਲੀ ਸਭਾ ਸੀ।
ਇਸ ਸਭਾ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਕਿ ਭਾਜਪਾ ਹਰਿਆਣਾ ਵਿੱਚ 10 ਲੋਕ ਸਭਾ ਸੀਟਾਂ ਜਿੱਤਾਂਗੇ।
'ਮੂਰਖ਼ ਬਣਾਉਣ ਦਾ ਤਾਜ਼ਾ ਨਮੂਨਾ'
ਸੰਸਦ ਕ੍ਰਿਸ਼ਣ ਲਾਲ ਗੁਰਜਰ ਨੇ ਇਸ ਗੱਲ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਕਈ ਮੀਡੀਆ ਅਦਾਰਿਆਂ ਨੇ ਕਾਂਗਰਸ ਬੁਲਾਰੇ ਦੇ ਟਵੀਟ ਦੇ ਆਧਾਰ 'ਤੇ ਹੀ ਕਲਰਾਜ ਮਿਸ਼ਰ ਦੇ ਬਿਆਨ ਨੂੰ ਗ਼ਲਤ ਸੰਦਰਭ ਨਾਲ ਚਲਾਇਆ।
ਕਲਰਾਜ ਮਿਸ਼ਰ ਟਵੀਟ ਕੀਤਾ ਹੈ ਕਿ ਰਣਦੀਪ ਸਿੰਘ ਸੁਰਜੇਵਾਲਾ ਦਾ ਟਵੀਟ 'ਕਾਂਗਰਸ ਦਾ ਜਨਤਾ ਨੂੰ ਮਰਖ਼ ਬਣਾਉਣ ਦਾ ਤਾਜ਼ਾ ਨਮੂਨਾ ਹੈ।'
ਪਰ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਭਾਜਪਾ ਆਗੂਆਂ ਦੇ ਕਹਿਣ ਦੇ ਬਾਵਜੂਦ ਇਸ ਟਵੀਟ ਨੂੰ ਹਟਾਇਆ ਹੈ।
ਫੈਕਟ ਚੈੱਕ ਦੀਆਂ ਹੋਰ ਖ਼ਬਰਾਂ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: