You’re viewing a text-only version of this website that uses less data. View the main version of the website including all images and videos.
ਮਹਾਂ ਕੁੰਭ ਵਿੱਚ ਇਕੱਲਾਪਨ ਦੂਰ ਕਰਨ ਦੀ ਕਹਾਣੀ, ਵੱਖਰੇ ਅੰਦਾਜ਼ ਵਿੱਚ
360 ਡਿਗਰੀ ਵੀਡੀਓ ਦੇਖਣ ਲਈ ਤੁਹਾਨੂੰ ਆਪਣੇ ਕੰਪਿਊਟਰ 'ਤੇ Chrome, Opera, Firefox ਜਾਂ Internet Explorer ਦੇ ਨਵੇਂ ਵਰਜ਼ਨ ਦੀ ਲੋੜ ਪਵੇਗੀ।
Android ਅਤੇ iOS ਮੋਬਾਈਲ 'ਤੇ ਫ਼ਿਲਮ ਦੇਖਣ ਲਈ ਤੁਹਾਨੂੰ YouTube ਐਪ ਦੇ ਨਵੇਂ ਵਰਜ਼ਨ ਦੀ ਲੋੜ ਪਵੇਗੀ।
ਕੁੰਭ ਮੇਲਾ ਦੁਨੀਆਂ ਵਿੱਚ ਇਨਸਾਨਾਂ ਦਾ ਸਭ ਤੋਂ ਵੱਡੇ ਧਾਰਮਿਕ ਇਕੱਠ ਮੰਨਿਆ ਜਾਂਦਾ ਹੈ ਤੇ ਆਪਣੇ ਅਲੌਕਿਕ ਦ੍ਰਿਸ਼ ਲਈ ਪ੍ਰਸਿੱਧ ਹੈ।
ਕੁੰਭ ਮੇਲਾ ਦਹਾਕਿਆਂ ਤੋਂ ਗੰਗਾ-ਜਮੁਨਾ ਸੰਗਮ 'ਤੇ ਹਾਲ ਹੀ ਵਿੱਚ ਨਵੇਂ ਨਾਂ ਪ੍ਰਯਾਗਰਾਜ ਨਾਲ ਜਾਣੇ ਜਾਂਦੇ ਇਲਾਹਾਬਾਦ ਵਿੱਚ ਲਗਦਾ ਆ ਰਿਹਾ ਹੈ।
ਪਰ ਲੰਘੇ ਦੋ ਦਹਾਕਿਆਂ ਤੋਂ ਕੁੰਭ ਨੇ ਇੱਕ ਵੱਡੇ ਸਮਾਗਮ ਦਾ ਰੂਪ ਅਖ਼ਤਿਆਰ ਕਰ ਲਿਆ ਹੈ।
ਹਰ 12 ਸਾਲਾਂ ਬਾਅਦ ਹੋਣ ਵਾਲੇ ਕੁੰਭ ਦੇ ਛੋਟੇ ਰੂਪ ਨੂੰ ਮਾਘ ਮੇਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਹਰ ਸਾਲ ਲਗਦਾ ਹੈ।
ਉੱਤਰ ਪ੍ਰਦੇਸ਼ ਸਰਕਾਰ ਮੁਤਾਬਕ ਇਸ ਵਾਰ ਜਨਵਰੀ ਤੋਂ ਮਾਰਚ ਦਰਮਿਆਨ ਲੱਗੇ ਕੁੰਭ ਵਿੱਚ ਲਗਭਗ 22 ਕਰੋੜ ਲੋਕਾਂ ਨੇ ਸ਼ਿਰਕਤ ਕੀਤੀ।
ਹਿੰਦੂ ਧਰਮ ਵਿੱਚ ਮਾਨਤਾ ਹੈ ਕਿ ਗੰਗਾ ਵਿੱਚ ਡੁਬਕੀ ਲਗਾਉਣ ਨਾਲ ਉਨ੍ਹਾਂ ਦੇ ਪਾਪ ਧੋਤੇ ਜਾਣਗੇ ਅਤੇ ''ਮੁਕਤੀ'' ਹਾਸਲ ਹੋਵੇਗੀ।
ਇਹ ਵੀ ਜ਼ਰੂਰ ਪੜ੍ਹੋ:
ਕੁੰਭ ਵਿੱਚ ਪਹੁੰਚਣ ਵਾਲੇ ਸਾਧੂ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੇ ਹਨ। ਇਹ ਸਾਧੂ ਪਿੰਡੇ 'ਤੇ ਸਵਾਹ ਰਮਾ ਕੇ 'ਹਰ ਹਰ ਗੰਗੇ' ਤੇ 'ਮਾਂ ਗੰਗਾ' ਦਾ ਉਚਾਰਨ ਕਰਦੇ ਹਨ। ਉਹ ਨੱਚਦੇ ਹਨ ਅਤੇ ਤਸਵੀਰਾਂ ਖਿਚਵਾਉਂਦੇ ਹਨ।
ਇੱਕ ਸਭ ਤੋਂ ਵੱਖ ਬਜ਼ੁਰਗ ਲੋਕਾਂ ਦਾ ਇਕੱਠ ਜਿਨ੍ਹਾਂ ਨੂੰ ਕਲਪਵਾਸੀ ਕਿਹਾ ਜਾਂਦਾ ਹੈ, ਗੰਗਾ ਦੇ ਕੰਢੇ 'ਤੇ ਅਧਿਆਤਮ ਅਤੇ ਮੁਕਤੀ ਲਈ ਮਹੀਨੇ ਭਰ ਲਈ ਰਹਿੰਦੇ ਹਨ।
ਬਹੁਤ ਸਾਰੇ ਲੋਕਾਂ ਲਈ ਕੁੰਭ ਅਧਿਆਤਮਿਕ ਸਮਾਗਮ ਤੋਂ ਵੀ ਉੱਤੇ ਹੈ, ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਇਕੱਲੇਪਨ ਵਾਲੀ ਜ਼ਿੰਦਗੀ ਤੋਂ ਛੋਟ ਮਿਲਦੀ ਹੈ।
ਬੀਬੀਸੀ ਦੀ ਵਰਚੂਅਲ ਰਿਐਲਿਟੀ ਫ਼ਿਲਮ ਵਿੱਚ ਦੋ ਕਲਪਵਾਸੀ ਔਰਤਾਂ - ਗਿਰਿਜਾ ਦੇਵੀ (68) ਅਤੇ ਮਨੋਰਮਾ ਮਿਸ਼ਰਾ (72) ਦੇ ਮੇਲੇ ਵਿੱਚ ਤਜਰਬਿਆਂ ਨੂੰ ਦਰਸਾਇਆ ਗਿਆ ਹੈ।
ਇਨ੍ਹਾਂ ਦੀ ਮੇਲੇ ਵਿੱਚ ਹੀ ਪਹਿਲੀ ਵਾਰ ਮੁਲਾਕਾਤ ਹੋਈ ਅਤੇ ਸਹੇਲੀਆਂ ਬਣ ਗਈਆਂ।
ਮਨੋਰਮਾ ਮਿਸ਼ਰਾ ਨੇ ਕਿਹਾ, ''ਬਹੁਤੇ ਬਜ਼ੁਰਗ ਲੋਕ ਭਾਰਤ ਦੇ ਪਿੰਡਾਂ ਵਿੱਚ ਆਪਣੀ ਇਕੱਲੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਇਹ ਇੱਕ ਸਮੱਸਿਆ ਹੈ।"
"ਮੈਂ ਪਿੰਡ ਵਿੱਚ ਆਪਣੇ ਘਰ ਇਕੱਲੀ ਰਹਿੰਦੀ ਹਾਂ। ਮੇਰੇ ਪੁੱਤਰ ਸ਼ਹਿਰ ਵਿੱਚ ਕੰਮ ਕਰਦੇ ਹਨ ਅਤੇ ਧੀਆਂ ਆਪਣੇ-ਆਪਣੇ ਘਰਾਂ 'ਚ ਹਨ।''
''ਮੈਂ ਹਮੇਸ਼ਾ ਇਕੱਲਾਪਨ ਮਹਿਸੂਸ ਕਰਦੀ ਹਾਂ। ਮੈਂ ਪਿੰਡ ਵਿੱਚ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲਦੀ ਹਾਂ। ਉਹ ਨਾ ਤਾਂ ਬੋਲ ਸਕਦੇ ਹਨ, ਨਾ ਤੁਰ ਸਕਦੇ ਹਨ।"
"ਉਨ੍ਹਾਂ ਦੇ ਬੱਚੇ ਵੀ ਸ਼ਹਿਰਾਂ ਵਿੱਚ ਕੰਮ ਦੀ ਭਾਲ 'ਚ ਚਲੇ ਗਏ ਹਨ। ਅਸੀਂ ਕੁਝ ਨਹੀਂ ਕਰ ਸਕਦੇ। ਸਾਨੂੰ ਇਕੱਲੇ ਹੀ ਰਹਿਣਾ ਪਵੇਗਾ। ਸਾਡੇ ਬੱਚਿਆਂ ਦਾ ਭਵਿੱਖ ਵੀ ਜ਼ਰੂਰੀ ਹੈ।''
ਗਿਰਿਜਾ ਦੇਵੀ ਦੀ ਵੀ ਕੁਝ ਰਲਦੀ-ਮਿਲਦੀ ਹੀ ਕਹਾਣੀ ਹੈ।
ਉਨ੍ਹਾਂ ਕਿਹਾ, ''ਮੇਰੇ ਪਤੀ ਨੇ ਮੈਨੂੰ ਵਿਆਹ ਤੋਂ ਮਹਿਜ਼ ਦੋ ਸਾਲਾਂ ਬਾਅਦ ਛੱਡ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਬਹੁਤ ਛੋਟੀ ਹਾਂ। ਉਸ ਤੋਂ ਬਾਅਦ ਮੇਰੇ ਪਿਤਾ ਨੇ ਮੈਨੂੰ ਸੰਭਾਲਿਆ ਪਰ 15 ਸਾਲ ਪਹਿਲਾਂ ਉਨ੍ਹਾਂ ਦੀ ਵੀ ਮੌਤ ਹੋ ਗਈ।''
''ਉਸ ਤੋਂ ਬਾਅਦ ਮੈਂ ਆਪਣੇ ਪਿੰਡ ਵਿੱਚ ਇਕੱਲੀ ਹੀ ਰਹਿੰਦੀ ਹਾਂ। ਕਈ ਵਾਰ ਤਾਂ ਦਿਨਾਂ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਹੁੰਦੀ ਸੀ।"
"ਕੁੰਭ ਨੇ ਮੈਨੂੰ ਇਕੱਲੇਪਨ ਤੋਂ ਦੂਰ ਮੈਨੂੰ ਰਾਹਤ ਦਿੱਤੀ ਹੈ, ਇਸ ਨਾਲ ਮੈਨੂੰ ਖ਼ੁਸ਼ੀ ਮਿਲਦੀ ਹੈ। ਭਾਵੇਂ ਇਹ ਖ਼ੁਸ਼ੀ ਆਰਜ਼ੀ ਹੀ ਹੈ ਪਰ ਮੈਨੂੰ ਇਸਦੀ ਉਡੀਕ ਰਹਿੰਦੀ ਹੈ।"
ਪ੍ਰੋਡਕਸ਼ਨ:
ਡਾਇਰੈਕਸ਼ਨ, ਸਕਰਿਪਟ, ਪ੍ਰੋਡਕਸ਼ਨ - ਵਿਕਾਸ ਪਾਂਡੇ
ਐਗਜ਼ੀਕਿਊਟਿਵ ਪ੍ਰੋਡਿਊਸਰ - ਜ਼ਿਲਾ ਵਾਟਸਨ ਅਤੇ ਐਂਗਸ ਫ਼ੋਸਟਰ
ਬੀਬੀਸੀ ਵੀਆਰ ਹੱਬ ਪ੍ਰੋਡਿਊਸਰ - ਨਿਆਲ ਹਿੱਲ
ਅਸਿਸਟੈਂਟ ਪ੍ਰੋਡਿਊਸਰ - ਸੁਨੀਲ ਕਟਾਰੀਆ
ਹਾਈਪਰ ਰਿਐਲਟੀ ਸਟੂਡੀਓਜ਼:
ਡਾਇਰੈਕਟਰ ਆਫ਼ ਫ਼ੋਟੋਗ੍ਰਾਫ਼ੀ - ਵਿਜਯਾ ਚੌਧਰੀ
ਐਡਿਟਿੰਗ ਅਤੇ ਸਾਊਂਡ ਡਿਜ਼ਾਈਨ - ਚਿੰਤਨ ਕਾਲੜਾ
ਕ੍ਰਿਏਟਿਵ ਡਾਇਰੈਕਟਰ - ਅਮਰਜਯੋਤ ਬੈਦਵਾਨ
ਫ਼ੀਲਡ ਪ੍ਰੋਡਕਸ਼ਨ - ਅੰਕਿਤ ਸ੍ਰੀਨਿਵਾਸ, ਵਿਵੇਕ ਸਿੰਘ ਯਾਦਵ
ਵਿਸ਼ੇਸ਼ ਧੰਨਵਾਦ:
ਉੱਤਰ ਪ੍ਰਦੇਸ਼ ਸਰਕਾਰ
ਰਾਹੁਲ ਸ਼੍ਰੀਵਾਸਤਵ, ਏ.ਐੱਸ.ਪੀ
ਕੁੰਭ ਮੇਲਾ ਪ੍ਰਸ਼ਾਸਨ