ਨਵਜੋਤ ਸਿੱਧੂ ਦਾ ਏਅਰ ਸਟਰਾਇਕ 'ਤੇ ਸਵਾਲ, ਬੀਐੱਸ ਧਨੋਆ ਨੇ ਕਿਹਾ ਬਾਲਾਕੋਟ 'ਚ ਹਮਲਾ ਕੀਤਾ ਬੰਦੇ ਨਹੀਂ ਗਿਣੇ

ਤਸਵੀਰ ਸਰੋਤ, IAF-FB/Getty
ਕਾਂਗਰਸੀ ਆਗੂ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੇ ਗਏ ਏਅਰ ਸਟਰਾਈਕ ਦੇ ਦਾਅਵੇ 'ਤੇ ਸਵਾਲ ਖੜੇ ਕੀਤੇ ਹਨ। ਇਸ ਤੋਂ ਪਹਿਲਾਂ ਪੁਲਵਾਮਾ ਹਮਲੇ ਉੱਤੇ ਦਿੱਤੇ ਬਿਆਨ ਕਾਰਨ ਵੀ ਸਿੱਧੂ ਘਿਰ ਗਏ ਸਨ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਮੋਦੀ ਸਰਕਾਰ ਤੋਂ ਇਸ ਸਟਰਾਈਕ ਬਾਰੇ ਕਈ ਸਵਾਲ ਪੁੱਛੇ।
ਉਨ੍ਹਾਂ ਪੁੱਛਿਆ, ''300 ਦਹਿਸ਼ਤਗਰਦ ਮਰੇ, ਹਾਂ ਜਾਂ ਨਾ? ਤਾਂ ਫ਼ਿਰ ਕੀ ਮਕਸਦ ਸੀ? ਤੁਸੀਂ ਦਹਿਸ਼ਤਗਰਦਾਂ ਨੂੰ ਜੜ੍ਹ ਤੋਂ ਖ਼ਤਮ ਕਰ ਰਹੇ ਸੀ ਜਾਂ ਦਰਖ਼ਤਾਂ ਨੂੰ? ਕੀ ਇਹ ਚੋਣਾਂ ਨੂੰ ਦੇਖਦਿਆਂ ਡਰਾਮਾ ਸੀ?''
ਉਨ੍ਹਾਂ ਅੱਗੇ ਲਿਖਿਆ ਕਿ ਫ਼ੌਜ ਦਾ ਸਿਆਸੀਕਰਨ ਬੰਦ ਹੋਣਾ ਚਾਹੀਦਾ ਹੈ, ਜਿੰਨਾ ਦੇਸ਼ ਪਵਿੱਤਰ ਹੈ ਓਨੀ ਹੀ ਫ਼ੌਜ ਵੀ ਪਵਿੱਤਰ ਹੈ, ਉੱਚੀ ਦੁਕਾਨ ਫਿੱਕਾ ਪਕਵਾਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਟਵੀਟ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਵੇਰੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਸ਼ਿਵਰਾਤਰੀ ਦੀਆਂ ਸ਼ੁੱਭ ਇਛਾਵਾਂ ਦੇਣ ਦੇ ਨਾਲ ਨਾਲ ਉਨ੍ਹਾਂ ਕਿਹਾ ਸੀ 'ਅੱਜ ਮੈਂ ਚੁੱਪ ਰਹਾਂਗਾ।'
ਟਵੀਟ 'ਚ ਉਨ੍ਹਾਂ ਲਿਖਿਆ, "ਅੱਜ ਮੌਨ ਰਹਾਂਗਾ, ਧਿਆਨ ਵਿੱਚ ਲੀਨ ਰਹਾਂਗਾ, ਮਹਾ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ।"
ਇਹ ਵੀ ਪੜ੍ਹੋ :

ਤਸਵੀਰ ਸਰੋਤ, AFP
ਭਾਰਤ ਸਰਕਾਰ ਦਾ ਦਾਅਵਾ ਸੀ ਕਿ ਬਾਲਾਕੋਟ ਵਿੱਚ 26 ਫਰਵਰੀ ਨੂੰ ਹਵਾਈ ਫੌਜ ਦੀ ਕਾਰਵਾਈ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਦਾਅਵੇ ਮੁਤਾਬਕ ਉੱਥੇ ਮੌਜੂਦ ਸਾਰੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਖਾਲੀ ਥਾਵਾਂ ਉੱਤੇ ਬੰਬਾਰੀ ਕੀਤੀ ਹੈ।
ਅਮਿਤ ਸ਼ਾਹ ਦਾ ਦਾਅਵਾ
ਐਤਵਾਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਇੱਕ ਰੈਲੀ ਦੌਰਾਨ ਦਾਅਵਾ ਕੀਤਾ ਸੀ ਕਿ ਏਅਰ ਸਟਰਾਈਕ ਵਿੱਚ "250 ਤੋਂ ਵੱਧ" ਅੱਤਵਾਦੀ ਮਾਰੇ ਗਏ ਸਨ।
ਹਾਕਮ ਧਿਰ ਦੇ ਉਹ ਪਹਿਲੇ ਆਗੂ ਹਨ ਜਿਨ੍ਹਾਂ ਨੇ ਇਸ ਹਮਲੇ ਵਿੱਚ ਅੱਤਵਾਦੀਆਂ ਦੀ ਮੌਤ ਦੇ ਅੰਕੜੇ 'ਤੇ ਬਿਆਨ ਦਿੱਤਾ ਹੈ।

ਤਸਵੀਰ ਸਰੋਤ, EPA
ਅਹਿਮਦਾਬਾਦ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ, "ਉਰੀ ਤੋਂ ਬਾਅਦ ਸੇਡਾ ਸੁਰੱਖਿਆ ਮੁਲਾਜ਼ਮ ਪਾਕਿਸਤਾਨ ਗਏ ਅਤੇ ਸਰਜੀਕਲ ਸਟਰਾਈਕ ਕੀਤੀ। ਉਨ੍ਹਾਂ ਨੇ ਸਾਡੇ ਪੁਲਵਾਮਾ ਤੋਂ ਬਾਅਦ ਹਰ ਕੋਈ ਸੋਚ ਰਿਹਾ ਸੀ ਕਿ ਸਰਜੀਕਲ ਸਟਰਾਈਕ ਨਹੀਂ ਹੋਵੇਗੀ ਪਰ ਪੀਐਮ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ 13 ਦਿਨਾਂ ਬਾਅਦ ਏਅਰ ਸਟਰਾਈਕ ਕੀਤੀ ਅਤੇ 250 ਤੋਂ ਵੱਧ ਅੱਤਵਾਦੀ ਮਾਰ ਮੁਕਾਏ।"
ਹਵਾਈ ਫੌਜ ਮੁਖੀ ਨੇ ਕੀ ਕਿਹਾ
ਇਸ ਸਟਰਾਈਕ ਮਗਰੋਂ ਪਹਿਲੀ ਵਾਰ ਭਾਰਤੀ ਹਵਾਈ ਫੌਜ ਦੇ ਮੁਖੀ ਬੀਐਸ ਧਨੋਆ ਸਾਹਮਣੇ ਆਏ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ, "ਸਾਡਾ ਅਪਰੇਸ਼ਨ ਸਫ਼ਲ ਰਿਹਾ।"
ਧਨੋਆ ਨੇ ਅੱਗੇ ਕਿਹਾ, "ਯੋਜਨਾ ਮੁਤਾਬਕ ਅਸੀਂ ਟਾਰਗੇਟ 'ਤੇ ਹਮਲਾ ਕੀਤਾ। ਸਾਡਾ ਕੰਮ ਸਿਰਫ਼ ਟਾਰਗੇਟ 'ਤੇ ਹਮਲਾ ਕਰਨਾ ਹੈ। ਕਿੰਨੇ ਲੋਕ ਮਾਰੇ ਗਏ ਇਹ ਗਿਣਨਾ ਸਾਡਾ ਕੰਮ ਨਹੀਂ।"
ਉਨ੍ਹਾਂ ਲੜਾਕੂ ਜਹਾਜ਼ ਮਿਗ-21 ਬਾਰੇ ਵੀ ਕਿਹਾ ਕਿ ਇਹ ਜਹਾਜ਼ ਕਾਬਿਲ ਹੈ ਅਤੇ ਅਪਗ੍ਰੇਡਡ ਹੈ। ਪਾਕਿਸਤਾਨ ਦੀ ਗ੍ਰਿਫਤ ਵਿੱਚ ਆਏ ਭਾਰਤੀ ਪਾਇਲਟ ਅਭਿਨੰਦਨ ਇਹੀ ਜਹਾਜ਼ ਉਡਾ ਰਹੇ ਸਨ।
ਵਿੰਗ ਕਮਾਂਡਰ ਅਭਿਨੰਦਨ ਦੇ ਬਾਰੇ ਉਨ੍ਹਾਂ ਕਿਹਾ, "ਮੈਡੀਕਲ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਪਾਏਗਾ ਕਿ ਉਹ ਫਿਟ ਹਨ ਕਿ ਨਹੀਂ। ਜੇ ਅਭਿਨੰਦਨ ਫਿਟ ਪਾਏ ਜਾਂਦੇ ਹਨ ਤਾਂ ਉਹ ਡਿਊਟੀ 'ਤੇ ਮੁੜ ਤਾਇਨਾਤ ਹੋ ਪਾਉਣਗੇ। ਉਨ੍ਹਾਂ ਦੀ ਸਰਵਿਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












