You’re viewing a text-only version of this website that uses less data. View the main version of the website including all images and videos.
ਪੁਲਵਾਮਾ ਹਮਲਾ : ਭਾਰਤੀ ਫੌਜ ਨੇ ਕਿਹਾ ਕਿ ਕਸ਼ਮੀਰ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਹਥਿਆਰ ਚੁੱਕਣ ਤੋਂ ਰੋਕਣ ਨਹੀਂ ਤਾਂ ਮਾਰੇ ਜਾਣਗੇ
''ਕਸ਼ਮੀਰ ਦੀਆਂ ਮਾਵਾਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਥਿਆਰ ਚੁੱਕਣ ਤੋਂ ਰੋਕਣ। ਜੋ ਵੀ ਹਥਿਆਰ ਚੁੱਕੇਗਾ ਉਸਨੂੰ ਮਾਰ ਮੁਕਾਇਆ ਜਾਵੇਗਾ। ਇੱਕੋ ਹੀ ਰਾਹ ਹੈ ਸਰੈਂਡਰ।''
ਇਹ ਗੱਲ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋਂ ਨੇ ਫੌਜ, ਸੀਆਰਪੀਐੱਫ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਹੀ ਹੈ।
ਢਿੱਲੋਂ ਨੇ ਅੱਗੇ ਕਿਹਾ, ''ਪੁਲਵਾਮਾ ਹਮਲਾ ਜੈਸ਼-ਏ-ਮੁਹੰਮਦ ਨੇ ਪਾਕਿਸਤਾਨੀ ਫੌਜ ਅਤੇ ਉੱਥੇ ਦੀ ਖੂਫੀਆ ਏਜੰਸੀ ਆਈਐੱਸਆਈ ਦੀ ਮਦਦ ਨਾਲ ਕੀਤਾ। ਜੈਸ਼ ਦਾ ਕਮਾਂਡਰ ਕਾਮਰਾਨ ਵੀ ਮਾਰਿਆ ਗਿਆ''
ਪੁਲਵਾਮਾ ਹਮਲੇ ਤੋਂ ਬਾਅਦ ਹੋਈ ਇਸ ਪ੍ਰੈਸ ਕਾਨਫਰੰਸ ਵਿੱਚ ਅਫਸਰਾਂ ਨੇ ਇਹ ਵੀ ਕਿਹਾ, ''ਕਾਫਲੇ ਨੂੰ ਨਿਸ਼ਾਨਾ ਬਣਾਏ ਜਾਣ ਮਗਰੋਂ ਘਾਟੀ 'ਚ 100 ਘੰਟਿਆਂ ਦੇ ਅੰਦਰ-ਅੰਦਰ ਦੋ ਵੱਡੇ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਇੱਕ ਸਥਾਨਕ ਮਦਦਗਾਰ ਵੀ ਮਾਰਿਆ ਗਿਆ।''
ਇਹ ਵੀ ਪੜ੍ਹੋ
ਭਾਰਤ ਸ਼ਾਸਿਤ ਕਸ਼ਮੀਰ ਵਿੱਚ ਵਿੱਚ ਪੁਲਵਾਮਾ ਜ਼ਿਲ੍ਹੇ ਦੇ ਪਿੰਗਲੇਨਾ ਇਲਾਕੇ ਵਿੱਚ ਸੋਮਵਾਰ ਤੜਕੇ ਹੋਈ ਗੋਲੀਬਾਰੀ ਵਿੱਚ ਭਾਰਤੀ ਫੌਜ ਦੇ 5 ਜਵਾਨ ਮਾਰੇ ਹਨ ਅਤੇ ਇੱਕ ਜ਼ਖਮੀ ਹੋਇਆ ਹੈ। ਮ੍ਰਿਤਕਾਂ ਵਿੱਚ ਇੱਕ ਮੇਜਰ ਵੀ ਸ਼ਾਮਲ ਹੈ।
ਫੌਜ, ਪੁਲਿਸ ਤੇ ਸੀਆਰਪੀਐੱਫ ਦੀ ਇਹ ਸਾਂਝੀ ਟੀਮ ਪੁਲਵਾਮਾ ਵਿੱਚ 14 ਫਰਵਰੀ ਨੂੰ ਹੋਏ ਸੀਆਰਪੀਐੱਫ ਦੇ ਕਾਫਲੇ 'ਤੇ ਹਮਲੇ ਤੋਂ ਬਾਅਰ ਅੱਤਵਾਦੀਆਂ ਖਿਲਾਫ਼ ਸਰਚ ਆਪਰੇਸ਼ਨ ਚਲਾ ਰਹੀ ਸੀ।
ਐਨਕਾਊਂਟਰ ਦੌਰਾਨ ਮਾਰੇ ਗਏ ਫੌਜੀਆਂ ਵਿੱਚ ਮੇਜਰ ਡੀਐੱਸ ਢੋਂਢਿਆਲ, ਹੈੱਡ ਕਾਂਸਟੇਬਲ ਸਾਵੇ ਰਾਮ, ਸਿਪਾਹੀ ਅਜੈ ਕੁਮਾਰ ਅਤੇ ਰਹੀ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ
ਫੌਜ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ਆਮ ਲੋਕ ਐਨਕਾਊਂਟਰ ਸਾਈਟ ਤੋਂ ਦੂਰ ਰਹਿਣ, ''ਅਸੀਂ ਕਿਸੇ ਵੀ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਜਿਹੜੇ ਫੌਜੀ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ, ਅਸੀਂ ਪਰਿਵਾਰਾਂ ਨਾਲ ਖੜ੍ਹੇ ਹਾਂ।''
ਪੁਲਵਾਮਾ ਹਮਲੇ ਤੋਂ ਬਾਅਦ ਦੇਸ ਦੇ ਕੁਝ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ਬਾਰੇ ਸੀਆਰਪੀਐੱਫ ਨੇ ਕਿਹਾ ਕਿ ਜੋ ਕਸ਼ਮੀਰੀ ਮੁੰਡੇ ਬਾਹਰ ਪੜ੍ਹ ਹਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ।