ਪ੍ਰਿਅੰਕਾ ਗਾਂਧੀ ਦਾ ਪਲੇਠਾ ਰੋਡ-ਸ਼ੋਅ, ਬਿਨਾਂ ਭਾਸ਼ਣ ਤੋਂ ਵੀ ਸਭ ਕੁਝ ਕਹਿ ਗਿਆ

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਲਖਨਊ ਤੋਂ ਬੀਬੀਸੀ ਲਈ

ਪਿਛਲੇ ਮਹੀਨੇ ਹੀ ਕਾਂਗਰਸ ਦੇ ਜਰਨਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਿੰਅਕਾ ਗਾਂਧੀ ਨੇ ਸੋਮਵਾਰ ਨੂੰ ਲਖਨਊ ਵਿੱਚ ਆਪਣਾ ਪਹਿਲਾ ਰੋਡ-ਸ਼ੋਅ ਕੀਤਾ।

ਲਖਨਊ ਹਾਈਵੇ ਤੋਂ ਸੂਬਾ ਕਾਂਗਰਸ ਦੇ ਮੁੱਖ ਦਫ਼ਤਰ ਤੱਕ 15 ਕਿਲੋਮੀਟਰ ਦਾ ਸਫ਼ਰ ਕਰਨ ਵਿੱਚ ਉਨ੍ਹਾਂ ਨੂੰ ਲਗਭਪਗ ਪੰਜ ਘੰਟੇ ਲੱਗੇ।

ਉਨ੍ਹਾਂ ਦੇ ਕਾਫ਼ਲੇ ਵਿੱਚ ਕਾਂਗਰਸ ਪ੍ਰਧਾਨ, ਪੱਛਮੀਂ ਉੱਤਰ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਜਯੋਤੀਰਾਦਿਤਿਆ ਸਿੰਧੀਆ, ਰਾਜ ਬੱਬਰ ਅਤੇ ਹੋਰ ਕਈ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ।

ਪਾਰਟੀ ਦੇ ਦਫ਼ਤਰ ਵਿੱਚ ਜਿਹੜੇ ਲੋਕ ਪ੍ਰਿੰਅਕਾ ਗਾਂਧੀ ਤੋਂ ਕੁਝ ਸੁਣਨ ਦੀ ਉਮੀਦ ਲਾਈ ਬੈਠੇ ਸਨ ਉਨ੍ਹਾਂ ਨੂੰ ਤਾਂ ਨਿਰਾਸ਼ਾ ਹੀ ਹੱਥ ਲੱਗੀ। ਪ੍ਰਿਅੰਕਾ ਦੇ ਭਾਸ਼ਣ ਦੇਣ ਤੋਂ ਬਿਨਾਂ ਹੀ ਉਨ੍ਹਾਂ ਦਾ ਰੋਡ ਸ਼ੌਅ ਬਹੁਤ ਕੁਝ ਕਹਿ ਅਤੇ ਉਹੀ ਅੱਡ ਪੂਰਾ ਦਿਨ ਟੀਵੀ ਚੈਨਲਾਂ ਉੱਤੇ ਛਾਈ ਰਹੀ।

ਵਜ੍ਹਾ ਇਹ ਸੀ ਕਿ ਪ੍ਰਿੰਅਕਾ ਗਾਂਧੀ ਨੇ ਇਸ ਮੌਕੇ ਕੁਝ ਵੀ ਨਹੀਂ ਕਿਹਾ ਹਾਂ ਰਾਹੁਲ ਗਾਂਧੀ ਨੇ ਜ਼ਰੂਰ ਥੋੜ੍ਹੀ ਦੇਰ ਲਈ ਹਮਾਇਤੀਆਂ ਨੂੰ ਸੰਬੋਧਨ ਕੀਤਾ।

ਇਹ ਵੀ ਪੜ੍ਹੋ:

ਉਸ ਵਿੱਚ ਉਨ੍ਹਾਂ ਨੇ ਜ਼ਿਆਦਾਤਰ ਉਹੀ ਗੱਲਾਂ ਕਹੀਆਂ ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਰ ਕਰ ਰਹੇ ਹਨ। "ਪ੍ਰਧਾਨ ਮੰਤਰੀ ਨੇ ਦੋ ਕਰੋੜ ਸਲਾਨਾ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਹੋਇਆ, ਉਨ੍ਹਾਂ ਨੇ ਆਪਣੇ ਦੋਸਤ ਅਨਿਲ ਅੰਬਾਨੀ ਨੂੰ ਰਫ਼ਾਲ ਮਾਮਲੇ ਵਿੱਚ 30 ਹਜ਼ਾਰ ਕਰੋੜ ਲਾਭ ਪਹੁੰਚਾਇਆ" ਅਤੇ ਆਪਣਾ ਉਹੀ ਪੁਰਾਣਾ ਨਾਅਰਾ, "ਚੌਕੀਦਾਰ ਚੋਰ ਹੈ।"

ਉਨ੍ਹਾਂ ਨੇ ਸਮਾਜਵਾਦੀ ਪਾਰਟੀ ਤੇ ਬੀਐੱਸਪੀ ਦੇ ਗੱਠਜੋੜ ਬਾਰੇ ਸਿਰਫ਼ ਇੱਕ ਗੱਲ ਕਹੀ,"ਮੈਂ ਮਾਇਆਵਤੀ ਜੀ ਅਤੇ ਅਖਿਲੇਸ਼ ਜੀ ਦਾ ਪੂਰਾ ਸਤਿਕਾਰ ਕਰਦਾ ਹਾਂ ਪਰ ਕਾਂਗਰਸ ਯੂਪੀ ਵਿੱਚ ਆਪਣੇ ਪੂਰੇ ਦਮ ਨਾਲ ਲੜੇਗੀ। ਕਾਂਗਰਸ ਆਪਣੀ ਵਿਚਾਰਧਾਰਾ ਤੇ ਯੂਪੀ ਨੂੰ ਬਦਲਣ ਲਈ ਲੜੇਗੀ।"

ਇਸ ਤੋਂ ਬਾਅਦ ਰਾਹੁਲ, ਪ੍ਰਿੰਅਕਾ ਤੇ ਸਾਰੇ ਪਾਰਟੀ ਦਫ਼ਤਰ ਦੇ ਅੰਦਰ ਚਲੇ ਗਏ, ਜਿੱਥੇ ਇੱਕ ਬੈਠਕ ਹੋਣੀ ਸੀ।

ਇਸ ਤੋਂ ਪਹਿਲਾਂ ਕਾਂਗਰਸ ਨੇ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਕੀਤੀ ਸੀ। ਪਾਰਟੀ ਦੇ ਕਾਰਕੁਨਾਂ ਨੇ ਪੂਰੇ ਸ਼ਹਿਰ ਨੂੰ ਪ੍ਰਿੰਅਕਾ ਗਾਂਧੀ ਦੇ ਪੋਸਟਪਾਂ ਨਾਲ ਭਰ ਦਿੱਤਾ ਸੀ। ਜਿਵੇਂ ਉਹ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਨਹੀਂ ਸਗੋਂ ਜਿੱਤ ਕੇ ਆ ਰਹੇ ਹੋਣ।

ਯੂਪੀ ਵਿੱਚ ਪ੍ਰਿੰਅਕਾ ਗਾਂਧੀ ਨੂੰ ਸਰਗਰਮ ਭੂਮਿਕਾ ਦਿੱਤੇ ਜਾਣ ਤੋਂ ਬਾਅਦ ਹੀ ਵਰਕਰਾਂ ਵਿੱਚ ਜੋਸ਼ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਜੋਸ਼ ਉਨ੍ਹਾਂ ਨੂੰ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

ਪ੍ਰਿੰਅਕਾ ਗਾਂਧੀ ਨੇ ਵੀ ਵਰਕਰਾਂ ਨੂੰ ਇੱਕ ਆਡੀਓ ਟੇਪ ਜਾਰੀ ਕਰਕੇ ਵਧਾ ਦਿੱਤਾ।

ਰਾਹੁਲ-ਪ੍ਰਿੰਅਕਾ ਦਾ ਰੋਡ-ਸ਼ੋਅ

ਇਸ ਆਡੀਓ ਟੇਪ ਵਿੱਚ ਪ੍ਰਿੰਅਕਾ ਗਾਂਧੀ ਨੇ ਨੌਜਵਾਨਾਂ, ਔਰਤਾਂ ਅਤੇ ਗਰੀਬਾਂ ਤੇ ਖ਼ਾਸ ਫੋਕਸ ਕੀਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਬਣਨ ਤੋਂ ਬਾਅਦ ਪ੍ਰਿੰਅਕਾ ਨੇ ਪਹਿਲਾ ਅਧਿਕਾਰਿਤ ਬਿਆਨ ਜਾਰੀ ਕੀਤਾ ਸੀ।

ਜਿਸ ਵਿੱਚ ਉਨ੍ਹਾਂ ਨੇ ਯੂਪੀ ਅਤੇ ਉੱਤਰਾਖੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਸੀ ਅਤੇ ਸਰਕਾਰ ਨੇ ਕਰੜੇ ਹੱਥੀਂ ਲਿਆ ਸੀ।

ਐਤਵਾਰ ਨੂੰ ਇਸ ਰੈਲੀ ਦੀਆਂ ਤਿਆਰੀਆਂ ਬਾਰੇ ਗੰਭੀਰ ਸੋਚ-ਵਿਚਾਰ ਹੋਇਆ। ਸੂਬੇ ਦੇ ਲਗਪਗ ਸਾਰੇ ਵੱਡੇ ਆਗੂ ਉਸ ਵਿੱਚ ਮੌਜੂਦ ਸਨ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਮੌਜੂਦਗੀ ਵੀ ਖ਼ਾਸ ਰਹੀ।

ਉਨ੍ਹਾਂ ਕਿਹਾ," ਪ੍ਰਿੰਅਕਾ ਜੀ ਦੀ ਮੌਜੂਦਗੀ ਨਾਲ ਯੂਪੀ ਵਿੱਚ ਕਾਂਗਰਸ ਨੂੰ ਨਵੀਂ ਤਾਕਤ ਮਿਲੇਗੀ। ਸਾਲ 2009 ਵਿੱਚ ਵੀ ਲੋਕ ਇਹ ਉਮੀਦ ਨਹੀਂ ਕਰ ਰਹੇ ਸਨ ਕਿ ਅਸੀਂ ਐਨੀ ਵੱਡੀ ਜਿੱਤ ਹਾਸਲ ਕਰਾਂਗੇ। ਜਦਕਿ, ਅਸੀਂ 22 ਸੀਟਾਂ ਜਿੱਤ ਲਈਆਂ। ਇਸ ਵਾਰ ਵੀ ਅਸੀਂ ਚੰਗੀ ਕਾਰਗੁਜ਼ਾਰੀ ਕਰਾਂਗੇ।"

ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਅਤੇ ਪਾਰਟੀ ਦੀ ਸੀਨੀਅਰ ਆਗੂ ਦਾ ਕਹਿਣਾ ਸੀ ਕਿ ਵਰਕਰਾਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋਈ ਹੈ। ਇਸ ਲਈ ਲੋਕਾਂ ਵਿੱਚ ਜ਼ਬਰਦਸਤ ਜੋਸ਼ ਹੈ।

ਪ੍ਰਿੰਅਕਾ ਸੈਨਾ

ਦਿਲਚਸਪ ਗੱਲ ਇਹ ਹੈ ਕਿ ਪਾਰਟੀ ਵਰਕਰਾਂ ਨੇ ਪ੍ਰਿਅੰਕਾ ਗਾਂਧੀ ਦੀ ਹਮਾਇਤ ਵਿੱਚ ਜੋ ਪੋਸਟਰ ਅਤੇ ਹੋਲਡਿੰਗ ਲਾਏ ਹਨ, ਉਨ੍ਹਾਂ ਸਾਰਿਆਂ ਵਿੱਚ ਉਨ੍ਹਾਂ ਦੀ ਤੁਲਨਾ ਇੰਦਰਾ ਗਾਂਧੀ ਨਾਲ ਕੀਤੀ ਗਈ ਹੈ।

ਇਹੀ ਨਹੀਂ, ਗੁਲਾਬੀ ਟੀ-ਸ਼ਰਟਾਂ ਪਾਈ ਨੌਜਵਾਨਾਂ ਦੀ ਇੱਕ ਟੋਲੀ ਵੀ ਸਾਨੂੰ ਲਖਨਊ ਵਿੱਚ ਮਿਲੀ। ਉਨ੍ਹਾਂ ਦੀ ਟੀ-ਸ਼ਰਟ 'ਤੇ "ਪ੍ਰਿੰਅਕਾ ਸੈਨਾ" ਲਿਖਿਆ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਸੈਨਾ ਵੀ ਇੰਦਰਾ ਦੀ "ਵਾਨਰ ਸੈਨਾ" ਦੀ ਤਰਜ਼ 'ਤੇ ਹੀ ਬਣਾਈ ਗਈ ਹੈ।

ਇਸ ਸੈਨਾ ਦੇ ਇੱਕ ਮੈਂਬਰ ਨੇ ਸਾਨੂੰ ਦੱਸਿਆ, "ਸਾਡਾ ਇੱਕ ਵੱਡਾ ਸਮੂਹ ਹੈ, ਜਿਸ ਵਿੱਚ ਸੈਂਕੜੇ ਲੋਕ ਸ਼ਾਮਲ ਹਨ। ਪ੍ਰਿਅੰਕਾ ਗਾਂਧੀ ਦੇ ਸਵਾਗਤ ਤੋਂ ਇਲਾਵਾ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਜਿੰਮੇਵਾਰੀ ਵੀ ਅਸੀਂ ਨਿਭਾ ਰਹੇ ਹਾਂ। ਗੁਲਾਬੀ ਰੰਗ ਦੀ ਟੀ-ਸ਼ਰਟ ਅਸੀਂ ਇਸ ਲਈ ਪਾਈ ਹੈ ਕਿਉਂਕਿ ਅਸੀਂ ਔਰਤਾਂ ਨੂੰ ਮਾਣ ਦਿਵਾਉਣਾ ਚਾਹੁੰਦੇ ਹਾਂ।"

ਹਾਲਾਂਕਿ, ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਖ਼ੁਦ ਪ੍ਰਿਅੰਕਾ ਗਾਂਧੀ ਨੂੰ ਇਸ ਸੈਨਾ ਬਾਰੇ ਕੁਝ ਨਹੀਂ ਪਤਾ।

ਕਿੰਨਾ ਫ਼ਾਇਦਾ ਕਰਨਗੇ ਪ੍ਰਿਅੰਕਾ

ਦੂਸਰੇ ਪਾਸੇ ਪ੍ਰਿਅੰਕਾ ਗਾਂਧੀ ਦੇ ਪ੍ਰੋਗਰਾਮ ਦੇ ਕਾਰਨ ਲਖਨਊ ਦਾ ਕਾਂਗਰਸ ਦਫ਼ਤਰ ਵੀ ਪੂਰਾ ਸਜਾਇਆ ਹੋਇਆ ਹੈ। ਰੰਗ-ਰੋਗਨ ਦੇ ਨਾਲ ਦਫ਼ਤਰ ਵਿੱਚ ਨਵਾਂ ਬੋਰਡ ਵੀ ਲਾ ਦਿੱਤਾ ਗਿਆ ਹੈ। ਆਸ-ਪਾਸ ਦੀਆਂ ਕੰਧਾਂ ਨੂੰ ਪੋਸਟਰਾਂ ਨਾਲ ਭਰ ਦਿੱਤਾ ਗਿਆ ਹੈ। ਇਸ ਦਫ਼ਤਰ ਵਿੱਚ ਉਨ੍ਹਾਂ ਦਾ ਇੱਕ ਖ਼ਾਸ ਕਮਰਾ ਵੀ ਤਿਆਰ ਕੀਤਾ ਗਿਆ ਹੈ।

ਸੀਨੀਅਰ ਪੱਤਰਕਾਰ ਸੁਭਾਸ਼ ਮਿਸ਼ਰ ਨੇ ਇਸ ਬਾਰੇ ਵਿਅੰਗਮਈ ਅੰਦਾਜ਼ ਵਿੱਚ ਟਿੱਪਣੀ ਕੀਤੀ, "ਹਾਲ ਦੇ ਦਿਨਾਂ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਾਂਗਰਸ ਦਾ ਕੋਈ ਇੰਚਾਰਜ ਲਗਾਤਾਰ ਚਾਰ ਦਿਨ ਤੱਕ ਦਫ਼ਤਰ ਵਿੱਚ ਰਹਿ ਕੇ ਵਰਕਰਾਂ ਨੂੰ ਮਿਲੇਗਾ ਤੇ ਚੋਣ ਰਣਨੀਤੀ ਬਾਰੇ ਚਰਚਾ ਹੋਵੇਗੀ।"

ਕਾਂਗਰਸ ਮਹਾਂ-ਗੱਠਜੋੜ ਵਿੱਚ ਸ਼ਾਮਲ ਨਹੀਂ ਹੈ ਇਸ ਲਈ ਇਸ ਬਰੇ ਬਹੁਤ ਸਾਰੇ ਸ਼ੱਕ ਜ਼ਾਹਰ ਕੀਤੇ ਜਾ ਰਹੇ ਹਨ ਕਿ ਇਕੱਲੇ ਰਹਿ ਕੇ ਕਾਂਗਰਸ ਆਪਣਾ ਕਿੰਨਾ ਫ਼ਾਇਦਾ ਕਰੇਗੀ ਜਾਂ ਫਿਰ ਗੱਠਜੋੜ ਦਾ ਨੁਕਸਾਨ ਕਰੇਗੀ।

ਇਹ ਵੀ ਪੜ੍ਹੋ:

ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਦਾ ਕਹਿਣਾ ਹੈ, " ਨੁਕਸਾਨ ਤੇ ਨਫ਼ੇ ਹਾਲੇ ਤਾਂ ਤੈਅ ਨਹੀਂ ਹੋ ਸਕਦਾ ਪਰ ਭਾਜਪਾ ਆਗੂਆਂ ਦੇ ਬਿਆਨ ਅਤੇ ਟਿੱਪਣੀਆਂ ਇਹ ਦੱਸ ਰਹੀਆਂ ਹਨ ਉਨ੍ਹਾਂ ਦੇ ਘਰ ਵਿੱਚ ਇਸ ਬਾਰੇ ਖ਼ਲਬਲੀ ਜਰੂਰ ਹੈ। ਸੀਟਾਂ ਦੇ ਲਿਹਾਜ ਨਾਲ ਪ੍ਰਿਅੰਕਾ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਨੂੰ ਕਿੰਨਾ ਲਾਭ ਦੁਆ ਸਕਣਗੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰਪ ਕੁਲ ਮਿਲਾ ਕੇ ਕਾਂਗਰਸ ਨੂੰ ਫ਼ਾਇਦਾ ਹੋਣਾ ਤੈਅ ਹੈ।"

ਇਸ ਰੋਡ ਸ਼ੋਅ ਤੋਂ ਬਾਅਦ ਪ੍ਰਿਅੰਕਾ ਗਾਂਧੀ ਅਤੇ ਜਿਉਤਿਰਦਿੱਤਿਆ ਸਿੰਧੀਆ ਆਪਣੇ-ਆਪਣੇ ਖੇਤਰਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤਣ ਦੀ ਯੋਜਨਾ ਤੇ ਕੰਮ ਕਰਨਗੇ।

ਜਾਣਕਾਰਾਂ ਦਾ ਮੰਨਣਾ ਹੈ ਕਿ ਇਸੇ ਦੌਰੇ ਵਿੱਚ ਉਮੀਦਵਾਰਾਂ ਦੇ ਨਾਵਾਂ ਬਾਰੇ ਵੀ ਸ਼ੁਰੂਆਤੀ ਗੱਲਬਾਤ ਹੋ ਸਕਦੀ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)