ਰਾਹੁਲ ਨੇ ਕਿਹਾ, 'ਕਾਂਗਰਸ, ਬਸਪਾ ਤੇ ਐੱਸਪੀ ਦੀ ਵਿਚਾਰਧਾਰਾ ਇੱਕ'

ਪੰਜ ਸੂਬਿਆਂ ਦੇ ਰੁਝਾਨ/ਨਤੀਜਿਆਂ ਕਾਂਗਰਸ ਦੇ ਪੱਖ ਵਿੱਚ ਆਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰੈੱਸ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਮਕਸਦ ਭਾਜਪਾ ਦੀ ਵਿਚਾਰਧਾਰਾ ਨੂੰ ਹਰਾਉਣਾ ਹੈ ਨਾ ਕਿ ਭਾਜਪਾ ਤੋਂ ਦੇਸ ਨੂੰ ਮੁਕਤ ਕਰਨਾ।

ਮੰਗਲਵਾਰ ਨੂੰ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਹੋ ਰਹੀ ਵੋਟਾਂ ਦੀ ਗਿਣਤੀ ਵਿੱਚ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ।

ਰਾਹੁਲ ਗਾਂਧੀ ਨੇ ਚੋਣਾਂ ਵਿੱਚ ਮਿਲੀ ਕਾਮਯਾਬੀ ਨੂੰ ਕਾਂਗਰਸ ਵਰਕਰਾਂ, ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਦੀ ਕਾਮਯਾਬੀ ਦੱਸਿਆ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "2014 ਦੀਆਂ ਚੋਣਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। 2014 ਦੀਆਂ ਚੋਣਾਂ ਮੇਰੇ ਲਈ ਬੈਸਟ ਸਨ। ਨਰਿੰਦਰ ਮੋਦੀ ਲੋਕਾਂ ਦੇ ਦਿਲ ਦੀ ਗੱਲ ਸੁਣਨ ਵਿੱਚ ਨਾਕਾਮ ਰਹੇ ਹਨ।''

ਰਾਹੁਲ ਗਾਂਧੀ ਦੀਆਂ 5 ਮੁੱਖ ਗੱਲਾਂ

  • ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਅੱਗੇ ਵੀ ਉਹ ਇਕੱਠੇ ਰਹਿ ਕੇ ਲੜੇਗੀ। ਉਨ੍ਹਾਂ ਕਿਹਾ ਕਿ ਕਾਂਗਰਸ, ਬਸਪਾ ਤੇ ਐੱਸਪੀ ਦੀ ਇੱਕੋ ਵਿਚਾਰਧਾਰਾ ਹੈ।
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੁਜ਼ਗਾਰ ਦਾ ਵਾਅਦਾ ਪੂਰਾ ਨਹੀਂ ਕੀਤਾ। ਲੋਕਾਂ ਨੂੰ ਇਹ ਲਗਣ ਲੱਗ ਪਿਆ ਹੈ ਕਿ ਮੋਦੀ ਜੀ ਨੇ ਜੋ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ ਹਨ।
  • ਦੇਸ ਦੇ ਲੋਕ ਨੋਟਬੰਦੀ, ਜੀਐੱਸਟੀ, ਬੇਰੁਜ਼ਗਾਰੀ ਤੋਂ ਖੁਸ਼ ਨਹੀਂ ਹਨ। ਮੈਂ ਵਾਰ-ਵਾਰ ਕਹਿੰਦਾ ਹਾਂ ਨੋਟਬੰਦੀ ਇੱਕ ਵੱਡਾ ਘਪਲਾ ਹੈ।
  • ਈਵੀਐੱਮ ਬਾਰੇ ਸਵਾਲ ਅਜੇ ਵੀ ਬਰਕਰਾਰ ਹਨ ਅਤੇ ਇਹ ਇੱਕ ਕੌਮਾਂਤਰੀ ਮੁੱਦਾ ਹੈ। ਈਵੀਐੱਮ ਦੇ ਅੰਦਰ ਜੋ ਚਿਪ ਹੈ ਉਸ ਨਾਲ ਛੇੜਛਾੜ ਹੋ ਸਕਦੀ ਹੈ ਅਤੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।
  • ਕਿਸਾਨਾਂ ਦੀ ਕਰਜ਼ ਮੁਆਫੀ ਮਦਦ ਹੈ, ਹੱਲ ਨਹੀਂ। ਜਿੱਥੇ ਵੀ ਅਸੀਂ ਕਿਸਾਨਾਂ ਦੇ ਕਰਜ਼ ਮੁਆਫ ਕਰਨ ਦਾ ਵਾਅਦਾ ਕੀਤਾ ਹੈ, ਉੱਥੇ ਜਿਵੇਂ ਹੀ ਸਰਕਾਰ ਬਣੇਗੀ ਤਾਂ ਕਰਜ਼ ਮੁਆਫੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)