ਅੰਮ੍ਰਿਤਸਰ 'ਚ ਆਪ ਦੇ ਬਾਗੀ ਨੇਤਾ ਸੁਰੇਸ਼ ਸ਼ਰਮਾ 'ਤੇ ਹਮਲਾ

ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਉੱਪਰ ਦੋ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ।

ਜਿਸ ਵੇਲੇ ਇਹ ਹਮਲਾ ਹੋਇਆ ਸੁਰੇਸ਼ ਸ਼ਰਮਾ ਅੰਮ੍ਰਿਤਸਰ ਦੇ ਛੇਹਰਟਾ ਇਲਕੇ ਵਿੱਚ ਆਪਣੀ ਦੁਕਾਨ ਵਿੱਚ ਬੈਠੇ ਸਨ।

ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਕਿਸੇ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਸ਼ਰਮਾ ਦੇ ਪੱਟ ਅਤੇ ਗੁੱਟ ਵਿੱਚ ਗੋਲੀਆਂ ਲੱਗੀਆਂ ਹਨ।

ਸ਼ਰਮਾਂ ਦੀਆਂ ਲੱਤਾਂ ਵਿੱਚ ਤਿੰਨ ਗੋਲੀਆਂ ਲੱਗਣ ਮਗਰੋਂ, ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ ਮੁਤਾਬਕ ਹਮਲਾਵਰਾਂ ਨੇ ਸ਼ਰਮਾਂ 'ਤੇ ਚਾਰ ਗੋਲੀਆਂ ਚਲਾਈਆਂ ਸਨ, ਜਿਨ੍ਹਾਂ ਵਿੱਚੋਂ ਤਿੰਨ ਉਨ੍ਹਾਂ ਦੇ ਪੱਟਾਂ ਅਤੇ ਲੱਤਾਂ ਵਿੱਚ ਲੱਗ ਗਈਆਂ।

ਇਹ ਵੀ ਪੜ੍ਹੋ:-

ਸ਼ਰਮਾ ਇੱਕ ਆਰਟੀਆਈ ਕਾਰਕੁਨ ਹਨ ਅਤੇ ਸੁਖਪਾਲ ਖਹਿਰਾ ਧੜੇ ਦੀ ਬਣਾਈ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਹਨ।

ਇਸੇ ਕਰਕੇ ਪਾਰਟੀ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਅਸ਼ੋਕ ਤਲਵਾਰ ਨੂੰ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਮੁਖੀ ਬਣਾ ਦਿੱਤਾ ਸੀ।

ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਕਿਹਾ ਕਿ "ਸ਼ਰਮਾ ਹੁਣ ਸਥਿਰ ਹਨ" ਅਤੇ ਕੋਈ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ।

ਸ਼ਰਮਾ ਦੇ ਆਰਟੀਆਈ ਕਾਰਕੁਨ ਹੋਣ ਕਾਰਨ ਪੁਲਿਸ ਨੇ ਹਮਲੇ ਪਿੱਛੇ ਨਿੱਜੀ ਦੁਸ਼ਮਣੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।

ਸੁਖਪਾਲ ਖਹਿਰਾ ਨੇ ਹਮਲੇ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਵਿੱਚ ਕੋਈ ਸੁਰੱਖਿਅਤ ਨਹੀਂ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)