ਪੰਜਾਬ ਸਰਕਾਰ ਦੀ ਤਰਜੀਹ ਹੁਣ ਅੰਤਰਜਾਤੀ ਵਿਆਹ ਸਕੀਮ ਨਹੀਂ - 5 ਅਹਿਮ ਖ਼ਬਰਾਂ

ਅੰਤਰਜਾਤੀ ਵਿਆਹ ਕਰਾਉਣ ਵਾਲੇ ਜੋੜਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨ ਕਰਨ ਵਾਲੀ ਯੋਜਨਾ ਤੋਂ ਪੰਜਾਬ ਸਰਕਾਰ ਨੇ ਹੱਥ ਪਿੱਛੇ ਖਿੱਚ ਲਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮਾਲੀ ਸੰਕਟ ਦਾ ਕਾਰਨ ਪੰਜਾਬ ਸਰਕਾਰ ਨੇ ਇਸ ਤੋਂ ਪੱਲਾ ਝਾੜ ਲਿਆ ਹੈ ਅਤੇ ਮੌਜੂਦਾ ਸਾਲ ਦੇ ਬਜਟ ਵਿੱਚ ਇਸ ਬਾਰੇ ਕੋਈ ਤਜਵੀਜ਼ ਨਹੀਂ ਰੱਖੀ ਗਈ ਹੈ।

ਇਨ੍ਹਾਂ ਹੀ ਨਹੀਂ ਅਖ਼ਬਾਰ ਨੇ ਵਿਭਾਗ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਮਾਲੀ ਸਾਲ 2011-2012, 2012-2013, 2013-2014 ਭਾਵ ਲਗਾਤਾਰ 4 ਸਾਲਾਂ ਤੋਂ ਇਹ ਰਾਸ਼ੀ ਦਿੱਤੀ ਹੀ ਨਹੀਂ ਗਈ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਅਜਿਹੇ ਜੋੜਿਆਂ ਨੂੰ ਡੇਢ ਲੱਖ ਰੁਪਏ ਦੀ ਰਾਸ਼ੀ ਐਲਾਨੀ ਹੋਈ ਹੈ ਅਤੇ ਉਹ ਵੀ ਲਾਭਪਾਤਰੀਆਂ ਨੂੰ ਅਦਾ ਨਹੀਂ ਕੀਤੀ ਜਾਂਦੀ।

ਪੰਜਾਬ ਸਰਕਾਰ ਵੱਲੋਂ ਇਹ ਯੋਜਨਾ 'ਸਿਵਲ ਅਧਿਕਾਰਾਂ ਦੀ ਸੁਰੱਖਿਆ ਕਾਨੂੰਨ 1955' ਤਹਿਤ ਅੰਤਰਜਾਤੀ ਵਿਆਹ ਕਰਾਉਣ ਵਾਲੇ ਜੋੜਿਆਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਤਿਆਰ ਕੀਤੀ ਸੀ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਪੰਜਾਬ ਦੇ ਕਿਸਾਨਾਂ ਦੀ ਪ੍ਰਸੰਸ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਨਾਲ ਸਾੜਨ ਕਰਕੇ ਪ੍ਰਸ਼ੰਸ਼ਾ ਕੀਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਦੌਰਾਨ ਪੰਜਾਬ ਦੇ ਕਿਸਾਨ ਗੁਰਬਚਨ ਸਿੰਘ ਦਾ ਹਵਾਲਾ ਦਿੱਤਾ, ਜਿੰਨ੍ਹਾਂ ਨੇ ਆਪਣੇ ਸਹੁਰਿਆਂ ਕੋਲੋਂ ਪਰਾਲੀ ਨਾ ਸਾੜਨ ਦਾ ਵਾਅਦਾ ਲਿਆ।

ਇਸ ਦੌਰਾਨ ਉਨ੍ਹਾਂ ਕਿਹਾ ਗੁਰਬਚਨ ਸਿੰਘ ਦੀ ਗੱਲ ਬੇਹੱਦ ਸਾਧਾਰਨ ਲਗਦੀ ਹੈ ਪਰ ਇਸ ਤਰ੍ਹਾਂ ਹੀ ਕਈ ਪਰਿਵਾਰ ਹੌਲੀ-ਹੌਲੀ ਜੁੜ ਜਾਣਗੇ।

ਇਸ ਦੇ ਨਾਲ ਉਨ੍ਹਾਂ ਕਿਹਾ ਨਾਭਾ ਜ਼ਿਲ੍ਹੇ ਦੇ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਵਾਹ ਨਵੀਂ ਮਿਸਾਲ ਵੀ ਪੇਸ਼ ਕਰ ਰਹੇ ਹਨ।

ਮੁਕਤਸਰ ਦੇ ਲਿਖਾਰੀ ਨੂੰ ਮਿਲਿਆ ਸਾਹਿਤ ਅਕਾਦਮੀ ਯੁਵਾ ਪੁਰਸਕਾਰ

ਪੰਜਾਬ ਦੇ 29 ਸਾਲਾ ਲਿਖਾਰੀ ਗੁਰਪ੍ਰੀਤ ਸਹਿਜੀ ਨੂੰ ਉਨ੍ਹਾਂ ਦੇ ਨਾਵਲ 'ਬਲੌਰਾ' ਲਈ 'ਸਾਹਿਤ ਅਕਾਦਮੀ ਯੁਵਾ ਪੁਰਸਕਾਰ' ਨਾਲ ਨਿਵਾਜਿਆ ਗਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਪੁਰਸਕਾਰ ਮੁਕਤਸਰ ਜ਼ਿਲ੍ਹੇ ਦੇ ਪੰਨੀਵਾਲਾ ਪਿੰਡ ਦੇ ਵਸਨੀਕ ਸਹਿਜੀ ਨੂੰ ਸ਼ੁੱਕਰਵਾਰ ਨੂੰ ਇੰਫਾਲ ਵਿੱਚ ਕਰਵਾਏ ਗਏ ਕਬਾਇਲੀ ਖੋਜ ਸੰਸਥਾ 'ਚ ਸਾਹਿਤ ਅਕਾਦਮੀ ਵੱਲੋਂ ਆਯੋਜਿਤ ਸਮਾਗਮ ਦੌਰਾਨ ਦਿੱਤਾ ਗਿਆ।

ਇਸ ਇਨਾਮ ਦੇ ਨਾਲ-ਨਾਲ ਉਨ੍ਹਾਂ ਨੂੰ 50 ਹਜ਼ਾਰ ਦੀ ਰਾਸ਼ੀ ਦਾ ਚੈੱਕ ਵੀ ਦਿੱਤਾ ਗਿਆ।

2017 ਵਿੱਚ ਛਪੇ ਬਲੌਰਾ ਨਾਵਲ ਵਿੱਚ ਇੱਕ ਅਜਿਹੇ ਨੌਜਵਾਨ ਨੂੰ ਦਰਸਾਇਆ ਗਿਆ ਹੈ ਜੋ ਆਪਣੇ ਹਰੇਕ ਕੰਮ ਪ੍ਰਤੀ ਆਪਣੇ ਸ਼ਬਦਾਂ ਨੂੰ ਸਦਾ ਸੱਚ ਰੱਖਣ ਦੀ ਕੋਸ਼ਿਸ਼ ਕਰਦਾ ਹੈ।

ਇਹ ਵੀ ਪੜ੍ਹੋ:

ਬੱਚੇ ਨਾਲ ਡਿਊਟੀ ਕਰਦੀ ਮਹਿਲਾ ਕਾਂਸਟੇਬਲ ਦੀ ਫੋਟੋ ਵਾਈਰਲ ਹੋਣ 'ਤੇ ਉਨ੍ਹਾਂ ਦਾ ਤਬਾਦਲਾ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਬੱਚੇ ਨਾਲ ਡਿਊਟੀ ਕਰਦੀ ਮਹਿਲਾ ਕਾਂਸਟੇਬਲ ਦੀ ਫੋਟੋ ਵਾਈਰਲ ਹੋਣ ਬਾਅਦ ਉੱਤਰ ਪ੍ਰਦੇਸ਼ ਡੀਜੀਪੀ ਓਮ ਪ੍ਰਕਾਸ਼ ਸਿੰਘ ਨੇ ਉਨ੍ਹਾਂ ਦਾ ਤਬਾਦਲਾ ਉਨ੍ਹਾਂ ਦੇ ਸ਼ਹਿਰ ਆਗਰਾ ਕਰ ਦਿੱਤਾ ਹੈ।

ਦਰਅਸਲ ਝਾਂਸੀ ਕੋਤਵਾਲੀ ਵਿੱਚ ਤਾਇਨਾਤ 30 ਸਾਲਾ ਅਰਚਨਾ ਜਯੰਤੀ ਦੇ ਮਾਪੇ ਵੀ ਆਗਰਾ ਵਿੱਚ ਰਹਿੰਦੇ ਹਨ।

ਡੀਜੀਪੀ ਨੇ ਅਰਚਨਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ "21ਵੀਂ ਸਦੀ ਦੀ ਪ੍ਰਭਾਵੀ ਔਰਤ" ਹੈ ਅਤੇ ਉਨ੍ਹਾਂ ਇਸ ਤਜ਼ਰਬੇ ਕਾਰਨ ਸੂਬਾ ਪੁਲਿਸ ਪੁਲਿਸ ਲਾਈਨ ਵਿੱਚ ਬੱਚਿਆਂ ਲਈ ਕਰੱਚ ਦੀਆਂ ਸੰਭਾਵਨਾਵਾਂ ਦੀ ਭਾਲ ਕਰਨ ਲਈ ਉਤਸ਼ਾਹਿਤ ਵੀ ਹੋਈ ਹੈ।

ਆਪਣੀ ਦੀ ਨਾਲ ਕੰਮ ਕਰਦੀ ਅਰਚਨਾ ਦੀ ਫੋਟੋ ਵਾਈਰਲ ਹੋਈ ਸੀ ਜਿਸ ਤੋਂ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ।

ਬ੍ਰਾਜ਼ੀਲ ਵਿੱਚ ਸੱਜੇਪੱਖੀ ਨੇਤਾ ਜੇਅਰ ਬੋਲਸਨਾਰੋ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ

ਬ੍ਰਾਜ਼ੀਲ ਵਿੱਚ ਸੱਜੇਪੱਖੀ ਨੇਤਾ ਜੇਅਰ ਬੋਲਸਨਾਰੋ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ।

ਐਤਵਾਰ ਨੂੰ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦੂਜੀ ਅਤੇ ਆਖਰੀ ਗੇੜ ਲਈ ਵੋਟਿੰਗ ਹੋਈ। ਬੋਲਸਾਨਰੋ ਨੇ ਖੱਬੇਪੱਖੀ ਆਗੂ ਫਰਨਾਂਡੋ ਹਰਦਾਦ ਨੂੰ 10 ਫੀਸਦ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ।

ਮਤਦਾਨ ਤੋਂ ਪਹਿਲਾਂ ਆਏ ਓਪੀਨੀਅਨ ਪੋਲ ਵਿੱਚ ਹੀ ਬੋਲਸਾਨਰੋ ਦੀ ਜਿੱਤ ਦੇ ਆਸਾਰ ਨਜ਼ਰ ਆ ਰਹੇ ਸਨ।

ਇਨ੍ਹਾਂ ਚੋਣਾਂ ਵਿੱਚ ਭ੍ਰਿਸ਼ਟਾਚਰਾਰ ਅਤੇ ਅਪਰਾਧ ਮੁੱਖ ਮੁੱਦੇ ਰਹੇ। ਚੋਣ ਪ੍ਰਚਾਰ ਦੌਰਾਨ ਬੋਲਸਾਨਰੋ 'ਤੇ ਚਾਕੂ ਨਾਲ ਹਮਲਾ ਵੀ ਹੋਇਆ ਸੀ ਜਿਸ ਵਿੱਚ ਉਨ੍ਹਾਂ ਦੇ ਸਰੀਰ ਦਾ 40 ਫੀਸਦ ਖੂਨ ਵਹਿ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਰਜਰੀ ਕਰਵਾਉਣ ਪਈ ਸੀ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)